Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਕਸ਼ਾ ਬੰਧਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਕਸ਼ਾ ਬੰਧਨ ਦੇ ਮੌਕੇ ’ਤੇ ਸਾਰਿਆਂ ਨੂੰ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਾਮਨਾ ਕੀਤੀ ਕਿ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਸੁੱਖ, ਖ਼ੁਸ਼ਹਾਲੀ ਅਤੇ ਸਫਲਤਾ ਲਿਆਵੇ। ਉਨ੍ਹਾਂ ਨੇ ਇਹ ਵੀ ਪ੍ਰਾਰਥਨਾ ਕੀਤੀ ਕਿ ਰਕਸ਼ਾ ਬੰਧਨ ਦੇ ਮਾਧਿਅਮ ਨਾਲ ਮਨਾਇਆ ਜਾਣ ਵਾਲਾ ਪਿਆਰ, ਸਨੇਹ ਅਤੇ ਆਪਸੀ ਭਰੋਸੇ ਦਾ ਇਹ ਬੰਧਨ ਸਦਾ ਮਜ਼ਬੂਤ ਅਤੇ ਅਟੁੱਟ ਬਣਿਆ ਰਹੇ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

ਰਕਸ਼ਾ ਬੰਧਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਇਹ ਪਵਿੱਤਰ ਤਿਉਹਾਰ ਆਪ ਸਭ ਦੇ ਜੀਵਨ ਵਿੱਚ ਖ਼ੁਸ਼ਹਾਲੀ, ਸਮ੍ਰਿੱਧੀ ਅਤੇ ਸਫਲਤਾ ਲੈ ਕੇ ਆਵੇ।

ਸਨੇਹ, ਅਪਣੱਤ ਅਤੇ ਆਪਸੀ ਵਿਸ਼ਵਾਸ ਦੀ ਡੋਰ ਸਦਾ ਅਟੁੱਟ ਬਣੀ ਰਹੇ, ਇਹੋ ਕਾਮਨਾ ਹੈ।

*********

ਐੱਮਜੇਪੀਐੱਸ/ਐੱਸਐੱਸ/ਵੀਜੇ