Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੇਲਵੀ ਜੇ. ਜੈਲਲਿਤਾ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟਾਇਆ


ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੇਲਵੀ ਜੇ. ਜੈਲਲਿਤਾ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟਾਇਆ ਜੋ ਚੇਨਈ ਦੇ ਹਸਪਤਾਲ ਵਿੱਚ 5.12.2016 ਨੂੰ ਅਕਾਲ ਚਲਾਣਾ ਕਰ ਗਏ ਸਨ।

ਮੰਤਰੀ ਮੰਡਲ ਨੇ ਉਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਿਆ ਅਤੇ ਸੋਗ ਦਾ ਮਤਾ ਪਾਸ ਕੀਤਾ। ਮਤੇ ਦਾ ਮੂਲ ਪਾਠ ਹੇਠ ਲਿਖੇ ਅਨੁਸਾਰ ਹੈ:

1.” ਮੰਤਰੀ ਮੰਡਲ ਤਾਮਿਲਨਾਡੂ ਦੀ ਮੁੱਖ ਮੰਤਰੀ ਸੇਲਵੀ ਜੇ. ਜੈਲਲਿਤਾ ਦੇ ਅਕਾਲ ਚਲਾਣੇ’ਤੇ ਗਹਿਰਾ ਦੁਖ ਪ੍ਰਗਟਾਉਂਦਾ ਹੈ ਜਿਨ੍ਹਾਂ ਦੀ 5.12.2016 ਨੂੰ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੇਸ਼ ਦਾ ਇੱਕ ਸੀਨੀਅਰ ਅਤੇ ਮਹਾਨ ਨੇਤਾ ਖੋ ਗਿਆ ਹੈ, ਜਿਨ੍ਹਾਂ ਨੂੰ ਪਿਆਰ ਨਾਲ ‘ਅੰਮਾ’ ਕਿਹਾ ਜਾਂਦਾ ਸੀ।”

2. ਮੈਸੂਰ ਵਿੱਚ 24 ਫਰਵਰੀ, 1948 ਵਿੱਚ ਪੈਦਾ ਹੋਈ ਸੇਲਵੀ ਜੇ. ਜੈਲਲਿਤਾ ਨੇ ਬੰਗਲੁਰੂ ਦੇ ਬਿਸ਼ਪ ਕਾਟਨ ਗਰਲਜ਼ ਹਾਈ ਸਕੂਲ ਅਤੇ ਚੇਨਈ ਦੇ ਪ੍ਰਜੈਂਟੇਸ਼ਨ ਕੌਨਵੈਂਟ ਚਰਚ ਪਾਰਕ ਤੋਂ ਸਿੱਖਿਆ ਹਾਸਲ ਕੀਤੀ। ਉਨ੍ਹਾਂ ਦਾ ਤਮਿਲ, ਤੇਲਗੂ, ਕੰਨੜ, ਹਿੰਦੀ, ਅੰਗਰੇਜ਼ੀ ਅਤੇ ਮਲਿਆਲਮ ਫ਼ਿਲਮਾਂ ਵਿੱਚ ਅਹਿਮ ਕਰੀਅਰ ਰਿਹਾ। ਉਨ੍ਹਾਂ ਨੇ ਕਲਾਸੀਕਲ ਡਾਂਸ ਭਾਰਤਨਾਟਿਅਮ, ਮੋਹਿਨੀ ਅੱਟਮ, ਕੱਥਕ ਅਤੇ ਮਣੀਪੁਰ ਵਿੱਚ ਵੀ ਅਹਿਮ ਪਛਾਣ ਬਣਾਈ। ਉਨ੍ਹਾਂ ਨੂੰ ਤਾਮਿਲਨਾਡੂ ਸਰਕਾਰ ਵੱਲੋਂ 1972 ਵਿੱਚ ਕਲਾਈਮਾਮਨੀ ਪੁਰਸਕਾਰ (Kalaimamani award) ਨਾਲ ਸਨਮਾਨਤ ਕੀਤਾ ਗਿਆ ਸੀ।

3. ਸੇਲਵੀ ਜੇ. ਜੈਲਲਿਤਾ ਨੇ ਰਾਜਨੀਤੀ ਵਿੱਚ ਕਦਮ ਰੱਖਿਆ ਅਤੇ 1982 ਵਿੱਚ ਏਆਈਏਡੀਐੱਮਕੇ ਦੇ ਮੈਂਬਰ ਬਣੇ । 1984 ਵਿੱਚ ਉਹ ਰਾਜ ਸਭਾ ਦੇ ਮੈਂਬਰ ਚੁਣੇ ਗਏ। 1989 ਵਿੱਚ ਉਨ੍ਹਾਂ ਨੂੰ ਤਾਮਿਲਨਾਡੂ ਵਿਧਾਨ ਸਭਾ ਲਈ ਚੁਣਿਆ ਗਿਆ। ਉਨ੍ਹਾਂ ਨੇ ਲੋਕ ਸਭਾ ਦੀਆਂ ਆਮ ਚੋਣਾਂ ਅਤੇ ਤਾਮਿਲਨਾਡੂ ਵਿਧਾਨ ਸਭਾ ਦੀਆਂ 1984 ਦੀਆਂ ਚੋਣਾਂ ਵਿੱਚ ਏਆਈਏਡੀਐੱਮਕੇ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। 1989 ਵਿੱਚ ਉਹ ਤਾਮਿਲਨਾਡੂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਪਹਿਲੀ ਔਰਤ ਨੇਤਾ ਬਣੇ ।

4. ਉਹ 1991 ਵਿੱਚ ਤਾਮਿਲਨਾਡੂ ਦੀ ਮੁੱਖ ਮੰਤਰੀ ਬਣੇ ਅਤੇ ਉਨ੍ਹਾਂ ਜੂਨ 1991 ਤੋਂ ਮਈ 1996, ਮਈ 2001 ਤੋਂ ਸਤੰਬਰ 2001, ਮਾਰਚ 2002 ਤੋਂ ਮਈ 2006, ਮਈ 2011 ਤੋਂ ਸਤੰਬਰ 2014 ਅਤੇ ਮਈ 2015 ਤੋਂ 5.12.2016 ਤੱਕ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ।

5. ਤਾਮਿਲਨਾਡੂ ਦੇ ਲੋਕਾਂ ਨੇ ਆਪਣਾ ਹਰਮਨ ਪਿਆਰਾ ਨੇਤਾ ਖੋ ਦਿੱਤਾ ਹੈ। ਮੰਤਰੀ ਮੰਡਲ ਨੇ ਸਰਕਾਰ ਅਤੇ ਸਮੁੱਚੇ ਰਾਸ਼ਟਰ ਵੱਲੋਂ ਤਾਮਿਲਨਾਡੂ ਦੇ ਲੋਕਾਂ ਨਾਲ ਗਹਿਰਾ ਦੁਖ ਪ੍ਰਗਟਾਇਆ।”

****

ਏਕੇਟੀ/ਵੀਬੀਏ/ਐੱਸਐੱਚ