Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਿੱਕਮ ਦੀ ਅਮੀਰ ਵਿਰਾਸਤ ਅਤੇ ‘ਵਿਕਸਤ ਸਿੱਕਮ 2047’ ਦੀ ਦਿਸ਼ਾ ਵਿੱਚ ਰਾਜ ਦੀ ਪ੍ਰਗਤੀ ਨੂੰ ਉਜਾਗਰ ਕਰਦਾ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿੱਕਮ ਦੇ ਆਪਣੇ 51ਵੇਂ ਸਥਾਪਨਾ ਸਾਲ ਵਿੱਚ ਦਸਤਕ ਦੇਣ ਮੌਕੇ ਅੱਜ ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧੀਆ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੇਖ ਕੰਚਨਜੰਗਾ ਬਾਰੇ ਜਾਣਕਾਰੀ ਦਿੰਦਾ ਹੈ। ਲੇਖ ਵਿੱਚ ਕੰਚਨਜੰਗਾ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਿੱਕਮ ਦੀ ਧਰਤੀ, ਉਸ ਦੀਆਂ ਯਾਦਾਂ ਅਤੇ ਉਸ ਦੀ ਚੇਤਨਾ ਦਾ ਰਾਖਾ ਦੱਸਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

 “ਜਿਵੇਂ ਹੀ ਸਿੱਕਮ ਆਪਣੇ ਰਾਜ ਦੇ ਦਰਜੇ ਦੇ 51ਵੇਂ ਸਾਲ ਵਿੱਚ ਦਸਤਕ ਦੇ ਰਿਹਾ ਹੈ, ਕੇਂਦਰੀ ਮੰਤਰੀ ਸ਼੍ਰੀ @JM_Scindia ਨੇ ਕੰਚਨਜੰਗਾ ਬਾਰੇ ਲਿਖਿਆ ਹੈ ਅਤੇ ਇਸ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਿੱਕਮ ਦੀ ਧਰਤੀ, ਉਸ ਦੀਆਂ ਯਾਦਾਂ ਅਤੇ ਉਸ ਦੀ ਚੇਤਨਾ ਦਾ ਰਾਖਾ ਦੱਸਿਆ ਹੈ।

ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਕੰਚਨਜੰਗਾ ਦੇ ਪੰਜ ਰਤਨ ਰਾਜ ਦੀ ਯਾਤਰਾ ਨੂੰ ਲਗਾਤਾਰ ਰੋਸ਼ਨ ਕਰ ਰਹੇ ਹਨ ਅਤੇ ‘ਵਿਕਸਤ ਸਿੱਕਮ 2047’ ਦੀ ਦਿਸ਼ਾ ਵਿੱਚ ਰਾਹ ਪੱਧਰਾ ਕਰ ਰਹੇ ਹਨ।”

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ