Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੋਮਨਾਥ ਮੰਦਿਰ ਦੀ ਮੁੜ-ਸੁਰਜੀਤੀ ਨੂੰ ਰਾਸ਼ਟਰੀ ਆਤਮ-ਵਿਸ਼ਵਾਸ ਦੇ ਪ੍ਰਗਟਾਵੇ ਵਜੋਂ ਦਰਸਾਉਣ ਵਾਲਾ ਇੱਕ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦਾ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਸੋਮਨਾਥ ਮੰਦਿਰ ਦੀ ਮੁੜ-ਸੁਰਜੀਤੀ ਨੂੰ ਨਵੇਂ-ਸੁਤੰਤਰ ਭਾਰਤ ਵਿੱਚ ਰਾਸ਼ਟਰੀ ਆਤਮ-ਵਿਸ਼ਵਾਸ ਦੇ ਸ਼ੁਰੂਆਤੀ ਪ੍ਰਗਟਾਵਿਆਂ ਵਿੱਚੋਂ ਇੱਕ ਦੇ ਰੂਪ ਵਿੱਚ ਦਰਸਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਦੇ ਮੌਕੇ ‘ਤੇ ਇਹ ਲੇਖ ਇਸ ਗੱਲ ‘ਤੇ ਚਾਨਣਾ ਪਾਉਂਦਾ ਹੈ ਕਿ ਵਿਰੋਧ ਦੇ ਬਾਵਜੂਦ ਮੁੜ-ਸੁਰਜੀਤ ਮੰਦਿਰ ਦਾ ਉਦਘਾਟਨ ਕੀਤਾ ਗਿਆ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਇਸ ਪ੍ਰਾਪਤੀ ਨੇ ਭਾਰਤ ਦੇ ਸੱਭਿਆਰਾਚਕ ਪੁਨਰ-ਜਾਗਰਣ ਅਤੇ ਗੌਰਵ ਦੀ ਨੀਂਹ ਰੱਖੀ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਦੇਸ਼ ਜਦੋਂ ਸੋਮਨਾਥ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਕੇਂਦਰੀ ਮੰਤਰੀ ਸ਼੍ਰੀ @PiyushGoyal ਨੇ ਸੋਮਨਾਥ ਮੰਦਿਰ ਦੀ ਮੁੜ-ਸੁਰਜੀਤੀ ਨੂੰ ਨਵੇਂ-ਸੁਤੰਤਰ ਭਾਰਤ ਵਿੱਚ ਰਾਸ਼ਟਰੀ ਆਤਮ-ਵਿਸ਼ਵਾਸ ਦੇ ਸ਼ੁਰੂਆਤੀ ਪ੍ਰਗਟਾਵਿਆਂ ਵਿੱਚੋਂ ਇੱਕ ਦੱਸਿਆ ਹੈ।

ਉਨ੍ਹਾਂ ਇਹ ਵੀ ਕਿਹਾ ਹੈ ਕਿ ਤਤਕਾਲੀ ਰਾਜਨੀਤਿਕ ਵਿਵਸਥਾ ਦੇ ਵਿਰੋਧ ਦੇ ਬਾਵਜੂਦ, ਮੁੜ-ਸੁਰਜੀਤ ਮੰਦਿਰ ਦਾ ਉਦਘਾਟਨ ਕੀਤਾ ਗਿਆ, ਜਿਸ ਨੇ ਭਾਰਤ ਦੇ ਸੱਭਿਆਚਾਰਕ ਪੁਨਰ-ਜਾਗਰਣ ਅਤੇ ਗੌਰਵ ਦੇ ਬੀਜ ਬੀਜੇ।”

  

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਏਕੇ