ਪੀਐੱਮਇੰਡੀਆ
ਸ਼ਾਹੀ ਮਹਾਮਹਿਮ,
ਸਤਿਕਾਰਯੋਗ ਪ੍ਰਧਾਨ ਮੰਤਰੀ,
ਦੋਵਾਂ ਦੇਸ਼ਾਂ ਦੇ ਵਪਾਰ ਜਗਤ ਦੇ ਸਾਥੀਓ,
ਨਾਰਵੇ ਅਤੇ ਭਾਰਤ ਦੇ ਵਪਾਰ ਅਤੇ ਖੋਜ ਆਗੂਆਂ ਦਰਮਿਆਨ ਗੱਲਬਾਤ ਕਰਨ ਦਾ ਅੱਜ ਮੌਕਾ ਮਿਲਿਆ ਹੈ। ਇਸ ਸੰਮੇਲਨ ਦੇ ਸ਼ਾਨਦਾਰ ਆਯੋਜਨ ਲਈ ਮੈਂ ਨਾਰਵੇ ਦੇ ਪ੍ਰਧਾਨ ਮੰਤਰੀ ਦਾ ਦਿਲੋਂ ਧੰਨਵਾਦ ਕਰਦਾ ਹਾਂ।
ਅੱਜ ਨਾਰਵੇ ਅਤੇ ਭਾਰਤ ਦੀ ਵਪਾਰ ਅਤੇ ਖੋਜ ਕਮਿਊਨਿਟੀ ਦਰਮਿਆਨ ਹੋਣਾ, ਮੇਰੇ ਲਈ ਬਹੁਤ ਖ਼ੁਸ਼ੀ ਦੀ ਗੱਲ ਹੈ। ਕੁਝ ਸਾਥੀਆਂ ਨੂੰ ਮੈਂ ਸੁਣਿਆ, ਇਹ ਸੁਣ ਕੇ ਵਿਸ਼ਵਾਸ ਹੁੰਦਾ ਹੈ ਕਿ ਸਾਡੀ ਪਾਰਟਨਰਸ਼ਿਪ ਦੀ ਨੀਂਹ ਬਹੁਤ ਮਜ਼ਬੂਤ ਹੈ।
ਇਹ ਸਿਰਫ਼ ਸੰਭਾਵਨਾਵਾਂ ਦੀ ਹੀ ਨਹੀਂ, ਇਹ ਇੱਕ ਸਿੱਧ ਹੋਈ ਪਾਰਟਨਰਸ਼ਿਪ ਹੈ। ਅੱਜ ਜਦੋਂ ਫੂਡ, ਫਿਊਲ ਅਤੇ ਫਰਟੀਲਾਈਜ਼ਰ ਸੁਰੱਖਿਆ ਗਲੋਬਲ ਚੁਣੌਤੀ ਬਣ ਗਏ ਹਨ, ਤਾਂ ਭਾਰਤ ਅਤੇ ਨਾਰਵੇ ਇਨ੍ਹਾਂ ਦਾ ਮਿਲ ਕੇ ਹੱਲ ਕਰ ਰਹੇ ਹਨ। ਭਾਵੇਂ ਉਹ ਓਰਕਲਾ ਦਾ ਭਾਰਤ ਦੇ ਫੂਡ ਸੈਕਟਰ ਵਿੱਚ ਨਿਵੇਸ਼ ਹੋਵੇ, ਇਕੁਇਨੋਰ ਤੋਂ ਭਾਰਤ ਨੂੰ ਐੱਲਪੀਜੀ ਅਤੇ ਐੱਲਐੱਨਜੀ ਸਪਲਾਈ ਦੀ ਗੱਲ ਹੋਵੇ, ਜਾਂ ਯਾਰਾ ਦਾ ਭਾਰਤ ਦੇ ਫਰਟੀਲਾਈਜ਼ਰ ਖੇਤਰ ਵਿੱਚ ਯੋਗਦਾਨ।
ਮੈਨੂੰ ਬਹੁਤ ਖ਼ੁਸ਼ੀ ਹੈ, ਕਿ ਤੁਹਾਡੇ ਵਿੱਚੋਂ ਕਈ ਸੀਈਓਜ਼, ਭਾਰਤ ਦੇ ਵਾਈਬ੍ਰੈਂਟ ਗੁਜਰਾਤ ਅਤੇ ਹੋਰ ਇਨਵੈਸਟਰ ਸੰਮੇਲਨਾਂ ਵਿੱਚ ਵੀ ਵੱਡੇ ਉਤਸ਼ਾਹ ਨਾਲ ਹਮੇਸ਼ਾ ਹਿੱਸਾ ਲੈਂਦੇ ਰਹੇ ਹਨ। ਹੁਣ ਸਾਨੂੰ ਇਸ ਪਾਰਟਨਰਸ਼ਿਪ ਦੀ ਤੀਬਰਤਾ ਵਧਾ ਕੇ, ਇਸ ਨੂੰ ਨਿਊ ਫਰੰਟੀਅਰਸ ਵੱਲ ਲੈ ਕੇ ਜਾਣਾ ਚਾਹੀਦਾ ਹੈ।
ਅਤੇ ਹੁਣ ਸਾਨੂੰ ਇੱਕ-ਇੱਕ ਕਦਮ ਚੱਲਣ ਨਾਲ ਕੋਈ ਗੱਲ ਨਹੀਂ ਬਣਨ ਵਾਲੀ ਹੈ। ਸਾਨੂੰ ਗਤੀ ਵੀ ਵਧਾਉਣੀ ਹੋਵੇਗੀ, ਅਤੇ ਟੀਚੇ ਵੀ ਬਹੁਤ ਉੱਚੇ ਤੈਅ ਕਰਨੇ ਹੋਣਗੇ।
ਸਾਥੀਓ,
ਤੁਹਾਡੇ ਵਿੱਚੋਂ ਜੋ ਸਾਰੇ ਸਾਥੀ ਭਾਰਤ ਨਾਲ ਜੁੜੇ ਹੋਏ ਹਨ ਅਤੇ ਇੱਥੇ ਜੋ ਭਾਰਤ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ… ਮੈਂ ਸਮਝਦਾ ਹਾਂ ਕਿ ਇਸ ਤੋਂ ਵਧੀਆ ਕੋਈ ਸਮਾਂ ਨਹੀਂ ਹੋ ਸਕਦਾ। ਅੱਜ ਇੱਕ ਅਜਿਹਾ ਸਮਾਂ ਹੈ, ਜੋ ਸਹੀ ਸਮੇਂ ਦੀ ਸਹੀ ਵਰਤੋਂ ਕਰਨ ਦਾ ਇੱਕ ਮੌਕਾ ਹੈ।
ਅਕਤੂਬਰ, 2025 ਵਿੱਚ ਅਸੀਂ ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ ਦੇ ਨਾਲ, ਟ੍ਰੇਡ ਐਂਡ ਇਕਨੌਮਿਕ ਪਾਰਟਨਰਸ਼ਿਪ ਐਗ੍ਰੀਮੈਂਟ, ਯਾਨੀ “ਟੇਪਾ” ਲਾਗੂ ਕੀਤਾ। ਇਹ ਵਿਲੱਖਣ ਅਤੇ ਖਾਸ ਐਗ੍ਰੀਮੈਂਟ, ਸਾਡੇ ਦਰਮਿਆਨ, ਹੁਨਰ, ਤਕਨਾਲੋਜੀ ਅਤੇ ਆਪਸੀ ਵਿਸ਼ਵਾਸ ਦਾ ਐਗ੍ਰੀਮੈਂਟ ਹੈ।
ਇਸ ਐਗ੍ਰੀਮੈਂਟ ਰਾਹੀਂ ਐਫਟਾ ਦੇਸ਼ਾਂ ਤੋਂ ਭਾਰਤ ਵਿੱਚ ਅਗਲੇ ਪੰਦਰਾਂ ਸਾਲਾਂ ਵਿੱਚ ਇੱਕ ਸੌ ਬਿਲੀਅਨ ਡਾਲਰ ਇਨਵੈਸਟਮੈਂਟ ਅਤੇ ਦਸ ਲੱਖ ਰੁਜ਼ਗਾਰ ਪੈਦਾ ਕਰਨ ਦਾ ਟੀਚਾ ਹੈ। ਇਹ ਮਹੱਤਵਪੂਰਨ ਟੀਚਾ ਹੈ, ਪਰ ਹਾਸਲ ਕਰਨ ਯੋਗ ਵੀ ਹੈ। ਅਤੇ ਭਾਰਤ ਵਿੱਚ ਤੁਹਾਡੇ ਇਨਵੈਸਟਮੈਂਟ ਨੂੰ ਨਤੀਜਿਆਂ ਵਿੱਚ ਬਦਲਣਾ, ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਹਾਂ, ਇਹ ਸਾਡੀ ਗਾਰੰਟੀ ਹੈ।
ਸਾਥੀਓ,
ਮੈਂ ਦੋ ਸੈਕਟਰਾਂ ਦਾ ਜ਼ਿਕਰ ਕਰਾਂਗਾ, ਜੋ ਤੁਹਾਡੇ ਲਈ ਲਾਭਦਾਇਕ ਹੋ ਸਕਦੇ ਹਨ। ਭਾਰਤ ਦਾ ਤੇਜ਼ੀ ਨਾਲ ਵਧ ਰਿਹਾ ਮੱਧ ਵਰਗ, ਪੋਸ਼ਣ ਅਤੇ ਸਿਹਤ ਖੇਤਰਾਂ ਵਿੱਚ ਵੱਡੀ ਮੰਗ ਪੈਦਾ ਕਰ ਰਹੀ ਹੈ। ਨਾਰਵੇ ਦੀਆਂ ਫੂਡ, ਮੱਛੀ ਪਾਲਣ ਅਤੇ ਹੈਲਥ-ਕੇਅਰ ਕੰਪਨੀਆਂ ਇਸ ਮੰਗ ਨੂੰ ਪੂਰਾ ਕਰਨ ਵਿੱਚ ਭਾਰਤ ਦੇ ਮਜ਼ਬੂਤ ਪਾਰਟਨਰਜ਼ ਬਣ ਸਕਦੀਆਂ ਹਨ।
ਇਸੇ ਤਰ੍ਹਾਂ, ਸਵੱਛ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਅਭਿਲਾਸ਼ਾ ਨੂੰ ਦੁਨੀਆ ਵਿੱਚ ਕੋਈ ਮੈਚ ਨਹੀਂ ਕਰ ਸਕਦਾ। 2030 ਤੱਕ ਅਸੀਂ 500 ਗੀਗਾਵਾਟ ਸਵੱਛ ਊਰਜਾ ਅਤੇ 5 ਮਿਲੀਅਨ ਟਨ ਗ੍ਰੀਨ ਹਾਈਡ੍ਰੋਜਨ ਪੈਦਾ ਕਰਨ ਦਾ ਟੀਚਾ ਰੱਖਿਆ ਹੈ। ਕਲੀਨ ਐਨਰਜੀ ਇਨਵੈਸਟਮੈਂਟ ਨਾਰਵੇ ਵੈਲਥ ਫੰਡ ਦੀ ਵੀ ਤਰਜੀਹ ਹੈ। ਮੈਂ ਨਾਰਵੇ ਨੂੰ ਭਾਰਤ ਦੇ ਕਲੀਨ ਐਨਰਜੀ ਭਵਿੱਖ ਵਿੱਚ ਅਹਿਮ ਹਿੱਸੇਦਾਰ ਬਣਨ ਲਈ ਸੱਦਾ ਦਿੰਦਾ ਹਾਂ।
ਸਾਥੀਓ,
ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ, ਇਸ ਮੰਤਰ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ, ਤਦ… ਜੇਕਰ ਪਿੱਛੇ ਵੱਲ ਦੇਖੀਏ ਤਾਂ ਪਿਛਲੇ 12 ਸਾਲਾਂ ਵਿੱਚ ਅਸੀਂ ਭਾਰਤ ਦਾ ਇਕਨੌਮਿਕ ਡੀਐੱਨਏ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਅਸੀਂ ਸ਼ਰਤਾਂ ਲਗਾਤਾਰ ਘੱਟ ਕਰ ਰਹੇ ਹਾਂ ਅਤੇ ਵਪਾਰ ਕਰਨ ਦੀ ਸੋਖ ਨੂੰ ਵਧਾਉਣ ਲਈ ਸਰਕਾਰ ਵੱਲੋਂ ਬਹੁਤ ਸਰਗਰਮ ਕਦਮ ਚੁੱਕੇ ਜਾ ਰਹੇ ਹਨ।
ਹਾਲ ਹੀ ਵਿੱਚ ਅਸੀਂ, ਟੈਕਸੇਸ਼ਨ, ਲੇਬਰ ਕੋਡ ਅਤੇ ਗਵਰਨੈਂਸ ਵਰਗੇ ਵਿਸ਼ਿਆਂ ਵਿੱਚ, ਨੈਕਸਟ ਜਨਰੇਸ਼ਨ ਸੁਧਾਰ ਕੀਤੇ ਹਨ। ਹੁਣ ਭਾਰਤ ਵਿੱਚ ਮੈਨੂਫੈਕਚਰਿੰਗ ਨੂੰ ਅਗਲੇ ਪੱਧਰ ‘ਤੇ ਲੈ ਕੇ ਜਾਣ ਲਈ, ਮੈਂ ਸਮਝਦਾ ਹਾਂ ਕਿ ਉੱਤਮ ਤੋਂ ਉੱਤਮ ਮੌਕੇ ਅਸੀਂ ਪ੍ਰਦਾਨ ਕਰ ਰਹੇ ਹਾਂ। ਅਸੀਂ ਕਈ ਮਹੱਤਵਪੂਰਨ ਸੈਕਟਰਾਂ ਵਿੱਚ ਹੱਲਾਸ਼ੇਰੀ ਵੀ ਦੇ ਰਹੇ ਹਾਂ।
ਇਸ ਦੀ ਇੱਕ ਉੱਜਵਲ ਉਦਾਹਰਨ, ਸਾਡਾ ਸ਼ਿਪਬਿਲਡਿੰਗ ਸੈਕਟਰ ਹੈ। ਅਸੀਂ ਇਸ ਸੈਕਟਰ ਨੂੰ ਇੱਕ ਸਟ੍ਰੈਟਿਜਿਕ ਮੈਨੂਫੈਕਚਰਿੰਗ ਸੈਕਟਰ ਦੇ ਰੂਪ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਅਸੀਂ ਸ਼ਿਪਬਿਲਡਿੰਗ ਕਲੱਸਟਰ ਵਿਕਸਿਤ ਕਰ ਰਹੇ ਹਾਂ, ਅਤੇ ਐਂਡ-ਟੂ-ਐਂਡ ਈਕੋਸਿਸਟਮ ਬਣਾ ਰਹੇ ਹਾਂ।
ਸ਼ਿਪਬਿਲਡਿੰਗ ਦੇ ਨਾਲ-ਨਾਲ, ਭਾਰਤ ਐੱਮਆਰਓ, ਗ੍ਰੀਨ ਸ਼ਿਪਿੰਗ, ਅਤੇ ਮੈਰੀਟਾਈਮ ਸਰਵਿਸਿਜ਼- ਸਾਰਿਆਂ ਵਿੱਚ ਇੱਕ ਗਲੋਬਲ ਹੱਬ ਬਣ ਰਿਹਾ ਹੈ।
ਅੱਜ ਨਾਰਵੇ ਦੇ ਕਰੀਬ 10 ਪ੍ਰਤੀਸ਼ਤ ਜਹਾਜ਼ ਇੰਡੀਆ ਵਿੱਚ ਬਣਦੇ ਹਨ। ਕੀ ਅਸੀਂ ਇਸ ਨੂੰ, ਅਗਲੇ 5 ਸਾਲਾਂ ਵਿੱਚ, 25 ਪ੍ਰਤੀਸ਼ਤ ਤੱਕ ਲੈ ਕੇ ਜਾ ਸਕਦੇ ਹਾਂ? ਮੈਂ ਮੰਨਦਾ ਹਾਂ ਕਿ ਇਹ ਮੁਸ਼ਕਿਲ ਕੰਮ ਨਹੀਂ ਹੈ। ਹੁਣ ਗਤੀ ਫੜ ਲਈ ਹੈ। ਸਾਨੂੰ ਵੱਡੇ ਟੀਚੇ ਦੇ ਨਾਲ ਵੱਡੇ ਕਦਮਾਂ ਦੀ ਜ਼ਰੂਰਤ ਹੈ।
ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਦੀ ਨੀਤੀਗਤ ਸਥਿਰਤਾ ਅਤੇ ਪ੍ਰੋਤਸਾਹਨਾਂ ਦਾ ਲਾਭ ਲੈਂਦੇ ਹੋਏ, ਇਸ ਖੇਤਰ ਵਿੱਚ ਵੱਡੇ ਭਾਈਵਾਲ ਬਣਨ ਲਈ ਸੱਦਾ ਦਿੰਦਾ ਹਾਂ।
ਸਾਥੀਓ,
ਅੱਜ, ਪ੍ਰਧਾਨ ਮੰਤਰੀ ਜੀ ਅਤੇ ਮੈਂ, ਭਾਰਤ-ਨਾਰਵੇ ਸਬੰਧਾਂ ਨੂੰ, ਇੱਕ ਗ੍ਰੀਨ ਰਣਨੀਤਕ ਭਾਈਵਾਲੀ ਦੇ ਰੂਪ ਵਿੱਚ ਉੱਚਾ ਕੀਤਾ ਹੈ। ਇਸ ਸਟ੍ਰੈਟਿਜਿਕ ਪਾਰਟਨਰਸ਼ਿਪ ਨਾਲ ਨਾਰਵੇ ਦੀਆਂ ਕੰਪਨੀਆਂ ਨੂੰ, ਮਹੱਤਵਪੂਰਨ ਖਣਿਜਾਂ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਾਈਬਰ, ਸਪੇਸ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਵੀ ਪੂਰਾ-ਪੂਰਾ ਸਮਰਥਨ ਮਿਲੇਗਾ। ਇਨ੍ਹਾਂ ਸਾਰੇ ਖੇਤਰਾਂ ਵਿੱਚ, ਮੈਂ ਤੁਹਾਨੂੰ ਭਾਰਤ ਨੂੰ ਇੱਕ ਨਵੀਨਤਾ ਅਤੇ ਨਿਰਮਾਣ ਅਧਾਰ ਬਣਾਉਣ ਲਈ ਸੱਦਾ ਦਿੰਦਾ ਹਾਂ।
ਸਾਥੀਓ,
ਅੱਜ ਅਸੀਂ ਭਾਰਤ-ਨਾਰਵੇ ਸਬੰਧਾਂ ਨੂੰ, ਲੈਬ ਟੂ ਲੈਬ, ਯੂਨੀਵਰਸਿਟੀ ਟੁ ਯੂਨੀਵਰਸਿਟੀ ਅਤੇ ਸਾਇੰਟਿਸਟ ਟੁ ਸਾਇੰਟਿਸਟ ਪਾਰਟਨਰਸ਼ਿਪ ਵੀ ਬਣਾ ਰਹੇ ਹਾਂ। ਭਾਰਤ ਦੀ ਸੀਐੱਸਆਈਆਰ, ਸਟਾਰਟ-ਅੱਪ ਫੰਡ ਅਤੇ ਨਾਰਵੇ ਦੀਆਂ ਖੋਜ ਸੰਸਥਾਵਾਂ, ਆਪਸ ਵਿੱਚ ਸਹਿਯੋਗ ਵਧਾ ਰਹੀਆਂ ਹਨ। ਇਸ ਨਾਲ ਦੋਵਾਂ ਦੇਸ਼ਾਂ ਦੇ ਖੋਜ ਅਤੇ ਸਟਾਰਟ-ਅੱਪ ਈਕੋਸਿਸਟਮ ਜੁੜੇ ਹੋਣਗੇ।
ਸਾਥੀਓ,
ਨਾਰਵੇ ਦੇ ਲਈ ਅਸੀਂ ਭਾਰਤ ਦੇ ਇਨਵੈਸਟ ਇੰਡੀਆ ਵਿੱਚ ਇੱਕ ਡੈਡੀਕੇਟਿਡ ਵਪਾਰ ਸਹੂਲਤ ਡੈਸਕ ਖੋਲ੍ਹਿਆ ਹੈ ਤਾਂ ਜੋ ਅਸੀਂ ਵਿਸ਼ੇਸ਼ ਤੌਰ ‘ਤੇ ਉਸ ਨੂੰ ਸੰਬੋਧਨ ਕਰ ਸਕੀਏ। ਇਹ ਡੈਸਕ ਭਾਰਤ ਵਿੱਚ ਤੁਹਾਡੀ ਨਿਵੇਸ਼ ਯਾਤਰਾ ਨੂੰ ਹੋਰ ਸੁਖਾਲਾ, ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਏਗਾ।
ਇਸ ਤਰ੍ਹਾਂ ਦੀ ਇੱਕ ਵਿਸ਼ੇਸ਼ ਵਿਵਸਥਾ ਦੇ ਕਾਰਨ ਬਹੁਤ ਸਹੂਲਤ ਰਹਿੰਦੀ ਹੈ। ਇੱਥੋਂ ਤੱਕ ਕਿ ਸੂਬਿਆਂ ਦੇ ਨਾਲ ਤਾਲਮੇਲ ਕਰਨਾ ਹੈ ਤਾਂ ਉਸ ਵਿੱਚ ਵੀ ਤੁਹਾਨੂੰ ਸਹੂਲਤ ਰਹਿੰਦੀ ਹੈ। ਅਤੇ ਤੁਹਾਨੂੰ ਜ਼ਰੂਰਤ ਹੈ, ਜੋ ਕੁਝ ਵੀ… ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਤੁਹਾਨੂੰ ਬਦਲਾਅ ਦੀ ਜ਼ਰੂਰਤ ਹੁੰਦੀ ਹੈ। ਉਹ ਵੀ ਬਹੁਤ ਤੇਜ਼ੀ ਨਾਲ ਹੋ ਸਕਦਾ ਹੈ। ਅਤੇ ਇਸੇ ਲਈ ਅਸੀਂ ਇੱਕ ਖਾਸ ਵਿਵਸਥਾ ਕੀਤੀ ਹੈ।
ਹੁਣ ਮੇਰਾ ਤੁਹਾਨੂੰ ਸਾਰਿਆਂ ਨੂੰ ਮੁੱਖ ਸੰਦੇਸ਼ ਇਹੀ ਹੈ- ਆਓ, ਭਾਰਤ ਵਿੱਚ ਆਪਣਾ ਸਕੋਪ ਅਤੇ ਐਂਬੀਸ਼ਨ ਦੋਵਾਂ ਨੂੰ ਵਧਾਓ। ਮੈਂ ਭਾਰਤ ਵਿੱਚ ਆਉਣ ਦੇ ਲਈ ਤੁਹਾਨੂੰ ਸੱਦਾ ਦੇ ਰਿਹਾ ਹਾਂ।
ਇਨ੍ਹਾਂ ਸਭ ਦੇ ਅਨੁਭਵ ਵੀ ਤੁਹਾਨੂੰ ਜਾਣਨ ਨੂੰ ਮਿਲਣਗੇ। ਮੈਂ ਵੀ ਤੁਹਾਨੂੰ ਆਪਣੇ ਵੱਲੋਂ ਵਿਸ਼ਵਾਸ ਦਿੱਤਾ ਹੈ। ਅਤੇ ਇੱਕ ਤਰ੍ਹਾਂ ਨਾਲ ਦਿ ਬਾਲ ਇਜ਼ ਇਨ ਯੁਅਰ ਕੋਰਟ।
ਧੰਨਵਾਦ।
************
ਐੱਮਜੇਪੀਐੱਸ/ਐੱਸਐੱਸ/ਐੱਸਟੀ
PM @narendramodi and PM @jonasgahrstore participated in the India-Norway Business and Research Summit.
— PMO India (@PMOIndia) May 18, 2026
The discussions highlighted opportunities for cooperation in areas such as food security, fertilisers, energy and shipbuilding and more. PM Modi also invited greater Norwegian… pic.twitter.com/9Jv0bR7M8X
At the Oslo City Hall, Prime Minister Jonas Gahr Støre and I took part in the Business and Research Summit. It was good to interact with those active in the world of business and research. Our nations can collaborate extensively in areas like food security, fertilisers, fisheries… pic.twitter.com/u3y5pD9LfL
— Narendra Modi (@narendramodi) May 18, 2026
Speaking at the India-Norway Business and Research Summit in Oslo.
— Narendra Modi (@narendramodi) May 18, 2026
https://t.co/1otNH9QiwD