ਪੀਐੱਮਇੰਡੀਆ
ਮੇਰੀ ਖ਼ੁਸ਼ਨਸੀਬੀ ਹੈ ਕਿ ਅੱਜ ਮੈਨੂੰ ਕਾਸ਼ੀ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ-ਪੱਥਰ ਕਹੋ, ਲੋਕ-ਅਰਪਣ ਕਹੋ, ਉਤਸ਼ਾਹ ਕਹੋ, ਇਹ ਮੌਕਾ ਮਿਲਿਆ ਹੈ। ਅੱਜ ਇੱਕ ਦਿਨ ਵਿੱਚ ਹੀ ਕਰੀਬ-ਕਰੀਬ 2100 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਕਾਸ਼ੀ ਨੂੰ ਮਿਲ ਰਹੇ ਹਨ। ਅੱਜ ਵਿਸ਼ੇਸ਼ ਰੂਪ ਨਾਲ ਤੰਦਰੁਸਤੀ ਦੇ ਨਜ਼ਰੀਏ ਤੋਂ ਗ਼ਰੀਬ ਤੋਂ ਗ਼ਰੀਬ ਪਰਿਵਾਰ ਨੂੰ ਹਸਪਤਾਲ ਵਿੱਚ ਸਹੀ ਇਲਾਜ ਮਿਲੇ, ਉਸ ਦੀ ਸਿਹਤ ਲਈ ਆਧੁਨਿਕ ਸੰਸਥਾਵਾਂ ਦਾ ਉਸ ਨੂੰ ਲਾਭ ਮਿਲੇ। ਅੱਜ ਈਐੱਸਆਈਸੀ ਦੇ ਹਸਪਤਾਲ ਦਾ ਆਧੁਨਿਕੀਕਰਨ ਕਰਨਾ ਪਹਿਲਾਂ ਜਿੰਨੀ ਸਮਰੱਥਾ ਸੀ, ਉਸ ਨੂੰ ਕਰੀਬ ਦੋ ਗੁਣਾਂ ਤੋਂ ਜ਼ਿਆਦਾ ਵਧਾਉਣਾ, ਆਧੁਨਿਕਤਾ ਦੇ ਨਾਲ ਗ਼ਰੀਬ ਤੋਂ ਗ਼ਰੀਬ ਸਧਾਰਣ ਮਜ਼ਦੂਰੀ ਕਰਨ ਵਾਲਾ ਵਿਅਕਤੀ, ਕਾਰਖਾਨੇ ਵਿੱਚ ਜ਼ਿੰਦਗੀ ਗੁਜ਼ਾਰਨ ਵਾਲਾ ਵਿਅਕਤੀ ਅਜਿਹੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਾਪਤ ਹੋਣ। ਇਸ ਲਈ ਭਾਰਤ ਸਰਕਾਰ ਨੇ ਪੂਰੇ ਪ੍ਰੋਜੈਕਟ ਨੂੰ ਆਪਣੇ ਹੱਥ ਵਿੱਚ ਲੈ ਕੇ ਇੱਥੋਂ ਦੇ ਗ਼ਰੀਬ, ਮਜ਼ਦੂਰ ਦੀ ਸਹੂਲਤ ਵਧਾਉਣ ਦੀ ਦਿਸ਼ਾ ਵਿੱਚ ਇਕ ਮਹੱਤਵਪੂਰਨ ਕਦਮ ਉਠਾਇਆ ਹੈ। ਅਤੇ ਮੈਨੂੰ ਵਿਸ਼ਵਾਸ ਹੈ, ਇਹ ਜੋ ਵਿਵਸਥਾ ਵਿੱਚ ਤਬਦੀਲੀ ਹੋ ਰਹੀ ਹੈ, ਵਿਸਤਾਰ ਹੋ ਰਿਹਾ ਹੈ, ਆਧੁਨਿਕ ਵਿਗਿਆਨ ਅਤੇ ਟੈਕਨਾਲੋਜੀ ਨੂੰ ਉਸ ਦੇ ਨਾਲ ਜੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਇਸ ਖੇਤਰ ਵਿੱਚ ਸਿਹਤ ਦੇ ਨਜ਼ਰੀਏ ਤੋਂ ਇੱਕ ਨਵਾਂ ਨਜ਼ਰਾਨਾ ਬਣੇਗਾ। ਹੁਣ ਮੈਂ ਕਾਸ਼ੀ ਯੂਨੀਵਰਸਿਟੀ ਵਿੱਚ ਗਿਆ ਸੀ। ਉੱਥੇ ਇੱਕ ਕੈਂਸਰ ਰਿਸਰਚ ਇੰਸਟੀਟਿਊਟ ਦਾ ਨੀਂਹ-ਪੱਥਰ ਰੱਖਿਆ। ਇਸ ਪੂਰੇ ਖੇਤਰ ਵਿੱਚ ਜੇ ਕੈਂਸਰ ਦੀ ਬਿਮਾਰੀ ਹੈ ਤਾਂ ਮੁੰਬਈ ਜਾਣਾ ਪੈਂਦਾ ਹੈ। ਅਸੀਂ ਜਾਣਦੇ ਹਾਂ ਕਿ ਮੁੰਬਈ ਅੰਦਰ ਹਸਪਤਾਲ ਵਿੱਚ ਕਿੰਨੀ ਦੇਰ ਬਾਅਦ ਨੰਬਰ ਲਗਦਾ ਹੈ। ਕਿਉਂ ਨਾ ਮੁੰਬਈ ਵਿੱਚ ਜਿਹੜਾ ਹਸਪਤਾਲ ਹੈ, ਉਸ ਵਰਗੀਆਂ ਸਹੂਲਤਾਂ ਵਾਲਾ ਉੱਤਮ ਤੋਂ ਉੱਤਮ ਇਲਾਜ ਕਰਨ ਵਾਲਾ ਹਸਪਤਾਲ ਉੱਤਰ ਪ੍ਰਦੇਸ਼ ਵਿੱਚ ਹੋਵੇ। ਖ਼ਾਸ ਕਰਕੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਹੋਵੇ ਜਿਸ ਦਾ ਲਾਭ ਗੁਆਂਢ ਵਿੱਚ ਝਾਰਖੰਡ ਅਤੇ ਬਿਹਾਰ ਦੇ ਲੋਕਾਂ ਨੂੰ ਵੀ ਮਿਲੇ। ਇੱਕ ਬਹੁਤ ਵੱਡਾ ਪ੍ਰੋਜੈਕਟ ਜਿਸ ਦਾ ਨੀਂਹ-ਪੱਥਰ ਅੱਜ ਮੈਂ ਕਾਸ਼ੀ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਰੱਖਿਆ ਹੈ, ਉਸ ਪੂਰੇ ਖੇਤਰ ਨੂੰ ਇਸ ਤੋਂ ਬਹੁਤ ਵੱਡਾ ਲਾਭ ਹੋਣ ਵਾਲਾ ਹੈ। ਅਸੀਂ ਇਹ ਜਾਣਦੇ ਹਾਂ ਕਿ ਸਿਹਤ ਦੇ ਖੇਤਰ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਮਾਡਲ ਵੀ ਓਨਾਂ ਹੀ ਮਹੱਤਵ ਰੱਖਦਾ ਹੈ। ਨਿਜੀ ਹਸਪਤਾਲ ਵੀ ਇਸ ਖੇਤਰ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਕੰਮ ਕਰਦੇ ਹਨ। ਭਾਰਤ ਦੀ ਹੀ ਸੰਤਾਨ ਸ੍ਰੀਮਾਨ ਸੇਟੀ ਜੀ ਹਨ ਤਾਂ ਕਰਨਾਟਕ ਦੇ, ਵਸ ਗਏ ਹਨ ਖਾੜੀ ਦੇਸ਼ਾਂ ਵਿੱਚ। ਪਰ ਉਨਾਂ ਨੇ ਸਿਹਤ ਦੇ ਖੇਤਰ ਵਿੱਚ, ਇਲਾਜ ਦੇ ਖੇਤਰ ਵਿੱਚ ਆਪਣਾ ਬਹੁਤ ਵਿਆਪਕ ਕੰਮ ਕੀਤਾ ਹੈ। ਕਈ ਥਾਵਾਂ ਉੱਤੇ ਉਨਾਂ ਦੇ ਹਸਪਤਾਲ ਚਲਦੇ ਹਨ। ਉਹ ਕਾਸ਼ੀ ਤੋਂ ਪ੍ਰਭਾਵਿਤ ਹੋ ਕੇ ਆਪਣਾ ਇਕ ਨਿਜੀ ਹਸਪਤਾਲ ਕਾਸ਼ੀ ਵਿੱਚ ਅਰੰਭ ਕਰਨ ਜਾ ਰਹੇ ਹਨ। ਅੱਜ ਮੈਨੂੰ ਉਸ ਦਾ ਵੀ ਨੀਂਹ-ਪੱਥਰ ਰੱਖਣ ਦਾ ਮੌਕਾ ਮਿਲਿਆ ਹੈ। 500 ਬੈੱਡ ਦਾ ਏਨਾ ਵੱਡਾ ਹਸਪਤਾਲ ਕਾਸ਼ੀ ਵਿੱਚ ਬਣਨਾ, ਇਹ ਕਾਸ਼ੀ ਨੂੰ ਬਹੁਤ ਵੱਡਾ ਨਜ਼ਰਾਨਾ ਹੈ। 500 ਵਿੱਚੋਂ 200 ਬੈੱਡ ਪੂਰੀ ਤਰ੍ਹਾਂ ਗ਼ਰੀਬ ਬਿਮਾਰ ਲੋਕਾਂ ਨੂੰ ਸਮਰਪਿਤ ਹੋਣਗੇ। ਬਾਕੀ ਜੋ 300 ਬੈੱਡ ਹਨ, super speciality ਸੇਵਾਵਾਂ ਲਈ ਹੋਣਗੇ। ਇਸ ਖੇਤਰ ਵਿੱਚ ਏਨਾ ਵੱਡਾ ਹਸਪਤਾਲ ਬਣਨ ਕਾਰਨ ਹਜ਼ਾਰਾਂ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਹੈਲਥ ਸੈਕਟਰ ਵਿੱਚ ਕੰਮ ਵਾਲੀ ਵਿਧੀ develop ਹੋਵੇਗੀ। Paramedical ਦਾ ਸਟਾਫ਼ ਹੋਵੇ, Nursing ਦਾ ਸਟਾਫ਼ ਹੋਵੇ, ਹਪਸਤਾਲ ਦਾ ਰੱਖ-ਰਖਾਅ ਹੋਵੇ। ਇਸ investment ਦੇ ਕਾਰਨ ਇਸ ਖੇਤਰ ਨੂੰ ਇੱਕ ਬਹੁਤ ਵੱਡਾ ਲਾਭ ਹੋਣ ਵਾਲਾ ਹੈ।
ਅੱਜ ਜਿਸ ਪ੍ਰੋਜੈਕਟ ਦਾ ਮੈਂ ਨੀਂਹ-ਪੱਥਰ ਰੱਖਿਆ ਹੈ, ਅਤੇ ਵਰਤਮਾਨ ਵਿੱਚ ਸਾਡੀ ਮੰਤਰੀ ਸ੍ਰੀਮਤੀ ਸਿਮ੍ਰਿਤੀ ਈਰਾਨੀ ਜੀ ਬੜੀ ਮਿਹਨਤ ਕਰਕੇ ਬਹੁਤ ਬਰੀਕੀ ਨਾਲ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਜੀ ਜਾਨ ਨਾਲ ਲੱਗੇ ਰਹਿੰਦੇ ਹਨ। ਅਤੇ ਉਨਾਂ ਦੀ ਇਸ ਲਗਾਤਾਰ ਕੋਸ਼ਿਸ਼ ਦਾ ਸਿੱਟਾ ਹੈ। ਏਨੇ ਘੱਟ ਸਮੇਂ ਵਿੱਚ ਉਸ ਦੇ ਫ਼ੇਜ਼ -1 ਦਾ ਅੱਜ ਮੈਨੂੰ ਉਦਘਾਟਨ ਕਰਨ ਦਾ ਮਾਣ ਮਿਲਿਆ ਹੈ। ਮੈਂ ਸਿਮ੍ਰਿਤੀ ਜੀ ਨੂੰ ਅਤੇ ਉਨਾਂ ਦੀ ਪੂਰੀ ਟੀਮ ਨੂੰ ਅਤੇ ਉਨਾਂ ਤੋਂ ਪਹਿਲਾਂ ਇਸ ਵਿਭਾਗ ਦੇ ਮੰਤਰੀ ਸਨ ਗੰਗਵਾਰ ਜੀ, ਉਨਾਂ ਸਭ ਦੀ ਦਿਲ ਤੋਂ ਬਹੁਤ-ਬਹੁਤ ਪ੍ਰਸ਼ੰਸਾ ਕਰਦਾ ਹਾਂ ਕਿ ਜਿਸ ਉੱਤਮ ਪ੍ਰਕਾਰ ਦਾ ਕੰਮ ਹੋਇਆ ਹੈ, ਜਿਸ ਤੇਜ਼ੀ ਨਾਲ ਕੰਮ ਹੋਇਆ ਹੈ।
ਅੱਜ ਨਿਸ਼ਚਿਤ ਸਮੇਂ ਵਿੱਚ ਤਿਆਰ ਪਹਿਲਾ ਫ਼ੇਜ਼ ਸਿਰਫ਼ ਕਾਸ਼ੀ ਦੇ ਲੋਕਾਂ ਲਈ ਨਹੀਂ ਹੈ। ਇਹ ਪੂਰੇ ਖੇਤਰ ਦੇ ਲੋਕਾਂ ਲਈ ਹੈ। ਇਸ ਪ੍ਰਕਾਰ ਕੰਮ ਕਰਨ ਵਾਲੇ ਲੋਕਾਂ ਨੂੰ ਇਸ ਦਾ ਲਾਭ ਮਿਲਣ ਵਾਲਾ ਹੈ। ਕਾਸ਼ੀ ਇੱਕ ਯਾਤਰਾ ਜਗਾ ਹੈ, tourist destination ਵੀ ਹੈ। ਉੱਥੇ ਇਸ ਪ੍ਰਕਾਰ ਦੀ ਵਿਵਸਥਾ ਕਾਸ਼ੀ ਦੀ ਇੱਕ ਵਿਸ਼ਵ ਪੱਧਰੀ ਪਛਾਣ ਬਣਾਉਣ ਦਾ ਇੱਕ ਬਹੁਤ ਵੱਡਾ ਅਧਾਰ ਬਣ ਸਕਦਾ ਹੈ। ਹੁਣ ਕਾਸ਼ੀ ਵਿੱਚ ਜੋ ਵੀ ਲੋਕ ਆਉਣ, ਉਨਾਂ ਨੂੰ ਉੱਥੇ ਲਿਜਾਣਾ ਚਾਹੀਦਾ ਹੈ। ਇੱਥੋਂ ਦੇ ਰਿਕਸ਼ਾ ਵਾਲੇ ਹੋਣਗੇ, ਇੱਥੋਂ ਦੇ ਟੈਕਸੀ ਵਾਲੇ ਹੋਣਗੇ, ਉਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ। ਉੱਥੇ ਉਹ ਦੇਖ ਵੀ ਸਕਦਾ ਹੈ ਕਿ ਇਸ ਖੇਤਰ ਦੇ ਲੋਕਾਂ ਦੇ ਹੱਥਾਂ ਵਿੱਚ ਕਿਹੋ ਜਿਹਾ ਹੁਨਰ ਹੈ। ਕਿਹੋ-ਜਿਹੀਆਂ ਚੀਜ਼ਾਂ ਦਾ ਨਿਰਮਾਣ ਕਰਦੇ ਹਨ। ਅਤੇ ਉਸ ਦੀ ਇਕ ਗਲੋਬਲ ਪਛਾਣ ਬਣੇ, ਪ੍ਰੋਡਕਟ ਦੀ ਵੀ ਪਛਾਣ ਬਣੇ, ਪ੍ਰੋਸੈੱਸ ਦੀ ਵੀ ਪਛਾਣ ਬਣੇ। ਅਤੇ ਭਾਰਤ ਦੀ ਇਸ ਮਹਾਨ ਵਿਰਾਸਤ ਕਾਸ਼ੀ ਦੇ ਲੋਕਾਂ ਨੇ ਕਿਵੇਂ ਸੰਭਾਲ ਕੇ ਰੱਖੀ ਹੈ। ਇਸ ਦਾ ਦੁਨੀਆ ਨੂੰ ਪਤਾ ਲਗੇ, ਵੈਸਾ ਇੱਕ ਉੱਤਮ ਕੰਮ ਇਹ ਟਰੇਡ ਸੈਂਟਰ, ਮਿਊਜ਼ੀਅਮ ਜਿਸ ਦੇ ਕਾਰਨ ਬਣਿਆ ਹੈ। ਕੱਲ ਰਾਤ ਦੀਆਂ ਕੁਝ ਤਸਵੀਰਾਂ ਮੈਨੂੰ ਇੱਥੋਂ ਦੇ ਲੋਕਾਂ ਨੇ ਭੇਜੀਆਂ ਸਨ। ਏਨਾ ਅਦਭੁਤ ਨਜ਼ਾਰਾ ਲੱਗ ਰਿਹਾ ਸੀ ਕਿ ਕਾਸ਼ੀ ਦੀ ਧਰਤੀ ਉੱਤੇ ਅਜਿਹਾ ਵੀ ਨਿਰਮਾਣ ਕਾਰਜ ਹੋ ਸਕਦਾ ਹੈ ਅਤੇ ਏਨੇ ਘੱਟ ਸਮੇਂ ਵਿੱਚ ਹੋ ਸਕਦਾ ਹੈ। ਇਸ ਪ੍ਰਾਚੀਨ ਸ਼ਹਿਰ ਦੇ ਨਾਲ ਇਸ ਆਧੁਨਿਕ ਇਮਾਰਤ ਪ੍ਰਾਚੀਨ ਕਲਾਕਾਰੀ ਦੇ ਨਾਲ ਆਧੁਨਿਕ ਪਛਾਣ। ਅਜਿਹਾ ਇਕ ਸ਼ੁਭ ਯੋਗ ਦੇ ਨਾਲ ਅੱਜ ਟੈਕਸਟਾਈਲ ਦੀ ਦੁਨੀਆ ਜੋ ਕਾਸ਼ੀ ਦੀ ਵਿਸ਼ੇਸ਼ ਪਛਾਣ ਹੈ। ਹਸਪਤਾਲ ਜੋ ਕਾਸ਼ੀ ਦੀ ਵਿਸ਼ੇਸ਼ ਪਛਾਣ ਹੈ। ਉਂਗਲਾਂ ਦੇ ਜ਼ੋਰ ‘ਤੇ ਨਜ਼ਾਕਤ ਦੇ ਨਾਲ ਇਕ ਪੂਰੀ ਨਵੀਂ ਚੀਜ਼ ਨਿਰਮਾਣ ਕਰਨ ਦੀ ਜੋ ਸਮਰੱਥਾ ਇਸ ਧਰਤੀ ਵਿੱਚ ਹੈ, ਇਸ ਨੂੰ ਦੁਨੀਆ ਭਲੀਭਾਂਤ ਵੇਖੇਗੀ, ਪਛਾਣੇਗੀ।
ਸਾਡੇ ਕੋਲ ਪੁਰਾਣੇ ਪਰੰਪਰਾ ਦੇ ਸਾਧਨ ਰਹੇ ਹਨ। ਉਸ ਵਿੱਚ ਤਬਦੀਲੀ ਜ਼ਰੂਰੀ ਹੁੰਦੀ ਹੈ। “technological intervention ਜ਼ਰੂਰੀ ਹੁੰਦਾ ਹੈ। invention ਜ਼ਰੂਰੀ ਹੁੰਦਾ ਹੈ। ਅੱਜ ਕੁੱਝ ਸਾਥੀਆਂ ਨੂੰ ਮੈਨੂੰ ਹਥਕ੍ਰਘਾ ਉਸ ਦੀ ਸਹਾਇਤਾ ਦੇਣ ਦਾ ਮੌਕਾ ਮਿਲਿਆ। ਵੱਖ-ਵੱਖ ਨਿਰਮਾਣ ਕਾਰਜ ਵਿੱਚ ਹਥਕ੍ਰਘਾ ਦਾ ਜੋ ਉਪਯੋਗ ਹੁੰਦਾ ਹੈ, ਉਸ ਵਿਚੋਂ ਆਧੁਨਿਕ ਟੈਕਨਾਲੋਜੀ ਦੇ ਕਾਰਨ ਆਧੁਨਿਕ ਵਿਵਸਥਾ ਦੇ ਕਾਰਨ ਉਨਾਂ ਦੀ ਸਰਲਤਾ ਵੀ ਵਧੇਗੀ, ਆਮਦਨੀ ਵੀ ਵਧੇਗੀ। ਉਨਾਂ ਚੀਜ਼ਾਂ ਵਿੱਚ ਉਸ ਵਿੱਚ ਬਲ ਦੇਣ ਦੀ ਕੋਸ਼ਿਸ਼ ਕੀਤੀ ਹੈ। ਪੂਰੇ ਦੇਸ਼ ਵਿੱਚ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਇੱਕ ਪਛਾਣ ਕਾਰਡ ਦੇਣ ਦੀ ਮੁਹਿੰਮ ਚੱਲੀ ਹੈ। ਸਾਡੇ ਦੇਸ਼ ਕੋਲ ਏਨੀ ਵੱਡੀ ਤਾਕਤ ਹੈ। ਲੇਕਿਨ ਖਿਲਾਰਾ ਪਿਆ ਹੋਇਆ ਹੈ। ਨਾ ਕਦੇ ਉਸ ਦੇ ਰਿਕਾਰਡ ਉਪਲਬਧ ਹੁੰਦੇ ਹਨ, ਨਾ ਕਦੇ ਉਸ ਦੀ ਪਛਾਣ ਹੁੰਦੀ ਹੈ। ਇੱਕ ਗੁਮਸ਼ੁਦ ਸਾਡੀ ਤਾਕਤ। ਇਹ ਵੀ ਸਾਡੇ ਲਈ ਕਦੇ-ਕਦੇ ਬਹੁਤ ਵੱਡਾ ਨੁਕਸਾਨ ਦਾ ਕਾਰਨ ਹੁੰਦਾ ਹੈ। ਅਤੇ ਜਿਸ ਦੀ ਪਛਾਣ ਬਣ ਜਾਂਦੀ ਹੈ, ਉਸ ਦਾ ਇਕ ਬਰਾਂਡ ਬਣ ਜਾਂਦਾ ਹੈ। ਤਾਂ ਉਸ ਦੀ Value ਆਪਣੇ ਆਪ ਵਧ ਜਾਂਦੀ ਹੈ। ਕਿਉਂ ਨਾ ਭਾਰਤ ਦਾ ਗ਼ਰੀਬ ਤੋਂ ਗ਼ਰੀਬ ਵਿਅਕਤੀ ਜਿਸ ਦੇ ਕੋਲ ਨਿਪੁੰਨਤਾ ਹੈ, ਹੁਨਰ ਹੈ, ਕੰਮ ਕਰਨ ਦਾ ਜਜ਼ਬਾ ਹੈ, ਉਸ ਦੀ ਇੱਕ ਪਛਾਣ ਹੋਵੇ, ਉਸ ਦੀ ਇੱਕ identity ਹੋਵੇ। ਉਹ ਖ਼ੁਦ ਇੱਕ ਬਰਾਂਡ ਹੋਵੇ। ਸਾਡੇ ਦੇਸ਼ ਵਿੱਚ ਅਜਿਹਾ ਕੰਮ ਕਰਨ ਵਾਲੇ ਲੋਕ ਖ਼ੁਦ ਆਪਣੇ ਆਪ ਵਿੱਚ ਬਰਾਂਡ ਹਨ। ਇਹ ਬਰਾਂਡ ਅਸੀਂ ਹਾਲੇ ਦੁਨੀਆ ਦੇ ਰੂਬਰੂ ਨਹੀਂ ਲਿਆ ਸਕੇ ਹਾਂ। ਇਸ ਪਛਾਣ ਦੇ ਸਾਧਨ ਰਾਹੀਂ ਉਨਾਂ ਦੀ ਸ਼ਕਤੀ ਨੂੰ ਜਾਣਨਾ, ਉਨਾਂ ਦੀ ਸ਼ਕਤੀ ਨੂੰ ਬਲ ਦੇਣਾ, ਇਸੀ ਖੇਤਰ ਵਿੱਚ ਵਿਕਾਸ ਕਰਨਾ ਹੈ ਤਾਂ ਤੁਰੰਤ ਕਰ ਸਕਦੇ ਹਾਂ ਕਿ ਚਲੋ ਭਾਈ ਇਹ ਪਛਾਣ ਵਿੱਚ ਏਨੇ ਲੋਕ ਹਨ। ਇਨਾਂ ਲਈ ਯੋਜਨਾ ਬਣਾਈਏ। ਉਨਾਂ ਲਈ ਮੌਕੇ ਦਈਏ। ਇੱਕ ਦਮ ਉਸ ਕੰਮ ਨੂੰ ਬੜਾਵਾ ਮਿਲ ਸਕਦਾ ਹੈ। ਤਾਂ ਆਧੁਨਿਕ ਟੈਕਨਾਲੋਜੀ ਰਾਹੀਂ ਵਿਅਕਤੀਆਂ ਦੀ ਪਛਾਣ ਕਰਦੇ ਹੋਏ ਉਨਾਂ ਦੀ ਨਿਪੁੰਨਤਾ ਨੂੰ ਟੋਲਦੇ ਹੋਏ ਉਨਾਂ ਦੀ ਬਰਾਂਡਿੰਗ ਕਰਦੇ ਹੋਏ, ਇਹ ਜੋ ਪਛਾਣ ਕਾਰਡ ਦੇਣ ਦੀ ਯੋਜਨਾ ਹੈ, ਉਸ ਦਾ ਵੀ ਮੈਨੂੰ ਅੱਜ ਮੌਕਾ ਮਿਲਿਆ ਹੈ। ਜੋ ਲੋਕ ਕਾਰਪਿਟ ਬਣਾਉਣ ਵਾਲੇ ਹਨ, ਉਨਾਂ ਨੂੰ ਆਧੁਨਿਕ ਨਵੀਂ ਲੂਮ ਜਿਸ ਨਾਲ ਕਾਰਨ ਕੁਆਲਿਟੀ ਪ੍ਰੋਡਕਸ਼ਨ ਇੱਕ ਇੰਟਰਨੈਸ਼ਨਲ ਲੈਵਲ ਦਾ ਪ੍ਰੋਡਕਸ਼ਨ ਜਿਸ ਕਾਰਨ ਸਾਡੀ ਕਾਲੀਨ ਨੂੰ ਐਕਸਪੋਰਟ ਕਰਨ ਦੀ ਸੁਵਿਧਾ ਵਧੇਗੀ। ਅਤੇ ਉਪਯੋਗ ਵਿੱਚ ਅਸੀਂ ਬੈਸਟ ਵਿਚੋਂ ਵੀ ਬੈਸਟ ਬਣਾ ਸਕਦੇ ਹਾਂ। ਇਸ ਪ੍ਰਕਾਰ ਦਾ ਲੂਮ ਉਪਯੋਗ ਕਰਦੇ ਹੋਏ। ਅਤੇ ਉੱਤਮ ਤੋਂ ਉੱਤਮ ਚੀਜ਼ਾਂ ਬਣਾ ਕੇ ਅਸੀਂ ਦੁਨੀਆ ਨੂੰ ਦੇ ਸਕਦੇ ਹਾਂ। ਉਸ ਨੂੰ ਵੀ ਅੱਜ ਮੈਨੂੰ ਫੈਲਾਉਣ ਦਾ ਮੌਕਾ ਮਿਲਿਆ ਹੈ।
ਇਥੇ ਮੈਨੂੰ ਕੁੱਝ ਨੌਜਵਾਨਾਂ ਨੂੰ ਖੇਡ ਕਿਟਾਂ ਦੇਣ ਦਾ ਮੌਕਾ ਮਿਲਿਆ ਹੈ। ਵੈਸੇ ਤਾਂ ਇਹ ਪਹਿਲਵਾਨਾਂ ਦੀ ਧਰਤੀ ਹੈ ਪਰ ਜ਼ਰੂਰੀ ਹੈ ਕਿ ਖੇਡਾਂ ਸਾਡੇ ਦੇਸ਼ ਵਿੱਚ ਨੌਜਵਾਨਾਂ ਦੇ ਜੀਵਨ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ। ਸਾਡੇ ਸਮਾਜਕ ਜੀਵਨ ਦਾ ਚਰਿੱਤਰ ਬਣਨੀਆਂ ਚਾਹੀਦੀਆਂ ਹਨ। ਖੇਡਾਂ ਹਨ, ਤਾਂ ਹੀ ਤਾਂ ਸਾਡੇ ਇਥੇ ਇੱਕ ਅਲੱਗ ਜਿਹਾ ਵਾਤਾਵਰਣ ਪੈਦਾ ਹੁੰਦਾ ਹੈ। ਸਪੋਰਟਸਮੈਨ ਸਪਰਿਟ ਸਭ ਨੂੰ ਪਸੰਦ ਆਉਂਦਾ ਹੈ ਪਰ ਬਿਨਾਂ ਸਪੋਰਟਸ, ਸਪੋਰਟਸਮੈਨ ਸਪਰਿਟ ਸੰਭਵ ਨਹੀਂ ਹੁੰਦਾ ਹੈ। ਅਤੇ ਇਸ ਲਈ ਖੇਡਾਂ ਨੂੰ ਬੜਾਵਾ ਦੇਣਾ ਨੌਜਵਾਨਾਂ ਨੂੰ ਮੌਕੇ ਦੇਣਾ ਅਤੇ ਭਾਰਤ ਦੇ ਅੰਦਰ ਜੋ ਸਮਰੱਥਾ ਹੈ ਅਤੇ ਅਨੇਕ ਪ੍ਰਕਾਰ ਦਾ ਇਕ ਹੀ ਖੇਡ ਨਾਲ ਨਹੀਂ, ਅਨੇਕ ਪ੍ਰਕਾਰ ਦੀਆਂ ਖੇਡਾਂ ਹਨ, ਅਨੇਕ ਪ੍ਰਕਾਰ ਦੀ ਮੁਹਾਰਤ ਹੈ, ਉਸ ਨੂੰ ਵਧਾਉਣ ਦੀ ਦਿਸ਼ਾ ਵਿੱਚ ਅਸੀਂ ਲੋਕ ਕੋਸ਼ਿਸ਼ ਕਰ ਰਹੇ ਹਾਂ। ਅੱਜ ਮੈਨੂੰ ਖ਼ੁਸ਼ੀ ਹੈ ਕਿ ਤੁਸੀ ਸਭ ਦੇ ਦਰਮਿਆਨ ਅਜਿਹੇ ਅਨੇਕ ਪ੍ਰਕਾਰ ਦੇ ਪ੍ਰੋਜੈਕਟ ਸਮਰਪਿਤ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਜਿਸ ਪ੍ਰੋਜੈਕਟ ਦਾ ਨੀਂਹ-ਪੱਥਰ ਰੱਖਿਆ ਗਿਆ ਹੈ, ਉਹ ਪ੍ਰੋਜੈਕਟ ਨਿਸ਼ਚਿਤ ਸਮਾਂ ਸੀਮਾ ਵਿੱਚ ਅਤੇ ਹੋ ਸਕੇ ਤਾਂ ਨਿਸ਼ਚਿਤ ਸਮੇਂ ਤੋਂ ਪਹਿਲਾਂ ਅਸੀਂ ਉਸ ਨੂੰ ਪੂਰਾ ਕਰਾਂਗੇ । ਅਤੇ ਇੱਥੋਂ ਦੀ ਜਨਤਾ ਜਨਾਰਦਨ ਦੀ ਸੇਵਾ ਵਿੱਚ ਉਸ ਨੂੰ ਸਮਰਪਿਤ ਕਰਾਂਗੇ। ਮੈਂ ਆਪ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਧੰਨਵਾਦ!
ਅਮਿਤ ਕੁਮਾਰ/ਸ਼ੌਕਤ ਅਲੀ
If someone is suffering from cancer, why should one go far for treatment. We decided a cancer research institute should come up here: PM
— PMO India (@PMOIndia) December 22, 2016
This land of Kashi is of spiritual importance and has tremendous tourism potential. It is also a trade centre: PM @narendramodi
— PMO India (@PMOIndia) December 22, 2016
Let us make sports an essential part of our lives: PM @narendramodi in Varanasi
— PMO India (@PMOIndia) December 22, 2016
With beneficiaries of various Government schemes. Our Government is constantly and tirelessly working for the poor, middle class & youth. pic.twitter.com/fKzMhrDLZ1
— Narendra Modi (@narendramodi) December 22, 2016