Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਾਗਰਿਕਾਂ ਵੱਲੋਂ ਸਬਰ ਅਤੇ ਅਨੁਸ਼ਾਸਿਤ ਢੰਗ ਨਾਲ ਨੋਟ ਬਦਲਾਉਣ ‘ਤੇ ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ


500 ਰੁਪਏ ਅਤੇ 1,000 ਰੁਪਏ ਦੇ ਵੱਡੇ ਨੋਟਾਂ ਦਾ ਕਾਨੂੰਨੀ ਟੈਂਡਰ ਚਰਿੱਤਰ ਰੱਦ ਕੀਤੇ ਜਾਣ ਤੋਂ ਬਾਅਦ ਆਮ ਨਾਗਰਿਕ ਜਿਵੇਂ ਸਬਰ ਅਤੇ ਅਨੁਸ਼ਾਸਿਤ ਢੰਗ ਨਾਲ ਆਪਣੇ ਪੁਰਾਣੇ ਨੋਟ ਬਦਲਵਾ ਰਹੇ ਹਨ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉਸ ਉੱਤੇ ਖ਼ੁਸ਼ੀ ਪ੍ਰਗਟਾਈ ਹੈ। ਟਵੀਟਸ ਦੀ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵੱਡੀ ਭਲਾਈ ਲਈ ਇਸ ਸੀਮਤ ਅਸੁਵਿਧਾ ਨੂੰ ਝੱਲਦੇ ਹੋਏ ਆਮ ਨਾਗਰਿਕ ਜਿਵੇਂ ਨਿੱਘ, ਉਤਸ਼ਾਹ ਅਤੇ ਸਬਰ ਵਿਖਾ ਰਹੇ ਹਨ, ਉਹ ਬਹੁਤ ਉਤਸ਼ਾਹਜਨਕ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣ ਦੇ ਆਪਣੇ ਯਤਨ ਵਿੱਚ ਪੂਰੀ ਤਰ੍ਹਾਂ ਦ੍ਰਿੜ੍ਹ ਹੈ, ਤਾਂ ਜੋ ਵਿਕਾਸ ਦੇ ਫਲ ਹਰੇਕ ਨਾਗਰਿਕ ਤੱਕ ਪੁੱਜਣੇ ਯਕੀਨੀ ਬਣਾਏ ਜਾ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ,”ਇਹ ਜਾਣ ਕੇ ਬਹੁਤ ਖ਼ੁਸ਼ ਹਾਂ ਕਿ ਆਮ ਨਾਗਰਿਕ ਬੈਂਕਰਜ਼ ਦਾ ਧੰਨਵਾਦ ਕਰ ਰਹੇ ਹਨ ਅਤੇ ਉਹ ਨੋਟ ਵਟਾਉਂਦੇ ਸਮੇਂ ਪੂਰਾ ਸਬਰ ਅਤੇ ਅਨੁਸ਼ਾਸਨ ਵਿਖਾ ਰਹੇ ਹਨ।

ਇਹ ਜਾਣ ਕੇ ਵੀ ਉਤਸ਼ਾਹਿਤ ਹਾਂ ਕਿ ਲੋਕ ਆਪਣੀ ਮਰਜ਼ੀ ਤੇ ਸਰਗਰਮੀ ਨਾਲ ਬਜ਼ੁਰਗਾਂ ਨੂੰ ਉਨ੍ਹਾਂ ਦਾ ਧਨ ਕਢਵਾਉਣ ਅਤੇ ਉਨ੍ਹਾਂ ਦੀ ਕਰੰਸੀ ਵਟਾਉਣ ਵਿੱਚ ਮਦਦ ਕਰ ਰਹੇ ਹਨ।

ਇੱਕ ਵੱਡੀ ਭਲਾਈ ਲਈ ਇੱਕ ਸੀਮਤ ਜਿਹੀ ਅਸੁਵਿਧਾ ਨੂੰ ਝੱਲਣ ਵਿੱਚ ਅਜਿਹੇ ਨਿੱਘ, ਉਤਸ਼ਾਹ ਅਤੇ ਸਬਰ ਦਾ ਪ੍ਰਗਟਾਵਾ ਸੱਚਮੁਚ ਬਹੁਤ ਹੀ ਉਤਸ਼ਾਹਜਨਕ ਹੈ।

ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਰਕਾਰ; ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣ ਅਤੇ ਵਿਕਾਸ ਦੇ ਫਲ ਹਰੇਕ ਨਾਗਰਿਕ ਤੱਕ ਪਹੁੰਚਾਉਣ ਲਈ ਆਪਣੇ ਯਤਨਾਂ ਵਿੱਚ ਪੂਰੀ ਤਰ੍ਹਾਂ ਦ੍ਰਿੜ੍ਹ ਹੈ।”

***

AKT/NT