ਪੀਐੱਮਇੰਡੀਆ
ਨਮੋਸਕਾਰ! ਖੁਲੁੰਬਾਈ!
ਮਾ ਖੋਬੋਰ? ਮਾਘ ਬਿਹੂ ਆਰੂ ਮਾਘ ਦੋਮਾਸ਼ੀਰ ਹੁਭੇਸ਼ਾ ਆਰੂ ਮਰੋਮ ਜੋਨਾਇਸ਼ੂ।
ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਜੀ, ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਸਰਬਾਨੰਦ ਸੋਨੋਵਾਲ ਜੀ, ਪਵਿਤ੍ਰਾ ਮਾਰਗਰੀਟਾ ਜੀ, ਅਸਾਮ ਵਿਧਾਨ ਸਭਾ ਦੇ ਸਪੀਕਰ ਬਿਸ਼ਵਜੀਤ ਦੋਇਮਾਰੀ ਜੀ, ਬੋਡੋਲੈਂਡ ਟੈਰੀਟੋਰਿਅਲ ਕੌਂਸਲ ਦੇ ਚੀਫ਼ ਐਗਜ਼ਿਕਿਊਟਿਵ ਮੈਂਬਰ ਹਾਗ੍ਰਾਮਾ ਮੋਹਿਲਾਰੀ ਜੀ, ਰਾਜ ਸਰਕਾਰ ਦੇ ਮੰਤਰੀ ਸਾਹਿਬਾਨ, ਸਾਰੇ ਸਤਿਕਾਰਯੋਗ ਨਾਗਰਿਕ ਅਤੇ ਅਸਾਮ ਦੇ ਮੇਰੇ ਭਰਾਵੋ ਤੇ ਭੈਣੋ।
ਮੇਰਾ ਸੁਭਾਗ ਹੈ ਕਿ ਮੈਨੂੰ ਅਸਾਮ ਦੇ ਸਭਿਆਚਾਰ, ਇੱਥੋਂ ਦੀਆਂ ਬੋਡੋ ਪਰੰਪਰਾਵਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਰਿਹਾ ਹੈ। ਪ੍ਰਧਾਨ ਮੰਤਰੀ ਦੇ ਤੌਰ ’ਤੇ ਜਿੰਨਾ ਮੈਂ ਅਸਾਮ ਆਇਆ ਹਾਂ, ਪਹਿਲਾਂ ਕੋਈ ਪੀਐੱਮ ਨਹੀਂ ਆਇਆ। ਮੇਰੀ ਹਮੇਸ਼ਾ ਇੱਛਾ ਰਹੀ ਹੈ ਕਿ ਅਸਾਮ ਦੀ ਕਲਾ ਅਤੇ ਸਭਿਆਚਾਰ ਨੂੰ ਵੱਡਾ ਮੰਚ ਮਿਲੇ। ਸ਼ਾਨਦਾਰ ਸਮਾਗਮਾਂ ਰਾਹੀਂ ਇਸ ਦੀ ਪਛਾਣ ਦੇਸ਼ ਅਤੇ ਦੁਨੀਆ ਵਿੱਚ ਬਣੇ। ਇਸ ਲਈ ਪਹਿਲਾਂ ਵੀ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਵੱਡੇ ਪੱਧਰ ’ਤੇ ਬਿਹੂ ਨਾਲ ਜੁੜੇ ਸਮਾਗਮ ਹੋਣ, ਝੁਮੋਇਰ ਬਿਨੋਨਿਦਨੀ ਦਾ ਪ੍ਰਗਟਾਵਾ ਹੋਵੇ, ਦਿੱਲੀ ਵਿੱਚ ਸਵਾ ਸਾਲ ਪਹਿਲਾਂ ਹੋਇਆ ਸ਼ਾਨਦਾਰ ਬੋਡੋਲੈਂਡ ਮਹੋਤਸਵ ਹੋਵੇ, ਜਾਂ ਹੋਰ ਸਭਿਆਚਾਰਕ ਪ੍ਰੋਗਰਾਮ ਹੋਣ, ਅਸਾਮ ਦੀ ਕਲਾ-ਸਭਿਆਚਾਰ ਵਿੱਚ ਜੋ ਅਦਭੁੱਤ ਆਨੰਦ ਹੈ, ਉਹ ਹਾਸਲ ਕਰਨ ਦਾ ਮੈਂ ਕੋਈ ਵੀ ਮੌਕਾ ਨਹੀਂ ਛੱਡਦਾ। ਅੱਜ ਇੱਕ ਵਾਰ ਫਿਰ ਬਾਗੁਰੁੰਬਾ ਦਾ ਇਹ ਸਮਾਗਮ ਹੋਣ ਜਾ ਰਿਹਾ ਹੈ। ਇਹ ਸਮਾਗਮ ਬੋਡੋ ਪਛਾਣ ਦਾ ਜੀਵੰਤ ਉਤਸਵ ਹੈ। ਇਹ ਬੋਡੋ ਸਮਾਜ ਦਾ, ਅਸਾਮ ਦੀ ਵਿਰਾਸਤ ਦਾ ਸਨਮਾਨ ਵੀ ਹੈ। ਮੈਂ ਇਸ ਇਸ ਆਯੋਜਨ ਨਾਲ ਜੁੜੇ ਸਾਰੇ ਲੋਕਾਂ ਨੂੰ ਅਤੇ ਵਿਸ਼ੇਸ਼ ਤੌਰ ’ਤੇ ਸਾਰੇ ਕਲਾਕਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥਿਓ,
‘ਬਾਗੁਰੁੰਬਾ ਦਹੋਓ’ ਸਿਰਫ਼ ਇੱਕ ਉਤਸਵ ਨਹੀਂ ਹੈ। ਇਹ ਇੱਕ ਮਾਧਿਅਮ ਹੈ – ਸਾਡੀ ਮਹਾਨ ਬੋਡੋ ਪਰੰਪਰਾ ਨੂੰ ਸਨਮਾਨ ਦੇਣ ਦਾ, ਇਹ ਇੱਕ ਮਾਧਿਅਮ ਹੈ – ਬੋਡੋ ਸਮਾਜ ਦੀਆਂ ਮਹਾਨ ਹਸਤੀਆਂ ਨੂੰ ਯਾਦ ਕਰਨ ਦਾ। ਬੋਡੋਫਾ ਉਪੇਂਦ੍ਰਨਾਥ ਬ੍ਰਹਮਾ, ਗੁਰੁਦੇਵ ਕਾਲੀਚਰਨ ਬ੍ਰਹਮਾ, ਰੂਪਨਾਥ ਬ੍ਰਹਮਾ, ਸਤੀਸ਼ ਚੰਦਰ ਬਸੁਮਤਾਰੀ, ਮੋਰਾਦਮ ਬ੍ਰਹਮਾ, ਕਨਕੇਸ਼ਵਰ ਨਰਜਰੀ – ਐਸੇ ਅਨੇਕ ਮਹਾਨ ਵਿਅਕਤੀ ਰਹੇ ਹਨ, ਜਿਨ੍ਹਾਂ ਨੇ ਸਮਾਜਿਕ ਸੁਧਾਰ, ਸਭਿਆਚਾਰਕ ਪੁਨਰਜਾਗਰਣ ਅਤੇ ਰਾਜਨੀਤਿਕ ਚੇਤਨਾ ਨੂੰ ਮਜ਼ਬੂਤੀ ਦਿੱਤੀ ਹੈ। ਇਸ ਮੌਕੇ ’ਤੇ ਮੈਂ ਬੋਡੋ ਸਮਾਜ ਦੀਆਂ ਸਾਰੀਆਂ ਮਹਾਨ ਹਸਤੀਆਂ ਨੂੰ ਸਤਿਕਾਰ ਨਾਲ ਸਿਜਦਾ ਕਰਦਾ ਹਾਂ।
ਸਾਥਿਓ,
ਭਾਜਪਾ ਅਸਾਮ ਦੇ ਸਭਿਆਚਾਰ ਨੂੰ ਪੂਰੇ ਭਾਰਤ ਦਾ ਮਾਣ ਮੰਨਦੀ ਹੈ। ਅਸਾਮ ਦਾ ਅਤੀਤ, ਅਸਾਮ ਦਾ ਇਤਿਹਾਸ – ਇਨ੍ਹਾਂ ਨਾਲ ਹੀ ਭਾਰਤ ਦਾ ਇਤਿਹਾਸ ਪੂਰਾ ਹੁੰਦਾ ਹੈ। ਅਤੇ ਇਸੇ ਲਈ ਭਾਜਪਾ ਸਰਕਾਰ ਵਿੱਚ ਬਾਗੁਰੁੰਬਾ ਦਹੋਓ ਵਰਗੇ ਇੰਨੇ ਵੱਡੇ ਸ਼ਾਨਦਾਰ ਉਤਸਵ ਹੁੰਦੇ ਹਨ, ਬਿਹੂ ਨੂੰ ਰਾਸ਼ਟਰੀ ਪਛਾਣ ਦਿੱਤੀ ਜਾਂਦੀ ਹੈ, ਸਾਡੇ ਯਤਨਾਂ ਨਾਲ ਸ਼ੋਰਾਇਦੇਉ ਮੋਇਦਾਮ ਨੂੰ ਯੂਨੇਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸਥਾਨ ਮਿਲਦਾ ਹੈ, ਅਸਮੀ ਭਾਸ਼ਾ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ।
ਭਰਾਵੋ-ਭੈਣੋ,
ਅਸੀਂ ਬੋਡੋ ਭਾਸ਼ਾ ਨੂੰ ਵੀ ਅਸਾਮ ਦੀ ਐਸੋਸੀਏਟ ਅਧਿਕਾਰਕ ਭਾਸ਼ਾ ਦਾ ਦਰਜਾ ਦਿੱਤਾ ਹੈ। ਬੋਡੋ ਭਾਸ਼ਾ ਵਿੱਚ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵੱਖਰਾ ਡਾਇਰੈਕਟੋਰੇਟ ਵੀ ਸਥਾਪਤ ਕੀਤਾ ਹੈ। ਸਾਡੀ ਇਸੇ ਵਚਨਬੱਧਤਾ ਦੇ ਕਾਰਨ ਬਾਥੋਉ ਧਰਮ ਨੂੰ ਪੂਰੇ ਸਨਮਾਨ ਨਾਲ ਮਾਨਤਾ ਮਿਲੀ ਹੈ, ਬਾਥੋਉ ਪੂਜਾ ’ਤੇ ਰਾਜ ਛੁੱਟੀ ਐਲਾਨੀ ਗਈ ਹੈ। ਇਹ ਭਾਜਪਾ ਹੀ ਹੈ, ਜਿਸ ਦੀ ਸਰਕਾਰ ਵਿੱਚ ਇੱਕ ਪਾਸੇ ਮਹਾਨ ਯੋਧਾ ਲਚਿਤ ਬੋਰਫੁਕਨ ਦਾ ਸ਼ਾਨਦਾਰ ਬੱਟ ਸਥਾਪਤ ਹੁੰਦਾ ਹੈ, ਤਾਂ ਨਾਲ ਹੀ ਬੋਡੋਫਾ ਉਪੇਂਦ੍ਰਨਾਥ ਬ੍ਰਹਮਾ ਦੇ ਬੁੱਤ ਤੋਂ ਵੀ ਪਰਦਾ ਹਟਾਇਆ ਜਾਂਦਾ ਹੈ। ਇਸੇ ਤਰ੍ਹਾਂ ਸ਼੍ਰੀਮੰਤ ਸ਼ੰਕਰਦੇਵ ਦੀ ਭਗਤੀ ਅਤੇ ਸਮਾਜਿਕ ਸਦਭਾਵਨਾ ਦੀ ਪਰੰਪਰਾ, ਜੋਤੀ ਪ੍ਰਸਾਦ ਅਗਰਵਾਲਾ ਜੀ ਦੀ ਕਲਾ ਅਤੇ ਚੇਤਨਾ – ਭਾਜਪਾ ਸਰਕਾਰ ਅਸਾਮ ਦੀ ਹਰ ਵਿਰਾਸਤ, ਹਰ ਮਾਣ ਦਾ ਸਨਮਾਨ ਕਰਨਾ ਆਪਣਾ ਸੁਭਾਗ ਸਮਝਦੀ ਹੈ। ਸੰਯੋਗ ਨਾਲ ਅੱਜ ਜੋਤੀ ਪ੍ਰਸਾਦ ਅਗਰਵਾਲਾ ਜੀ ਦੀ ਬਰਸੀ ਵੀ ਹੈ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ।
ਸਾਥਿਓ,
ਅੱਜ ਜਦੋਂ ਮੈਂ ਇੱਥੇ ਆਇਆ ਹਾਂ ਤਾਂ ਮੇਰੇ ਮਨ ਵਿੱਚ ਕਿੰਨਾ ਕੁਝ ਚੱਲ ਰਿਹਾ ਹੈ! ਮੈਂ ਇਹ ਸੋਚ ਕੇ ਭਾਵੁਕ ਵੀ ਹੋ ਰਿਹਾ ਹਾਂ ਕਿ ਮੇਰਾ ਅਸਾਮ ਕਿੰਨਾ ਅੱਗੇ ਵਧ ਰਿਹਾ ਹੈ। ਇੱਕ ਸਮਾਂ ਸੀ ਜਦੋਂ ਆਏ ਦਿਨ ਖ਼ੂਨ-ਖਰਾਬਾ ਹੁੰਦਾ ਸੀ, ਅੱਜ ਓਥੇ ਸਭਿਆਚਾਰ ਦੇ ਅਦਭੁੱਤ ਰੰਗ ਸਜ ਰਹੇ ਹਨ। ਇੱਕ ਸਮਾਂ ਸੀ ਜਿੱਥੇ ਗੋਲੀਆਂ ਦੀ ਗੂੰਜ ਸੀ, ਅੱਜ ਓਥੇ ਖਾਮ ਅਤੇ ਸਿਫੁੰਗ ਦੀ ਮਿਠੀ ਧੁਨ ਹੈ। ਪਹਿਲਾਂ ਜਿੱਥੇ ਕਰਫ਼ਿਊ ਦਾ ਸੰਨਾਟਾ ਹੁੰਦਾ ਸੀ, ਅੱਜ ਓਥੇ ਸੰਗੀਤ ਦੇ ਸੁਰ ਗੂੰਜ ਰਹੇ ਹਨ। ਪਹਿਲਾਂ ਜਿੱਥੇ ਅਸ਼ਾਂਤੀ ਅਤੇ ਅਸਥਿਰਤਾ ਸੀ, ਅੱਜ ਓਥੇ ਬਾਗੁਰੁੰਬਾ ਦੀਆਂ ਐਨੀਆਂ ਆਕਰਸ਼ਕ ਪੇਸ਼ਕਾਰੀਆਂ ਹੋ ਰਹੀਆਂ ਹਨ। ਅਜਿਹਾ ਸ਼ਾਨਦਾਰ ਸਮਾਗਮ ਸਿਰਫ਼ ਅਸਾਮ ਦੀ ਪ੍ਰਾਪਤੀ ਨਹੀਂ ਹਨ। ਇਹ ਪ੍ਰਾਪਤੀ ਸਮੁੱਚੇ ਭਾਰਤ ਦੀ ਹੈ। ਅਸਾਮ ਦੇ ਇਸ ਬਦਲਾਅ ’ਤੇ ਹਰ ਦੇਸ਼ਵਾਸੀ ਨੂੰ ਮਾਣ ਹੈ।
ਸਾਥਿਓ,
ਮੈਨੂੰ ਸੰਤੁਸ਼ਟੀ ਹੈ ਕਿ ਮੇਰੇ ਅਸਮੀ ਲੋਕਾਂ ਨੇ, ਮੇਰੇ ਬੋਡੋ ਭਰਾਵਾਂ-ਭੈਣਾਂ ਨੇ, ਇਸ ਲਈ ਮੇਰੇ ‘ਤੇ ਭਰੋਸਾ ਜਤਾਇਆ। ਤੁਸੀਂ ਡਬਲ ਇੰਜਨ ਸਰਕਾਰ ਨੂੰ ਸ਼ਾਂਤੀ ਅਤੇ ਵਿਕਾਸ ਦੀ ਜੋ ਜ਼ਿੰਮੇਵਾਰੀ ਦਿੱਤੀ, ਤੁਹਾਡੇ ਆਸ਼ੀਰਵਾਦ ਨਾਲ ਅਸੀਂ ਉਸ ਨੂੰ ਪੂਰਾ ਕਰਕੇ ਵਿਖਾਇਆ। 2020 ਦੇ ਬੋਡੋ ਸ਼ਾਂਤੀ ਸਮਝੌਤੇ ਨੇ ਸਾਲਾਂ ਤੋਂ ਚੱਲ ਰਹੇ ਸੰਘਰਸ਼ ’ਤੇ ਰੋਕ ਲਗਾਈ। ਇਸ ਸਮਝੌਤੇ ਤੋਂ ਬਾਅਦ ਭਰੋਸਾ ਪਰਤਿਆ ਅਤੇ ਹਜ਼ਾਰਾਂ ਨੌਜਵਾਨਾਂ ਨੇ ਹਿੰਸਾ ਦਾ ਰਾਹ ਛੱਡ ਕੇ ਮੁੱਖ ਧਾਰਾ ਨੂੰ ਅਪਣਾਇਆ। ਸਮਝੌਤੇ ਤੋਂ ਬਾਅਦ ਬੋਡੋ ਖੇਤਰ ਵਿੱਚ ਸਿੱਖਿਆ ਅਤੇ ਵਿਕਾਸ ਦੇ ਨਵੇਂ ਮੌਕੇ ਬਣੇ, ਸ਼ਾਂਤੀ ਸਿਰਫ਼ ਕਾਨੂੰਨ-ਵਿਵਸਥਾ ਤੱਕ ਸੀਮਤ ਨਹੀਂ ਰਹੀ, ਸਗੋਂ ਰੋਜ਼ਾਨਾ ਜੀਵਨ ਦਾ ਹਿੱਸਾ ਬਣੀ ਅਤੇ ਇਸ ਵਿੱਚ ਤੁਹਾਡੇ ਯਤਨਾਂ ਦੀ ਸਭ ਤੋਂ ਵੱਡੀ ਭੂਮਿਕਾ ਰਹੀ।
ਸਾਥਿਓ,
ਅਸਾਮ ਦੀ ਸ਼ਾਂਤੀ, ਅਸਾਮ ਦਾ ਵਿਕਾਸ ਅਤੇ ਅਸਾਮ ਦਾ ਮਾਣ – ਇਨ੍ਹਾਂ ਸਭ ਦੇ ਕੇਂਦਰ ਵਿੱਚ ਜੇ ਕੋਈ ਹੈ, ਤਾਂ ਉਹ ਅਸਾਮ ਦਾ ਨੌਜਵਾਨ ਹੈ। ਅਸਾਮ ਦੇ ਨੌਜਵਾਨਾਂ ਨੇ ਸ਼ਾਂਤੀ ਸਥਾਪਨਾ ਲਈ ਜੋ ਰਾਹ ਚੁਣਿਆ ਹੈ, ਉਸ ਨੂੰ ਮੈਂ ਅਤੇ ਅਸੀਂ ਸਭ ਨੇ ਰੌਸ਼ਨ ਭਵਿੱਖ ਤੱਕ ਲੈ ਕੇ ਜਾਣਾ ਹੈ। ਸ਼ਾਂਤੀ ਸਮਝੌਤੇ ਤੋਂ ਬਾਅਦ ਸਾਡੀ ਸਰਕਾਰ ਬੋਡੋਲੈਂਡ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਨੇ ਮੁੜ ਵਸੇਬੇ ਦੀ ਪ੍ਰਕਿਰਿਆ ਤੇਜ਼ ਕੀਤੀ ਹੈ। ਹਜ਼ਾਰਾਂ ਨੌਜਵਾਨਾਂ ਨੂੰ ਕਰੋੜਾਂ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ ਤਾਂ ਜੋ ਉਹ ਇੱਕ ਨਵੀਂ ਸ਼ੁਰੂਆਤ ਕਰ ਸਕਣ।
ਸਾਥਿਓ,
ਭਾਜਪਾ ਸਰਕਾਰ ਦੇ ਯਤਨਾਂ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ। ਮੇਰੇ ਪ੍ਰਤਿਭਾਸ਼ਾਲੀ ਬੋਡੋ ਨੌਜਵਾਨ ਅੱਜ ਅਸਾਮ ਦੇ ਸੱਭਿਆਚਾਰਕ ਦੂਤ ਬਣ ਰਹੇ ਹਨ। ਖੇਡਾਂ ਦੇ ਖੇਤਰ ਵਿੱਚ ਵੀ ਬੋਡੋ ਸਮਾਜ ਦੇ ਧੀਆਂ-ਪੁੱਤ ਨਾਮ ਰੌਸ਼ਨ ਕਰ ਰਹੇ ਹਨ। ਉਹ ਅੱਜ ਨਵੇਂ ਭਰੋਸੇ ਨਾਲ ਖੁੱਲ੍ਹ ਕੇ ਨਵੇਂ ਸੁਪਨੇ ਦੇਖ ਰਹੇ ਹਨ, ਆਪਣੇ ਸੁਪਨੇ ਪੂਰੇ ਕਰ ਰਹੇ ਹਨ ਅਤੇ ਅਸਾਮ ਦੇ ਵਿਕਾਸ ਨੂੰ ਵੀ ਗਤੀ ਦੇ ਰਹੇ ਹਨ।
ਸਾਥਿਓ,
ਜਦੋਂ ਅਸੀਂ ਅਸਾਮ ਦੀ ਕਲਾ, ਸਭਿਆਚਾਰ ਅਤੇ ਪਛਾਣ ਦਾ ਸਨਮਾਨ ਕਰਦੇ ਹਾਂ, ਤਾਂ ਕੁਝ ਲੋਕਾਂ ਨੂੰ ਤਕਲੀਫ਼ ਹੋ ਜਾਂਦੀ ਹੈ। ਤੁਸੀਂ ਸਭ ਜਾਣਦੇ ਹੋ – ਅਸਾਮ ਦਾ ਸਨਮਾਨ ਕਿਸ ਪਾਰਟੀ ਦੇ ਲੋਕਾਂ ਨੂੰ ਚੰਗਾ ਨਹੀਂ ਲੱਗਦਾ? ਜਵਾਬ ਇੱਕ ਹੀ ਹੈ – ਕਾਂਗਰਸ ਪਾਰਟੀ। ਉਹ ਕਿਹੜੀ ਪਾਰਟੀ ਹੈ ਜਿਸ ਨੇ ਭੂਪੇਨ ਹਜ਼ਾਰਿਕਾ ਜੀ ਨੂੰ ਭਾਰਤ ਰਤਨ ਦੇਣ ਦਾ ਵਿਰੋਧ ਕੀਤਾ ਸੀ? ਕਾਂਗਰਸ ਪਾਰਟੀ! ਅਸਾਮ ਵਿੱਚ ਸੈਮੀਕੰਡਕਟਰ ਯੂਨਿਟ ਦਾ ਵਿਰੋਧ ਕਿਸ ਪਾਰਟੀ ਨੇ ਕੀਤਾ ਸੀ? ਖੁਦ ਕਾਂਗਰਸ ਦੀ ਕਰਨਾਟਕਾ ਸਰਕਾਰ ਦੇ ਇੱਕ ਮੰਤਰੀ ਨੇ, ਜੋ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦੇ ਪੁੱਤਰ ਵੀ ਹਨ। ਉਨ੍ਹਾਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਸੈਮੀਕੰਡਕਟਰ ਯੂਨਿਟ ਅਸਾਮ ਵਿੱਚ ਕਿਉਂ ਲੱਗ ਰਿਹਾ ਹੈ।
ਸਾਥਿਓ,
ਅੱਜ ਵੀ ਜਦੋਂ ਮੈਂ ਅਸਾਮ ਦੇ ਸਭਿਆਚਾਰ ਨਾਲ ਜੁੜੀ ਕੋਈ ਚੀਜ਼ ਪਹਿਨਦਾ ਹਾਂ – ਜੇ ਗਮਛਾ ਮੇਰੇ ਨਾਲ ਹੁੰਦਾ ਹੈ – ਤਾਂ ਕਿਹੜੀ ਪਾਰਟੀ ਅਸਾਮ ਦਾ ਮਜ਼ਾਕ ਉਡਾਉਂਦੀ ਹੈ? ਕਾਂਗਰਸ ਪਾਰਟੀ।
ਭਰਾਵੋ-ਭੈਣੋ,
ਅਸਾਮ ਅਤੇ ਬੋਡੋਲੈਂਡ ਖੇਤਰ ਇੰਨੇ ਦਹਾਕਿਆਂ ਤੱਕ ਮੁੱਖਧਾਰਾ ਤੋਂ ਵੱਖ ਰਹੇ, ਇਸ ਦੀ ਜ਼ਿੰਮੇਵਾਰੀ ਸਿਰਫ਼ ਅਤੇ ਸਿਰਫ਼ ਕਾਂਗਰਸ ਦੀ ਹੈ। ਕਾਂਗਰਸ ਨੇ ਆਪਣੇ ਸਿਆਸੀ ਫ਼ਾਇਦੇ ਲਈ ਅਸਾਮ ਵਿੱਚ ਅਸਥਿਰਤਾ ਪੈਦਾ ਕੀਤੀ। ਕਾਂਗਰਸ ਨੇ ਅਸਾਮ ਨੂੰ ਹਿੰਸਾ ਦੀ ਅੱਗ ਵਿੱਚ ਧੱਕਿਆ। ਆਜ਼ਾਦੀ ਤੋਂ ਬਾਅਦ ਅਸਾਮ ਦੇ ਸਾਹਮਣੇ ਵੀ ਆਪਣੀਆਂ ਚੁਣੌਤੀਆਂ ਸਨ, ਪਰ ਕਾਂਗਰਸ ਨੇ ਕੀ ਕੀਤਾ? ਕਾਂਗਰਸ ਨੇ ਉਨ੍ਹਾਂ ਸਮੱਸਿਆਵਾਂ ਦੇ ਹੱਲ ਲੱਭਣ ਦੀ ਥਾਂ ਉਨ੍ਹਾਂ ’ਤੇ ਸਿਆਸੀ ਰੋਟੀਆਂ ਸੇਕੀਆਂ। ਲੋੜ ਭਰੋਸੇ ਦੀ ਸੀ ਪਰ ਕਾਂਗਰਸ ਨੇ ਪਾੜੇ ਨੂੰ ਵਧਾਇਆ। ਲੋੜ ਸੰਵਾਦ ਦੀ ਸੀ ਪਰ ਕਾਂਗਰਸ ਨੇ ਅਣਗੌਲਿਆ ਕੀਤਾ, ਗੱਲਬਾਤ ਦੇ ਰਾਹ ਬੰਦ ਕੀਤੇ। ਖ਼ਾਸ ਕਰਕੇ ਬੋਡੋਲੈਂਡ ਖੇਤਰ – ਉੱਥੇ ਦੇ ਲੋਕਾਂ ਦੀ ਆਵਾਜ਼ ਕਦੇ ਢੰਗ ਨਾਲ ਸੁਣੀ ਹੀ ਨਹੀਂ ਗਈ। ਜਦੋਂ ਆਪਣੇ ਲੋਕਾਂ ਦੇ ਜ਼ਖ਼ਮ ਭਰਨ ਦੀ ਲੋੜ ਸੀ, ਜਦੋਂ ਅਸਾਮ ਦੇ ਲੋਕਾਂ ਦੀ ਸੇਵਾ ਕਰਨ ਦੀ ਲੋੜ ਸੀ, ਕਾਂਗਰਸ ਉਸ ਸਮੇਂ ਘੁਸਪੈਠੀਆਂ ਲਈ ਅਸਾਮ ਦੇ ਦਰਵਾਜ਼ੇ ਖੋਲ੍ਹ ਕੇ ਉਨ੍ਹਾਂ ਦਾ ਸਵਾਗਤ ਕਰਨ ਵਿੱਚ ਲੱਗੀ ਰਹੀ।
ਸਾਥਿਓ,
ਕਾਂਗਰਸ ਅਸਾਮ ਦੇ ਲੋਕਾਂ ਨੂੰ ਆਪਣਾ ਨਹੀਂ ਮੰਨਦੀ। ਕਾਂਗਰਸ ਦੇ ਲੋਕਾਂ ਨੂੰ ਵਿਦੇਸ਼ੀ ਘੁਸਪੈਠੀਏ ਜ਼ਿਆਦਾ ਪਸੰਦ ਹਨ, ਕਿਉਂਕਿ ਉਹ ਆ ਕੇ ਕਾਂਗਰਸ ਦਾ ਕੱਟੜ ਵੋਟ ਬੈਂਕ ਬਣ ਜਾਂਦੇ ਹਨ। ਇਸ ਲਈ ਕਾਂਗਰਸ ਦੇ ਰਾਜ ਵਿੱਚ ਵਿਦੇਸ਼ੀ ਘੁਸਪੈਠੀਏ ਆਉਂਦੇ ਰਹੇ, ਅਸਾਮ ਦੀ ਲੱਖਾਂ ਬਿਘੇ ਜ਼ਮੀਨ ’ਤੇ ਕਬਜ਼ਾ ਕਰਦੇ ਰਹੇ ਅਤੇ ਕਾਂਗਰਸ ਸਰਕਾਰ ਉਨ੍ਹਾਂ ਦੀ ਮਦਦ ਕਰਦੀ ਰਹੀ। ਮੈਨੂੰ ਖ਼ੁਸ਼ੀ ਹੈ ਕਿ ਅੱਜ ਹਿਮੰਤਾ ਜੀ ਦੀ ਸਰਕਾਰ ਅਸਾਮ ਦੇ ਲੋਕਾਂ ਦੇ ਹੱਕ ਦੀ ਲੱਖਾਂ ਬਿਘੇ ਜ਼ਮੀਨ ਨੂੰ ਘੁਸਪੈਠੀਆਂ ਤੋਂ ਮੁਕਤ ਕਰਵਾ ਰਹੀ ਹੈ।
ਸਾਥਿਓ,
ਕਾਂਗਰਸ ਨੇ ਹਮੇਸ਼ਾ ਅਸਾਮ ਅਤੇ ਸਮੁੱਚੇ ਉੱਤਰੀ-ਪੂਰਬ ਨੂੰ ਅਣਗੌਲਿਆ ਹੈ। ਜੋ ਕਾਂਗਰਸ ਦੇ ਲੋਕ ਉੱਤਰੀ-ਪੂਰਬ ਦੇ ਵਿਕਾਸ ਨੂੰ ਹੀ ਜ਼ਰੂਰੀ ਨਹੀਂ ਮੰਨਦੇ ਸਨ, ਉਨ੍ਹਾਂ ਦਾ ਧਿਆਨ ਅਸਾਮ ਦੇ ਵਿਕਾਸ ਵੱਲ ਕਿਵੇਂ ਜਾਂਦਾ? ਬੋਡੋ ਖੇਤਰ ਦੀਆਂ ਆਸਾਂ-ਉਮੀਦਾਂ ਬਾਰੇ ਸੋਚਣ ਲਈ ਉਨ੍ਹਾਂ ਕੋਲ ਸਮਾਂ ਕਿੱਥੇ ਸੀ? ਇਸ ਲਈ ਕਾਂਗਰਸ ਸਰਕਾਰਾਂ ਨੇ ਜਾਣ-ਬੁੱਝ ਕੇ ਇਸ ਖੇਤਰ ਨੂੰ ਮੁਸ਼ਕਲਾਂ ਵਿੱਚ ਧੱਕਿਆ।
ਭਰਾਵੋ-ਭੈਣੋ,
ਕਾਂਗਰਸ ਦੇ ਉਨ੍ਹਾਂ ਪਾਪਾਂ ਨੂੰ ਧੋਣ ਕਰਨ ਦਾ ਕੰਮ ਵੀ ਸਾਡੀ ਡਬਲ ਇੰਜਣ ਸਰਕਾਰ ਕਰ ਰਹੀ ਹੈ। ਅੱਜ ਇੱਥੇ ਜਿਸ ਰਫ਼ਤਾਰ ਨਾਲ ਵਿਕਾਸ ਹੋ ਰਿਹਾ ਹੈ, ਉਹ ਤੁਹਾਡੇ ਸਾਹਮਣੇ ਹੈ। ਤੁਸੀਂ ਵੇਖੋ – ਅਸੀਂ ਬੋਡੋ-ਕਚਾਰੀ ਭਲਾਈ ਖ਼ੁਦਮੁਖਤਿਆਰ ਕੌਂਸਲ ਦਾ ਗਠਨ ਕੀਤਾ। ਬੋਡੋਲੈਂਡ ਖੇਤਰ ਵਿੱਚ ਬਿਹਤਰ ਵਿਕਾਸ ਲਈ 1500 ਕਰੋੜ ਰੁਪਏ ਦਾ ਵਿਸ਼ੇਸ਼ ਵਿਕਾਸ ਪੈਕੇਜ ਦਿੱਤਾ ਗਿਆ। ਕੋਕਰਾਝਾਰ ਵਿੱਚ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸ਼ੁਰੂਆਤ ਹੋਈ। ਤਮੁਲਪੁਰ ਵਿੱਚ ਵੀ ਮੈਡੀਕਲ ਕਾਲਜ ਦੇ ਨਿਰਮਾਣ ਨੂੰ ਗਤੀ ਮਿਲੀ। ਨਰਸਿੰਗ ਕਾਲਜ ਅਤੇ ਪੈਰਾ-ਮੈਡੀਕਲ ਸੰਸਥਾਵਾਂ ਰਾਹੀਂ ਨੌਜਵਾਨਾਂ ਲਈ ਨਵੇਂ ਮੌਕੇ ਸਿਰਜੇ ਗਏ। ਗੋਬਰਧਨਾ, ਪਾਰਬਤਝੋਰਾ ਅਤੇ ਹੋਰਿਸਿੰਗਾ ਵਰਗੇ ਖੇਤਰਾਂ ਵਿੱਚ ਪੌਲੀਟੈਕਨਿਕ ਅਤੇ ਸਿਖਲਾਈ ਸੰਸਥਾਨ ਵੀ ਬਣਾਏ ਗਏ।
ਸਾਥਿਓ,
ਬੋਡੋਲੈਂਡ ਲਈ ਵੱਖਰਾ ਭਲਾਈ ਵਿਭਾਗ ਅਤੇ ਬੋਡੋਲੈਂਡ ਪ੍ਰਸ਼ਾਸਨਿਕ ਅਮਲਾ ਕਾਲਜ ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਨਾਲ ਬੋਡੋ ਭਾਈਚਾਰੇ ਦੇ ਭਲੇ ਲਈ ਹੋਰ ਬਿਹਤਰ ਨੀਤੀਆਂ ਬਣਾਉਣ ਵਿੱਚ ਮਦਦ ਮਿਲ ਰਹੀ ਹੈ।
ਸਾਥਿਓ,
ਭਾਜਪਾ ਦੀ ਸਰਕਾਰ ਨੇ ਦਿਲਾਂ ਦੀਆਂ ਦੂਰੀਆਂ ਮਿਟਾਈਆਂ ਹਨ, ਅਸਾਮ ਅਤੇ ਦਿੱਲੀ ਦੀ ਦੂਰੀ ਖ਼ਤਮ ਕੀਤੀ ਹੈ ਅਤੇ ਬਿਹਤਰ ਇਨਫਰਾਸਟ੍ਰਕਚਰ ਰਾਹੀਂ ਅਸਾਮ ਵਿੱਚ ਇੱਕ ਇਲਾਕੇ ਤੋਂ ਦੂਜੇ ਇਲਾਕੇ ਦੀ ਦੂਰੀ ਵੀ ਘਟਾਈ ਜਾ ਰਹੀ ਹੈ। ਜਿੱਥੇ ਪਹਿਲਾਂ ਪਹੁੰਚਣਾ ਮੁਸ਼ਕਲ ਹੁੰਦਾ ਸੀ, ਅੱਜ ਉੱਥੇ ਹਾਈਵੇਅ ਬਣ ਰਹੇ ਹਨ। ਅਜਿਹੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਇਸ ਖੇਤਰ ਵਿੱਚ ਨਵੇਂ ਮੌਕੇ ਖੁੱਲ੍ਹਣ। ਕੋਕਰਾਝਾਰ ਨੂੰ ਭੂਟਾਨ ਸਰਹੱਦ ਨਾਲ ਜੋੜਨ ਵਾਲੀ ਬਿਸ਼ਮੁਰੀ–ਸਰਾਲਪਾਰਾ ਸੜਕ ਯੋਜਨਾ ਲਈ ਕਰੋੜਾਂ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਕੋਕਰਾਝਾਰ ਤੋਂ ਭੂਟਾਨ ਦੇ ਗੇਲੇਫੂ ਤੱਕ ਪ੍ਰਸਤਾਵਿਤ ਰੇਲ ਯੋਜਨਾ ਵੀ ਇੱਕ ਹੋਰ ਮਹੱਤਵਪੂਰਨ ਕਦਮ ਹੈ। ਅਸੀਂ ਇਸਨੂੰ ਵਿਸ਼ੇਸ਼ ਰੇਲਵੇ ਪ੍ਰੋਜੈਕਟ ਐਲਾਨਿਆ ਹੈ। ਅਸੀਂ ਇਸਨੂੰ ਐਕਟ ਈਸਟ ਨੀਤੀ ਦਾ ਅਹਿਮ ਹਿੱਸਾ ਬਣਾਇਆ ਹੈ। ਇਸ ਦੇ ਤਿਆਰ ਹੋਣ ਤੋਂ ਬਾਅਦ ਵਪਾਰ ਅਤੇ ਸੈਰ-ਸਪਾਟੇ ਦੋਵਾਂ ਨੂੰ ਹੁਲਾਰਾ ਮਿਲੇਗਾ।
ਸਾਥਿਓ,
ਜਦੋਂ ਸਮਾਜ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ, ਜਦੋਂ ਸੰਵਾਦ ਅਤੇ ਭਰੋਸਾ ਮਜ਼ਬੂਤ ਹੁੰਦਾ ਹੈ ਅਤੇ ਜਦੋਂ ਬਰਾਬਰ ਮੌਕੇ ਹਰ ਵਰਗ ਤੱਕ ਪਹੁੰਚਦੇ ਹਨ, ਓਦੋਂ ਸਕਾਰਾਤਮਕ ਬਦਲਾਅ ਨਜ਼ਰ ਆਉਂਦੇ ਹਨ। ਅਸਾਮ ਅਤੇ ਬੋਡੋਲੈਂਡ ਦੀ ਯਾਤਰਾ ਇਸੇ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ। ਅਸਾਮ ਦਾ ਆਤਮਵਿਸ਼ਵਾਸ, ਅਸਾਮ ਦੀ ਸਮਰੱਥਾ ਅਤੇ ਅਸਾਮ ਦੀ ਤਰੱਕੀ ਨਾਲ ਭਾਰਤ ਦੀ ਵਿਕਾਸ ਗਾਥਾ ਨੂੰ ਨਵੀਂ ਤਾਕਤ ਮਿਲ ਰਹੀ ਹੈ। ਅੱਜ ਅਸਾਮ ਤੇਜ਼ੀ ਨਾਲ ਅੱਗੇ ਵਧਣ ਵਾਲੇ ਰਾਜਾਂ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ। ਅਸਾਮ ਦੀ ਅਰਥ-ਵਿਵਸਥਾ ਰਫ਼ਤਾਰ ਫੜ੍ਹ ਰਹੀ ਹੈ। ਇਸ ਵਿਕਾਸ ਵਿੱਚ, ਇਸ ਬਦਲਾਅ ਵਿੱਚ, ਬੋਡੋਲੈਂਡ ਅਤੇ ਇੱਥੋਂ ਦੇ ਲੋਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਮੈਂ ਇੱਕ ਵਾਰ ਫਿਰ ਅੱਜ ਦੇ ਇਸ ਸਮਾਗਮ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।
****
ਐੱਮਜੇਪੀਐੱਸ/ਵੀਜੇ
Delighted to experience the Bagurumba Dwhou programme in Guwahati. It beautifully reflects the vibrancy of the Bodo culture.
— Narendra Modi (@narendramodi) January 17, 2026
https://t.co/elJCFygk2d
Bagurumba Dwhou honours our great Bodo traditions. pic.twitter.com/OUDOLIR7Zh
— PMO India (@PMOIndia) January 17, 2026
The 2020 Bodo Peace Accord ended years of conflict.
— PMO India (@PMOIndia) January 17, 2026
After this, trust returned and thousands of youths gave up violence and joined the mainstream. pic.twitter.com/6rKkj45YO2
Talented Bodo youth are today emerging as cultural ambassadors of Assam. pic.twitter.com/7JQYrVYkwK
— PMO India (@PMOIndia) January 17, 2026
With Assam's growing confidence, strength and progress, India's growth story is accelerating. pic.twitter.com/GxDNvBeAsb
— PMO India (@PMOIndia) January 17, 2026
Being among my sisters and brothers of Guwahati for the Bagurumba Dwhou programme is an experience I’ll always cherish. This programme showcased the glorious Bodo culture. My compliments to all those who participated in this historic programme. pic.twitter.com/OzYIWlfUSU
— Narendra Modi (@narendramodi) January 17, 2026
Here are more photos from the Bagurumba Dwhou programme. pic.twitter.com/wqFCHxmdXH
— Narendra Modi (@narendramodi) January 17, 2026
Proud to have attended a programme that celebrates Bodo culture and traditions! pic.twitter.com/28yZ3jBXnx
— Narendra Modi (@narendramodi) January 17, 2026
For us, Assam’s culture is the pride of the entire nation. It is a privilege to honour the state’s rich heritage and its great personalities. pic.twitter.com/S7rC5iLPSE
— Narendra Modi (@narendramodi) January 17, 2026
The development in Assam across diverse sectors is being greatly admired by the entire nation. pic.twitter.com/CMf7h4B8bx
— Narendra Modi (@narendramodi) January 17, 2026
For their petty political gains, the Congress has always promoted instability in Assam. Instead of serving the people, they remained focused on welcoming infiltrators. pic.twitter.com/1I2AYNowRu
— Narendra Modi (@narendramodi) January 17, 2026
Congress has always viewed Assam and the entire Northeast with neglect.
— Narendra Modi (@narendramodi) January 17, 2026
In contrast, NDA has not only bridged emotional distances but also connected the entire region to the mainstream of development through improved infrastructure. pic.twitter.com/QS5Nrqyd2r
Spectacular Bagurumba Dwhou programme in Guwahati! pic.twitter.com/MhTGiqP8eS
— Narendra Modi (@narendramodi) January 17, 2026
Today, Assam marks Silpi Diwas, in homage of Rupkonwar Jyoti Prasad Agarwala. He was a cultural stalwart of Assam, whose works have left a lasting impression on the minds of the Assamese people. His life has inspired countless people to excel in theatre, films, music and other… pic.twitter.com/45IsU4VXd4
— Narendra Modi (@narendramodi) January 17, 2026
বাগৰুম্বা দহৌ অনুষ্ঠানৰ বাবে গুৱাহাটীৰ মোৰ ভাই-ভনীসকলৰৰ মাজত উপস্থিত থকাৰ এই অভিজ্ঞতা মই সদায় মনত ৰাখিম৷ এই অনুষ্ঠানে গৌৰৱময় বড়ো সংস্কৃতি প্ৰদৰ্শন কৰিছে । এই ঐতিহাসিক কাৰ্যসূচীত অংশগ্ৰহণ কৰা সকলোলৈ মই অভিনন্দন জনাইছো। pic.twitter.com/e49UQDWhgK
— Narendra Modi (@narendramodi) January 17, 2026
এয়া বাগৰুম্বা দহৌ অনুষ্ঠানৰ আৰু কিছু আলোকচিত্ৰ। pic.twitter.com/aUXJ8mer3j
— Narendra Modi (@narendramodi) January 17, 2026
বড়ো সংস্কৃতি আৰু পৰম্পৰাক উদযাপন কৰা এক অনুষ্ঠানত অংশগ্ৰহণ কৰি গৌৰৱান্বিত হৈছো! pic.twitter.com/25S52MnbVH
— Narendra Modi (@narendramodi) January 17, 2026
আমাৰ বাবে, অসমৰ সংস্কৃতি সমগ্ৰ ৰাষ্ট্ৰৰ গৌৰৱ৷ ৰাজ্যখনৰ চহকী ঐতিহ্য আৰু ইয়াৰ মহান ব্যক্তিত্বক সন্মান জনোৱাটো এক সৌভাগ্যৰ কথা৷ pic.twitter.com/kA83rg7xLT
— Narendra Modi (@narendramodi) January 17, 2026
অসমৰ বিভিন্ন ক্ষেত্ৰত হোৱা উন্নয়নক সমগ্ৰ ৰাষ্ট্ৰই যথেষ্ট প্ৰশংসা কৰিছে। pic.twitter.com/nVtNA1f5nc
— Narendra Modi (@narendramodi) January 17, 2026
তেওঁলোকৰ ক্ষুদ্ৰ ৰাজনৈতিক লাভালাভৰ বাবে কংগ্ৰেছে সদায় অসমত অস্থিৰতাক প্ৰসাৰিত কৰি আহিছে। জনসাধাৰণৰ সেৱা কৰাৰ পৰিৱৰ্তে, তেওঁলোকে অনুপ্ৰৱেশকাৰীক আদৰি লোৱাতহে মনোনিৱেশ কৰি থাকিল। pic.twitter.com/jYXj4b1zdp
— Narendra Modi (@narendramodi) January 17, 2026
কংগ্ৰেছে অসম তথা সমগ্ৰ উত্তৰ-পূৰ্বাঞ্চলক সদায় অৱহেলাৰ দৃষ্টিৰে চাই আহিছে।
— Narendra Modi (@narendramodi) January 17, 2026
ইয়াৰ বিপৰীতে, এনডিএয়ে কেৱল আৱেগিক দূৰত্বৰ সেতুবন্ধন কৰাই নহয়, উন্নত আন্তঃগাঁথনিৰ জৰিয়তে সমগ্ৰ অঞ্চলটোক উন্নয়নৰ মূলসুঁতিৰ সৈতেও সংযোগ কৰিছে। pic.twitter.com/Yg7KhVTtqZ
গুৱাহাটীত দৰ্শনীয় বাগৰুম্বা দহৌ অনুষ্ঠান! pic.twitter.com/EnNz6r9MoM
— Narendra Modi (@narendramodi) January 17, 2026
আজি, অসমত ৰূপকোঁৱৰ জ্যোতিপ্ৰসাদ আগৰৱালাক শ্ৰদ্ধাঞ্জলি জনাই শিল্পী দিৱস পালন কৰা হয়। তেওঁ অসমৰ সাংস্কৃতিক জগতৰ মহীৰূহ আছিল, যাৰ সৃষ্টিৰাজিয়ে অসমীয়া মানুহৰ মনত চিৰস্থায়ী ছাপ পেলাইছে। তেওঁৰ জীৱনে অগণন লোকক থিয়েটাৰ, চলচ্চিত্ৰ, সংগীত আৰু অন্যান্য সাংস্কৃতিক সাধনাত পাৰদৰ্শিতা… pic.twitter.com/bRIrNQ7LeJ
— Narendra Modi (@narendramodi) January 17, 2026