ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਰਾਮ ਕਾਲਜ ਆਫ਼ ਕਾਮਰਸ (ਐੱਸਆਰਸੀਸੀ) ਦੇ 100 ਵਰ੍ਹੇ ਪੂਰੇ ਹੋਣ ਦੇ ਮੌਕੇ ‘ਤੇਆਯੋਜਿਤ ਸ਼ਤਾਬਦੀ ਸਮਾਗਮ ਵਿੱਚ ਹਿੱਸਾ ਲਿਆ। ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਉਜਾਗਰ ਕੀਤਾ ਕਿ ਇਹ ਮੌਕਾ ਕਾਲਜ ਦੇ ਨਾਲ-ਨਾਲ ਦੇਸ਼ ਦੇ ਸਿੱਖਿਆ ਜਗਤ ਲਈ ਵੀ ਇਤਿਹਾਸਕ ਹੈ, ਕਿਉਂਕਿ ਇੱਥੇ ਕਈ ਪੀੜ੍ਹੀਆਂ ਇਕੱਠੀਆਂ ਹੋਈਆਂ ਹਨ। ਸ਼੍ਰੀ ਮੋਦੀ ਨੇ ਕਿਹਾ, ‘ਮੈਂ ਸੰਸਥਾਪਕ ਸ਼੍ਰੀ ਰਾਮ ਜੀ ਨੂੰ ਨਮਨ ਕਰਦਾ ਹਾਂ ਅਤੇ ਉਨ੍ਹਾਂ ਦੀ ਦੂਰਦਰਸ਼ਤਾ ਨੂੰ ਪ੍ਰਣਾਮ ਕਰਦਾ ਹਾਂ।’
ਇਸ 100 ਵਰ੍ਹਿਆਂ ਦੀ ਇਤਿਹਾਸਕ ਪ੍ਰਾਪਤੀ ਦੇ ਮਹੱਤਵ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੌਕਾ ਕਾਲਜ ਅਤੇ ਦੇਸ਼ ਦੇ ਸਿੱਖਿਆ ਜਗਤ, ਦੋਵਾਂ ਲਈ ਬੇਹੱਦ ਮਾਣ ਵਾਲਾ ਹੈ। ਉਨ੍ਹਾਂ ਸੰਸਥਾਪਕ ਸ਼੍ਰੀ ਰਾਮ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੀ ਦੂਰਦਰਸ਼ੀ ਸੋਚ ਨੂੰ ਪ੍ਰਣਾਮ ਕੀਤਾ। ਸ਼੍ਰੀ ਮੋਦੀ ਨੇ ਉਜਾਗਰ ਕੀਤਾ, ‘ਜਦੋਂ ਕੋਈ ਸੰਸਥਾ ਆਪਣੇ 100 ਸਾਲ ਪੂਰੇ ਕਰਦੀ ਹੈ, ਤਾਂ ਉਹ ਅਣਗਿਣਤ ਪ੍ਰਾਪਤੀਆਂ ਅਤੇ ਪ੍ਰੇਰਨਾਵਾਂ ਦਾ ਮਹਾਸਾਗਰ ਬਣ ਜਾਂਦੀ ਹੈ।’
ਦਰਿਆਗੰਜ ਦੀ ਇੱਕ ਛੋਟੀ ਜਿਹੀ ਇਮਾਰਤ ਤੋਂ ਸ਼ੁਰੂ ਹੋ ਕੇ ਇੱਕ ਵੱਕਾਰੀ ਵਿੱਦਿਅਕ ਸੰਸਥਾ ਬਣਨ ਤੱਕ ਦੇ ਕਾਲਜ ਦੇ ਵਿਕਾਸ ਦੇ ਸਫ਼ਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਕਈ ਪੀੜ੍ਹੀਆਂ ਦੇ ਭਵਿੱਖ ਨੂੰ ਸੰਵਾਰਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਕਾਲਜ ਦੇ ਨਾਂ ਨਾਲ ਇੱਕ ਵੱਖਰਾ ਹੀ ਮਾਣ ਮਹਿਸੂਸ ਹੁੰਦਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, ‘ਅੱਜ ਵੀ ਡੀਯੂ ਵਿੱਚ ਸਿਰਫ਼ ਇਹ ਕਹਿ ਦੇਣਾ ਹੀ ਆਪਣੇ ਆਪ ਵਿੱਚ ਮਾਣ ਦੀ ਗੱਲ ਹੈ ਕਿ ਤੁਸੀਂ ਐੱਸਆਰਸੀਸੀ ਤੋਂ ਹੋ।’
ਪ੍ਰਧਾਨ ਮੰਤਰੀ ਨੇ ਕਾਲਜ ਦੀ ਅਮੀਰ ਵਿਰਾਸਤ ਦੀ ਸ਼ਲਾਘਾ ਕਰਦਿਆਂ ਐੱਸਆਰਸੀਸੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਸੱਚਾ ਮਾਰਗਦਰਸ਼ਕ ਦੱਸਿਆ, ਜਿਨ੍ਹਾਂ ਨੇ ਕਈ ਖੇਤਰਾਂ ਵਿੱਚ ਆਲਮੀ ਪੱਧਰ ‘ਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਸਵਰਗੀ ਅਰੁਣ ਜੇਤਲੀ ਅਤੇ ਸੰਜੀਵ ਸਾਨਿਆਲ ਵਰਗੇ ਪ੍ਰਸਿੱਧ ਪੁਰਾਣੇ ਵਿਦਿਆਰਥੀਆਂ ਨਾਲ ਕੰਮ ਕਰਨ ਦੇ ਆਪਣੇ ਨਿੱਜੀ ਤਜਰਬਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਕਾਲਜ ਤੋਂ ਪੜ੍ਹੇ ਲੋਕ ਕਲਾਕਾਰ, ਸਿਆਸਤਦਾਨ ਅਤੇ ਜੱਜ ਬਣ ਕੇ ਦੇਸ਼ ਦੀ ਸੇਵਾ ਕਰ ਰਹੇ ਹਨ। ਸ਼੍ਰੀ ਮੋਦੀ ਨੇ ਉਜਾਗਰ ਕੀਤਾ, ‘ਯਾਨੀ ਐੱਸਆਰਸੀਸੀ ਦੇ ਸਾਬਕਾ ਵਿਦਿਆਰਥੀਆਂ ਨੇ ਹਰ ਖੇਤਰ ਵਿੱਚ ਆਪਣਾ ਝੰਡਾ ਲਹਿਰਾਇਆ ਹੈ।’
ਇਸ ਪ੍ਰੋਗਰਾਮ ਨੂੰ ਲੈ ਕੇ ਬਣੇ ਭਾਵੁਕ ਮਾਹੌਲ ਅਤੇ ਯਾਦਾਂ ‘ਤੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਕਾਲਜ ਵਿੱਚ ਦਿੱਤੇ ਗਏ ਉਨ੍ਹਾਂ ਦੇ 2013 ਦੇ ਭਾਸ਼ਣ ਨੂੰ ਅੱਜ ਵੀ ਬਹੁਤ ਆਪਣੇਪਣ ਦੀ ਭਾਵਨਾ ਨਾਲ ਯਾਦ ਕਰ ਰਹੇ ਹਨ ਅਤੇ ਉਸ ਨੂੰ ਦੁਬਾਰਾ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਭਾਸ਼ਣ ਨੇ ਇੱਕ ਅਜਿਹਾ ਅਸਰ ਪੈਦਾ ਕੀਤਾ ਸੀ, ਜਿਸ ਦਾ ਹਾਂ-ਪੱਖੀ ਪ੍ਰਭਾਵ 13-14 ਸਾਲ ਬੀਤ ਜਾਣ ਤੋਂ ਬਾਅਦ ਵੀ ਪੂਰੀ ਤਰ੍ਹਾਂ ਬਰਕਰਾਰ ਹੈ। ਸ਼੍ਰੀ ਮੋਦੀ ਨੇ ਕਿਹਾ, “ਦੇਸ਼ ਲਈ ਸਭ ਕੁਝ ਸਮਰਪਿਤ ਕਰਨ ਦਾ ਜੋ ਮੇਰੇ ਅੰਦਰੂਨੀ ਮਨ ਦਾ ਭਾਵ ਹੈ, ਉਹੀ ਉਸ ਦਿਨ ਮੇਰੇ ਸ਼ਬਦਾਂ ਵਿੱਚ ਪ੍ਰਗਟ ਹੋਇਆ ਸੀ।”
ਅਤੀਤ ਦੀਆਂ ਚੁਣੌਤੀਆਂ ਦੀ ਤੁਲਨਾ ਅੱਜ ਦੀਆਂ ਪ੍ਰਾਪਤੀਆਂ ਨਾਲ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਤਵਾਦ ਨੂੰ ਪਛਾੜ ਦਿੱਤਾ ਗਿਆ ਹੈ, ਹਥਿਆਰਬੰਦ ਫ਼ੌਜਾਂ ਹੁਣ ਦੁਸ਼ਮਣਾਂ ਦੇ ਘਰ ਵਿੱਚ ਵੜ ਕੇ ਕਰਾਰਾ ਵਾਰ ਕਰ ਰਹੀਆਂ ਹਨ ਅਤੇ ਜੰਮੂ-ਕਸ਼ਮੀਰ ਤੋਂ ਲੈ ਕੇ ਉੱਤਰ-ਪੂਰਬ ਤੱਕ ਸ਼ਾਂਤੀ ਬਹਾਲ ਹੋ ਚੁੱਕੀ ਹੈ। ਉਨ੍ਹਾਂ ਉਜਾਗਰ ਕੀਤਾ ਕਿ ਅੱਜ ਪੂਰੀ ਦੁਨੀਆ ਭਾਰਤ ਦੀ ਨੀਤੀਗਤ ਗਤੀਸ਼ੀਲਤਾ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਵਜੋਂ ਇਸ ਦੇ ਉਭਾਰ ਦੀ ਸ਼ਲਾਘਾ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਪੱਛਮੀ ਏਸ਼ੀਆ ਦੀ ਜੰਗ ਅਤੇ ਗਲੋਬਲ ਵਪਾਰਕ ਰੁਕਾਵਟਾਂ ਦੇ ਵਿਚਕਾਰ 7.8 ਫ਼ੀਸਦੀ ਦੀ ਤਿਮਾਹੀ ਵਿਕਾਸ ਦਰ ਹਾਸਲ ਕਰਨਾ ਭਾਰਤ ਦੀ ਅੰਦਰੂਨੀ ਸਮਰੱਥਾ ਨੂੰ ਦਰਸਾਉਂਦਾ ਹੈ।”
ਪ੍ਰਧਾਨ ਮੰਤਰੀ ਨੇ ਲਗਾਤਾਰ ਆਲੋਚਨਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਲਈ ਅਰਥਵਿਵਸਥਾ ਦੇ ਠੋਸ ਅੰਕੜੇ ਪੇਸ਼ ਕਰਦਿਆਂ, ਵਿਸਥਾਰ ਨਾਲ ਦੱਸਿਆ ਕਿ ਅਪ੍ਰੈਲ ਤੋਂ ਜੂਨ ਦੇ ਵਿਚਕਾਰ ਬਿਜਲੀ ਉਤਪਾਦਨ ਵਿੱਚ 9 ਫ਼ੀਸਦੀ ਦਾ ਵਾਧਾ ਹੋਇਆ, ਜਦਕਿ ਕੁੱਲ ਵਾਹਨਾਂ ਦੀ ਵਿਕਰੀ ਵਿੱਚ 20 ਫ਼ੀਸਦੀ ਤੋਂ ਵੱਧ ਦਾ ਉਛਾਲ ਆਇਆ—ਜਿਸ ਵਿੱਚ ਦੋਪਹੀਆ ਵਾਹਨਾਂ ਵਿੱਚ 20 ਫ਼ੀਸਦੀ ਅਤੇ ਤਿਪਹੀਆ ਵਾਹਨਾਂ ਵਿੱਚ ਲਗਭਗ 30 ਫ਼ੀਸਦੀ ਦਾ ਵਾਧਾ ਸ਼ਾਮਲ ਹੈ। ਉਨ੍ਹਾਂ ਤਰਕ ਦਿੱਤਾ ਕਿ ਸਟੀਲ ਅਤੇ ਸੀਮੈਂਟ ਦੀ ਖਪਤ ਵਿੱਚ 8 ਫ਼ੀਸਦੀ ਦਾ ਵਾਧਾ ਇਹ ਸਾਬਤ ਕਰਦਾ ਹੈ ਕਿ ਨਿਰਮਾਣ, ਰਿਹਾਇਸ਼ੀ ਅਤੇ ਵਪਾਰਕ ਗਤੀਵਿਧੀਆਂ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਦੇ ਬਾਵਜੂਦ, ਜੋ ਲੋਕ 2013 ਵਿੱਚ ਗਲਾਸ ਨੂੰ ਅੱਧਾ ਖਾਲੀ ਦੇਖਦੇ ਸਨ, ਉਨ੍ਹਾਂ ਦੀ ਸੋਚ ਅੱਜ ਵੀ ਠੀਕ ਉਸੇ ਤਰ੍ਹਾਂ ਹੀ ਬਣੀ ਹੋਈ ਹੈ।”
2013 ਵਿੱਚ ਕੀਤੇ ਗਏ ਆਪਣੇ ‘ਪ੍ਰੋ-ਪੀਪਲ ਗੁੱਡ ਗਵਰਨੈਂਸ’ (ਪੀ2ਜੀ2) ਦੇ ਵਾਅਦੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੁਰਾਣੀਆਂ ਸਰਕਾਰਾਂ ਦੀ ਪੁਰਾਣੀ ਕਾਰਜਸ਼ੈਲੀ ਨੂੰ ਹਮੇਸ਼ਾ ਲਈ ਬਦਲ ਦਿੱਤਾ ਹੈ। ਉਨ੍ਹਾਂ ਜਨ ਧਨ ਯੋਜਨਾ ਦੇ ਸਫ਼ਲ 12 ਸਾਲਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਮਾਰਚ 2014 ਤੱਕ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਕੋਲ ਬੈਂਕ ਖਾਤੇ ਤੱਕ ਨਹੀਂ ਸਨ, ਜਦਕਿ ਅੱਜ ਇਸ ਯੋਜਨਾ ਰਾਹੀਂ ਲਗਭਗ 60 ਕਰੋੜ ਨਾਗਰਿਕ ਬੈਂਕਿੰਗ ਪ੍ਰਣਾਲੀ ਨਾਲ ਜੁੜ ਚੁੱਕੇ ਹਨ। ਸ਼੍ਰੀ ਮੋਦੀ ਨੇ ਕਿਹਾ, ‘ਅੱਜ ਦੇਸ਼ ਦਾ ਲਗਭਗ ਹਰ ਪਰਿਵਾਰ ਬੈਂਕ ਖਾਤਿਆਂ ਨਾਲ ਜੁੜਿਆ ਹੋਇਆ ਹੈ ਅਤੇ ਇਸੇ ਨੇ ਭਾਰਤ ਵਿੱਚ ਫਿਨਟੈੱਕ ਕ੍ਰਾਂਤੀ ਦੀ ਨੀਂਹ ਰੱਖੀ ਹੈ।’
ਸ਼ੁਰੂਆਤੀ ਦੌਰ ਵਿੱਚ ਉਡਾਏ ਗਏ ਮਜ਼ਾਕ ਦੇ ਬਾਵਜੂਦ ‘ਮੇਕ ਇਨ ਇੰਡੀਆ’ ਪਹਿਲਕਦਮੀ ਦੀਆਂ ਪ੍ਰਾਪਤੀਆਂ ਨੂੰ ਸਾਹਮਣੇ ਰੱਖਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵੱਡੇ ਦਰਾਮਦਕਾਰ ਤੋਂ ਦੁਨੀਆ ਦਾ ਪ੍ਰਮੁੱਖ ਬਰਾਮਦਕਾਰ ਬਣਾਉਣ ਵਿੱਚ ਇਸ ਦੀ ਇਤਿਹਾਸਕ ਸਫ਼ਲਤਾ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੇਸ਼ ਦੀ ਸਮਾਰਟਫ਼ੋਨ ਬਰਾਮਦ2.5 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ, ਉੱਥੇ ਹੀ ਸਵਦੇਸ਼ੀ ਰੱਖਿਆ ਉਤਪਾਦਨ ਲਗਭਗ 2 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਚੁੱਕਾ ਹੈ। 2013-14 ਵਿੱਚ ਜਿੱਥੇ ਰੱਖਿਆ ਬਰਾਮਦ ਸਿਰਫ਼ 600-700 ਕਰੋੜ ਰੁਪਏ ਸੀ, ਉੱਥੇ ਹੀ ਅੱਜ ਇਹ ਵਧਕੇ 40,000 ਕਰੋੜ ਰੁਪਏ ਦੀ ਵਿਸ਼ਾਲ ਉਚਾਈ ਨੂੰ ਛੂਹ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ, ‘ਮੈਂ ਛੋਟੇ ਅਤੇ ਆਸਾਨ ਟੀਚੇ ਲੈ ਕੇ ਚੱਲਣ ਵਾਲਾ ਵਿਅਕਤੀ ਨਹੀਂ ਹਾਂ, ਮੈਂ ਦੇਸ਼ ਦੇ ਸਾਹਮਣੇ ਵੱਡੇ ਅਤੇ ਚੁਣੌਤੀਪੂਰਨ ਟੀਚੇ ਰੱਖਦਾ ਹਾਂ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣਾ ਸਭ ਕੁਝ ਝੋਕ ਦਿੰਦਾ ਹਾਂ।’
ਯੁਵਾ ਸ਼ਕਤੀ ਅਤੇ 140 ਕਰੋੜ ਦੇਸ਼ ਵਾਸੀਆਂ ਦੀ ਸਮਰੱਥਾ ‘ਤੇ ਅਟੁੱਟ ਭਰੋਸਾ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਇੱਕ ਖ਼ੁਸ਼ਹਾਲ, ਆਤਮ-ਨਿਰਭਰ ਅਤੇ ਵਿਕਸਤ ਭਾਰਤ ਦਾ ਰੋਡਮੈਪ ਸਾਹਮਣੇ ਰੱਖਿਆ। ਉਨ੍ਹਾਂ ਆਉਣ ਵਾਲੇ ਸਮੇਂ ਦੇ ਵੱਡੇ ਟੀਚਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਨੂੰ ਖੇਤੀਬਾੜੀ ਨਿਰਯਾਤ ਦਾ ਗਲੋਬਲ ਹੱਬ ਬਣਾਉਣਾ ਹੈ, ਆਪਣਾ ਪੁਲਾੜ ਸਟੇਸ਼ਨ ਸਥਾਪਤ ਕਰਨਾ ਹੈ ਅਤੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵੀ ਕਰਨੀ ਹੈ। ਸ਼੍ਰੀ ਮੋਦੀ ਨੇ ਕਿਹਾ, ‘ਅਤੇ ਇਹ ਸਿਰਫ਼ ਗੱਲਾਂ ਨਹੀਂ ਹਨ, ਇਹ ਸਾਡੇ ਪੱਕੇ ਅਤੇ ਅਟੱਲ ਸੰਕਲਪ ਹਨ।’
ਕੈਂਪਸ ਦੀ ਰੌਣਕ ਭਰੀ ਜ਼ਿੰਦਗੀ—ਕੋ-ਆਪ, ਕ੍ਰਾਸਰੋਡਜ਼ ਅਤੇ ਬਿਜ਼ਨਸ ਕਨਕਲੇਵ ਵਿੱਚ ਚਾਹ ਦੀਆਂ ਚੁਸਕੀਆਂ ਤੋਂ ਬਾਹਰਲੀ ਦੁਨੀਆ ਦੀਆਂ ਹਕੀਕਤਾਂ ਵੱਲ ਧਿਆਨ ਦਿਵਾਉਂਦਿਆਂ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਨਿਰਾਸ਼ਾਵਾਦੀ ਲੋਕਾਂ ਤੋਂ ਸਾਵਧਾਨ ਕੀਤਾ, ਜੋ ਦੇਸ਼ ਦੀ ਤਰੱਕੀ ਦਾ ਲਗਾਤਾਰ ਵਿਰੋਧ ਕਰਨ ਨੂੰ ਹੀ ਆਪਣਾ ਕੰਮ ਸਮਝਦੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਕਿਵੇਂ ਕੁਝ ਲੋਕਾਂ ਨੇ ਦੁਨੀਆ ਦਾ ਸਭ ਤੋਂ ਉੱਚਾ ਬੁੱਤ, ਹਾਈ-ਸਪੀਡ ਟ੍ਰੇਨ, ਯੂਪੀਆਈ ਅਤੇ ਨਵੀਂ ਸੰਸਦ ਭਵਨ ਵਰਗੇ ਹਰ ਵੱਡੇ ਅਤੇ ਦੂਰਗਾਮੀ ਪ੍ਰੋਜੈਕਟ ਦਾ ਵਿਰੋਧ ਕੀਤਾ ਸੀ। ਸ਼੍ਰੀ ਮੋਦੀ ਨੇ ਕਿਹਾ, ‘ਪਰ ਭਾਰਤ ਨੇ ਇਸ ਦਾ ਕਰਾਰਾ ਜਵਾਬ ਦਿੱਤਾ—ਜੋ ਕੰਮ ਦੇਸ਼ ਦੇ ਹਿੱਤ ਵਿੱਚ ਜ਼ਰੂਰੀ ਹੈ, ਉਸ ਨੂੰ ਕਰਨ ਤੋਂ ਭਾਰਤ ਨੂੰ ਕੋਈ ਨਹੀਂ ਰੋਕ ਸਕਦਾ।’
ਬੁਨਿਆਦੀ ਢਾਂਚੇ ਅਤੇ ਨੀਤੀਗਤ ਅਮਲ ਦੀ ਬੇਮਿਸਾਲ ਰਫ਼ਤਾਰ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਪ੍ਰੋਜੈਕਟ ਪਹਿਲਾਂ ਦਹਾਕਿਆਂ ਤੱਕ ਲਟਕੇ ਰਹਿੰਦੇ ਸਨ, ਉਹ ਹੁਣ ਕੁਝ ਹੀ ਸਾਲਾਂ ਵਿੱਚ ਪੂਰੇ ਹੋ ਰਹੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਦੇਸ਼ ਵਿੱਚ ਪਹਿਲੀ ਇਲੈਕਟ੍ਰਿਕ ਟ੍ਰੇਨ 1925 ਵਿੱਚ ਚੱਲੀ ਸੀ, ਪਰ 2014 ਤੱਕ ਰੇਲਵੇ ਨੈੱਟਵਰਕ ਦਾ 30 ਫ਼ੀਸਦੀ ਹਿੱਸਾ ਵੀ ਬਿਜਲਈ ਨਹੀਂ ਹੋ ਸਕਿਆ ਸੀ। ਉੱਥੇ ਹੀ ਉਨ੍ਹਾਂ ਦੀ ਸਰਕਾਰ ਨੇ ਬੀਤੇ 12 ਸਾਲਾਂ ਵਿੱਚ ਲਗਭਗ 100 ਫ਼ੀਸਦੀ ਬਿਜਲੀਕਰਨ ਪੂਰਾ ਕਰ ਕੇ ਦਿਖਾਇਆ ਹੈ ਅਤੇ ਚਮੜਾ, ਕੱਪੜਾ ਅਤੇ ਪ੍ਰੋਸੈਸਡ ਫੂਡ ਵਰਗੇ ਸੈਕਟਰਾਂ ਨੂੰ ਉਤਸ਼ਾਹਿਤ ਕਰਨ ਲਈ 40 ਦੇਸ਼ਾਂ ਨਾਲ ਮੁਫ਼ਤ ਵਪਾਰ ਸਮਝੌਤੇ ਵੀ ਕੀਤੇ ਹਨ। ਸ਼੍ਰੀ ਮੋਦੀ ਨੇ ਕਿਹਾ, ‘ਇਹ ਦੇਸ਼ ਦੀ ਨੌਜਵਾਨ ਪੀੜ੍ਹੀ ਦੇ ਸਾਹਮਣੇ ਮੌਕਿਆਂ ਦਾ ਨਵਾਂ ਅਸਮਾਨ ਖੋਲ੍ਹ ਰਿਹਾ ਹੈ।’
ਕਰੋਨਾ ਮਹਾਮਾਰੀ ਅਤੇ ਰੂਸ-ਯੂਕ੍ਰੇਨ ਯੁੱਧ ਜਿਹੇ ਵੱਡੇ ਆਲਮੀ ਸੰਕਟਾਂ ਦੌਰਾਨ ਦਿਖਾਏ ਗਏ ਦੇਸ਼ ਦੇ ਸਬਰ ਅਤੇ ਇੱਛਾ-ਸ਼ਕਤੀ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ, ‘ਮੇਰੇ ਦੇਸ਼ ਦੀ ਜਨਤਾ ਦੇ ਆਸ਼ੀਰਵਾਦ ਵਿੱਚ ਇੰਨੀ ਤਾਕਤ ਹੈ ਕਿ ਭਾਰਤ ਦਾ ਬੁਰਾ ਚਾਹੁਣ ਵਾਲਿਆਂ ਦੀ ਹਰ ਇੱਛਾ ਅਤੇ ਸਾਜ਼ਿਸ਼ ਨਾਕਾਮ ਹੋ ਰਹੀ ਹੈ।’
21ਵੀਂ ਸਦੀ ਦੇ ਨੌਜਵਾਨਾਂ ਦੀ ਅਭਿਲਾਸ਼ੀ ਸੋਚ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਯੂਨੀਕੌਰਨ ਖੜ੍ਹੇ ਕਰਨ, ਡ੍ਰੋਨ ਤਕਨਾਲੋਜੀ ਵਿੱਚ ਨਵੇਂ ਪ੍ਰਯੋਗ ਕਰਨ ਅਤੇ ਏਆਈ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਉਨ੍ਹਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਪਿਛਲੀਆਂ ਪੀੜ੍ਹੀਆਂ ਤੋਂ ਵੀ ਵੱਡੇ ਸੁਪਨੇ ਦੇਖਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਅਜਿਹੀਆਂ ਆਲਮੀ ਸਲਾਹ-ਮਸ਼ਵਰਾ, ਲੇਖਾਕਾਰੀ, ਵਿੱਤ ਅਤੇ ਕਾਨੂੰਨੀ ਫ਼ਰਮਾਂ ਬਣਾਉਣ ਦੀ ਅਪੀਲ ਕੀਤੀ ਜੋ ਦੁਨੀਆ ਦੀ ਅਗਵਾਈ ਕਰ ਸਕਣ। ਸ਼੍ਰੀ ਮੋਦੀ ਨੇ ਕਿਹਾ, ‘ਅੱਜ ਜਦੋਂ ਭਾਰਤੀ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੀ ਕਮਾਨ ਸੰਭਾਲ ਰਹੇ ਹਨ, ਤਾਂ ਫਿਰ ਭਾਰਤੀਆਂ ਦੀਆਂ ਬਣਾਈਆਂ ਕੰਪਨੀਆਂ ਪੂਰੀ ਦੁਨੀਆ ਨੂੰ ਅਗਵਾਈ ਕਿਉਂ ਨਹੀਂ ਕਰ ਸਕਦੀਆਂ?’
ਐੱਸਆਰਸੀਸੀ ਦੇ ਕਾਲਜ ਦੇ ਪ੍ਰਤੀਕ ਚਿੰਨ੍ਹ ਤੋਂ ਪ੍ਰੇਰਣਾ ਲੈਂਦਿਆਂ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਸਫ਼ਰ ਦੀ ਤੁਲਨਾ ਇੱਕ ਅਜਿਹੇ ਸਮੁੰਦਰੀ ਜਹਾਜ਼ ਨਾਲ ਕੀਤੀ, ਜੋ ਰੌਸ਼ਨ ਦਿਸ਼ਾ ਦਿਖਾਉਣ ਵਾਲੇ ਸੂਰਜ ਵੱਲ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਆਤਮ-ਨਿਰਭਰਤਾ ਦੇ ਨਵੇਂ ਰਾਹ ‘ਤੇ ਚੱਲਣ ਦਾ ਸੱਦਾ ਦਿੱਤਾ—ਇੱਕ ਅਜਿਹਾ ਰਾਹ ਜਿੱਥੇ ਹੌਸਲਾ, ਸੁਪਨੇ ਅਤੇ ਆਖਰੀ ਜਿੱਤ ਪੂਰੀ ਤਰ੍ਹਾਂ ਭਾਰਤ ਦੀ ਆਪਣੀ ਹੋਵੇ। ਸ਼੍ਰੀ ਮੋਦੀ ਨੇ ਕਿਹਾ, ‘ਵਿਕਸਤ ਭਾਰਤ ਦੇ ਰਾਹ ‘ਤੇ ਅੱਗੇ ਵਧਦਾ ਹੋਇਆ ਹਰ ਕਦਮ ਸਾਡਾ ਆਪਣਾ ਹੋਣਾ ਚਾਹੀਦਾ ਹੈ।’
Delighted to join the centenary celebrations of Shri Ram College of Commerce. Over the years, this institution has given generations of students the opportunity to learn, grow and make a difference.@SRCCOfficial
https://t.co/2YyZBJuFAy— Narendra Modi (@narendramodi) September 5, 2026
From policy paralysis to policy dynamism… India has come a long way. pic.twitter.com/DV5KYkAmZb
— PMO India (@PMOIndia) September 5, 2026
India’s 7.8% growth amid global uncertainty reflects its economic strength. pic.twitter.com/AeQ83PHEQH
— PMO India (@PMOIndia) September 5, 2026
Together, 140 crore Indians will make India both Viksit and Aatmanirbhar. pic.twitter.com/0Xj2faEVra
— PMO India (@PMOIndia) September 5, 2026
India is moving forward at a new pace. What once took decades is now happening in just a few years. pic.twitter.com/PykSUe4oMh
— PMO India (@PMOIndia) September 5, 2026
If Indians can lead the world’s top companies, Indian companies can lead the world too. It is all possible. pic.twitter.com/XKi3eHMHLm
— PMO India (@PMOIndia) September 5, 2026
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
Delighted to join the centenary celebrations of Shri Ram College of Commerce. Over the years, this institution has given generations of students the opportunity to learn, grow and make a difference.@SRCCOfficial
— Narendra Modi (@narendramodi) September 5, 2026
https://t.co/2YyZBJuFAy
Delighted to attend the centenary celebrations of Shri Ram College of Commerce (SRCC) at Delhi University.
— Narendra Modi (@narendramodi) September 5, 2026
Brought back several memories of my 2013 address at the same college.
For a hundred years, SRCC has nurtured bright minds and contributed immensely to nation-building.… pic.twitter.com/TIThccN7DM
From policy paralysis to policy dynamism... India has come a long way. pic.twitter.com/DV5KYkAmZb
— PMO India (@PMOIndia) September 5, 2026
India's 7.8% growth amid global uncertainty reflects its economic strength. pic.twitter.com/AeQ83PHEQH
— PMO India (@PMOIndia) September 5, 2026
Together, 140 crore Indians will make India both Viksit and Aatmanirbhar. pic.twitter.com/0Xj2faEVra
— PMO India (@PMOIndia) September 5, 2026
India is moving forward at a new pace. What once took decades is now happening in just a few years. pic.twitter.com/PykSUe4oMh
— PMO India (@PMOIndia) September 5, 2026
If Indians can lead the world's top companies, Indian companies can lead the world too. It is all possible. pic.twitter.com/XKi3eHMHLm
— PMO India (@PMOIndia) September 5, 2026
सूरज हमारा हो, समंदर भी हमारा हो।
— Narendra Modi (@narendramodi) September 5, 2026
नाव हमारी हो, नाविक भी हमारा हो।
लहरों पर विजय लिखें, वो हौसला हमारा हो। pic.twitter.com/oNNFck16hR
‘नाराज फूफा’ देश की प्रगति को नहीं रोक सकते! pic.twitter.com/ghqDrbPm0t
— Narendra Modi (@narendramodi) September 5, 2026