ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਯੋਗਯਾਕਾਰਤਾ ਵਿੱਚ ਸਥਿਤ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਪ੍ਰਮਬਨਨ ਮੰਦਿਰ ਕੰਪਲੈਕਸ ਦੇ ਦਰਸ਼ਨ ਕੀਤੇ। ਇੱਕ ਖ਼ਾਸ ਪਹਿਲਕਦਮੀ ਦੇ ਤਹਿਤ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬਿਆਂਤੋ ਵੀ ਪ੍ਰਧਾਨ ਮੰਤਰੀ ਦੇ ਨਾਲ ਮੰਦਿਰ ਦੇ ਦਰਸ਼ਨ ਲਈ ਮੌਜੂਦ ਰਹੇ। ਦੋਵਾਂ ਨੇਤਾਵਾਂ ਨੇ ਮੰਦਿਰ ਕੰਪਲੈਕਸ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਸੰਭਾਲ ਅਤੇ ਪੁਨਰ ਸਥਾਪਨ ਪ੍ਰਾਜੈਕਟ ਦੀ ਸ਼ੁਰੂਆਤ ਦੇ ਮੌਕੇ ’ਤੇ ਇੱਕ ਤਖ਼ਤੀ ਦਾ ਉਦਘਾਟਨ ਕੀਤਾ।
9ਵੀਂ ਸਦੀ ਵਿੱਚ ਬਣਿਆ ਪ੍ਰਮਬਨਨ ਮੰਦਿਰ ਕੰਪਲੈਕਸ ਇੰਡੋਨੇਸ਼ੀਆ ਦਾ ਸਭ ਤੋਂ ਵੱਡਾ ਮੰਦਿਰ ਕੰਪਲੈਕਸ ਹੈ, ਜੋ ਭਗਵਾਨ ਬ੍ਰਹਮਾ, ਭਗਵਾਨ ਵਿਸ਼ਨੂੰ ਅਤੇ ਭਗਵਾਨ ਸ਼ਿਵ ਨੂੰ ਸਮਰਪਿਤ ਹੈ। ਇਹ ਮੰਦਿਰ ਕੰਪਲੈਕਸ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਾਂਝੀ ਸਭਿਅਤਾ ਅਤੇ ਸੱਭਿਆਚਾਰਕ ਵਿਰਾਸਤ ਦਾ ਇੱਕ ਸਥਾਈ ਪ੍ਰਤੀਕ ਹੈ।
ਇਹ ਸੰਭਾਲ ਪ੍ਰਾਜੈਕਟ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਦੇ 2025 ਵਿੱਚ ਭਾਰਤ ਦੇ ਅਧਿਕਾਰਤ ਦੌਰੇ ਦੌਰਾਨ ਦੋਵਾਂ ਨੇਤਾਵਾਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਪ੍ਰਮਬਨਨ ਕੰਪਲੈਕਸ ਦੇ ਮੰਦਿਰਾਂ ਦੀ ਬਹਾਲੀ ਲਈ ਭਾਰਤ ਤੋਂ ਸਹਾਇਤਾ ਲੈਣ ‘ਤੇ ਚਰਚਾ ਕੀਤੀ ਗਈ ਸੀ।
ਦੱਖਣ-ਪੂਰਬੀ ਏਸ਼ੀਆ ਵਿੱਚ ਕਈ ਵਿਸ਼ਵ ਵਿਰਾਸਤ ਸਥਾਨਾਂ ਦੀ ਸੰਭਾਲ ਅਤੇ ਪੁਨਰ ਸਥਾਪਨ ਵਿੱਚ ਭਾਰਤ ਦਾ ਸਫ਼ਲ ਇਤਿਹਾਸ ਰਿਹਾ ਹੈ। ਏਐੱਸਆਈ ਨੇ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਬੋਰੋਬੁਦੁਰ ਮੰਦਿਰ ਕੰਪਲੈਕਸ ਦਾ ਵਿਆਪਕ ਤੌਰ ‘ਤੇ ਦਸਤਾਵੇਜ਼ੀਕਰਨ ਵੀ ਕੀਤਾ ਹੈ। ਪ੍ਰਮਬਨਨ ਮੰਦਿਰ ਕੰਪਲੈਕਸ ਦੇ ਪੁਨਰ ਸਥਾਪਨ ਅਤੇ ਸੰਭਾਲ ਲਈ ਭਾਰਤ ਦਾ ਸਮਰਥਨ ਸਾਂਝੀ ਸਭਿਅਤਾ ਵਿਰਾਸਤ ਨੂੰ ਸੁਰੱਖਿਅਤ ਰੱਖਣ ਪ੍ਰਤੀ ਉਸਦੇ ਅਟੁੱਟ ਸੰਕਲਪ ਨੂੰ ਦਰਸਾਉਂਦਾ ਹੈ।
*********
ਐੱਮਜੇਪੀਐੱਸ/ਐੱਸਐੱਸ/ਐੱਸਟੀ
इंडोनेशिया के प्रम्बानन मंदिर में ॐ नमः शिवाय! pic.twitter.com/AuHupT2vSO
— Narendra Modi (@narendramodi) July 8, 2026
The magnificent Prambanan Temple stands as a timeless symbol of our cultural and spiritual links. Preserving such heritage is about safeguarding the traditions that continue to inspire generations.
— Narendra Modi (@narendramodi) July 8, 2026
India is privileged to partner with Indonesia in this important endeavour. As… pic.twitter.com/m6MCfWKh8n
President Prabowo Subianto and I inaugurated the UNESCO World Heritage Prambanan Temple Compound Restoration and Conservation Project. This initiative is a shining example of the enduring civilisational bonds between India and Indonesia, rooted in a shared heritage that has… pic.twitter.com/Fy8FoBvJ8X
— Narendra Modi (@narendramodi) July 8, 2026