Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਵੇਕਸ਼ੀਲ ਗਿਆਨ ਦੇ ਮਹੱਤਵ ਨੂੰ ਉਜਾਗਰ ਕਰਨ ਵਾਲੇ ਸੰਸਕ੍ਰਿਤ ਸੁਭਾਸ਼ਿਤਮ ਨੂੰ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ। ਇਸ ਸੁਭਾਸ਼ਿਤਮ ਦਾ ਮਤਲਬ ਹੈ ਕਿ ਇੱਕ ਬੁੱਧੀਮਾਨ ਅਤੇ ਸਮਝਦਾਰ ਵਿਅਕਤੀ ਨੂੰ ਗਿਆਨ ਦੀ ਹਰੇਕ ਸ਼ਾਖਾ ਤੋਂ ਨਿਚੋੜ ਕੱਢਣਾ ਚਾਹੀਦਾ ਹੈ, ਚਾਹੇ ਉਹ ਵੱਡੀ ਹੋਵੇ ਜਾਂ ਛੋਟੀ। ਉਨ੍ਹਾਂ ਨੇ ਹਰ ਸਰੋਤ ਤੋਂ ਕੀਮਤੀ ਗਿਆਨ ਪ੍ਰਾਪਤ ਕਰਨ ਅਤੇ ਉਸ ਨੂੰ ਅਪਣਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ: 

“अणुभ्यश्च महद्भ्यश्च शास्त्रेभ्यः कुशलो नरः।

सर्वतः सारमादद्यात् पुष्पेभ्य इव षट्पदः॥”

ਸਮਝਦਾਰ ਅਤੇ ਕੁਸ਼ਲ ਵਿਅਕਤੀ ਨੂੰ ਛੋਟੇ-ਵੱਡੇ ਸਾਰੇ ਸ਼ਾਸਤਰਾਂ ਤੋਂ, ਚਾਹੇ ਉਹ ਕਿਸੇ ਵੀ ਵਿਸ਼ੇ ਦੇ ਹੋਣ, ਉਪਯੋਗੀ ਸਾਰ-ਤੱਤ ਨੂੰ ਅਪਣਾਉਣਾ ਚਾਹੀਦਾ ਹੈ। ਜਿਵੇਂ ਭੌਰ ਵੱਖ-ਵੱਖ ਫੁੱਲਾਂ ਤੋਂ ਸਿਰਫ਼ ਮਿੱਠੇ ਰਸ ਦਾ ਸਾਰ ਗ੍ਰਹਿਣ ਕਰਦਾ ਹੈ, ਓਵੇਂ ਹੀ ਮਨੁੱਖ ਨੂੰ ਵੀ ਹਰ ਸਰੋਤ ਤੋਂ ਗਿਆਨ ਦਾ ਸ੍ਰੇਸ਼ਠ ਅਤੇ ਉਪਯੋਗੀ ਅੰਸ਼ ਗ੍ਰਹਿਣ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਪੋਸਟ ਵਿੱਚ ਲਿਖਿਆ;

“अनुभ्यश्च महदभ्यश्च शास्त्रेभ्यः कुशलो नरः।
सर्वतः सारमाद्यत् पुष्परेभ्य इव षट्पदः॥”

****

ਐੱਮਜੇਪੀਐੱਸ/ਐੱਸਐੱਸ/ਐੱਸਟੀ