Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਵਤਸਰੀ ਦੀਆਂ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਵਤਸਰੀ ਦੇ ਪਾਵਨ ਮੌਕੇ ‘ਤੇ ਆਮ ਲੋਕਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਸੰਵਤਸਰੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਮੁਆਫ਼ੀ ਅਤੇ ਦਇਆ ਹਰ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਨਿਮਰਤਾ ਅਪਣਾਉਣ ਅਤੇ ਦਇਆ ਤੇ ਸਦਭਾਵਨਾ ਨੂੰ ਆਪਣੇ ਕੰਮਾਂ ਵਿੱਚ ਮਾਰਗਦਰਸ਼ਕ ਬਣਾਉਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਵਿੱਚ ਲਿਖਿਆ ਹੈ:

“ਸੰਵਤਸਰੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਮੁਆਫ਼ੀ ਅਤੇ ਦਇਆ ਹਰ ਬੰਧਨ ਨੂੰ ਮਜ਼ਬੂਤ ਬਣਾਉਂਦੇ ਹਨ।

ਇਸ ਪਵਿੱਤਰ ਮੌਕੇ ‘ਤੇ ਨਿਮਰਤਾ ਸਾਡਾ ਮਾਰਗਦਰਸ਼ਨ ਕਰੇ ਅਤੇ ਦਇਆ ਤੇ ਸਦਭਾਵਨਾ ਸਾਡੇ ਹਰ ਕੰਮ ਨੂੰ ਆਕਾਰ ਦੇਣ।

ਮਿਛਾਮੀ ਦੁੱਕੜਮ!”

****

ਐੱਮਜੇਪੀਐੱਸ/ਐੱਸਐੱਸ/ਐੱਸਟੀ