Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਦੀ ਤੇਜ਼ੀ ਨਾਲ ਵਿਕਸਤ ਹੋ ਰਹੀ ਡੀਪ-ਟੈੱਕ ਸਮਰੱਥਾ ’ਤੇ ਚਾਨਣਾ ਪਾਉਣ ਵਾਲੇ ਇੱਕ ਲੇਖ ਨੂੰ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜ਼ੋਹੋ (Zoho) ਦੇ ਮੁੱਖ ਵਿਗਿਆਨਕ ਸ਼੍ਰੀ ਸ੍ਰੀਧਰ ਵੇਂਬੂ ਦਾ ਇੱਕ ਲੇਖ ਸਾਂਝਾ ਕੀਤਾ। ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੀ ਤੇਜ਼ੀ ਨਾਲ ਵਿਕਸਤ ਹੋ ਰਹੀ ਡੀਪ-ਟੈੱਕ ਸਮਰੱਥਾ ਵਿੱਚ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਤੇ ਵਚਨਬੱਧਤਾ ਦਾ ਕਿੰਨਾ ਵੱਡਾ ਯੋਗਦਾਨ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਲੇਖ ਇਸ ਗੱਲ ’ਤੇ ਚਾਨਣਾ ਪਾਉਂਦਾ ਹੈ ਕਿ ਕਿਵੇਂ ਸੈਮੀਕੰਡਕਟਰ, ਪੁਲਾੜ, ਰੱਖਿਆ ਅਤੇ ਏਆਈ ਸਾਡੇ ਦੇਸ਼ ਵਿੱਚ ਸਮਰੱਥਾਵਾਂ ਅਤੇ ਤਕਨੀਕੀ ਮੁਹਾਰਤ ਵਿਕਸਤ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਹੁਣ ਔਖੀਆਂ ਅਤੇ ਜਟਿਲ ਚੁਣੌਤੀਆਂ ਦਾ ਸਾਹਮਣਾ ਖ਼ੁਦ ਕਰਨ ਅਤੇ ਉਨ੍ਹਾਂ ਤੋਂ ਖ਼ੁਦ ਸਿੱਖਣ ਦਾ ਰਾਹ ਚੁਣ ਰਿਹਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

“@zoho ਦੇ ਮੁੱਖ ਵਿਗਿਆਨਕ, ਸ਼੍ਰੀ @svembu ਲਿਖਦੇ ਹਨ ਕਿ ਭਾਰਤ ਦੀ ਤੇਜ਼ੀ ਨਾਲ ਉੱਭਰਦੀ ਡੀਪ-ਟੈੱਕ ਸਮਰੱਥਾ ਬਹੁਤ ਹੱਦ ਤੱਕ ਪ੍ਰਧਾਨ ਮੰਤਰੀ ਸ਼੍ਰੀ @narendramodi ਦੀ ਦੂਰਅੰਦੇਸ਼ੀ ਅਤੇ ਅਟੁੱਟ ਸੰਕਲਪ ਦਾ ਨਤੀਜਾ ਹੈ।

ਉਹ ਰੇਖਾਂਕਿਤ ਕਰਦੇ ਹਨ ਕਿ ਸੈਮੀਕੰਡਕਟਰ, ਪੁਲਾੜ, ਰੱਖਿਆ ਅਤੇ ਏਆਈ ਦੇ ਖੇਤਰ ਵਿੱਚ ਕਿਵੇਂ ਸਮਰੱਥਾਵਾਂ ਅਤੇ ਤਕਨੀਕੀ ਮੁਹਾਰਤ ਵਿਕਸਤ ਹੋ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਹੁਣ ਔਖੀਆਂ ਚੁਣੌਤੀਆਂ ਦਾ ਸਾਹਮਣਾ ਖ਼ੁਦ ਕਰਨ ਅਤੇ ਆਪਣੇ ਦਮ ’ਤੇ ਉਨ੍ਹਾਂ ਨੂੰ ਸਿੱਖਣ ਦਾ ਰਾਹ ਚੁਣ ਰਿਹਾ ਹੈ।”

 ****

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ