ਪੀਐੱਮਇੰਡੀਆ
ਮਾਣਯੋਗ ਹਸਤੀਆਂ,
ਬ੍ਰਿਕਸ ਕਾਰੋਬਾਰੀ ਭਾਈਚਾਰੇ ਦੇ ਆਗੂ,
ਨਵੀਨਤਾਕਾਰ ਅਤੇ ਦੋਸਤੋ,
ਨਮਸਕਾਰ!
ਬ੍ਰਿਕਸ ਕਾਰੋਬਾਰੀ ਫੋਰਮ ਵਿੱਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਹੈ।
ਇਸ ਸਾਲ ਅਸੀਂ ਬ੍ਰਿਕਸ ਦੇ ਵੀਹ ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ। 2006 ਵਿੱਚ ਜਦੋਂ ਇਸ ਸਮੂਹ ਦੀ ਸ਼ੁਰੂਆਤ ਹੋਈ ਸੀ, ਤਾਂ ਇਸ ਵਿੱਚ ਸਿਰਫ਼ ਚਾਰ ਦੇਸ਼ ਸਨ। ਅੱਜ ਬ੍ਰਿਕਸ ਅਤੇ ਬ੍ਰਿਕਸ ਭਾਈਵਾਲ ਦੇਸ਼ਾਂ ਨੂੰ ਮਿਲਾ ਕੇ, ਸਾਡਾ ਪਰਿਵਾਰ 21 ਦੇਸ਼ਾਂ ਦਾ ਹੈ।
ਅੱਜ ਬ੍ਰਿਕਸ ਦੇ ਦੇਸ਼ ਵਿਸ਼ਵ ਦੀ 50 ਪ੍ਰਤੀਸ਼ਤ ਆਬਾਦੀ, 40 ਪ੍ਰਤੀਸ਼ਤ ਜੀਡੀਪੀ ਅਤੇ 25 ਪ੍ਰਤੀਸ਼ਤ ਤੋਂ ਵੱਧ ਵਪਾਰ ਦੀ ਨੁਮਾਇੰਦਗੀ ਕਰਦੇ ਹਨ। ਇੰਨਾ ਹੀ ਨਹੀਂ, ਇਨ੍ਹਾਂ ਸਾਲਾਂ ਵਿੱਚ, ਜਿੱਥੇ ਆਲਮੀ ਜੀਡੀਪੀ ਲਗਭਗ ਢਾਈ ਗੁਣਾ ਹੋਈ ਹੈ, ਉੱਥੇ ਹੀ ਬ੍ਰਿਕਸ ਦੇਸ਼ਾਂ ਦੀ ਸੰਯੁਕਤ ਜੀਡੀਪੀ ਲਗਭਗ ਸਾਢੇ ਚਾਰ ਗੁਣਾ ਹੋਈ ਹੈ। ਯਾਨੀ, ਬ੍ਰਿਕਸ ਦੀ ਆਰਥਿਕ ਤਾਕਤ ਦੁਨੀਆ ਦੇ ਮੁਕਾਬਲੇ ਲਗਭਗ ਦੁੱਗਣੀ ਰਫ਼ਤਾਰ ਨਾਲ ਵਧੀ ਹੈ।
ਬ੍ਰਿਕਸ ਦੇਸ਼ ਵਿਸ਼ਵ ਪੱਧਰੀ ਨਵੀਨਤਾ ਅਤੇ ਹੱਲਾਂ ਲਈ ਮਹੱਤਵਪੂਰਨ ਕੇਂਦਰ ਵੀ ਬਣ ਰਹੇ ਹਨ। ਜ਼ਮੀਨੀ ਪੱਧਰ ਤੋਂ ਲੈ ਕੇ ਅਤਿ-ਆਧੁਨਿਕ ਤਕਨਾਲੋਜੀਆਂ ਤੱਕ, ਸਾਡੇ ਦੇਸ਼ਾਂ ਵਿੱਚ ਨਵੀਨਤਾ ਦੀਆਂ ਨਵੀਆਂ ਸੰਭਾਵਨਾਵਾਂ ਆਕਾਰ ਲੈ ਰਹੀਆਂ ਹਨ। ਬ੍ਰਿਕਸ ਦਾ ਵਧਦਾ ਪੈਮਾਨਾ, ਰਫ਼ਤਾਰ ਅਤੇ ਆਸ਼ਾਵਾਦ ਸਾਡੇ ‘ਚ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ। ਭਾਰਤ ਵਿੱਚ ਆਯੋਜਿਤ ਇਹ ਫੋਰਮ, ਹੁਣ ਤੱਕ ਦੀ ਸਭ ਤੋਂ ਵੱਡੀ ਬ੍ਰਿਕਸ ਕਾਰੋਬਾਰੀ ਫੋਰਮ ਹੈ।
ਸਾਥੀਓ,
ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦਾ ਵਿਸ਼ਾ ਹੈ, “ਲਚਕਤਾ, ਨਵੀਨਤਾ, ਸਹਿਯੋਗ ਅਤੇ ਟਿਕਾਊਪਣ ਲਈ ਨਿਰਮਾਣ”।
ਪਿਛਲੇ ਬਾਰ੍ਹਾਂ ਸਾਲਾਂ ਵਿੱਚ, ਭਾਰਤ ਨੇ ਇਸ ਮੰਤਰ ਨੂੰ ਆਪਣੀ ਆਰਥਿਕ ਅਤੇ ਵਪਾਰ ਨੀਤੀ ਦਾ ਆਧਾਰ ਬਣਾਇਆ ਹੈ। ਲਚਕਤਾ ਦੀ ਗੱਲ ਕਰੀਏ, ਤਾਂ ਭਾਰਤ ਨੇ ਊਰਜਾ ਤੋਂ ਲੈ ਕੇ ਤਕਨਾਲੋਜੀ ਤੱਕ, ਸਪਲਾਈ ਲੜੀਆਂ ਨੂੰ ਵਧੇਰੇ ਵਿਭਿੰਨ ਅਤੇ ਭਰੋਸੇਯੋਗ ਬਣਾਇਆ ਹੈ। ਇਸੇ ਲਚਕਤਾ ਦਾ ਨਤੀਜਾ ਹੈ ਕਿ ਵਿਸ਼ਵ ਪੱਧਰੀ ਅਨਿਸ਼ਚਿਤਤਾਵਾਂ ਦਰਮਿਆਨ ਵੀ, ਭਾਰਤ ਅੱਜ ਤਰੱਕੀ ਅਤੇ ਸਥਿਰਤਾ ਦਾ ਭਰੋਸਾ ਦੇ ਰਿਹਾ ਹੈ।
ਅਸੀਂ ਸੜਕਾਂ, ਰੇਲਵੇ, ਬੰਦਰਗਾਹਾਂ ਅਤੇ ਹਵਾਈ ਅੱਡਿਆਂ ਦਾ ਤੇਜ਼ੀ ਨਾਲ ਵਿਸਥਾਰ ਕਰ ਰਹੇ ਹਾਂ। ਇਸ ਦੇ ਨਾਲ ਹੀ ਜਹਾਜ਼ ਨਿਰਮਾਣ, ਸੈਮੀਕੰਡਕਟਰ, ਕੁਆਂਟਮ, ਮਹੱਤਵਪੂਰਨ ਖਣਿਜ ਅਤੇ ਬਾਇਓ-ਤਕਨਾਲੋਜੀ ਵਰਗੇ ਰਣਨੀਤਕ ਖੇਤਰਾਂ ਵਿੱਚ ਨਵੀਆਂ ਸਮਰੱਥਾਵਾਂ ਤਿਆਰ ਕਰ ਰਹੇ ਹਾਂ। ਇਨ੍ਹਾਂ ਖੇਤਰਾਂ ਵਿੱਚ ਭਾਰਤ, ਵਿਸ਼ਵ ਪੱਧਰੀ ਕਾਰੋਬਾਰਾਂ ਲਈ ਨਵੇਂ ਮੌਕਿਆਂ ਦਾ ਕੇਂਦਰ ਬਣ ਰਿਹਾ ਹੈ। ਇਸ ਲਈ, ਭਾਰਤ ਵਿੱਚ ਨਿਰਮਾਣ, ਭਾਰਤ ਨਾਲ ਨਵੀਨਤਾ ਅਤੇ ਦੁਨੀਆ ਤੱਕ ਵਿਸਥਾਰ।
ਸਾਥੀਓ,
ਅੱਜ ਭਾਰਤ ਵਿੱਚ ਇੱਕ ਸਟਾਰਟਅੱਪ ਕ੍ਰਾਂਤੀ ਹੋ ਰਹੀ ਹੈ। 2 ਲੱਖ ਤੋਂ ਵੱਧ ਸਟਾਰਟਅੱਪ ਅਤੇ 120 ਤੋਂ ਵੱਧ ਯੂਨੀਕੌਰਨਜ਼ ਦੇ ਨਾਲ, ਭਾਰਤ ਅੱਜ ਵਿਸ਼ਵ ਪੱਧਰੀ ਹੱਲਾਂ ਦਾ ਕੇਂਦਰ ਬਣ ਰਿਹਾ ਹੈ। ਇਸ ਦੀ ਇੱਕ ਝਲਕ ਤੁਹਾਨੂੰ “ਬ੍ਰਿਕਸ ਭਾਰਤ ਇਨੋਵੇਟਸ ਐਕਸਪੋ” ਵਿੱਚ ਦਿਖਾਈ ਦੇਵੇਗੀ।
ਸਾਡੇ ਸਟਾਰਟਅੱਪ ਏਆਈ ਰਾਹੀਂ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਬਦਲਾਅ ਲਿਆ ਰਹੇ ਹਨ, ਗ੍ਰੀਨ ਹਾਈਡ੍ਰੋਜਨ ਅਤੇ ਬੈਟਰੀਆਂ ’ਤੇ ਕੰਮ ਕਰ ਰਹੇ ਹਨ ਅਤੇ ਰੱਖਿਆ ਅਤੇ ਪੁਲਾੜ ਵਿੱਚ ਵੀ ਨਵੀਆਂ ਹੱਦਾਂ ਪਾਰ ਕਰ ਰਹੇ ਹਨ। ਹੁਣ ਅਸੀਂ ਬ੍ਰਿਕਸ ਰਾਹੀਂ ਵੀ, ਇਨ੍ਹਾਂ ਵਿਸ਼ਵ-ਪੱਧਰੀ ਨਵੀਨਤਾਵਾਂ ਨੂੰ ਆਲਮੀ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ।
ਸਾਥੀਓ,
ਭਾਰਤ ਦੀ ਨਵੀਨਤਾ ਦੀ ਕਹਾਣੀ ਦੀ ਇੱਕ ਹੋਰ ਵਿਸ਼ੇਸ਼ਤਾ ਹੈ—ਆਬਾਦੀ ਦੇ ਪੈਮਾਨੇ ’ਤੇ ਨਵੀਨਤਾ। ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਨੇ ਆਬਾਦੀ ਦੇ ਪੈਮਾਨੇ ’ਤੇ ਵਿੱਤੀ ਸ਼ਮੂਲੀਅਤ ਅਤੇ ਡਿਜੀਟਲ ਲੈਣ-ਦੇਣ ਨੂੰ ਨਵੀਂ ਰਫ਼ਤਾਰ ਦਿੱਤੀ ਹੈ।
ਅੱਜ ਦੁਨੀਆ ਦੇ 50 ਪ੍ਰਤੀਸ਼ਤ ਰੀਅਲ ਟਾਈਮ ਭੁਗਤਾਨ ਇਸੇ ਤਕਨਾਲੋਜੀ ਨਾਲ ਹੁੰਦੇ ਹਨ। ਅਤੇ ਇਸ ਡਿਜੀਟਲ ਪਰਤ ’ਤੇ ਨਵੇਂ ਹੱਲ ਤਿਆਰ ਕਰਨ ਲਈ, ਅਸੀਂ ਉਦਯੋਗ ਅਤੇ ਸਟਾਰਟਅੱਪਸ ਨੂੰ ਇੱਕ ਖੁੱਲ੍ਹਾ ਮਾਹੌਲ ਦਿੱਤਾ ਹੈ। ਸਾਨੂੰ ਮਾਣ ਹੈ ਕਿ ਭਾਰਤ ਦੇ ਇਸ ਵਿਸ਼ਵ-ਪੱਧਰੀ ਮਾਹੌਲ ਨੂੰ ਕਈ ਦੇਸ਼ ਅਪਣਾ ਰਹੇ ਹਨ। ਬ੍ਰਿਕਸ ਦੇਸ਼ਾਂ ਦੇ ਨਵੀਨਤਾਕਾਰ ਵੀ, ਇਸ ਤਜਰਬੇ ਦੇ ਆਧਾਰ ’ਤੇ, ਆਪਣੇ ਦੇਸ਼ਾਂ ਲਈ ਨਵੇਂ ਹੱਲ ਤਿਆਰ ਕਰ ਸਕਦੇ ਹਨ।
ਸਾਥੀਓ,
ਅੱਜ ਜਦੋਂ ਦੁਨੀਆ ਵਿੱਚ ਵਪਾਰਕ ਰੁਕਾਵਟਾਂ ਵਧ ਰਹੀਆਂ ਹਨ, ਭਾਰਤ ਆਰਥਿਕ ਪੁਲ ਬਣਾ ਰਿਹਾ ਹੈ। 2014 ਤੋਂ ਬਾਅਦ ਅਸੀਂ ਦੁਨੀਆ ਦੇ ਲਗਭਗ 40 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਕੀਤੇ ਹਨ। ਬ੍ਰਿਕਸ ਵਿੱਚ ਵੀ ਸਾਡੀ ਪਹੁੰਚ ਇਹੀ ਹੈ—ਰੁਕਾਵਟਾਂ ਨੂੰ ਘਟਾਉਣਾ ਅਤੇ ਕਾਰੋਬਾਰਾਂ ਲਈ ਮੌਕੇ ਵਧਾਉਣਾ।
ਇਸ ਲਈ, ਸਾਡੀ ਪ੍ਰਧਾਨਗੀ ਹੇਠ, ਅਸੀਂ ਖੇਤੀਬਾੜੀ, ਸਿਹਤ, ਹੁਨਰ ਅਤੇ ਸਮਾਰਟ ਗ੍ਰਿਡ ਵਰਗੇ ਖੇਤਰਾਂ ਵਿੱਚ ਨਵੇਂ ਸਹਿਯੋਗ ਨੈੱਟਵਰਕਾਂ ਦਾ ਗਠਨ ਕੀਤਾ ਹੈ। ਸਟਾਰਟਅੱਪਸ ਅਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਬਾਜ਼ਾਰ ਅਤੇ ਵਿੱਤ ਨਾਲ ਜੋੜਨ ਲਈ, ਅਸੀਂ ਬ੍ਰਿਕਸ ਇਨਕਿਊਬੇਟਰ ਨੈੱਟਵਰਕ, ਬ੍ਰਿਕਸ ਐੱਮਐੱਸਐੱਮਈ ਪੋਰਟਲ ਅਤੇ ਬ੍ਰਿਕਸ ਸਟਾਰਟਅੱਪ ਇਨੋਵੇਸ਼ਨ ਫੰਡ ਵਰਗੀਆਂ ਪਹਿਲਕਦਮੀਆਂ ਕੀਤੀਆਂ ਹਨ।
ਇਨ੍ਹਾਂ ਸਾਰੇ ਸਹਿਯੋਗ ਢਾਂਚਿਆਂ ਦਾ ਲਾਭ ਤੁਸੀਂ ਸਾਰੇ ਉਠਾ ਸਕਦੇ ਹੋ। ਅਤੇ ਸਾਡੇ ਦੇਸ਼ਾਂ ਵਿਚਾਲੇ ਨਿਵੇਸ਼ ਅਤੇ ਹੁਨਰ ਦੇ ਆਦਾਨ-ਪ੍ਰਦਾਨ ਨੂੰ ਵਧਾ ਸਕਦੇ ਹੋ।
ਸਾਥੀਓ,
ਆਲਮੀ ਵਪਾਰ ਤਾਂ ਹੀ ਅੱਗੇ ਵਧ ਸਕਦਾ ਹੈ ਜਦੋਂ ਸਮੁੰਦਰੀ ਮਾਰਗ ਸੁਰੱਖਿਅਤ ਹੋਣ, ਸਪਲਾਈ ਮਾਰਗ ਖੁੱਲ੍ਹੇ ਹੋਣ ਅਤੇ ਸਮੁੰਦਰੀ ਜਹਾਜ਼ਾਂ ਦੇ ਕਰਮਚਾਰੀ ਸੁਰੱਖਿਅਤ ਹੋਣ। ਅਤੇ ਇਸ ਲਈ, ਭਾਰਤ ਮੁਕਤ ਜਹਾਜ਼ਰਾਨੀ ਅਤੇ ਸਮੁੰਦਰੀ ਜਹਾਜ਼ਾਂ ਦੇ ਕਰਮਚਾਰੀਆਂ ਦੀ ਸੁਰੱਖਿਆ ਦਾ ਦ੍ਰਿੜ੍ਹ ਹਮਾਇਤੀ ਹੈ।
ਬ੍ਰਿਕਸ ਮਹਿਲਾ ਕਾਰੋਬਾਰੀ ਗਠਜੋੜ ਵੀ ਸਾਡੇ ਦ੍ਰਿਸ਼ਟੀਕੋਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਸੀਂ ਚਾਹੁੰਦੇ ਹਾਂ ਕਿ ਮਹਿਲਾ ਉੱਦਮੀ ਸਾਡੀ ਵਿਕਾਸ ਯਾਤਰਾ ਦੀ ਅਗਵਾਈ ਕਰਨ। ਸਾਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਵਿੱਚ ਆਯੋਜਿਤ ਇਸ ਗਠਜੋੜ ਦੀ ਮੀਟਿੰਗ ਵਿੱਚ ਲਗਭਗ 200 ਮਹਿਲਾ ਵਪਾਰਕ ਆਗੂਆਂ ਨੇ ਭਾਗ ਲਿਆ।
ਸਾਥੀਓ,
ਅੱਜ ਜਦੋਂ ਬ੍ਰਿਕਸ ਆਪਣੇ ਤੀਜੇ ਦਹਾਕੇ ਵਿੱਚ ਦਾਖਲ ਹੋ ਰਿਹਾ ਹੈ, ਬ੍ਰਿਕਸ ਵਪਾਰ ਪ੍ਰੀਸ਼ਦ ਨੂੰ ਮੇਰੀ ਅਪੀਲ ਰਹੇਗੀ—ਕੀ ਤੁਸੀਂ ਬ੍ਰਿਕਸ ਦੇਸ਼ਾਂ ਵਿਚਾਲੇ ਵਪਾਰ ਦੀਆਂ ਚੋਟੀ ਦੀਆਂ 10 ਰੁਕਾਵਟਾਂ ਨੂੰ ਹਟਾਉਣ ਲਈ ਰਿਪੋਰਟ ਤਿਆਰ ਕਰ ਸਕਦੇ ਹੋ? ਕੀ ਅਸੀਂ ਹਰ ਸਾਲ 100 ਬ੍ਰਿਕਸ ਸਟਾਰਟਅੱਪਸ ਨੂੰ ਦੂਜੇ ਬ੍ਰਿਕਸ ਬਾਜ਼ਾਰਾਂ ਵਿੱਚ ਵਿਸਥਾਰ ਕਰਨ ਲਈ ਸਹਾਇਤਾ ਕਰ ਸਕਦੇ ਹਾਂ? ਕੀ ਅਸੀਂ ਆਪਣੇ ਕਾਰੋਬਾਰਾਂ ਦਰਮਿਆਨ ਇੱਕ ਹਜ਼ਾਰ ਨਵੀਆਂ ਭਾਈਵਾਲੀਆਂ ਵਿਕਸਤ ਕਰ ਸਕਦੇ ਹਾਂ? ਇਨ੍ਹਾਂ ਤਿੰਨਾਂ ਮਿਆਰਾਂ ’ਤੇ ਅਸੀਂ ਹਰ ਸਾਲ ਆਪਣੀ ਪ੍ਰਗਤੀ ਦੀ ਸਮੀਖਿਆ ਕਰਨੀ ਹੈ।
ਆਓ, ਬ੍ਰਿਕਸ ਦੀਆਂ ਖਾਹਿਸ਼ਾਂ ਨੂੰ ਕਾਰਵਾਈ ਵਿੱਚ ਅਤੇ ਸਾਂਝੀ ਤਾਕਤ ਨੂੰ ਵਿਸ਼ਵ ਪੱਧਰੀ ਹੱਲਾਂ ਵਿੱਚ ਬਦਲੀਏ। ਬ੍ਰਿਕਸ ਅੱਗੇ ਵਧੇ ਅਤੇ ਦੁਨੀਆ ਨੂੰ ਵੀ ਅੱਗੇ ਵਧਾਏ।
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।
***********
ਐੱਮਜੇਪੀਐੱਸ/ਐੱਸਐੱਸ/ਐੱਸਟੀ
Addressing the BRICS Business Forum. Strong business partnerships can open new avenues for growth, innovation and shared prosperity.@BricsIndia2026 https://t.co/EUIH6agfI2
— Narendra Modi (@narendramodi) September 11, 2026
BRICS nations are emerging as important centres of global innovation and solutions. pic.twitter.com/AeDHcssYgB
— PMO India (@PMOIndia) September 11, 2026
Amid global uncertainties, India today offers a source of confidence for growth and stability. pic.twitter.com/MaJczzt72J
— PMO India (@PMOIndia) September 11, 2026
Make in India.
— PMO India (@PMOIndia) September 11, 2026
Innovate with India.
Scale for the world. pic.twitter.com/uL8rshxUdL
At a time when trade barriers are rising across the world, India is building economic bridges. pic.twitter.com/7oEsyRo7Su
— PMO India (@PMOIndia) September 11, 2026
Global trade can move forward only when sea lanes are secure, supply routes remain open and seafarers are safe.
— PMO India (@PMOIndia) September 11, 2026
That is why India is a steadfast advocate of freedom of navigation and the safety of seafarers. pic.twitter.com/b1nJqA7v26
Let us turn BRICS' ambition into action and our collective strength into solutions for the world. pic.twitter.com/etC8f1veIj
— PMO India (@PMOIndia) September 11, 2026