ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦੇ ਦੂਸਰੇ ਪੜਾਅ: ਵਨਾਜ਼ ਤੋਂ ਚਾਂਦਨੀ ਚੌਕ (ਕੌਰੀਡੋਰ 2ਏ) ਅਤੇ ਰਾਮਵਾੜੀ ਤੋਂ ਵਾਘੋਲੀ/ ਵਿੱਠਲਵਾੜੀ (ਕੌਰੀਡੋਰ 2ਬੀ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪੜਾਅ-1 ਦੇ ਤਹਿਤ ਮੌਜੂਦਾ ਵਨਾਜ਼-ਰਾਮਵਾੜੀ ਕੌਰੀਡੋਰ ਦਾ ਵਿਸਥਾਰ ਹੈ। ਇਹ ਦੋ ਐਲੀਵੇਟਿਡ ਕੌਰੀਡੋਰ 12.75 ਕਿਲੋਮੀਟਰ ਤੱਕ ਫੈਲਣਗੇ ਅਤੇ ਇਨ੍ਹਾਂ ਵਿੱਚ 13 ਸਟੇਸ਼ਨ ਸ਼ਾਮਲ ਹੋਣਗੇ, ਜੋ ਚਾਂਦਨੀ ਚੌਕ, ਬਾਵਧਾਨ, ਕੋਥਰੂਡ, ਖਰਾਦੀ ਅਤੇ ਵਾਘੋਲੀ ਵਾਂਗ ਤੇਜ਼ੀ ਨਾਲ ਵਿਕਸਿਤ ਹੋ ਰਹੇ ਉਪਨਗਰਾਂ ਨੂੰ ਜੋੜਣਗੇ। ਇਸ ਪ੍ਰੋਜੈਕਟ ਨੂੰ ਚਾਰ ਸਾਲਾਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 3626.24 ਕਰੋੜ ਰੁਪਏ ਹੈ, ਜਿਸ ਨੂੰ ਭਾਰਤ ਸਰਕਾਰ, ਮਹਾਰਾਸ਼ਟਰ ਸਰਕਾਰ ਅਤੇ ਬਾਹਰੀ ਦੁਵੱਲੀਆਂ/ਬਹੁ-ਪੱਖੀ ਏਜੰਸੀਆਂ ਦੁਆਰਾ ਬਰਾਬਰ ਰੂਪ ਨਾਲ ਸਾਂਝਾ ਕੀਤਾ ਜਾਵੇਗਾ। ਇਹ ਰਣਨੀਤਕ ਪ੍ਰਸਤਾਵ ਮੌਜੂਦਾ ਕੌਰੀਡੋਰ-2 ਦਾ ਤਰਕਸੰਗਤ ਵਿਸਥਾਰ ਹੈ ਅਤੇ ਵਿਆਪਕ ਆਵਾਜਾਈ ਯੋਜਨਾ (ਸੀਐੱਮਪੀ) ਦੇ ਨਾਲ ਤਾਲਮੇਲ ਰੱਖਦਾ ਹੈ, ਜੋ ਪੁਣੇ ਵਿੱਚ ਪੂਰਬ ਤੋਂ ਪੱਛਮ ਦੇ ਦਰਮਿਆਨ ਆਮ ਲੋਕਾਂ ਦੀ ਸੁਵਿਧਾ ਸਬੰਧੀ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਚਾਂਦਨੀ ਚੌਕ ਤੋਂ ਵਾਘੋਲੀ ਮੈਟਰੋ ਕੌਰੀਡੋਰ ਤੱਕ ਇੱਕ ਸਥਾਈ ਵਿਕਾਸ ਦਾ ਟੀਚਾ ਰੱਖਦਾ ਹੈ।
ਇਹ ਐਕਸਟੈਂਸ਼ਨਾਂ ਮੁੱਖ ਆਈਟੀ ਹੱਬਾਂ, ਵਪਾਰਕ ਖੇਤਰਾਂ, ਵਿਦਿਅਕ ਸੰਸਥਾਵਾਂ ਅਤੇ ਰਿਹਾਇਸ਼ੀ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ, ਜਿਸ ਨਾਲ ਨੈੱਟਵਰਕ ਵਿੱਚ ਜਨਤਕ ਆਵਾਜਾਈ ਅਤੇ ਸਵਾਰੀਆਂ ਦੀ ਭਾਗੀਦਾਰੀ ਵਧੇਗੀ। ਨਵੇਂ ਕੌਰੀਡੋਰ ਜ਼ਿਲ੍ਹਾ ਅਦਾਲਤ ਇੰਟਰਚੇਂਜ ਸਟੇਸ਼ਨ ਨੂੰ ਲਾਈਨ-1 (ਨਿਗੜੀ – ਕਟਰਾਜ) ਅਤੇ ਲਾਈਨ-3 (ਹਿੰਜੇਵਾੜੀ – ਜ਼ਿਲ੍ਹਾ ਅਦਾਲਤ) ਦੇ ਨਾਲ ਏਕੀਕ੍ਰਿਤ ਕਰਨਗੇ, ਤਾਕਿ ਨਿਰਵਿਘਨ ਮਲਟੀ-ਮਾਡਲ ਸ਼ਹਿਰੀ ਯਾਤਰਾ ਨੂੰ ਸਮਰੱਥ ਕੀਤਾ ਜਾ ਸਕੇ।
ਲੰਬੇ ਸਮੇਂ ਦੀ ਆਵਾਜਾਈ ਯੋਜਨਾ ਦੇ ਤਹਿਤ, ਮੁੰਬਈ ਅਤੇ ਬੰਗਲੁਰੂ ਜਿਹੇ ਸ਼ਹਿਰਾਂ ਤੋਂ ਇੰਟਰਸਿਟੀ ਬੱਸ ਸੇਵਾਵਾਂ ਨੂੰ ਚਾਂਦਨੀ ਚੌਕ ਦੇ ਨਾਲ ਜੋੜਿਆ ਜਾਵੇਗਾ, ਇਸ ਤੋਂ ਇਲਾਵਾ ਅਹਿਲਿਆ ਨਗਰ ਅਤੇ ਛਤਰਪਤੀ ਸੰਭਾਜੀ ਨਗਰ ਤੋਂ ਇੰਟਰਸਿਟੀ ਬੱਸ ਸੇਵਾਵਾਂ ਨੂੰ ਵਾਘੋਲੀ ਵਿੱਚ ਜੋੜਿਆ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਪੁਣੇ ਦੀ ਮੈਟਰੋ ਪ੍ਰਣਾਲੀ ਤੱਕ ਆਸਾਨੀ ਨਾਲ ਪਹੁੰਚਣ ਵਿੱਚ ਮਦਦ ਮਿਲੇਗੀ। ਇਹ ਐਕਸਟੈਂਸ਼ਨ ਪੌਡ ਰੋਡ ਅਤੇ ਨਗਰ ਰੋਡ ਜਿਹੇ ਮੁੱਖ ਮਾਰਗਾਂ ’ਤੇ ਭੀੜ-ਭੜੱਕੇ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਨਗੇ, ਜਿਸ ਨਾਲ ਸੁਰੱਖਿਅਤ, ਤੇਜ਼ ਅਤੇ ਵਾਤਾਵਰਣ ਦੇ ਅਨੁਕੂਲ ਆਵਾਜਾਈ ਦੇ ਵਿਕਲਪ ਮਿਲਣਗੇ।
ਇਨ੍ਹਾਂ ਕੌਰੀਡੋਰਾਂ ਦੇ ਪੂਰਾ ਹੋਣ ਤੋਂ ਬਾਅਦ, ਪੂਰੀ ਲਾਈਨ-2 ਦੇ ਲਈ ਅਨੁਮਾਨਿਤ ਰੋਜ਼ਾਨਾ ਤੌਰ ’ਤੇ ਸਵਾਰੀਆਂ ਦੀ ਨਿਰੰਤਰ ਵਧਦੀ ਸੰਖਿਆ ਸਾਲ 2027 ਵਿੱਚ 0.96 ਲੱਖ, ਸਾਲ 2037 ਵਿੱਚ 2.01 ਲੱਖ, ਸਾਲ 2047 ਵਿੱਚ 2.87 ਲੱਖ ਅਤੇ ਸਾਲ 2057 ਵਿੱਚ 3.49 ਲੱਖ ਹੋਣ ਦਾ ਅਨੁਮਾਨ ਹੈ। ਇਸ ਪ੍ਰੋਜੈਕਟ ਨੂੰ ਮਹਾਰਾਸ਼ਟਰ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਮਹਾ-ਮੈਟਰੋ) ਦੁਆਰਾ ਲਾਗੂ ਕੀਤਾ ਜਾਵੇਗਾ, ਜੋ ਸਾਰੇ ਸਿਵਿਲ, ਇਲੈਕਟ੍ਰੋ-ਮਕੈਨੀਕਲ ਅਤੇ ਸਬੰਧਿਤ ਕੰਮਾਂ ਨੂੰ ਪੂਰਾ ਕਰੇਗਾ। ਭੂਗੋਲਿਕ ਸਰਵੇਖਣ ਅਤੇ ਵਿਸਤ੍ਰਿਤ ਡਿਜ਼ਾਈਨ ਸਬੰਧੀ ਸਲਾਹ-ਮਸ਼ਵਰੇ ਜਿਹੀਆਂ ਨਿਰਮਾਣ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਹਨ।
ਇਹ ਰਣਨੀਤਕ ਵਿਸਥਾਰ ਪੁਣੇ ਦੀ ਆਰਥਿਕ ਸਮਰੱਥਾ ਵਧਾਏਗਾ। ਇਸ ਦੇ ਸ਼ਹਿਰੀ ਆਵਾਜਾਈ ਇਨਫ੍ਰਾਸਟ੍ਰਕਚਰ ਨੂੰ ਵਧਾਏਗਾ ਅਤੇ ਮਹਾਨਗਰ ਖੇਤਰ ਵਿੱਚ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ।

*****
ਐੱਮਜੇਪੀਐੱਸ/ ਬੀਐੱਮ
महाराष्ट्र का पुणे आज हर सेक्टर में तेज विकास के साथ-साथ देश की इकोनॉमी में भी अहम योगदान दे रहा है। इसमें और गति लाने के लिए हमने यहां मेट्रो सेवाओं के विस्तार को मंजूरी दी है। इससे जहां ट्रांसपोर्टेशन को बढ़ावा मिलेगा, वहीं लोगों का जीवन और आसान होगा।https://t.co/pKqnFbKcWo
— Narendra Modi (@narendramodi) June 25, 2025
महाराष्ट्रातील पुणे आज प्रत्येक क्षेत्रात झपाट्याने विकसित होताना देशाच्या अर्थव्यवस्थेतही मोलाचे योगदान देत आहे. त्याला आणखी गती देण्यासाठी आम्ही येथे मेट्रो सेवेच्या विस्ताराला मंजुरी दिली आहे. यामुळे वाहतुकीला चालना तर मिळेलच, शिवाय लोकांचे जगणेही सुकर होईल.…
— Narendra Modi (@narendramodi) June 25, 2025