Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸਕਾਈਰੂਟ ਏਅਰੋਸਪੇਸ ਦੇ ਪਵਨ ਚੰਦਨਾ ਅਤੇ ਨਾਗਾ ਭਰਤ ਡਾਕਾ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੱਸਿਆ ਕਿ ਉਨ੍ਹਾਂ ਨੇ ਸਕਾਈਰੂਟ ਏਅਰੋਸਪੇਸ ਦੇ ਪਵਨ ਚੰਦਨਾ ਅਤੇ ਨਾਗਾ ਭਰਤ ਡਾਕਾ ਨਾਲ ਬਹੁਤ ਸਾਰਥਕ ਗੱਲਬਾਤ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੋਰ ਕਈ ਦਿਲਚਸਪ ਵਿਸ਼ਿਆਂ ਤੋਂ ਇਲਾਵਾ ‘ਵਿਕਰਮ-1’ ਦੀ ਸਫ਼ਲਤਾ ਸੁਭਾਵਿਕ ਤੌਰ ’ਤੇ ਉਨ੍ਹਾਂ ਦੀ ਚਰਚਾ ਦਾ ਮੁੱਖ ਹਿੱਸਾ ਰਹੀ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦੇ ਹੁਣ ਤੱਕ ਦੇ ਸਫ਼ਰ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਉਨ੍ਹਾਂ ਦੇ ਵਿਚਾਰ ਸੁਣ ਕੇ ਖ਼ੁਸ਼ੀ ਪ੍ਰਗਟਾਈ।

ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਜੋਸ਼, ਵੱਡੇ ਸੁਪਨੇ ਅਤੇ ਹਾਂ-ਪੱਖੀ ਸੋਚ ਸਾਡੇ ਪ੍ਰਾਈਵੇਟ ਪੁਲਾੜ ਈਕੋਸਿਸਟਮ ਦੇ ਸ਼ਾਨਦਾਰ ਮਾਹੌਲ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਪੂਰੀ ‘ਸਕਾਈਰੂਟ’ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਵਿੱਚ ਲਿਖਿਆ:

“ਸਕਾਈਰੂਟ ਏਅਰੋਸਪੇਸ ਦੇ ਪਵਨ ਚੰਦਨਾ ਅਤੇ ਨਾਗਾ ਭਰਤ ਡਾਕਾ ਨਾਲ ਬਹੁਤ ਸਾਰਥਕ ਗੱਲਬਾਤ ਹੋਈ।

ਸਾਡੀ ਚਰਚਾ ਵਿੱਚ ਹੋਰ ਕਈ ਦਿਲਚਸਪ ਵਿਸ਼ਿਆਂ ਤੋਂ ਇਲਾਵਾ ‘ਵਿਕਰਮ-1’ ਦੀ ਸਫ਼ਲਤਾ ਸੁਭਾਵਿਕ ਤੌਰ ’ਤੇ ਮੁੱਖ ਵਿਸ਼ਾ ਰਹੀ। ਉਨ੍ਹਾਂ ਦੇ ਹੁਣ ਤੱਕ ਦੇ ਸਫ਼ਰ ਅਤੇ ਭਵਿੱਖ ਬਾਰੇ ਉਨ੍ਹਾਂ ਦੇ ਵਿਚਾਰ ਸੁਣ ਕੇ ਬਹੁਤ ਖ਼ੁਸ਼ੀ ਹੋਈ। ਉਨ੍ਹਾਂ ਦਾ ਜੋਸ਼, ਵੱਡੇ ਸੁਪਨੇ ਅਤੇ ਹਾਂ-ਪੱਖੀ ਸੋਚ ਸਾਡੇ ਪ੍ਰਾਈਵੇਟ ਪੁਲਾੜ ਈਕੋਸਿਸਟਮ ਦੀ ਸ਼ਾਨਦਾਰ ਭਾਵਨਾ ਨੂੰ ਦਰਸਾਉਂਦੇ ਹਨ। ਪੂਰੀ ਸਕਾਈਰੂਟ ਟੀਮ ਨੂੰ ਸ਼ੁਭਕਾਮਨਾਵਾਂ।”

 

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ