ਪੀਐੱਮਇੰਡੀਆ
ਹੈਲੋ, ਮੇਰੇ ਨੌਜਵਾਨ ਦੋਸਤੋ,
ਨਮਸਤੇ
ਮੈਂ ਵੇਖ ਰਿਹਾ ਹਾਂ ਕਿ ਤੁਸੀਂ ਚੜ੍ਹਦੀ ਕਲਾ ‘ਚ ਹੋ।
ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਅਤੇ ‘ਕੋਲਡ ਪਲੇਅ’ ਵਿਚਾਲੇ ਖੜ੍ਹਾ ਹਾਂ ਤੇ ਇਸੇ ਲਈ ਮੈਂ ਇਸ ਭਾਸ਼ਣ ਨੂੰ ਸੰਖੇਪ ਹੀ ਰੱਖਾਂਗਾ।
2014 ‘ਚ, ਮੈਂ ਨਿਊ ਯਾਰਕ ਦੇ ਸੁੰਦਰ ਸੈਂਟਰਲ ਪਾਰਕ ‘ਚ ‘ਗਲੋਬਲ ਸਿਟੀਜ਼ਨਸ ਫ਼ੈਸਟੀਵਲ’ (ਵਿਸ਼ਵ ਨਾਗਰਿਕ ਮੇਲੇ) ਵਿੱਚ ਭਾਗ ਲੈ ਕੇ ਆਨੰਦ ਮਾਣਿਆ ਸੀ।
ਖ਼ੈਰ, ਇਸ ਵਾਰ, ਮੇਰੇ ਰੁਝੇਵਿਆਂ ਨੇ ਮੈਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ।
ਪਰ ਫਿਰ ਵੀ, ਮੈਂ ਭਾਰਤ ਵਿੱਚ ਪਹਿਲੀ ਵਾਰ ਅਯੋਜਿਤ ਕੀਤੇ ਗਏ ਇਸ ਮੌਕੇ ਨੂੰ ਖੁੰਝਾਉਣਾ ਨਹੀਂ ਚਾਹੁੰਦਾ ਸਾਂ।
ਇਸੇ ਲਈ ਮੈਂ ਇੱਥੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਤੁਹਾਡੇ ਸਾਹਮਣੇ ਹਾਂ।
ਤੁਹਾਡੇ ਵਿੱਚੋਂ ਬਹੁਤੇ ਪਹਿਲਾਂ ਹੀ ਮੇਰੀ ਮੋਬਾਈਲ ਐਪ. ਨਾਲ ਜੁੜੇ ਹੋਏ ਹਨ।
ਮੈਂ ਭਵਿੱਖ ‘ਚ ਵੀ ਤੁਹਾਡੀ ਫ਼ੀਡਬੈਕ ਅਤੇ ਸੁਝਾਵਾਂ ਦੀ ਆਸ ਰੱਖਾਂਗਾ।
ਮੈਂ ਸਦਾ ਨੌਜਵਾਨਾਂ ‘ਚ ਰਹਿਣਾ ਲੋਚਦਾ ਹਾਂ।
ਇਸ ਨਾਲ ਮੇਰੇ ਅੰਦਰ ਤਾਜ਼ਗੀ ਤੇ ਨਵੀਂ ਊਰਜਾ ਭਰ ਜਾਂਦੀ ਹੈ।
ਤੁਹਾਡੇ ਵਿੱਚ ਇੱਕ ਬੇਮਿਸਾਲ ਊਰਜਾ ਅਤੇ ਆਦਰਸ਼ਵਾਦ ਮੌਜੂਦ ਹੈ।
ਮੈਂ ਹੁਣ ਵੀ ਇਹ ਮਹਿਸੂਸ ਕਰ ਸਕਦਾ ਹਾਂ, ਭਾਵੇਂ ਮੈਂ ਤੁਹਾਡੇ ਤੋਂ ਸੈਂਕੜੇ ਕਿਲੋਮੀਟਰ ਦੂਰ ਹਾਂ।
ਇਹ ਆਮ ਰੂਟੀਨ ਦੀਆਂ ਪੁਰਾਣੀਆਂ ਫ਼ਾਈਲਾਂ ਅਤੇ ਠੰਢੀ ਦਿੱਲੀ ਤੋਂ ਮੇਰਾ ਸੁਆਗਤੀ ਵਿਸ਼ਰਾਮ (welcome break) ਹੈ।
ਮੈਂ ਹਿਊ ਈਵਾਨਜ਼, ਸ਼ਿਵ ਖੇਮਕਾ, ਗਰੀ ਈਸਵਾਰਾਨ, ਪੂਨਮ ਮਹਾਜਨ (Hugh Evans, Shiv Khemka, Gauri Easwaran, Poonam Mahajan)ਅਤੇ ਉਨ੍ਹਾਂ ਹੋਰ ਬਹੁਤ ਸਾਰੇ ਵਿਅਕਤੀਆਂ ਨੂੰ ਮੁਬਾਰਕਬਾਕ ਦਿੰਦਾ ਹਾਂ, ਜਿਨ੍ਹਾਂ ਨੇ ਸਖ਼ਤ ਮਿਹਨਤ ਨਾਲ ਇਹ ਇਕੱਠ ਜੋੜਿਆ।
ਜਨਤਕ ਨੀਤੀ ਨੂੰ ‘ਕੂਲ’ ਬਣਾਉਣਾ ਕੋਈ ਮਾਮੂਲੀ ਕੰਮ ਨਹੀਂ ਹੈ!
ਸਾਥੀਓ, ਇੱਥੇ ਮੈਨੂੰ ਸੁਣਨ ਲਈ ਤੁਹਾਡਾ ਧੰਨਵਾਦ।
ਤੁਸੀਂ ਬਹੁਤ ਚੁਸਤ ਹੋ ਕਿ ਤੁਸੀਂ ਮੈਨੂੰ ਇਸ ਇਕੱਠ ਨੂੰ ਕੇਵਲ ਸੰਬੋਧਨ ਕਰਨ ਲਈ ਕਿਹਾ ਹੈ, ਗਾਉਣ ਲਈ ਨਹੀਂ ਆਖਿਆ।
ਇਸ ਤੋਂ ਇਲਾਵਾ, ਮੈਨੂੰ ਪੱਕਾ ਯਕੀਨ ਹੈ ਕਿ ਤੁਹਾਡੇ ਦਰਸ਼ਕ ਆਪਣੇ ਪੈਸੇ ਵਾਪਸ ਮੰਗ ਰਹੇ ਹੋਣਗੇ।
ਅਤੇ ਉਹ ਵੀ 100 ਰੁਪਏ ਦੇ ਨੋਟਾਂ ਵਿੱਚ।
ਗ਼ਰੀਬੀ ਕਿਸੇ ਵੀ ਸੱਭਿਅਕ ਸਮਾਜ ਲਈ ਬਹੁਤ ਵੱਡਾ ਸਰਾਪ ਹੈ।
ਕੁਪੋਸ਼ਣ ਹੋਵੇ, ਬੇਰੋਜ਼ਗਾਰੀ ਹੋਵੇ, ਭ੍ਰਿਸ਼ਟਾਚਾਰ ਹੋਵੇ, ਅਸਵੱਛਤਾ ਹੋਵੇ, ਇਸ ਦਾ ਸਭ ਤੋਂ ਵੱਧ ਅਸਰ ਗ਼ਰੀਬਾਂ ‘ਤੇ ਹੀ ਪੈਂਦਾ ਹੈ।
ਇਸ ਲਈ, ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨਾਲ ਇਹ ਸਰਕਾਰ ਗ਼ਰੀਬਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰ ਰਹੀ ਹੈ। ਪਿਛਲੇ ਦੋ ਸਾਲਾਂ ਦੌਰਾਨ ਦੇਸ਼ ਵਿੱਚ ਸਵੱਛਤਾ ਦਾ ਮਹਾ-ਅਭਿਆਨ ਚਲ ਰਿਹਾ ਹੈ।
ਲੋਕ ਆਪਣੇ ਆਲੇ-ਦੁਆਲੇ ਦੀ ਸਫ਼ਾਈ, ਗੰਦਗੀ ਨਾ ਫੈਲਾਉਣ ਪ੍ਰਤੀ ਜਾਗਰੂਕ ਹੋਏ ਹਨ।
ਕਰੋੜਾਂ ਦੀ ਗਿਣਤੀ ਵਿੱਚ ਘਰਾਂ ਅੰਦਰ ਪਖਾਨਿਆਂ ਦਾ ਨਿਰਮਾਣ ਹੋ ਰਿਹਾ ਹੈ।
ਸ਼ਹਿਰਾਂ ਵਿੱਚ ਵੇਸਟ ਮੈਨੇਜਮੈਂਟ ਲਈ ਇਨਫ਼੍ਰਾਸਟਰੱਕਚਰ ਤਿਆਰ ਕੀਤਾ ਜਾ ਰਿਹਾ ਹੈ।
ਸਵੱਛਤਾ ਅਭਿਆਨ ਨੂੰ ਆਮ ਲੋਕਾਂ ਦੇ ਜੋਸ਼ ਨੇ ਲੋਕ-ਅੰਦੋਲਨ ਵਿੱਚ ਬਦਲ ਦਿੱਤਾ ਹੈ, ਅਤੇ ਅੱਜ ਇਹ ਜਨ-ਸਧਾਰਨ ਦੇ ਆਨੰਦ ਵਿੱਚ ਵੀ ਬਦਲ ਰਿਹਾ ਹੈ।
ਇਸ ਮੁਹਿੰਮ ਵਿੱਚ, ਤੁਸੀਂ ਨੌਜਵਾਨਾਂ ਨੇ ਮਿਲ ਕੇ ਦੇਸ਼ ਨੂੰ ਰਾਹ ਵਿਖਾਇਆ ਹੈ।
ਜੇ ਕੋਈ ਵੱਡਾ ਗੰਦਗੀ ਕਰ ਰਿਹਾ ਹੈ, ਤਾਂ ਤੁਸੀਂ ਉਸ ਨੂੰ ਟੋਕਿਆ ਹੈ, ਉਸ ਨੂੰ ਸਵੱਛਤਾ ਦਾ ਮਹੱਤਵ ਸਮਝਾਇਆ ਹੈ।
ਤੁਸੀਂ ਖ਼ੁਦ ਝਾੜੂ ਚੁੱਕ ਕੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਕੀਤੀ ਹੈ।
ਤੁਹਾਡੀ ਪ੍ਰਾਥਮਿਕਤਾ ਇਸੇ ਗੱਲ ਤੋਂ ਝਲਕਦੀ ਹੈ ਕਿ ਅੱਜ ‘ਵਰਲਡ ਟਾੱਇਲਟ ਡੇਅ’ ਉੱਤੇ ਇਸ ਪ੍ਰੋਗਰਾਮ ਦਾ ਆਯੋਜਨ ਹੋ ਰਿਹਾ ਹੈ।
ਦੇਸ਼ ਦੇ ਗਲੀ-ਮੁਹੱਲਿਆਂ ਅਤੇ ਸ਼ਹਿਰਾਂ ਵਿੱਚ ਸਫ਼ਾਈ ਦੇ ਨਾਲ ਹੀ ਸਵੱਛਤਾ ਅਭਿਆਨ ਦਾ ਘੇਰਾ ਵੀ ਵਧ ਗਿਆ ਹੈ।
ਅੱਜ ਕੱਲ੍ਹ ਬਾਰਡਰ ਦੇ ਪਾਰ ਦੀ ਸਫ਼ਾਈ ਹੋਵੇ ਜਾਂ ਕਾਲੇ ਧਨ ਨਾਲ ਭਰੀਆਂ ਤਿਜੋਰੀਆਂ ਦੇ ਅੰਦਰ ਤੱਕ ਦੀ ਸਫ਼ਾਈ, ਸਭ ਕੁਝ ਜ਼ੋਰ-ਸ਼ੋਰ ਨਾਲ ਚਲ ਰਿਹਾ ਹੈ।
ਸਫ਼ਾਈ ਅੰਦੋਲਨ ਦੇ ਇਸ ਦੂਜੇ ਗੇੜ ‘ਚ ਵੀ ਮੈਨੂੰ ਤੁਹਾਡਾ ਵਡਮੁੱਲਾ ਸਾਥ ਮਿਲ ਰਿਹਾ ਹੈ।
ਮੇਰੇ ਪਿਆਰੇ ਨੌਜਵਾਨ ਦੋਸਤੋ, ਕੁੱਲ ਮਿਲਾ ਕੇ, ਮੈਨੂੰ ਯਕੀਨ ਹੈ ਕਿ ਅਸੀਂ ਇਹ ਕਰ ਸਕਦੇ ਹਾਂ ਅਤੇ ਇੱਕ ਅਜਿਹੇ ਸਵੱਛ ਭਾਰਤ ਦੀ ਉਸਾਰੀ ਕਰਾਂਗੇ ਵੀ, ਜੋ ਇੱਕ ਪੀੜ੍ਹੀ ਦੀ ਹਰ ਪ੍ਰਕਾਰ ਦੀ ਗੰਦਗੀ ਤੋਂ ਮੁਕਤ ਹੋਵੇਗਾ।
ਮੈਨੂੰ ਪਤਾ ਹੈ ਕਿ ਅਸੀਂ ਯਕੀਨੀ ਤੌਰ ‘ਤੇ ਇਹ ਕਰਾਂਗੇ, ਜਦੋਂ ਵੀ ਤੁਸੀਂ ਇਹ ਕਰਨ ਦਾ ਫ਼ੈਸਲਾ ਲੈ ਲਿਆ।
ਇਸ ਦੇ ਨਾਲ ਹੀ, ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇਸ ਸਫ਼ਾਈ ਮੁਹਿੰਮ ਵਿੱਚ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਅਤੇ ਮੈਨੂੰ ਆਸ ਹੈ ਕਿ ਤੁਸੀਂ ਇੰਝ ਕਰਨਾ ਜਾਰੀ ਰੱਖੋਗੇ।
ਹੁਣ ਮੈਂ ਚਲਦਾ ਹਾਂ ਤੇ ਤੁਸੀਂ ‘ਕੋਲਡ ਪਲੇਅ’ ਦਾ ਆਨੰਦ ਮਾਣੋ, ਮੈਂ ਹੁਣ ਸੰਗੀਤਮਈ ਅੰਦਾਜ਼ ਵਿੱਚ ਆਪਣੀ ਗੱਲ ਖ਼ਤਮ ਕਰਦਾ ਹਾਂ।
ਕਲਾਕਾਰਾਂ ਨੇ ਅਕਸਰ ਇੱਕ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਹੈ। ਮੇਰੇ ਆਪਣੇ ਖ਼ੁਦ ਦੇ ਇਸ਼ਟ ਹੁੰਦੇ ਸਨ।
ਪਰ, ਤੁਸੀਂ ਬੌਬ ਡਾਇਲਨ, ਨੋਰਾਹ ਜੋਨਜ਼, ਕ੍ਰਿਸ ਮਾਰਟਿਨ ਅਤੇ ਏ.ਆਰ. ਰਹਮਾਨ ( Bob Dylan, Norah Jones, Chris Martin and A.R. Rahman.) ਤੋਂ ਵਧੇਰੇ ਜਾਣੂ ਹੋ।
ਇਸੇ ਲਈ ਡਾਇਲਨ ਦੇ ਪਰਿਵਰਤਨ ਲਿਆਉਣ ਦੀ ਸਮਰੱਥਾ ਵਾਲੇ ਸ਼ਰਧਾ-ਗੀਤਾਂ ਵਿੱਚੋਂ ਇੱਕ ਨੂੰ ਮੈਂ ਇੱਥੇ ਦੁਹਰਾਉਂਦਾ ਹਾਂ, ਜਿਸ ਦਾ ਅਰਥ ਅੱਜ ਵੀ ਬਿਲਕੁਲ ਉਵੇਂ ਹੀ ਸਾਰਥਕ ਹੈ, ਜਿਵੇਂ 1960ਵਿਆਂ ਦੌਰਾਨ ਇਹ ਪਹਿਲੀ ਵਾਰ ਗਾਇਆ ਗਿਆ ਸੀ:
ਸਮੁੱਚੀ ਧਰਤੀ ਦੇ
ਮਾਵਾਂ ਤੇ ਪਿਤਾਓ ਆਓ
ਜੋ ਤੁਹਾਨੂੰ ਸਮਝ ਨਹੀਂ ਆਉਂਦਾ,
ਉਸ ਦੀ ਆਲੋਚਨਾ ਨਾ ਕਰੋ
ਤੁਹਾਡੇ ਪੁੱਤਰ ਤੇ ਤੁਹਾਡੀਆਂ ਧੀਆਂ
ਤੁਹਾਡੇ ਕਹਿਣੇ ਤੋਂ ਬਾਹਰ ਹਨ।
ਤੁਹਾਡੀ ਪੁਰਾਣੀ ਸੜਕ ਤੇਜ਼ੀ ਨਾਲ ਪੁਰਾਣੀ ਹੁੰਦੀ ਜਾ ਰਹੀ ਹੈ।
ਕਿਰਪਾ ਕਰ ਕੇ ਨਵੀਂ ਸੜਕ ‘ਤੇ ਆਓ
ਜੇ ਤੁਸੀਂ ਆਪਣਾ ਹੱਥ ਨਹੀਂ ਵਧਾ ਸਕਦੇ,
ਅਜਿਹੇ ਸਮੇਂ ਜਦੋਂ ਉਹ ਬਦਲ ਰਹੇ ਹਨ।
ਵੱਡਿਆਂ ਨੂੰ ਸਮਝਦਾਰੀ ਵਾਲੇ ਇਹ ਸ਼ਬਦ ਜ਼ਰੂਰ ਸੁਣਨੇ ਚਾਹੀਦੇ ਹਨ।
ਬਿਹਤਰ ਹੈ ਕਿ ਅਸੀਂ ਰਾਹ ‘ਚੋਂ ਲਾਂਭੇ ਹੋ ਜਾਈਏ, ਕਿਉਂਕਿ ਸੱਚਮੁਚ, ਉਹ ਯੁਗ ਨੂੰ ਬਦਲ ਰਹੇ ਹਨ।
(Come mothers and fathers
Through-out the land.
And don’t criticize
What you can’t understand.
Your sons and your daughters
Are beyond your command.
Your old road is rapidly aging
Please get out of the new one
If you can’t lend your hand
For the times they are a-changing.
Elders must learn from these words of wisdom.
We better get out of the way, as indeed, the times they are a changing.)
ਵਿਅਕਤੀਗਤ ਤੌਰ ‘ਤੇ ਮੈਨੂੰ ਸਦਾ ਹੀ ਯੁਵਾ ਸ਼ਕਤੀ ਨੇ ਪ੍ਰੇਰਿਤ ਕੀਤਾ ਹੈ।
ਭਾਰਤ ਇੱਕ ਨੌਜਵਾਨ ਰਾਸ਼ਟਰ ਹੈ।
ਅਤੇ ਸਾਡਾ ਭਵਿੱਖ ਤੁਹਾਡੇ ਵੱਲੋਂ ਚੁਣੇ ਰਾਹਾਂ ਤੇ ਤੁਹਾਡੇ ਵੱਲੋਂ ਕੀਤੇ ਕਾਰਜਾਂ ‘ਤੇ ਉੱਸਰਿਆ ਹੈ।
ਇਸ ਦੇ ਨਾਲ ਹੀ, ਮੈਨੂੰ ਆਸ ਹੈ ਕਿ ਤੁਸੀਂ ਵੀ ਇਸ ਪਲ ਨੂੰ ਫੜੋਗੇ ਅਤੇ ਉਸ ਪਰਿਵਰਤਨ ਦੀਆਂ ਹਵਾਵਾਂ ਬਣੋ, ਜੋ ਸਾਡੇ ਰਾਸ਼ਟਰ ਨੂੰ ਤਬਦੀਲ ਕਰ ਰਹੀਆਂ ਹਨ।
ਕਿਉਂਕਿ ਜਿਵੇਂ ਕ੍ਰਿਸ ਨੇ ਆਪਣੇ ਗੀਤਾਂ ਵਿੱਚ ਆਖਿਆ ਹੈ।
ਤੁਸੀਂ ਆਪਣੀ ਮਰਜ਼ੀ ਮੁਤਾਬਕ ਤਬਦੀਲੀ ਵੇਖ ਸਕਦੇ ਹੋ
ਉਹੀ ਬਣੋ ਜੋ ਤੁਸੀਂ ਬਣਨਾ ਚਾਹੁੰਦੇ ਹੋ
ਹਰ ਚੀਜ਼ ਜੋ ਤੁਸੀਂ ਚਾਹੁੰਦੇ ਹੋ ਇੱਕ ਸੁਪਨਾ ਹੈ
ਇਸ ਦਬਾਅ ਹੇਠ ਇਸ ਬੋਝ ਹੇਠ
ਅਸੀਂ ਅਕਾਰ ਲੈ ਰਹੇ ਹੀਰੇ ਹਾਂ
ਅਸੀਂ ਅਕਾਰ ਲੈ ਰਹੇ ਹੀਰੇ ਹਾਂ।
(You can see the change you want to
Be what you want to be
Everything you want is a dream away
Under this pressure under this weight
We are diamonds taking shape
We are diamonds taking shape.)
ਤੁਹਾਡਾ ਧੰਨਵਾਦ।
ਅਨੰਦ ਮਾਣੋ
ਅਤੇ ਪਰਮਾਤਮਾ ਤੁਹਾਡੇ ਉੱਤੇ ਮਿਹਰ ਕਰੇ।
AKT/AK
I know that I stand between you and Cold Play and so will make this brief: PM @narendramodi begins his remarks at @glblctznIN
— PMO India (@PMOIndia) November 19, 2016
Back in 2014, I had enjoyed attending the Global Citizen Festival in the beautiful Central Park of New York: PM @narendramodi
— PMO India (@PMOIndia) November 19, 2016
You bring an energy and idealism that is unparalleled: PM @narendramodi https://t.co/Iy8hu3Nre5 @glblctznIN
— PMO India (@PMOIndia) November 19, 2016
गरीबी किसी भी सभ्य समाज के लिए बहुत बड़ा अभिशाप है : PM @narendramodi
— PMO India (@PMOIndia) November 19, 2016
कुपोषण हो, बेरोजगारी हो, भ्रष्टाचार हो, अस्वच्छता हो, इसका सबसे ज्यादा असर गरीबों पर ही पड़ता है : PM @narendramodi
— PMO India (@PMOIndia) November 19, 2016
पिछले दो साल से देश में स्वच्छता का महाअभियान चल रहा है : PM @narendramodi #MyCleanIndia @glblctznIN
— PMO India (@PMOIndia) November 19, 2016
My dear young friends, I am convinced we can and we will build a Swachh Bharat free of all forms of filth within one generation: PM
— PMO India (@PMOIndia) November 19, 2016
Delighted to join #GlobalCitizenIndia festival & talk about power of youth, music & the need for a Swachh Bharat. https://t.co/khcHI44JXD
— Narendra Modi (@narendramodi) November 19, 2016