ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੋਮਨਾਥ ਮੰਦਿਰ ਦਾ ਦੌਰਾ ਕੀਤਾ ਅਤੇ ਮੁੜ-ਨਿਰਮਿਤ ਮੰਦਿਰ ਦੇ ਸ਼ਰਧਾਲੂਆਂ ਦੇ ਲਈ ਖੁੱਲਣ ਦੇ 75 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇ ਧੰਨਵਾਦ ਪ੍ਰਗਟ ਕੀਤਾ।
ਪ੍ਰਧਾਨ ਮੰਤਰੀ ਨੇ ਮੁੜ-ਨਿਰਮਿਤ ਸੋਮਨਾਥ ਮੰਦਿਰ ਦੇ ਉਦਘਾਟਨ ਦੀ 75ਵੀਂ ਵਰ੍ਹੇਗੰਢ ‘ਤੇ ਉੱਥੇ ਪਹੁੰਚ ਕੇ ਆਪਣੇ ਬ੍ਰਹਮ ਅਨੁਭਵ ਦਾ ਵਰਣਨ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮੰਦਿਰ ਦੇ ਮਾਰਗ ‘ਤੇ ਭਗਵਾਨ ਸੋਮਨਾਥ ਦੇ ਭਗਤਾਂ ਦੀ ਅਸੀਮ ਊਰਜਾ ਅਤੇ ਉਤਸ਼ਾਹ ਨੂੰ ਦੇਖ ਕੇ ਉਹ ਪ੍ਰਭਾਵਿਤ ਅਤੇ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਅੱਜ ਉਹ ਉਸ ਪਲ ਨੂੰ ਮੁੜ ਤੋਂ ਜੀਅ ਰਹੇ ਹਨ ਜੋ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਜੀ ਨੇ ਮੁੜ-ਸੁਰਜੀਤ ਮੰਦਿਰ ਦੇ ਉਦਘਾਟਨ ਦੌਰਾਨ ਮਹਿਸੂਸ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਦਾ ਭਗਤੀਪੂਰਨ ਵਾਤਾਵਰਣ ਚਾਰੇ ਪਾਸੇ ਇੱਕ ਅਦਭੁੱਤ ਊਰਜਾ ਦਾ ਸੰਚਾਰ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੋਮਨਾਥ ਦੇ ਹਰ ਕੋਨੇ ਵਿੱਚ ਭਗਤੀ ਮਹਿਸੂਸ ਕੀਤੀ ਜਾ ਸਕਦੀ ਹੈ। ਮੁੜ-ਨਿਰਮਿਤ ਮੰਦਿਰ ਦੇ ਖੁੱਲਣ ਦੇ 75 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਅਣਗਿਣਤ ਲੋਕਾਂ ਦੇ ਇਕੱਠੇ ਹੋਣ ‘ਤੇ ਖੁਸ਼ੀ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਤਿਹਾਸਕ ਦਿਨ ਅਸਲ ਵਿੱਚ ਭਾਰਤ ਦੀ ਸੱਭਿਅਤਾਗਤ ਯਾਤਰਾ ਵਿੱਚ ਮੀਲ ਦਾ ਪੱਥਰ ਹੈ।
ਐਕਸ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਲਿਖਿਆ :
“ਜੈ ਸੋਮਨਾਥ! ਇੱਥੇ ਆ ਕੇ ਧੰਨ-ਧੰਨ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਅਸੀਂ ਮੁੜ –ਨਿਰਮਿਤ ਮੰਦਿਰ ਦੇ ਸ਼ਰਧਾਲੂਆਂ ਲਈ ਖੁੱਲਣ ਦੇ 75 ਵਰ੍ਹੇ ਪੂਰੇ ਹੋਣ ਦਾ ਸਮਾਰੋਹ/ਉਤਸਵ ਮਨਾ ਰਹੇ ਹਾਂ।”
https://x.com/narendramodi/status/2053725579523096976
“ਪੁਨਰ-ਨਿਰਮਿਤ ਸੋਮਨਾਥ ਮੰਦਿਰ ਦੇ ਉਦਘਾਟਨ ਦੀ 75ਵੀਂ ਵਰ੍ਹੇਗੰਢ ‘ਤੇ ਪਵਿੱਤਰ ਧਾਮ ਸੋਮਨਾਥ ਆ ਕੇ ਬ੍ਰਹਮ ਅਨੁਭਵ ਹੋਇਆ ਹੈ। ਇਸ ਮੌਕੇ ‘ਤੇ ਮੰਦਿਰ ਮਾਰਗ ‘ਤੇ ਭਗਵਾਨ ਸੋਮਨਾਥ ਦੇ ਸ਼ਰਧਾਲੂਆਂ ਦੇ ਜੋਸ਼ ਅਤੇ ਅਸੀਮ ਉਤਸ਼ਾਹ ਨੂੰ ਦੇਖ ਕੇ ਮਨ ਬਹੁਤ ਪ੍ਰਭਾਵਿਤ ਅਤੇ ਭਾਵਨਾਵਾਂ ਨਾਲ ਭਰਿਆ ਹੋਇਆ ਹੈ! ਮੈਂ ਅੱਜ ਇੱਥੇ ਉਸ ਪਲ ਨੂੰ ਜੀਅ ਰਿਹਾ ਹਾਂ, ਜਿਸ ਦਾ ਅਨੁਭਵ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਮੁੜ-ਨਿਰਮਿਤ ਮੰਦਿਰ ਦੇ ਉਦਘਾਟਨ ਦੇ ਮੌਕੇ ‘ਤੇ ਕੀਤਾ ਹੋਵੇਗਾ। ਸੋਮਨਾਥ ਅੰਮ੍ਰਿਤ ਮਹੋਤਸਵ ਦਾ ਭਗਤੀ ਭਰਿਆ ਮਾਹੌਲ ਹਰ ਪਾਸੇ ਇੱਕ ਅਦਭੁੱਤ ਊਰਜਾ ਦਾ ਸੰਚਾਰ ਕਰ ਰਿਹਾ ਹੈ।”
https://x.com/narendramodi/status/2053727285971488816
ਸੋਮਨਾਥ ਵਿੱਚ ਹਰ ਕੋਨੇ ਵਿੱਚ ਭਗਤੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਪੁਨਰ-ਨਿਰਮਿਤ ਮੰਦਿਰ ਦੇ ਸ਼ਰਧਾਲੂਆਂ ਲਈ ਖੁੱਲਣ ਦੇ 75 ਵਰ੍ਹੇ ਪੂਰੇ ਹੋਣ ਦੇ ਜਸ਼ਨ ਵਿੱਚ ਅਣਗਿਣਤ ਲੋਕ ਇਕੱਠੇ ਹੋਏ ਹਨ। ਉਹ ਦਿਨ ਅਸਲ ਵਿੱਚ ਭਾਰਤ ਦੀ ਸੱਭਿਅਤਾਗਤ ਯਾਤਰਾ ਵਿੱਚ ਮੀਲ ਦਾ ਪੱਥਰ ਸੀ।
https://x.com/narendramodi/status/2053727762054259027
*** *** *** ***
ਐੱਮਜੇਪੀਐੱਸ/ਐੱਸਐੱਸ/ਪੀਆਰਕੇ/ਬਲਜੀਤ ਸਿੰਘ
Jai Somnath! Feeling blessed to be here, when we are marking 75 years since the rebuilt Temple opened its doors for devotees. pic.twitter.com/gFumT80Qva
— Narendra Modi (@narendramodi) May 11, 2026
पुनर्निर्मित सोमनाथ मंदिर के लोकार्पण की 75वीं वर्षगांठ पर पावनधाम सोमनाथ आकर दिव्य अनुभूति हुई है। इस अवसर पर मंदिर मार्ग पर भगवान सोमनाथ के भक्तों के जोश और प्रचंड उत्साह को देखकर मन अभिभूत और भावविभोर है! मैं आज यहां उस क्षण को जी रहा हूं, जिसका अनुभव भारत के प्रथम राष्ट्रपति… pic.twitter.com/nzzOk94BQJ
— Narendra Modi (@narendramodi) May 11, 2026
At Somnath, one can experience Bhakti in every corner. Countless people have come together to mark 75 years since the rebuilt Temple opened its doors to devotees. That day was indeed a milestone in the civilisational journey of Bharat. pic.twitter.com/wvNbmAN5V8
— Narendra Modi (@narendramodi) May 11, 2026