ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਓਸਲੋ ਵਿੱਚ ਨਾਰਵੇ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਜੋਨਾਸ ਗਹਿਰ ਸਟੋਰ ਨਾਲ ਦੁਵੱਲੀ ਗੱਲਬਾਤ ਕੀਤੀ। ਭਾਰਤ ਅਤੇ ਨਾਰਵੇ ਵਿਚਾਲੇ ਗੂੜ੍ਹੇ ਸਬੰਧਾਂ ਦੇ ਪ੍ਰਤੀਕ ਵਜੋਂ ਵਿਸ਼ੇਸ਼ ਸਤਿਕਾਰ ਪ੍ਰਗਟ ਕਰਦਿਆਂ, ਅੱਜ ਸਵੇਰੇ ਓਸਲੋ ਹਵਾਈ ਅੱਡੇ ਉੱਤੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਸਟੋਰ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਦੋਵਾਂ ਆਗੂਆਂ ਨੇ ਭਾਰਤ-ਨਾਰਵੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ, ਜਿਸ ਵਿੱਚ ਵਪਾਰ ਅਤੇ ਨਿਵੇਸ਼, ਭਾਰਤ-ਈਐੱਫਟੀਏ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀਈਪੀਏ) ਉੱਤੇ ਅਗਲੇਰੀ ਕਾਰਵਾਈ, ਜਲਵਾਯੂ ਕਾਰਵਾਈ ਅਤੇ ਊਰਜਾ ਤਬਦੀਲੀ, ਬਲੂ ਇਕੌਨਮੀ ਅਤੇ ਓਸ਼ਨ ਗਵਰਨੈਂਸ, ਖੋਜ ਅਤੇ ਉੱਚ ਸਿੱਖਿਆ, ਆਰਕਟਿਕ ਅਤੇ ਧਰੁਵੀ ਸਹਿਯੋਗ, ਪੁਲਾੜ ਅਤੇ ਟੇਲੈਂਟ ਮੋਬਿਲਿਟੀ ਸ਼ਾਮਲ ਸਨ। ਦੋਵੇਂ ਦੇਸ਼ ਆਪਣੇ ਸਬੰਧਾਂ ਨੂੰ ‘ਗ੍ਰੀਨ ਸਟ੍ਰੈਟੇਜਿਕ ਪਾਰਟਨਰਸ਼ਿਪ’ ਵਜੋਂ ਉੱਚ ਪੱਧਰ ਉੱਤੇ ਲਿਜਾਣ ਲਈ ਸਹਿਮਤ ਹੋਏ, ਜੋ ਟਿਕਾਊ ਵਿਕਾਸ ਅਤੇ ਹਰੀ ਪ੍ਰਗਤੀ ਪ੍ਰਤੀ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ।
ਦੋਵਾਂ ਆਗੂਆਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਆਰਥਿਕ ਅਤੇ ਵਪਾਰਕ ਭਾਈਵਾਲੀ ਨੂੰ ਹੁਲਾਰਾ ਦੇਣ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਨਾਰਵੇਈਅਨ ਉੱਦਮਾਂ ਵੱਲੋਂ ਹੋਰ ਵੱਧ ਨਿਵੇਸ਼ ਕੀਤੇ ਜਾਣ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਸਾਲ 2030 ਤੱਕ ਭਾਰਤ ਅਤੇ ਨਾਰਵੇ ਦਰਮਿਆਨ ਮੌਜੂਦਾ ਵਪਾਰ ਦੇ ਮੁੱਲ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਅਤੇ ਵਪਾਰਕ ਨੁਮਾਇੰਦਿਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਵਪਾਰਕ ਸਹਿਯੋਗ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕੀਤਾ, ਤਾਂ ਜੋ ਟੀਈਪੀਏ ਤਹਿਤ 100 ਬਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਨੂੰ ਪੂਰਾ ਕੀਤਾ ਜਾ ਸਕੇ ਅਤੇ ਭਾਰਤ ਵਿੱਚ ਇੱਕ ਮਿਲੀਅਨ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।
ਦੋਵਾਂ ਆਗੂਆਂ ਨੇ ਆਪਣੀਆਂ ਟੀਮਾਂ ਨੂੰ ਬਲੂ ਇਕੌਨਮੀ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਦਾ ਨਿਰਦੇਸ਼ ਦਿੱਤਾ, ਜਿਸ ਵਿੱਚ ਸਮੁੰਦਰੀ ਈਕੋਸਿਸਟਮ ਦੀ ਸੰਭਾਲ, ਜਹਾਜ਼ ਨਿਰਮਾਣ, ਗ੍ਰੀਨ ਸ਼ਿਪਿੰਗ, ਟਨਲਿੰਗ ਅਤੇ ਇਨਫਰਾਸਟ੍ਰਕਚਰ, ਪੁਲਾੜ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਸਾਈਬਰ ਸੁਰੱਖਿਆ, ਮਲਾਹਾਂ ਦੀ ਸਿਖਲਾਈ, ਮੱਛੀ ਪਾਲਣ ਅਤੇ ਐਕਵਾਕਲਚਰ ਸ਼ਾਮਲ ਹਨ। ਉਨ੍ਹਾਂ ਨੇ ਯੂਐੱਨਸੀਐੱਲਓਐੱਸ ਦੇ ਸਿਧਾਂਤਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਇੰਡੋ-ਪੈਸੀਫਿਕ ਓਸ਼ਨਜ਼ ਇਨੀਸ਼ੀਏਟਿਵ ਵਿੱਚ ਨਾਰਵੇ ਦੇ ਸ਼ਾਮਲ ਹੋਣ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਾਰਵੇ ਨੂੰ ਜੂਨ, 2026 ਵਿੱਚ ਫਰਾਂਸ ਵਿੱਚ ਹੋਣ ਵਾਲੇ ‘ਭਾਰਤ ਇਨੋਵੇਟਸ 2026’ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਸਟਾਰਟ-ਅੱਪ ਇਨੋਵੇਸ਼ਨ ਹੱਬ ਅਤੇ ਗ੍ਰੀਨ ਇਨੋਵੇਸ਼ਨ ਹੈਕਾਥੌਨ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ।
ਵਾਤਾਵਰਨ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਸਹਿਯੋਗ ਬਾਰੇ ਦੋਵਾਂ ਆਗੂਆਂ ਨੇ ਕਾਰਬਨ ਕੈਪਚਰ, ਯੂਟੀਲਾਈਜ਼ੇਸ਼ਨ ਐਂਡ ਸਟੋਰੇਜ (ਸੀਸੀਯੂਐੱਸ), ਔਫਸ਼ੋਰ ਵਿੰਡ ਵਰਗੀਆਂ ਵਿਸ਼ੇਸ਼ ਤਕਨੀਕਾਂ ਵਿੱਚ ਵਧੇਰੇ ਸਹਿਯੋਗ ਕਰਨ ਅਤੇ ਭਾਰਤ ਵਿੱਚ ਸਵੱਛ ਊਰਜਾ ਪ੍ਰੋਜੈਕਟਾਂ ਵਿੱਚ ਨਾਰਵੇ ਵੱਲੋਂ ਵੱਡੇ ਪੱਧਰ ਉੱਤੇ ਨਿਵੇਸ਼ ਕੀਤੇ ਜਾਣ ਦਾ ਸੱਦਾ ਦਿੱਤਾ।
ਦੋਵਾਂ ਆਗੂਆਂ ਨੇ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਤੌਰ-ਤਰੀਕਿਆਂ ਦੀ ਪੁਸ਼ਟੀ ਕਰਦਿਆਂ, ਆਰਕਟਿਕ ਵਿੱਚ ਧਰੁਵੀ ਖੋਜ ਅਤੇ ਲੌਜਿਸਟਿਕਸ ਨੂੰ ਮਜ਼ਬੂਤ ਕਰਨ ਉੱਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਨਵਿਆਉਣਯੋਗ ਊਰਜਾ, ਸਮੁੰਦਰ, ਜਲਵਾਯੂ, ਸਿਹਤ, ਕ੍ਰਿਟੀਕਲ ਮਿਨਰਲਜ਼, ਉੱਭਰਦੀਆਂ ਤਕਨੀਕਾਂ ਅਤੇ ਆਈਟੀ ਸਮੇਤ ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਸਾਂਝੇ ਤੌਰ ਉੱਤੇ ਕੰਮ ਕਰਨ ਉੱਤੇ ਜ਼ੋਰ ਦਿੱਤਾ। ਉੱਚ ਸਿੱਖਿਆ ਦੇ ਖੇਤਰ ਵਿੱਚ, ਉਹ ਸਾਂਝੇ ਡਿਗਰੀ ਪ੍ਰੋਗਰਾਮ ਸ਼ੁਰੂ ਕਰਨ, ਡਿਗਰੀਆਂ ਦੀ ਆਪਸੀ ਮਾਨਤਾ ਅਤੇ ਵਿਦਿਆਰਥੀਆਂ ਤੇ ਫੈਕਲਟੀ ਦੀ ਆਵਾਜਾਈ ਦੀਆਂ ਸੰਭਾਵਨਾਵਾਂ ਤਲਾਸ਼ਣ ਉੱਤੇ ਸਹਿਮਤ ਹੋਏ।
ਦੋਵਾਂ ਆਗੂਆਂ ਨੇ ਬਹੁ-ਪੱਖੀ ਮੰਚਾਂ ਉੱਤੇ ਸਹਿਯੋਗ ਬਾਰੇ ਵੀ ਚਰਚਾ ਕੀਤੀ ਅਤੇ ਸਾਂਝੇ ਹਿੱਤਾਂ ਦੇ ਪ੍ਰਮੁੱਖ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਨਾਰਵੇ ਦੇ ਪ੍ਰਧਾਨ ਮੰਤਰੀ ਨੇ ਵਿਆਪਕ ਸੁਧਾਰਾਂ ਵਾਲੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਨਾਰਵੇ ਦੇ ਸਮਰਥਨ ਨੂੰ ਦੁਹਰਾਇਆ।
ਦੋਵਾਂ ਆਗੂਆਂ ਨੇ ਸਰਹੱਦ ਪਾਰ ਅੱਤਵਾਦ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਦੀ ਸਪਸ਼ਟ ਰੂਪ ਵਿੱਚ ਇੱਕ ਆਵਾਜ਼ ਵਿੱਚ ਨਿੰਦਾ ਕੀਤੀ ਅਤੇ ਇਸ ਖ਼ਤਰੇ ਨਾਲ ਨਜਿੱਠਣ ਲਈ ਠੋਸ ਆਲਮੀ ਕਾਰਵਾਈ ਦਾ ਸੱਦਾ ਦਿੱਤਾ।
ਦੋਵਾਂ ਆਗੂਆਂ ਨੇ ਰੱਖਿਆ ਸਹਿਯੋਗ ਅਤੇ ਰੱਖਿਆ ਉਦਯੋਗਿਕ ਸਹਿਯੋਗ ਵਿੱਚ ਸੰਭਾਵਨਾਵਾਂ ਨੂੰ ਉਜਾਗਰ ਕੀਤਾ, ਡਿਜੀਟਲ ਪਬਲਿਕ ਗੁੱਡਜ਼ ਵਿੱਚ ਤੀਜੇ ਦੇਸ਼ ਨਾਲ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ ਉੱਤੇ ਸਹਿਮਤੀ ਪ੍ਰਗਟਾਈ ਅਤੇ ਡਿਜੀਟਲ ਟ੍ਰਾਂਜ਼ਿਸ਼ਨ ਨੂੰ ਗਤੀ ਦੇਣ ਲਈ ਮੰਤਰਾਲਿਆਂ ਨੂੰ ਡਿਜੀਟਲੀਕਰਨ ਉੱਤੇ ਇੱਕ ਸਾਂਝਾ ਕਾਰਜ ਸਮੂਹ ਸਥਾਪਤ ਕਰਨ ਦਾ ਨਿਰਦੇਸ਼ ਦਿੱਤਾ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿੱਘੇ ਸਵਾਗਤ ਲਈ ਪ੍ਰਧਾਨ ਮੰਤਰੀ ਸ਼੍ਰੀ ਜੋਨਾਸ ਗਹਿਰ ਸਟੋਰ ਅਤੇ ਨਾਰਵੇ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਸਟੋਰ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਉੱਚ-ਪੱਧਰੀ ਸੰਪਰਕਾਂ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਉੱਤੇ ਸਹਿਮਤੀ ਪ੍ਰਗਟਾਈ।
****
ਐੱਮਜੇਪੀਐੱਸ/ਐੱਸਐੱਸ/ਵੀਜੇ
Held fruitful talks with PM Jonas Gahr Støre in Oslo. One of the key highlights was the upgrading of our bilateral partnership to a Green Strategic Partnership, which will deepen synergy in clean energy, sustainable growth, the blue economy, green shipping and more. We also… pic.twitter.com/yIlqNWNVcp
— Narendra Modi (@narendramodi) May 18, 2026
Trade is key to the India-Norway friendship. The recently signed India-EU Free Trade Agreement offers immense opportunities to boost economic and investment linkages. pic.twitter.com/Prp9ppCeKO
— Narendra Modi (@narendramodi) May 18, 2026
These outcomes will add new strength to a partnership rooted in trust, sustainability and shared aspirations.
— Narendra Modi (@narendramodi) May 18, 2026
Key outcomes include the Green Strategic Partnership and deeper cooperation in space, digital technologies, health, capacity building and other future-oriented sectors. https://t.co/FxBJX8aj37
PM @narendramodi held productive talks with PM @jonasgahrstore in Oslo, during which India and Norway elevated their ties to a Green Strategic Partnership.
— PMO India (@PMOIndia) May 18, 2026
The discussions focused on expanding cooperation in clean energy, blue economy, sustainable growth, green shipping,… pic.twitter.com/h5CyVe3Dbu