Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ਼੍ਰੀ ਟੇਡ ਸਾਰਾਂਡੋਸ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਨੈੱਟਫਲਿਕਸ ਦੇ ਸਹਿ-ਸੀਈਓ ਸ਼੍ਰੀ ਟੇਡ ਸਾਰਾਂਡੋਸ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਕੋਲ ਕਹਾਣੀ ਸੁਣਾਉਣ ਦੀ ਇੱਕ ਅਮੀਰ ਪਰੰਪਰਾ ਹੈ ਅਤੇ ਰਚਨਾਤਮਕ ਪ੍ਰਤਿਭਾ ਦਾ ਇੱਕ ਬੇਮਿਸਾਲ ਖ਼ਜ਼ਾਨਾ ਹੈ, ਜਿਸ ਦੀ ਵਰਤੋਂ ਸਮਗਰੀ ਸਿਰਜਣ ਲਈ ਸਾਡੇ ਦੇਸ਼ ਨੂੰ ਇੱਕ ਗਲੋਬਲ ਹੱਬ ਵਜੋਂ ਮਜ਼ਬੂਤ ​​ਕਰਨ ਲਈ ਕੀਤੀ ਜਾ ਸਕਦੀ ਹੈ । 

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:

“ਸ਼੍ਰੀ ਟੇਡ ਸਾਰਾਂਡੋਸ ਨੂੰ ਮਿਲ ਕੇ ਖ਼ੁਸ਼ੀ ਹੋਈ। ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਦੀ ਅਥਾਹ ਸੰਭਾਵਨਾ ਬਾਰੇ ਚਰਚਾ ਕੀਤੀ।

ਭਾਰਤ ਕੋਲ ਕਹਾਣੀ ਸੁਣਾਉਣ ਦੀ ਇੱਕ ਅਮੀਰ ਪਰੰਪਰਾ ਅਤੇ ਰਚਨਾਤਮਕ ਪ੍ਰਤਿਭਾ ਦਾ ਇੱਕ ਬੇਮਿਸਾਲ ਖ਼ਜ਼ਾਨਾ ਹੈ, ਜਿਸ ਦੀ ਵਰਤੋਂ ਸਮਗਰੀ ਨਿਰਮਾਣ ਲਈ ਸਾਡੇ ਦੇਸ਼ ਨੂੰ ਇੱਕ ਗਲੋਬਲ ਹੱਬ ਵਜੋਂ ਮਜ਼ਬੂਤ ਕਰਨ ਲਈ ਕੀਤੀ ਜਾ ਸਕਦੀ ਹੈ।”

*******

 

ਐੱਮਜੇਪੀਐੱਸ/ਐੱਸਐੱਸ/ਵੀਜੇ