Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ‘ਭਾਰਤ ਨੂੰ ਇੱਕਜੁਟ ਕਰਦੇ: ਸਰਦਾਰ ਪਟੇਲ’ ਵਿਸ਼ੇ ਉੱਤੇ ਪ੍ਰਦਰਸ਼ਨੀ ਦਾ ਪੂਰਵ-ਅਵਲੋਕਨ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀਰਵਾਰ ਨੂੰ ਨਵੀਂ ਦਿੱਲੀ ਦੇ ਨੈਸ਼ਨਲ ਸਾਇੰਸ ਸੈਂਟਰ ‘ਚ ਸੱਭਿਆਚਾਰ ਬਾਰੇ ਮੰਤਰਾਲੇ ਵੱਲੋਂ ਲਗਾਈ ਗਈ ਪ੍ਰਦਰਸ਼ਨੀ – ” ਭਾਰਤ ਨੂੰ ਇੱਕਜੁਟ ਕਰਦੇ – ਸਰਦਾਰ ਪਟੇਲ” ਦਾ ਪੂਰਵ-ਅਵਲੋਕਨ ਕੀਤਾ|

ਪ੍ਰਧਾਨ ਮੰਤਰੀ ਦੀ ਪ੍ਰੇਰਨਾ ਨਾਲ ਤਿਆਰ ਕੀਤੀ ਗਈ ਇਸ ਡਿਜੀਟਲ ਪ੍ਰਦਰਸ਼ਨੀ ਵਿੱਚ ਭਾਰਤ ਦੀ ਅਖੰਡਤਾ ਅਤੇ ਸਰਦਾਰ ਵੱਲਭਭਾਈ ਪਟੇਲ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ|

ਇਸ ਪ੍ਰਦਰਸ਼ਨੀ ਵਿੱਚ ਲਗਭਗ 30 ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਅਤੇ ਲਗਭਗ ਵੱਖੋ-ਵੱਖਰੀ ਕਿਸਮ ਦੇ 20 ਇੰਟਰੈਕਟਿਵ ਅਤੇ ਮੀਡੀਆ ਅਨੁਭਵਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ| ਇਹ ਪ੍ਰਦਰਸ਼ਨੀ ਵੱਖ-ਵੱਖ ਡਿਜੀਟਲ ਇੰਸਟਾਲੇਸ਼ਨਾਂ ਰਾਹੀਂ ਮੁਲਾਕਾਤੀਆਂ ਨੂੰ ਕਈ ਮੌਕੇ ਪ੍ਰਦਾਨ ਕਰਦੀ ਹੈ, ਜਿਨ੍ਹਾਂ ਤੋਂ ਭਾਰਤ ਨੂੰ ਇੱਕਜੁਟ ਕਰਨ ਵਿੱਚ ਸਰਦਾਰ ਪਟੇਲ ਦੀ ਭੂਮਿਕਾ ਬਾਰੇ ਵਿਸਥਾਰਪੂਰਬਕ ਜਾਣਿਆ ਜਾ ਸਕੇਗਾ| ਥ੍ਰੀਡੀ (3D) ਫ਼ਿਲਮਾਂ (ਬਿਨਾ ਐਨਕਾਂ ਦੇ ਵੇਖਣਯੋਗ), ਹੋਲੋਗ੍ਰਾਫ਼ਿਕ ਪ੍ਰੋਜੈਕਸ਼ਨ, ਕਾਇਨੈਟਿਕ ਪ੍ਰੋਜੈਕਸ਼ਨ, ਓਕੂਲੱਸ (Oculus) ਅਧਾਰਤ ਬਿਲਕੁਲ ਅਸਲੀਅਤ ਵਰਗੇ ਅਹਿਸਾਸ ਆਦਿ ਜਿਹੀਆਂ ਤਕਨੀਕਾਂ ਦੀ ਵਰਤੋਂ ਇਸ ਪ੍ਰਦਰਸ਼ਨੀ ਵਿੱਚ ਕੀਤੀ ਗਈ ਹੈ|

ਸੱਭਿਆਚਾਰ ਮੰਤਰਾਲੇ ਵੱਲੋਂ ਸਬੰਧਤ ਦਸਤਾਵੇਜ਼ ਭਾਰਤ ਦੇ ਰਾਸ਼ਟਰੀ ਪੁਰਾਤੱਤਵ ਤੋਂ ਮੁਹੱਈਆ ਕਰਵਾਏ ਗਏ ਹਨ| ਇਸ ਪ੍ਰਦਰਸ਼ਨੀ ਦਾ ਡਿਜ਼ਾਇਨ ਨੈਸ਼ਨਲ ਇੰਸਟੀਟਿਊਟ ਆਵ ਡਿਜ਼ਾਇਨ ਨੇ ਤਿਆਰ ਕੀਤਾ ਹੈ|

ਇਸ ਪ੍ਰਦਰਸ਼ਨੀ ਦਾ ਉਦਘਾਟਨ ਸਰਦਾਰ ਪਟੇਲ ਦੀ ਜਨਮ ਵਰੇਗੰਢ ਮੌਕੇ 31 ਅਕਤੂਬਰ, 2016 ਨੂੰ ਪ੍ਰਧਾਨ ਮੰਤਰੀ ਕਰਨਗੇ|

***

AKT/HS