Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ’ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਰਾਸ਼ਟਰ ਦੂਰ-ਦਰਸ਼ੀ ਨੇਤਾ, ਅਸਧਾਰਨ ਪ੍ਰਸ਼ਾਸਕ, ਰਣਨੀਤਕ ਚਿੰਤਕ ਅਤੇ ਸਵਰਾਜ ਦੇ ਯੋਧੇ ਨੂੰ ਸਲਾਮ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦੀ ਹਿੰਮਤ ਸਾਨੂੰ ਅੱਜ ਵੀ ਪ੍ਰੇਰਿਤ ਕਰਦੀ ਹੈ, ਉਨ੍ਹਾਂ ਦਾ ਸ਼ਾਸਨ ਇੱਕ ਮਾਰਗ-ਦਰਸ਼ਕ ਭੂਮਿਕਾ ਨਿਭਾਉਂਦਾ ਹੈ ਅਤੇ ਨਿਆਂ ਅਤੇ ਸਵੈ-ਮਾਣ ਦੀ ਭਾਵਨਾ ਅੱਜ ਵੀ ਸਮਾਜ ਨੂੰ ਸਸ਼ਕਤ ਬਣਾਉਣ ਵਿੱਚ ਮਦਦ ਕਰਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਹਮੇਸ਼ਾ ਹਰੇਕ ਵਿਅਕਤੀ ਦੀ ਭਲਾਈ ਨੂੰ ਤਰਜੀਹ ਦਿੱਤੀ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ। ਇਸ ਵਚਨਬੱਧਤਾ ਦੇ ਕਾਰਨ ਉਨ੍ਹਾਂ ਦਾ ਜੀਵਨ ਅੱਜ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।

ਸ਼੍ਰੀ ਮੋਦੀ ਨੇ ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ :

“ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ’ਤੇ ਅਸੀਂ ਦੂਰ-ਦਰਸ਼ੀ ਨੇਤਾ, ਅਸਧਾਰਨ ਪ੍ਰਸ਼ਾਸਕ, ਰਣਨੀਤਕ ਚਿੰਤਕ ਅਤੇ ਸਵਰਾਜ ਦੇ ਯੋਧੇ ਨੂੰ ਸ਼ਰਧਾ ਸਹਿਤ ਨਮਨ ਕਰਦੇ ਹਾਂ।

ਉਨ੍ਹਾਂ ਦੀ ਬਹਾਦਰੀ ਸਾਨੂੰ ਪ੍ਰੇਰਿਤ ਕਰੇ, ਉਹਨਾਂ ਦਾ ਸ਼ਾਸਨ ਸਾਡਾ ਮਾਰਗ-ਦਰਸ਼ਨ ਕਰੇ ਅਤੇ ਨਿਆਂ ਅਤੇ ਸਵੈ-ਮਾਣ ਦੀ ਭਾਵਨਾ ਸਾਡੇ ਸਮਾਜ ਨੂੰ ਸਸ਼ਕਤ ਬਣਾਏ। ”

“छत्रपती शिवाजी महाराज यांच्या  जयंतीनिमित्त, दूरदर्शी नेते, कुशल प्रशासक, विलक्षण रणनीतीकार आणि स्वराज्याचे पुरस्कर्ते अशा महान व्यक्तिमत्त्वाला आम्ही साष्टांग नमन करतो.

त्यांचे शौर्य आपल्याला प्रेरणा देईल, त्यांचे सुशासन आपल्यासाठी मार्गदर्शक ठरेल आणि न्याय व स्वाभिमानाची त्यांची भावना आपल्या समाजाला अधिक सक्षम करेल.”

ਸ਼੍ਰੀ ਮੋਦੀ ਨੇ ਦੂਸਰੇ ਪੋਸਟ ਵਿੱਚ ਸੰਸਕ੍ਰਿਤ ਸਲੋਕ ਦਾ ਹਵਾਲਾ ਦਿੰਦੇ ਹੋਏ ਲਿਖਿਆ:

“ਛਤਰਪਤੀ ਸ਼ਿਵਾਜੀ ਮਹਾਰਾਜ ਨੇ ਲੋਕਾਂ ਦੇ ਕਲਿਆਣ ਨੂੰ ਹਮੇਸ਼ਾ ਤਰਜੀਹ ਦਿੱਤੀ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ। ਇਸ ਲਈ ਉਨ੍ਹਾਂ ਦਾ ਜੀਵਨ ਅੱਜ ਵੀ ਭਾਰਤ ਲਈ ਇੱਕ ਮਾਰਗ-ਦਰਸ਼ਕ ਚਾਨਣ ਮੁਨਾਰਾ ਬਣਿਆ ਹੋਇਆ ਹੈ।”

गोपायितारं दातारं धर्मनित्यमतन्द्रितम्।

अकामद्वेषसंयुक्तमनुरज्यन्ति मानवाः।।”

************

ਐੱਮਜੇਪੀਐੱਸ/ਐੱਸਆਰ