Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੂੰ “ਓਲਿਯ ਦਰਾਜਾਲੀ ਦੋਸਤਲਿਕ”ਆਰਡਰ ਨਾਲ ਸਨਮਾਨਿਤ ਕੀਤਾ ਗਿਆ, ਉਜ਼ਬੇਕਿਸਤਾਨ ਵੱਲੋਂ ਵਿਦੇਸ਼ੀ ਆਗੂਆਂ ਲਈ ਸਭ ਤੋਂ ਵੱਡਾ ਸਨਮਾਨ

ਪ੍ਰਧਾਨ ਮੰਤਰੀ ਨੂੰ “ਓਲਿਯ ਦਰਾਜਾਲੀ ਦੋਸਤਲਿਕ”ਆਰਡਰ ਨਾਲ ਸਨਮਾਨਿਤ ਕੀਤਾ ਗਿਆ, ਉਜ਼ਬੇਕਿਸਤਾਨ ਵੱਲੋਂ ਵਿਦੇਸ਼ੀ ਆਗੂਆਂ ਲਈ ਸਭ ਤੋਂ ਵੱਡਾ ਸਨਮਾਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸ਼ਵਕਤ ਮਿਰਜ਼ਿਯੋਯੇਵ ਵੱਲੋਂ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ “ਓਲਿਯ ਦਰਾਜਾਲੀ ਦੋਸਤਲਿਕ ਆਰਡਰ (ਸਰਬਉੱਚ ਦੋਸਤੀ ਸਨਮਾਨ) ਨਾਲ ਸਨਮਾਨਿਤ ਕੀਤਾ ਗਿਆ। ਇਹ ਵਿਦੇਸ਼ੀ ਆਗੂਆਂ ਲਈ ਉਜ਼ਬੇਕਿਸਤਾਨ ਦਾ ਸਭ ਤੋਂ ਵੱਡਾ ਸਨਮਾਨ ਹੈ।

ਇਹ ਸਨਮਾਨ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਹ ਸਨਮਾਨ ਭਾਰਤ ਦੇ 1.4 ਅਰਬ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਅਤੇ ਸਭਿਅਤਾਵਾਂ ਵਿਚਕਾਰ ਸਥਾਈ ਦੋਸਤੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਮਿਰਜ਼ਿਯੋਯੇਵ ਵੱਲੋਂ ਉਨ੍ਹਾਂ ਲਈ ਆਖੇ ਗਏ ਸ਼ਲਾਘਾ ਦੇ ਸ਼ਬਦ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਸਦੀਆਂ ਪੁਰਾਣੀ ਦੋਸਤੀ ਅਤੇ ਸਾਂਝੀ ਵਿਰਾਸਤ ਲਈ ਸਨਮਾਨ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਸਨਮਾਨ ਭਾਰਤ ਲਈ ਮਨੁੱਖਤਾ ਦੀ ਬਿਹਤਰੀ ਲਈ ਗਲੋਬਲ ਸਾਊਥ ਭਾਈਵਾਲਾਂ ਵਜੋਂ ਉਜ਼ਬੇਕਿਸਤਾਨ ਨਾਲ ਮਿਲ ਕੇ ਕੰਮ ਕਰਨ ਦੀ ਵਧੀ ਹੋਈ ਜ਼ਿੰਮੇਵਾਰੀ ਲੈ ਕੇ ਆਉਂਦਾ ਹੈ।

“ਓਲਿਯ ਦਰਾਜਾਲੀ ਦੋਸਤਲਿਕ” ਆਰਡਰ ਨਾਲ ਸਨਮਾਨਿਤ ਕੀਤਾ ਜਾਣਾ ਡੂੰਘੇ ਸੱਭਿਅਤਾਗਤ ਸਬੰਧਾਂ ਅਤੇ ਭਾਰਤ-ਉਜ਼ਬੇਕਿਸਤਾਨ ਵਿਆਪਕ ਰਣਨੀਤਕ ਭਾਈਵਾਲੀ ਦੇ ਲਗਾਤਾਰ ਮਜ਼ਬੂਤ ਹੋਣ ਨੂੰ ਦਰਸਾਉਂਦਾ ਹੈ।

************

ਐਮਜੇਪੀਐਸ/ਐਸਐਸ/ਵੀਜੇ