ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਰਿੱਟ ਪਟੀਸ਼ਨ (ਸਿਵਲ) 512 ਆਵ੍ 2002: ਨਦੀਆਂ ਦੀ ਨੈੱਟਵਰਕਿੰਗ ਸਮੇਤ ਰਿੱਟ ਪਟੀਸ਼ਨ ਨੰਬਰ 688 ਆਫ 2002 ਸਬੰਧੀ ਸੁਪਰੀਮ ਕਰੋਟ ਦੇ 27.2.2012 ਦੇ ਫੈਸਲੇ ਦੀ ਪਾਲਣਾ ਕਰਦੇ ਹੋਏ ‘ਨਦੀਆਂ ਨੂੰ ਆਪਸ ਵਿੱਚ ਜੋੜਨ ਲਈ ਵਿਸ਼ੇਸ਼ ਕਮੇਟੀ’ (“Special Committee for Inter-Linking of Rivers”) ਦੇ ਗਠਨ ਅਤੇ ਸਥਿਤੀ ’ਤੇ ਪ੍ਰਗਤੀ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਮੰਤਰੀ ਮੰਡਲ ਦੀ ਪ੍ਰਵਾਨਗੀ ਅੰਤਰਰਾਜੀ ਨਦੀ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰੇਗੀ ਜਿਸ ਨੂੰ ਭਾਰਤ ਸਰਕਾਰ ਦੀ ਰਾਸ਼ਟਰੀ ਦ੍ਰਿਸ਼ਟੀਕੋਣ ਯੋਜਨਾ 1980 (National Perspective Plan ) ਤੋਂ ਬਾਹਰ ਕੀਤਾ ਜਾ ਰਿਹਾ ਹੈ। ਨਦੀਆਂ ਨੂੰ ਜੋੜਨ ਵਾਲੀ ਵਿਸ਼ੇਸ਼ ਕਮੇਟੀ ਦੀ ਸਥਿਤੀ ਅਤੇ ਪ੍ਰਗਤੀ ਰਿਪੋਰਟ ਸੂਚਨਾ ਹਿੱਤ ਦੋ ਸਾਲ ਵਿੱਚ ਮੰਤਰੀ ਮੰਡਲ ਅੱਗੇ ਪੇਸ਼ ਕੀਤੀ ਜਾਵੇਗੀ ਜਿਸ ਨਾਲ ਦੇਸ਼ ਦੇ ਹਿਤ ਵਿੱਚ ਤੇਜੀ ਨਾਲ ਅਤੇ ਉਚਿਤ ਫੈਸਲੇ ਲੈਣ ਵਿੱਚ ਸਹੂਲਤ ਹੋਏਗੀ।
ਏਕੇਟੀ/ਵੀਬੀਏ