ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕੇਂਦਰ ਸਰਕਾਰ ਵੱਲੋਂ 500 ਰੁਪਏ ਅਤੇ 1,000 ਰੁਪਏ ਦੇ ਕਰੰਸੀ ਨੋਟਾਂ ਸਬੰਧੀ ਲਏ ਗਏ ਹਾਲੀਆ ਫ਼ੈਸਲੇ ਬਾਰੇ ਆਮ ਲੋਕਾਂ ਤੋਂ ਵਿਚਾਰ ਮੰਗੇ ਹਨ।
ਲੋਕ; ਨਰੇਂਦਰ ਮੋਦੀ ਐਪ. ਰਾਹੀਂ ਉਪਲੱਬਧ 10 ਪ੍ਰਸ਼ਨਾਂ ਉੱਤੇ ਅਧਾਰਤ ਇੱਕ ਸਰਵੇਖਣ ਰਾਹੀਂ ਆਪਣੇ ਵਿਚਾਰ ਭੇਜ ਸਕਦੇ ਹਨ ਇਸ ਸਰਵੇਖਣ ਦਾ ਲਿੰਕ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੇ ਅੱਜ ਟਵੀਟ ਕੀਤਾ ਕਿ ਉਨ੍ਹਾਂ ਨੂੰ ਇਸ ਫ਼ੈਸਲੇ ਬਾਰੇ ਆਮ ਜਨਤਾ ਦੇ ਸਿੱਧੇ ਵਿਚਾਰ ਚਾਹੀਦੇ ਹਨ।
ਸਰਵੇਖਣ ਦੇ 10 ਪ੍ਰਸ਼ਨ ਨਿਮਨਲਿਖਤ ਅਨੁਸਾਰ ਹਨ:
1. ਕੀ ਤੁਸੀਂ ਸਮਝਦੇ ਹੋ ਭਾਰਤ ਵਿੱਚ ਕਾਲਾ ਧਨ ਹੈ ਕਿ ਨਹੀਂ? ੳ. ਹਾਂ ਅ. ਨਹੀਂ
2. ਕੀ ਤੁਸੀਂ ਸਮਝਦੇ ਹੋ ਕਿ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਜਿਹੀਆਂ ਬੁਰਾਈਆਂ ਨਾਲ ਲੜਨਾ ਤੇ ਉਨ੍ਹਾਂ ਦਾ ਖ਼ਾਤਮਾ ਕਰਨਾ ਚਾਹੀਦਾ ਹੈ? ੳ. ਹਾਂ ਅ. ਨਹੀਂ
3. ਕੁੱਲ ਮਿਲਾ ਕੇ ਕਾਲੇ ਧਨ ਨਾਲ ਨਿਪਟਣ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਤੁਸੀਂ ਕੀ ਸਮਝਦੇ ਹੋ?
4. ਹੁਣ ਤੱਕ ਭ੍ਰਿਸ਼ਟਾਚਾਰ ਵਿਰੁੱਧ ਮੋਦੀ ਸਰਕਾਰ ਦੇ ਯਤਨਾਂ ਬਾਰੇ ਤੁਸੀਂ ਕੀ ਸਮਝਦੇ ਹੋ? 1 ਤੋਂ 5 ਤੱਕ ਦਾ ਪੈਮਾਨਾ – ਬਾਕਮਾਲ, ਬਹੁਤ ਵਧੀਆ, ਵਧੀਆ, ਠੀਕ-ਠੀਕ, ਬੇਕਾਰ
5. 500 ਰੁਪਏ ਅਤੇ 1,000 ਰੁਪਏ ਦੇ ਪੁਰਾਣੇ ਨੋਟਾਂ ‘ਤੇ ਪਾਬੰਦੀ ਬਾਰੇ ਮੋਦੀ ਸਰਕਾਰ ਦੇ ਫ਼ੈਸਲੇ ਸਬੰਧੀ ਤੁਸੀਂ ਕੀ ਸੋਚਦੇ ਹੋ? ੳ. ਸਹੀ ਦਿਸ਼ਾ ਵਿੱਚ ਮਹਾਨ ਕਦਮ ਅ. ਮਹਾਨ ਕਦਮ ੲ. ਕੋਈ ਫ਼ਰਕ ਨਹੀਂ ਪਵੇਗਾ
6. ਕੀ ਤੁਸੀਂ ਸਮਝਦੇ ਹੋ ਕਿ ਨੋਟਬੰਦੀ ਨਾਲ ਕਾਲਾ ਧਨ, ਭ੍ਰਿਸ਼ਟਾਚਾਰ ਅਤੇ ਦਹਿਸ਼ਤਗਰਦੀ ਨੂੰ ਨਕੇਲ ਪਾਉਣ ਵਿੱਚ ਮਦਦ ਮਿਲੇਗੀ? ੳ. ਇਸ ਦਾ ਅਸਰ ਤੁਰੰਤ ਪਵੇਗਾ ਅ. ਇਸ ਦਾ ਅਸਰ ਦਰਮਿਆਨੇ ਤੋਂ ਲੰਮੇ ਸਮੇਂ ਦੌਰਾਨ ਪਵੇਗਾ ੲ. ਮਾਮੂਲੀ ਅਸਰ ਸ. ਪਤਾ ਨਹੀਂ
7. ਨੋਟਬੰਦੀ ਨਾਲ ਰੀਅਲ ਐਸਟੇਟ, ਉੱਚ-ਸਿੱਖਿਆ ਅਤੇ ਸਿਹਤ-ਸੰਭਾਲ ਆਮ ਆਦਮੀ ਦੀ ਪਹੁੰਚ ਵਿੱਚ ਆ ਜਾਣਗੇ। ੳ. ਪੂਰੀ ਤਰ੍ਹਾਂ ਸਹਿਮਤ ਅ. ਅੰਸ਼ਕ ਤੌਰ ‘ਤੇ ਸਹਿਮਤ ੲ. ਕੁਝ ਨਹੀਂ ਕਹਿ ਸਕਦਾ/ਸਕਦੀ
8. ਕੀ ਭ੍ਰਿਸ਼ਟਾਚਾਰ, ਕਾਲੇ ਧਨ, ਦਹਿਸ਼ਤਗਰਦੀ ਅਤੇ ਜਾਅਲੀ ਕਰੰਸੀ ‘ਤੇ ਕਾਬੂ ਪਾਉਣ ਦੀ ਸਾਡੀ ਜੰਗ ਦੌਰਾਨ ਹੋਈ ਅਸੁਵਿਧਾ ਦਾ ਤੁਸੀਂ ਬੁਰਾ ਮਨਾਇਆ? ੳ. ਬਿਲਕੁਲ ਵੀ ਨਹੀਂ ਅ. ਕੁਝ ਹੱਦ ਤੱਕ, ਪਰ ਇਹ ਵਡਮੁੱਲਾ ਕਦਮ ਹੈ ੲ. ਹਾਂ
9. ਕੀ ਤੁਹਾਡਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ-ਵਿਰੋਧੀ ਕੁਝ ਕਾਰਕੁੰਨ ਹੁਣ ਅਸਲ ਵਿੱਚ ਕਾਲੇ ਧਨ, ਭ੍ਰਿਸ਼ਟਾਚਾਰ ਅਤੇ ਦਹਿਸ਼ਤਗਰਦੀ ਦੇ ਹੱਕ ਵਿੱਚ ਲੜ ਰਹੇ ਹਨ? ੳ. ਹਾਂ ਅ. ਨਹੀਂ
10. ਕੀ ਤੁਹਾਡੇ ਕੁਝ ਅਜਿਹੇ ਸੁਝਾਅ, ਵਿਚਾਰ ਅਤੇ ਅੰਤਰ-ਦ੍ਰਿਸ਼ਟੀਆਂ ਹਨ, ਜੋ ਤੁਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਸਾਂਝੇ ਕਰਨਾ ਚਾਹੋ?
ਇਹ ਸਰਵੇਖਣ ਪ੍ਰਧਾਨ ਮੰਤਰੀ ਦੇ ਆਮ ਲੋਕਾਂ ਦੀ ਸ਼ਮੂਲੀਅਤ ਵਾਲੇ ਸ਼ਾਸਨ ਅਤੇ ਪ੍ਰਮੁੱਖ ਨੀਤੀ ਤੇ ਉਸ ਨੂੰ ਲਾਗੂ ਕਰਨ ਬਾਰੇ ਭਾਰਤ ਦੀ ਜਨਤਾ ਦੇ ਵਿਚਾਰ ਸਿੱਧੇ ਜਾਣਨ ਦੀ ਦ੍ਰਿਸ਼ਟੀ ਦੇ ਅਨੁਰੂਪ ਹੈ।
ਪ੍ਰਧਾਨ ਮੰਤਰੀ ਨੇ 500 ਰੁਪਏ ਅਤੇ 1,000 ਰੁਪਏ ਦੇ ਨੋਟ ਬੰਦ ਕਰਨ ਦੇ ਫ਼ੈਸਲੇ ਸਬੰਧੀ ਬੇਹੱਦ ਸਪਸ਼ਟ ਅਤੇ ਸਿੱਧੇ ਪੱਖਾਂ ਬਾਰੇ ਜਵਾਬ ਮੰਗੇ ਹਨ। ਉਨ੍ਹਾਂ ਲੋਕਾਂ ਤੋਂ ਇਸ ਸਬੰਧੀ ਵੀ ਫ਼ੀਡਬੈਕ ਲੈਣੀ ਚਾਹੀ ਹੈ ਕਿ ਅਜਿਹੇ ਫ਼ੈਸਲੇ ਹੋਰ ਮਜ਼ਬੂਤੀ ਨਾਲ ਲਾਗੂ ਕਰਨ ਲਈ ਕੀ ਕੁਝ ਕੀਤਾ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਦੇ ਲੋਕਾਂ ਦੀ ਸਿੱਧੀ ਸ਼ਮੂਲੀਅਤ ਬਾਰੇ ਪ੍ਰਮੁੱਖ ਵਿਚਾਰ ਇਸ ਸਰਵੇਖਣ ਵਿੱਚ ਇੱਕ ਵਾਰ ਫਿਰ ਪੂਰੀ ਤਰ੍ਹਾਂ ਪ੍ਰਦਰਸ਼ਿਤ ਕੀਤੇ ਗਏ ਹਨ।
AKT/HS
I want your first-hand view on the decision taken regarding currency notes. Take part in the survey on the NM App. https://t.co/TYuxNNJfIf pic.twitter.com/mWv2frGn3R
— Narendra Modi (@narendramodi) November 22, 2016