ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਸੂਰਤ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਪ੍ਰਧਾਨ ਮੰਤਰੀ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਗੁਜਰਾਤ ਦੇ ਲੋਕਾਂ ਦੇ ਅਟੁੱਟ ਸਾਥ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਬਾਅਦ ਮੈਂ ਪਹਿਲੀ ਵਾਰ ਸੂਰਤ ਆਇਆ ਹਾਂ। ਮੈਂ ਸੂਰਤ ਤੋਂ ਪੂਰੇ ਗੁਜਰਾਤ ਦੇ ਲੋਕਾਂ ਨੂੰ ਸਲਾਮ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।
ਪ੍ਰੋਗਰਾਮ ਵਿੱਚ ਮੌਜੂਦ ਸੂਰਤ ਅਤੇ ਨਵਸਾਰੀ ਦੇ ਕਈ ਚੁਣੇ ਹੋਏ ਨੁਮਾਇੰਦਿਆਂ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਯਾਦ ਦਿਵਾਇਆ ਕਿ ਗੁਜਰਾਤ ਦੇ ਲੋਕਾਂ ਨੇ ਸੇਵਾ ਭਾਵਨਾ ਦਾ ਸਾਥ ਦਿੱਤਾ ਹੈ। ਇਸ ਵੱਡੀ ਜਿੱਤ ਨੂੰ ਸੇਵਾ ਦੇ ਮਿਸ਼ਨ ਨੂੰ ਹੋਰ ਅੱਗੇ ਵਧਾਉਣ ਦਾ ਫਤਵਾ ਦੱਸਦਿਆਂ, ਉਨ੍ਹਾਂ ਨੇ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਹੋਰ ਵੀ ਜ਼ਿਆਦਾ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਇਹ ਟੀਚਾ ਪੂਰਾ ਕਰਨ ਵਿੱਚ ਸਾਰੇ ਚੁਣੇ ਹੋਏ ਲੋਕ ਨੁਮਾਇੰਦਿਆਂ ਦੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡਾ ਸੰਕਲਪ ਵਿਕਸਿਤ ਗੁਜਰਾਤ ਅਤੇ ਵਿਕਸਿਤ ਭਾਰਤ ਬਣਾਉਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਕਲਪ ਦੇਸ਼ ਦੇ ਹਰ ਪਿੰਡ, ਹਰ ਜ਼ਿਲ੍ਹੇ ਅਤੇ ਹਰ ਸ਼ਹਿਰ ਦੇ ਵਿਕਾਸ ਨਾਲ ਹੀ ਪੂਰਾ ਹੋਵੇਗਾ।
ਵਾਤਾਵਰਨ ਦਿਵਸ ਮੌਕੇ ਇਸ ਪ੍ਰੋਗਰਾਮ ਦੇ ਸੁਭਾਗੇ ਸਬੱਬ ਵੱਲ ਧਿਆਨ ਦਿਵਾਉਂਦਿਆਂ, ਪ੍ਰਧਾਨ ਮੰਤਰੀ ਨੇ ਅੱਜ 5 ਜੂਨ ਨੂੰ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰਾਂ ਵਿੱਚੋਂ ਇੱਕ ਸੂਰਤ ਵਿੱਚ ਮੌਜੂਦ ਹੋਣ ਉੱਤੇ ਮਾਣ ਮਹਿਸੂਸ ਕੀਤਾ। ਇੱਕ ਸਮੇਂ ਪਲੇਗ ਦੀ ਮਹਾਂਮਾਰੀ ਤੋਂ ਪ੍ਰਭਾਵਿਤ ਸ਼ਹਿਰ ਤੋਂ ਅੱਜ ਸਾਫ਼-ਸਫ਼ਾਈ ਲਈ ਪਛਾਣੇ ਜਾਣ ਵਾਲੇ ਸੂਰਤ ਦਾ ਬਦਲਾਅ ਯਾਦ ਕਰਦਿਆਂ, ਉਨ੍ਹਾਂ ਨੇ ਨਾਗਰਿਕਾਂ, ਅਧਿਕਾਰੀਆਂ, ਮੁਲਾਜ਼ਮਾਂ ਅਤੇ ਲੋਕ ਨੁਮਾਇੰਦਿਆਂ ਸਮੇਤ ਸਾਰੀਆਂ ਧਿਰਾਂ ਵੱਲੋਂ ਪਿਛਲੇ ਢਾਈ ਦਹਾਕਿਆਂ ਵਿੱਚ ਕੀਤੇ ਗਏ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪਲੇਗ ਮਹਾਂਮਾਰੀ ਦਾ ਸ਼ਿਕਾਰ ਰਿਹਾ ਇਹੀ ਸੂਰਤ ਅੱਜ ਸਾਫ਼-ਸਫ਼ਾਈ ਲਈ ਪਛਾਣਿਆ ਜਾ ਰਿਹਾ ਹੈ।
ਹਰਿਆਵਲ ਭਰੇ ਭਵਿੱਖ ਵੱਲ ਆਲਮੀ ਤਬਦੀਲੀ ਵਿੱਚ ਗੁਜਰਾਤ ਦੀ ਮੋਹਰੀ ਭੂਮਿਕਾ ਦਾ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਇਤਿਹਾਸਕ ਚਾਰੰਕਾ ਸੋਲਰ ਪਾਰਕ ਦੇ ਨਾਲ-ਨਾਲ 2009 ਵਿੱਚ ਭਾਰਤ ਦੇ ਪਹਿਲੇ ਜਲਵਾਯੂ ਪਰਿਵਰਤਨ ਵਿਭਾਗ ਦੀ ਸਥਾਪਨਾ ਵਿੱਚ ਸੂਬੇ ਦੀ ਦੂਰ-ਅੰਦੇਸ਼ੀ ਨੂੰ ਯਾਦ ਕੀਤਾ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਸੂਰਤ ਕਿਵੇਂ ਆਪਣੀ ਨਵੀਂ ਤਕਨੀਕ ਵਾਲੀ ‘ਚੱਕਰੀ ਜਲ ਅਰਥ-ਵਿਵਸਥਾ’, ਸਨਅਤੀ ਵਰਤੋਂ ਲਈ ਗੰਦੇ ਪਾਣੀ ਦੀ ਸੋਧ ਅਤੇ ਪਿਛਲੇ 12 ਸਾਲਾਂ ਦੀ ਦੇਸ਼-ਵਿਆਪੀ ‘ਕੂੜੇ ਤੋਂ ਕਮਾਈ’ ਲਹਿਰ ਰਾਹੀਂ ਕੁਦਰਤ ਦੇ ਨਾਲ-ਨਾਲ ਤਰੱਕੀ ਦੇ ਰਾਸ਼ਟਰੀ ਮੰਤਰ ਦੀ ਪੂਰੀ ਉਦਾਹਰਣ ਪੇਸ਼ ਕਰਦਾ ਹੈ। ਭਵਿੱਖ ਵਿੱਚ ਪੀਣ ਵਾਲੇ ਪਾਣੀ ਅਤੇ ਡਰੇਨੇਜ ਸੁਰੱਖਿਆ ਯਕੀਨੀ ਬਣਾਉਂਦਿਆਂ, ਉਨ੍ਹਾਂ ਨੇ ਤਾਪੀ ਬੈਰਾਜ ਪ੍ਰੋਜੈਕਟ ਦੀ ਮਨਜ਼ੂਰੀ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸੂਰਤ ਵਿੱਚ ਇਲੈਕਟ੍ਰਿਕ ਆਵਾਜਾਈ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ, ਵਧਦੇ ਮੈਟਰੋ ਨੈੱਟਵਰਕ ਅਤੇ ਹਜ਼ੀਰਾ ਸਨਅਤੀ ਖੇਤਰ ਵਿੱਚ ਨਵਿਆਉਣਯੋਗ ਊਰਜਾ ਨਾਲ ਚੱਲਣ ਵਾਲੇ ਆਗਾਮੀ ਗ੍ਰੀਨ ਸਟੀਲ ਉਤਪਾਦਨ ਦੀ ਭਵਿੱਖਬਾਣੀ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਸਾਡੀਆਂ ਬੱਸਾਂ ਨੂੰ ਇਲੈਕਟ੍ਰਿਕ ਬਣਾਉਣ ਤੋਂ ਲੈ ਕੇ ਹਰੀ ਊਰਜਾ ਦੀ ਵਰਤੋਂ ਕਰ ਕੇ ਸਟੀਲ ਦੇ ਉਤਪਾਦਨ ਤੱਕ, ਇਹ ਸਾਰੇ ਕਦਮ ਸੂਰਤ ਨੂੰ ਇੱਕ ਗ੍ਰੀਨ ਸਿਟੀ (ਹਰੇ-ਭਰੇ ਸ਼ਹਿਰ) ਵਜੋਂ ਆਪਣੀ ਵੱਖਰੀ ਪਛਾਣ ਨੂੰ ਹੋਰ ਮਜ਼ਬੂਤ ਕਰਨਗੇ।
ਪ੍ਰਧਾਨ ਮੰਤਰੀ ਨੇ ਮਹਾਂਮਾਰੀ, ਆਲਮੀ ਟਕਰਾਵਾਂ ਅਤੇ ਅਸਥਿਰ ਊਰਜਾ ਸਪਲਾਈ ਚੇਨਾਂ ਵਰਗੀਆਂ ਬੇਮਿਸਾਲ ਚੁਣੌਤੀਆਂ ਨੂੰ ‘ਆਫ਼ਤਾਂ ਦਾ ਦਹਾਕਾ’ ਕਰਾਰ ਦਿੰਦਿਆਂ, ਇਨ੍ਹਾਂ ਵੱਡੇ ਆਲਮੀ ਝਟਕਿਆਂ ਦਾ ਡਟ ਕੇ ਸਾਹਮਣਾ ਕਰਨ ਲਈ 140 ਕਰੋੜ ਭਾਰਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖਾਸ ਤੌਰ ਉੱਤੇ ਭਾਰਤ ਦੀ ਊਰਜਾ ਆਤਮ-ਨਿਰਭਰਤਾ ਵਿੱਚ ਗੁਜਰਾਤ ਦੇ ਵੱਡੇ ਯੋਗਦਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੂਬਾ ਦੇਸ਼ ਦੀ 250 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਦਾ ਪੰਜਵਾਂ ਹਿੱਸਾ (50 ਗੀਗਾਵਾਟ) ਪੈਦਾ ਕਰਦਾ ਹੈ ਅਤੇ ਗ੍ਰੀਨ ਹਾਈਡ੍ਰੋਜਨ ਤੇ ਗ੍ਰੀਨ ਅਮੋਨੀਆ ਵਰਗੇ ਨਵੇਂ ਉੱਭਰ ਰਹੇ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਪਿਛਲੇ 12 ਸਾਲਾਂ ਵਿੱਚ ਬਣਾਈਆਂ ਗਈਆਂ ਊਰਜਾ ਸਮਰੱਥਾਵਾਂ ਦੀ ਅਹਿਮੀਅਤ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਸੌਰ ਊਰਜਾ, ਈਥਾਨੋਲ ਮਿਸ਼ਰਣ, ਰੇਲਵੇ ਬਿਜਲੀਕਰਨ, ਪ੍ਰਮਾਣੂ ਊਰਜਾ, ਆਧੁਨਿਕ ਬਿਜਲੀ ਟਰਾਂਸਮਿਸ਼ਨ ਨੈੱਟਵਰਕ, ਗੈਸ ਪਾਈਪਲਾਈਨਾਂ ਅਤੇ ਬੰਦਰਗਾਹਾਂ ਦੀ ਭੰਡਾਰਨ ਸਮਰੱਥਾ ਦੇ ਵਿਆਪਕ ਵਿਸਥਾਰ ਵਿੱਚ ਕੀਤੇ ਗਏ ਇਤਿਹਾਸਕ ਨਿਵੇਸ਼ਾਂ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਜਾਰੀ ਆਲਮੀ ਸੰਕਟ ਦਰਸਾਉਂਦਾ ਹੈ ਕਿ ਊਰਜਾ ਦੇ ਮਾਮਲੇ ਵਿੱਚ ਆਤਮ-ਨਿਰਭਰਤਾ ਕਿੰਨੀ ਜ਼ਰੂਰੀ ਹੈ ਅਤੇ ਪਿਛਲੇ 12 ਸਾਲਾਂ ਵਿੱਚ ਦੇਸ਼ ਵੱਲੋਂ ਬਣਾਈ ਗਈ ਵਿਸ਼ਾਲ ਸਮਰੱਥਾ ਅੱਜ ਬਹੁਤ ਅਹਿਮ ਹੈ।”
ਪ੍ਰੋਗਰਾਮ ਤੋਂ ਪਹਿਲਾਂ ਆਪਣੀ ਹਜ਼ੀਰਾ ਫੇਰੀ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਖੇਤਰ ਨੂੰ ਸਿਰਫ਼ ਇੱਕ ਸਨਅਤੀ ਖੇਤਰ ਨਹੀਂ ਬਲਕਿ ਊਰਜਾ, ਸਟੀਲ, ਰੱਖਿਆ ਉਤਪਾਦਨ ਅਤੇ ਆਲਮੀ ਸਮੁੰਦਰੀ ਵਪਾਰ ਨੂੰ ਸ਼ਾਮਲ ਕਰਨ ਵਾਲੇ ਇੱਕ ਵਿਆਪਕ ਤੇ ਖੁਸ਼ਹਾਲ ਈਕੋਸਿਸਟਮ ਵਜੋਂ ਦੱਸਿਆ। ਉਨ੍ਹਾਂ ਨੇ ਇਸ ਸਮੁੰਦਰੀ-ਸਨਅਤੀ ਕੇਂਦਰ ਨੂੰ ‘ਆਤਮਨਿਰਭਰ ਭਾਰਤ’ ਪਹਿਲਕਦਮੀ ਦਾ ਜਿਉਂਦਾ-ਜਾਗਦਾ ਸਬੂਤ ਦੱਸਿਆ ਅਤੇ ਦੇਸ਼ ਦੇ ਉਨ੍ਹਾਂ ਨਿਰਾਸ਼ਾਵਾਦੀ ਧੜਿਆਂ ਦੀ ਸਖ਼ਤ ਨਿੰਦਾ ਕੀਤੀ ਜੋ ਆਤਮ-ਨਿਰਭਰਤਾ ਮੁਹਿੰਮ ਦਾ ਮਜ਼ਾਕ ਉਡਾਉਂਦੇ ਹਨ ਅਤੇ ਜਿਨ੍ਹਾਂ ਨੇ ਇਤਿਹਾਸਕ ਤੌਰ ਉੱਤੇ ਦੇਸ਼ ਨੂੰ ਵਿਦੇਸ਼ੀ ਕੰਪਨੀਆਂ ਉੱਤੇ ਨਿਰਭਰ ਰੱਖਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੋ ਲੋਕ ਲਗਾਤਾਰ ਦੇਸ਼ ਦੇ ਸੰਕਲਪ ਨੂੰ ਘੱਟ ਸਮਝਦੇ ਹਨ, ਉਹ ਇਹ ਭੁੱਲ ਜਾਂਦੇ ਹਨ ਕਿ ਦੂਜਿਆਂ ਉੱਤੇ ਨਿਰਭਰ ਦੇਸ਼ ਕਦੇ ਵੀ ਵਿਕਾਸ ਦੀਆਂ ਉਨ੍ਹਾਂ ਬੁਲੰਦੀਆਂ ਨੂੰ ਹਾਸਲ ਨਹੀਂ ਕਰ ਸਕਦਾ ਜਿਸਦਾ ਉਹ ਹੱਕਦਾਰ ਹੈ।
ਆਤਮ-ਨਿਰਭਰਤਾ ਨੂੰ ਹੁਲਾਰਾ ਦੇਣ ਲਈ ਆਧੁਨਿਕ ਕਨੈਕਟੀਵਿਟੀ ਉੱਤੇ ਸਰਕਾਰ ਦੇ ਰੁਖ਼ ਨੂੰ ਉਜਾਗਰ ਕਰਦਿਆਂ, ਪ੍ਰਧਾਨ ਮੰਤਰੀ ਨੇ ਡੈਡੀਕੇਟਿਡ ਫਰੇਟ ਕੌਰੀਡੋਰ, ਬੁਲੇਟ ਟ੍ਰੇਨ ਅਤੇ ਵਡੋਦਰਾ-ਮੁੰਬਈ ਐਕਸਪ੍ਰੈੱਸਵੇਅ ਦੇ ਨਵੇਂ ਉਦਘਾਟਨ ਕੀਤੇ ਗਏ ਹਿੱਸੇ ਵਰਗੇ ਮੈਗਾ ਪ੍ਰੋਜੈਕਟਾਂ ਨੂੰ ਸਨਅਤੀ ਅਤੇ ਵਪਾਰਕ ਵਿਕਾਸ ਲਈ ਅਹਿਮ ਇੰਜਣ ਦੱਸਿਆ। ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਬੁਨਿਆਦੀ ਢਾਂਚੇ ਦੀ ਇਹ ਮੁਹਿੰਮ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ, ਜੋ ਦਾਹੋਦ-ਬੋਦੇਲੀ-ਵਾਪੀ ਕੌਰੀਡੋਰ ਵਰਗੀਆਂ ਪਹਿਲਕਦਮੀਆਂ ਰਾਹੀਂ ਪਹਿਲਾਂ ਅਣਗੌਲੇ ਕਬਾਇਲੀ ਅਤੇ ਦੂਰ-ਦੁਰਾਡੇ ਵਾਲੇ ਖੇਤਰਾਂ ਤੱਕ ਪਹੁੰਚ ਰਹੀ ਹੈ। ਛੋਟਾ ਉਦੇਪੁਰ, ਨਰਮਦਾ, ਭਰੂਚ ਅਤੇ ਤਾਪੀ ਦੇ ਕਬਾਇਲੀ ਇਲਾਕਿਆਂ ਵਿੱਚ ਚਾਰ ਮਾਰਗੀ (ਫੋਰ-ਲੇਨ) ਹਾਈਵੇਅ ਬਣਾ ਕੇ, ਸਰਕਾਰ ਸਫ਼ਰ ਦੇ ਸਮੇਂ ਅਤੇ ਮਾਲ ਢੋਆ-ਢੁਆਈ ਦੇ ਖਰਚੇ ਨੂੰ ਘਟਾ ਰਹੀ ਹੈ ਅਤੇ ਨਾਲ ਹੀ ਸਟੈਚੂ ਆਫ ਯੂਨਿਟੀ ਅਤੇ ਸਪੂਤਾਰਾ ਵਰਗੀਆਂ ਥਾਵਾਂ ਉੱਤੇ ਸਿੱਖਿਆ, ਸਿਹਤ ਸੰਭਾਲ ਅਤੇ ਸੈਰ-ਸਪਾਟੇ ਤੱਕ ਬੇਮਿਸਾਲ ਪਹੁੰਚ ਮੁਹੱਈਆ ਕਰਵਾ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਕਬਾਇਲੀ ਅਤੇ ਪੇਂਡੂ ਖੇਤਰਾਂ ਵਿੱਚ ਆਧੁਨਿਕ ਕਨੈਕਟੀਵਿਟੀ ਲਿਆ ਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਉਨ੍ਹਾਂ ਨੂੰ ਸਿੱਖਿਆ, ਮੈਡੀਕਲ ਅਤੇ ਬਿਹਤਰ ਆਮਦਨ ਦੇ ਮੌਕਿਆਂ ਲਈ ਸ਼ਾਨਦਾਰ ਸਹੂਲਤਾਂ ਮਿਲਣ।
ਸੂਰਤ ਵਿੱਚ ਆਧੁਨਿਕ ਈਐੱਸਆਈਸੀ ਹਸਪਤਾਲ ਦਾ ਉਦਘਾਟਨ ਕਰਦਿਆਂ, ਜੋ ਦੂਜੇ ਸੂਬਿਆਂ ਤੋਂ ਆਏ ਕਾਮਿਆਂ ਅਤੇ ਪ੍ਰਵਾਸੀ ਪਰਿਵਾਰਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਵੇਗਾ, ਪ੍ਰਧਾਨ ਮੰਤਰੀ ਨੇ ਵਿਕਾਸ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਸਰਕਾਰ ਉੱਤੇ ਦੇਸ਼ ਦੇ ਅਟੁੱਟ ਚੋਣ ਵਿਸ਼ਵਾਸ ਨਾਲ ਜੋੜਿਆ। ਆਪਣੇ ਸੰਬੋਧਨ ਨੂੰ ਸਮਾਪਤ ਕਰਦਿਆਂ, ਉਨ੍ਹਾਂ ਨੇ ਭਾਰਤੀ ਨਾਗਰਿਕਾਂ ਦੀ ਅਥਾਹ ਆਸ ਦੀ ਸ਼ਲਾਘਾ ਕੀਤੀ ਅਤੇ ਇੱਕ ਪੂਰੀ ਤਰ੍ਹਾਂ ਵਿਕਸਿਤ ਦੇਸ਼ ਬਣਾਉਣ ਲਈ ਜਨਤਾ ਦੀ ਸਾਂਝੀ ਤਾਕਤ ਵਿੱਚ ਪੂਰਾ ਵਿਸ਼ਵਾਸ ਪ੍ਰਗਟਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅਦਭੁਤ ਇੱਛਾਵਾਂ ਅਤੇ ਅਥਾਹ ਆਸਾਂ ਨਾਲ ਭਰਿਆ ਦੇਸ਼ ਹੈ ਅਤੇ ਜਦੋਂ ਦੇਸ਼ ਦੀ ਪੂਰੀ ਤਾਕਤ ਪੂਰੀ ਤਰ੍ਹਾਂ ਦ੍ਰਿੜ੍ਹ ਸੰਕਲਪ ਲੈ ਲਵੇ, ਤਾਂ ਅਜਿਹਾ ਕੋਈ ਟੀਚਾ ਨਹੀਂ ਜਿਸਨੂੰ ਅਸੀਂ ਹਾਸਲ ਨਾ ਕਰ ਸਕੀਏ।
A series of transformative projects in the road, power and industrial sectors are being launched from Surat today. These initiatives will drive growth and improve ‘Ease of Living’ for the people. https://t.co/vyARVIgWm6
— Narendra Modi (@narendramodi) June 5, 2026
Economy भी, Ecology भी। pic.twitter.com/XapW1PkrUV
— PMO India (@PMOIndia) June 5, 2026
बीते 12 वर्षों से देश में waste to wealth का एक बहुत बड़ा जन-आंदोलन चला है। pic.twitter.com/ME2KMiPcDu
— PMO India (@PMOIndia) June 5, 2026
Today, the world is facing an unprecedented set of challenges. But with the collective efforts of 140 crore Indians, the country continues to move ahead with confidence and optimism. pic.twitter.com/GUc3cj4UXA
— PMO India (@PMOIndia) June 5, 2026
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
A series of transformative projects in the road, power and industrial sectors are being launched from Surat today. These initiatives will drive growth and improve ‘Ease of Living’ for the people. https://t.co/vyARVIgWm6
— Narendra Modi (@narendramodi) June 5, 2026
Economy भी, Ecology भी। pic.twitter.com/XapW1PkrUV
— PMO India (@PMOIndia) June 5, 2026
बीते 12 वर्षों से देश में waste to wealth का एक बहुत बड़ा जन-आंदोलन चला है। pic.twitter.com/ME2KMiPcDu
— PMO India (@PMOIndia) June 5, 2026
Today, the world is facing an unprecedented set of challenges. But with the collective efforts of 140 crore Indians, the country continues to move ahead with confidence and optimism. pic.twitter.com/GUc3cj4UXA
— PMO India (@PMOIndia) June 5, 2026
सूरत के विकास कार्यक्रम में गुजरात की प्रगति को लेकर मेरे परिवारजनों के जोश और उत्साह ने नई ऊर्जा से भर दिया। pic.twitter.com/UoddMDhyoe
— Narendra Modi (@narendramodi) June 5, 2026
गुजरात देश का पहला राज्य है, जिसने 21वीं सदी की शुरुआत में ही क्लाइमेट चेंज का अलग डिपार्टमेंट बनाया। देश का पहला सोलर पार्क बनाकर भी इसने यह प्रेरणा दी कि कैसे इकोनॉमी और इकोलॉजी को साथ लेकर भारत प्रगति की नई ऊंचाइयों को छू सकता है। pic.twitter.com/40X6X9bvyy
— Narendra Modi (@narendramodi) June 5, 2026
दुनिया की मौजूदा चुनौतियों के बीच भारत हर संकट का मजबूती से मुकाबला कर रहा है। हमारे देश में कभी मेगावाट से आगे सोचा ही नहीं जाता था और आज गीगावाट की चर्चा हो रही है, जिसमें गुजरात की अहम भूमिका है। pic.twitter.com/zFx6aUHzTK
— Narendra Modi (@narendramodi) June 5, 2026
आत्मनिर्भर भारत अभियान का मजाक आज वही लोग उड़ा रहे हैं, जो चाहते हैं कि भारत हमेशा दूसरे देशों पर निर्भर रहे। ऐसे लोगों को Maritime-Industrial Hub के रूप में विकसित हो रहे हजीरा की ताकत एक बार जरूर देखनी चाहिए। pic.twitter.com/EJVJXy3x3W
— Narendra Modi (@narendramodi) June 5, 2026
देशवासियों ने कांग्रेस को स्पष्ट संदेश दे दिया है कि उसकी परजीवी पॉलिटिक्स नहीं चलेगी। भाजपा को जनता-जनार्दन का आशीर्वाद इसलिए मिल रहा है, क्योंकि वो हर क्षेत्र में विकास को सर्वोपरि रखकर काम कर रही है। pic.twitter.com/fcBRKOoNOT
— Narendra Modi (@narendramodi) June 5, 2026