ਪੀਐੱਮਇੰਡੀਆ
ਸਾਰੇ ਨੌਰਡਿਕ ਦੇਸ਼ਾਂ ਦੇ ਆਗੂ ਡੈਲੀਗੇਟਸ,
ਮੀਡੀਆ ਦੇ ਸਾਥੀਓ,
ਤੁਹਾਨੂੰ ਸਾਰਿਆਂ ਨੂੰ ਮੇਰਾ ਨਮਸਕਾਰ!
ਅੱਜ ਤੀਜੇ ਭਾਰਤ-ਨੌਰਡਿਕ ਸੰਮੇਲਨ ਵਿੱਚ ਹਿੱਸਾ ਲੈਣ ’ਤੇ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲਾਂ, ਮੈਂ ਨਾਰਵੇ ਦੇ ਪ੍ਰਧਾਨ ਮੰਤਰੀ ਦਾ ਇਸ ਸੰਮੇਲਨ ਦਾ ਆਯੋਜਨ ਕਰਨ ਲਈ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਮੈਂ ਸਾਰੇ ਨੌਰਡਿਕ ਆਗੂਆਂ ਦਾ ਵੀ ਇੱਥੇ ਸਵਾਗਤ ਕਰਦਾ ਹਾਂ।
ਲੋਕਤੰਤਰ, ਕਾਨੂੰਨ ਦੇ ਰਾਜ ਅਤੇ ਬਹੁ-ਪੱਖੀਵਾਦ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ, ਸਾਨੂੰ ਕੁਦਰਤੀ ਸਾਂਝੇਦਾਰ ਬਣਾਉਂਦੀ ਹੈ। ਅਤੇ ਟੈਕਨੋਲੋਜੀ ਅਤੇ ਸਥਿਰਤਾ ਵਿੱਚ ਸਾਡੀਆਂ ਸਾਂਝੀਆਂ ਤਰਜੀਹਾਂ, ਸਾਡੇ ਸਬੰਧਾਂ ਨੂੰ ਮੌਕਿਆਂ ਨਾਲ ਭਰ ਦਿੰਦੀਆਂ ਹਨ। ਇਸ ਲਈ, 8 ਸਾਲ ਪਹਿਲਾਂ, ਅਸੀਂ ਨੌਰਡਿਕ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਊਰਜਾ ਅਤੇ ਗਤੀ ਦੇਣ ਲਈ, ਇਸ ਫਾਰਮੈੱਟ ਦਾ ਗਠਨ ਕੀਤਾ।
ਦੋਸਤੋ,
ਮੈਨੂੰ ਬਹੁਤ ਖ਼ੁਸ਼ੀ ਹੈ, ਕਿ ਪਿਛਲੇ ਕੁਝ ਸਾਲਾਂ ਵਿੱਚ, ਅਸੀਂ ਆਪਣੇ ਸਬੰਧਾਂ ਵਿੱਚ ਖ਼ਾਸ ਤਰੱਕੀ ਕੀਤੀ ਹੈ। 10 ਸਾਲਾਂ ਵਿੱਚ ਸਾਡਾ ਦੁਵੱਲਾ ਵਪਾਰ ਲਗਭਗ ਚਾਰ ਗੁਣਾ ਵਧਿਆ ਹੈ।
ਨੌਰਡਿਕ ਦੇਸ਼ਾਂ ਦੇ ਨਿਵੇਸ਼ ਫੰਡ ਵੀ ਭਾਰਤ ਦੇ ਤੇਜ਼ ਵਿਕਾਸ ਵਿੱਚ ਅਹਿਮ ਸਾਂਝੇਦਾਰ ਬਣ ਰਹੇ ਹਨ। ਪਿਛਲੇ ਇੱਕ ਦਹਾਕੇ ਵਿੱਚ, ਨੌਰਡਿਕ ਦੇਸ਼ਾਂ ਤੋਂ ਭਾਰਤ ਵਿੱਚ ਨਿਵੇਸ਼ ਵਿੱਚ ਲਗਭਗ 200 ਫ਼ੀਸਦੀ ਦਾ ਵਾਧਾ ਹੋਇਆ ਹੈ।
ਤੇਜ਼ੀ ਨਾਲ ਵਧਦੇ ਵਪਾਰ ਅਤੇ ਨਿਵੇਸ਼ ਨੇ ਭਾਰਤ ਦੀ ਗ੍ਰੋਥ ਸਟੋਰੀ ਵਿੱਚ ਤਾਂ ਯੋਗਦਾਨ ਪਾਇਆ ਹੀ ਹੈ; ਨਾਲ ਹੀ, ਨੌਰਡਿਕ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਵਿੱਚ ਵੀ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਹੈ ਅਤੇ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਹਨ। ਇਸ ਮਜ਼ਬੂਤ ਨੀਂਹ ‘ਤੇ, ਆਪਣੇ ਸਬੰਧਾਂ ਨੂੰ ਅਗਲੇ ਪੱਧਰ ‘ਤੇ ਲਿਜਾਣ ਲਈ, ਅਸੀਂ ਹਾਲ ਹੀ ਵਿੱਚ ਕੁਝ ਅਹਿਮ ਪਹਿਲਕਦਮੀਆਂ ਕੀਤੀਆਂ ਹਨ।
ਦੋਸਤੋ,
ਅਕਤੂਬਰ, 2025 ਤੋਂ ਨਾਰਵੇ, ਆਈਸਲੈਂਡ ਅਤੇ ਹੋਰ ਏਫਟਾ ਦੇਸ਼ਾਂ ਨਾਲ, ਅਸੀਂ ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤਾ ਲਾਗੂ ਕੀਤਾ ਹੈ। ਅਤੇ ਕੁਝ ਹੀ ਮਹੀਨੇ ਪਹਿਲਾਂ, ਅਸੀਂ ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ ਕੀਤਾ, ਜਿਸ ਵਿੱਚ ਡੈਨਮਾਰਕ, ਫਿਨਲੈਂਡ ਅਤੇ ਸਵੀਡਨ ਵੀ ਭਾਈਵਾਲ ਹਨ। ਇਨ੍ਹਾਂ ਮਹੱਤਵਾਕਾਂਖੀ ਵਪਾਰ ਸਮਝੌਤਿਆਂ ਨਾਲ, ਅਸੀਂ ਭਾਰਤ ਅਤੇ ਨੌਰਡਿਕ ਦੇਸ਼ਾਂ ਨਾਲ ਸਬੰਧਾਂ ਵਿੱਚ, ਇੱਕ ਨਵੇਂ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ।
ਦੋਸਤੋ,
ਅੱਜ ਅਸੀਂ ਭਾਰਤ ਅਤੇ ਨੌਰਡਿਕ ਸਬੰਧਾਂ ਨੂੰ ਗ੍ਰੀਨ ਟੈਕਨੋਲੋਜੀ ਅਤੇ ਇਨੋਵੇਸ਼ਨ ਰਣਨੀਤਕ ਸਾਂਝੇਦਾਰੀ ਦਾ ਸਵਰੂਪ ਦੇਣ ਦਾ ਫ਼ੈਸਲਾ ਲਿਆ ਹੈ। ਇਸ ਗ੍ਰੀਨ ਟੈਕਨੋਲੋਜੀ ਭਾਈਵਾਲੀ ਜ਼ਰੀਏ, ਅਸੀਂ ਆਈਸਲੈਂਡ ਦੀ ਜਿਓ-ਥਰਮਲ ਅਤੇ ਮੱਛੀ ਪਾਲਣ, ਨਾਰਵੇ ਦੀ ਬਲੂ ਇਕਾਨਮੀ ਅਤੇ ਆਰਕਟਿਕ ਅਤੇ ਸਾਰੇ ਨੌਰਡਿਕ ਦੇਸ਼ਾਂ ਦੀ ਮੈਰੀਟਾਈਮ ਅਤੇ ਸਥਿਰਤਾ ਵਿੱਚ ਮੁਹਾਰਤ ਨੂੰ, ਭਾਰਤ ਦੇ ਪੈਮਾਨੇ ਨਾਲ ਜੋੜ ਕੇ, ਪੂਰੀ ਦੁਨੀਆ ਲਈ ਇੱਕ ਬਿਹਤਰ ਭਵਿੱਖ ਯਕੀਨੀ ਬਣਾਵਾਂਗੇ।
ਅਤੇ ਸਾਡੇ ਵਿਚਕਾਰ ਇਸ ਵਿਲੱਖਣ ਰਣਨੀਤਕ ਸਾਂਝੇਦਾਰੀ ਦੇ ਗਠਨ ਨਾਲ, ਅਸੀਂ ਸਵੀਡਨ ਦੀ ਅਡਵਾਂਸਡ ਮੈਨੁਫੈਕਚਰਿੰਗ ਅਤੇ ਡਿਫੈਂਸ, ਫਿਨਲੈਂਡ ਦੀ ਟੈਲੀਕਾਮ ਅਤੇ ਡਿਜੀਟਲ ਟੈਕਨੋਲੋਜੀ ਅਤੇ ਡੈਨਮਾਰਕ ਦੀ ਸਾਈਬਰ ਸਕਿਉਰਿਟੀ ਅਤੇ ਹੈਲਥ-ਟੈਕ ਨੂੰ, ਭਾਰਤ ਦੇ ਟੇਲੈਂਟ ਨਾਲ ਜੋੜ ਕੇ, ਪੂਰੀ ਦੁਨੀਆ ਲਈ ਭਰੋਸੇਯੋਗ ਹੱਲ ਵਿਕਸਿਤ ਕਰਾਂਗੇ।
ਦੋਸਤੋ,
ਭਾਰਤ-ਨੌਰਡਿਕ ਸਾਂਝੇਦਾਰੀ ਦਾ ਇੱਕ ਅਹਿਮ ਥੰਮ੍ਹ, ਸਾਡੇ ਵਿਆਪਕ ਰਿਸਰਚ ਅਤੇ ਇਨੋਵੇਸ਼ਨ ਸਬੰਧ ਵੀ ਹਨ। ਇਸ ਨੂੰ ਮਜ਼ਬੂਤ ਕਰਨ ਲਈ, ਅਸੀਂ ਨਾਲ ਮਿਲ ਕੇ, ਯੂਨੀਵਰਸਿਟੀਆਂ, ਪ੍ਰਯੋਗਸ਼ਾਲਾਵਾਂ ਅਤੇ ਸਟਾਰਟ-ਅੱਪ ਈਕੋਸਿਸਟਮ ਦਰਮਿਆਨ ਸਬੰਧਾਂ ਨੂੰ ਵਧਾਵਾਂਗੇ। ਅਸੀਂ ਆਰਕਟਿਕ ਅਤੇ ਪੋਲਰ ਰਿਸਰਚ ਵਿੱਚ ਆਪਣਾ ਸਹਿਯੋਗ ਹੋਰ ਡੂੰਘਾ ਕਰਾਂਗੇ। ਅਤੇ ਭਾਰਤ ਅਤੇ ਨੌਰਡਿਕ ਦੇਸ਼ਾਂ ਵਿਚਕਾਰ, ਸਕਿੱਲ ਡਿਵੈਲਪਮੈਂਟ ਅਤੇ ਟੈਲੇਂਟ ਮੋਬਿਲਿਟੀ ਦੇ ਨਵੇਂ ਮੌਕੇ ਯਕੀਨੀ ਬਣਾਵਾਂਗੇ।
ਦੋਸਤੋ,
ਅੱਜ ਅਸੀਂ ਸਾਰਿਆਂ ਨੇ ਮਿਲ ਕੇ ਗਲੋਬਲ ਮੁੱਦਿਆਂ ‘ਤੇ ਵੀ ਵਿਚਾਰ ਸਾਂਝੇ ਕੀਤੇ। ਵਿਸ਼ਵ-ਵਿਆਪੀ ਤਣਾਅ ਅਤੇ ਟਕਰਾਅ ਦੇ ਇਸ ਦੌਰ ਵਿੱਚ, ਭਾਰਤ ਅਤੇ ਨੌਰਡਿਕ ਦੇਸ਼ ਮਿਲ ਕੇ, ਇੱਕ ਨਿਯਮ-ਅਧਾਰਿਤ ਗਲੋਬਲ ਆਰਡਰ ਨੂੰ ਬਲ ਦਿੰਦੇ ਰਹਿਣਗੇ। ਅਤੇ ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਟਕਰਾਅ ਦੀ ਜਲਦ ਸਮਾਪਤੀ ਅਤੇ ਸ਼ਾਂਤੀ ਦੇ ਯਤਨਾਂ ਦਾ ਸਮਰਥਨ ਕਰਦੇ ਰਹਾਂਗੇ।
ਅਸੀਂ ਇਸ ਗੱਲ ’ਤੇ ਸਹਿਮਤ ਹਾਂ, ਕਿ ਬਹੁਪੱਖੀ ਸੰਸਥਾਵਾਂ ਵਿੱਚ ਸੁਧਾਰ ਜ਼ਰੂਰੀ ਵੀ ਹੈ ਅਤੇ ਲੋੜਵੰਦ ਵੀ। ਅਤੇ ਅੱਤਵਾਦ ‘ਤੇ ਵੀ ਸਾਡਾ ਸਪਸ਼ਟ ਅਤੇ ਸਾਂਝਾ ਸਟੈਂਡ ਹੈ – ਕੋਈ ਸਮਝੌਤਾ ਨਹੀਂ। ਕੋਈ ਦੋਹਰਾ ਮਾਪਦੰਡ ਨਹੀਂ।
ਮਾਣਯੋਗ,
ਵੈਸੇ ਤਾਂ ਅਸੀਂ ਸਾਰੇ ਵੱਖ-ਵੱਖ ਬੋਲੀਆਂ ਬੋਲਦੇ ਹਾਂ। ਪਰ ਕਦੇ-ਕਦੇ ਇੱਕ ਸ਼ਬਦ ਵੀ ਸਾਡੀ ਕੁਦਰਤੀ ਸਾਂਝੇਦਾਰੀ ਨੂੰ ਉਜਾਗਰ ਕਰਨ ਲਈ ਕਾਫ਼ੀ ਹੁੰਦਾ ਹੈ। ਅੱਜ ਮੈਂ ਕਈ ਵਾਰ, “ਸਬੰਧ” ਸ਼ਬਦ ਦੀ ਵਰਤੋਂ ਕੀਤੀ। ਕਈ ਨੌਰਡਿਕ ਬੋਲੀਆਂ ਵਿੱਚ “ਸਬੰਧ” ਸ਼ਬਦ ਦਾ ਅਰਥ ਹੈ, ਕਨੈਕਸ਼ਨ, ਰਿਲੇਸ਼ਨ, ਇੱਕ ਬਾਂਡ, ਹਿੰਦੀ ਵਿੱਚ ਵੀ “ਸਬੰਧ” ਦਾ ਅਰਥ ਇਹੀ ਹੈ।
ਇਹ ਸਿਰਫ਼ ਸ਼ਬਦਾਂ ਦੀ ਸਮਾਨਤਾ ਨਹੀਂ ਹੈ। ਇਹ ਸਾਡੇ ਵਿਚਾਰਾਂ ਦੀ ਨੇੜਤਾ ਨੂੰ ਦਰਸਾਉਂਦਾ ਹੈ। ਆਓ, ਅਸੀਂ ਆਪਣੇ ਵਿੱਚ ਸਬੰਧਾਂ ਨੂੰ, ਹਰ ਖੇਤਰ ਵਿੱਚ ਡੂੰਘਾ ਕਰੀਏ ਅਤੇ ਭਾਰਤ-ਨੌਰਡਿਕ ਸਾਂਝੇਦਾਰੀ ਨੂੰ ਸਾਂਝੀ ਖ਼ੁਸ਼ਹਾਲੀ, ਇਨੋਵੇਸ਼ਨ ਅਤੇ ਟਿਕਾਊ ਭਵਿੱਖ ਦਾ ਇੱਕ ਮਾਡਲ ਬਣਾਈਏ।
ਬਹੁਤ-ਬਹੁਤ ਧੰਨਵਾਦ।
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
Sharing my remarks during the joint press meet with leaders of Nordic nations. https://t.co/Kfpxw9AByU
— Narendra Modi (@narendramodi) May 19, 2026
Democracy, rule of law और multilateralism के प्रति हमारी साझा प्रतिबद्धता, हमें natural partners बनाती हैं।
— PMO India (@PMOIndia) May 19, 2026
और technology और sustainability में हमारी shared priorities, हमारे संबंधों को अवसरों से भर देती है: PM @narendramodi
अक्टूबर 2025 से, नॉर्वे, आइसलैंड और अन्य EFTA देशों के साथ, हमने Trade and Economic Partnership Agreement लागू किया।
— PMO India (@PMOIndia) May 19, 2026
और कुछ ही महीने पहले, हमने भारत-यूरोपियन यूनियन Free Trade Agreement किया, जिसमें डेनमार्क, फिनलैंड और स्वीडन भी भागीदार हैं।
इन महत्वाकांक्षी trade agreements…
वैश्विक तनाव और संघर्ष के इस दौर में, भारत और नॉर्डिक देश साथ मिलकर, एक rules-based global order को बल देते रहेंगे।
— PMO India (@PMOIndia) May 19, 2026
और यूक्रेन हो या वेस्ट एशिया, हम संघर्ष की शीघ्र समाप्ति और शांति के प्रयासों का समर्थन करते रहेंगे: PM @narendramodi
हम इस बात पर सहमत हैं कि multilateral institutions का reform आवश्यक भी है और urgent भी।
— PMO India (@PMOIndia) May 19, 2026
और terrorism पर भी हमारा clear और
united stand है- No compromise. No double standards: PM @narendramodi
आज मैने कई बार, “संबंध” शब्द का प्रयोग किया।
— PMO India (@PMOIndia) May 19, 2026
कई नॉर्डिक भाषाओं में “संबंध” शब्द का अर्थ है, connection, relations, एक bond.
हिन्दी में भी “संबंध” का अर्थ यही है।
यह केवल शब्दों की समानता नहीं है।
यह हमारे विचारों की निकटता को दर्शाता है: PM @narendramodi
PM @narendramodi participated in the 3rd India-Nordic Summit in Oslo. It reflected the expanding scope and growing strength of India’s partnership with the Nordic region. The leaders discussed cooperation in sustainability, innovation, clean energy, emerging technologies and… pic.twitter.com/xXUO1YsgZF
— PMO India (@PMOIndia) May 19, 2026
India and the Nordic nations have made exceptional progress in the last few years. Trade ties have grown stronger and investment linkages have deepened significantly.
— Narendra Modi (@narendramodi) May 19, 2026
One of the most significant outcomes of today’s India-Nordic Summit is our decision to elevate our ties to a… pic.twitter.com/cMuESYaXxm