Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਵਿੱਚ ਇੱਕ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਸਾਧੂਤਾ ਰਾਹੀਂ ਸੁੱਖ, ਖ਼ੁਸ਼ਹਾਲੀ ਅਤੇ ਕਲਿਆਣ ਪ੍ਰਾਪਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਕ੍ਰਿਤ ਵਿੱਚ ਇੱਕ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਸਾਧੂਤਾ ਅਤੇ ਨੇਕ ਮਾਰਗਦਰਸ਼ਨ ਰਾਹੀਂ ਸੁੱਖ, ਖ਼ੁਸ਼ਹਾਲੀ ਅਤੇ ਕਲਿਆਣ ਪ੍ਰਾਪਤ ਕਰਨ ’ਤੇ ਚਾਨਣਾ ਪਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ’ਚ ਲਿਖਿਆ;

“सुत्रामाणं पृथिवीं द्यामनेहसं सुशर्माणमदितिं सुप्रणीतिम् ।

दैवीं नावं स्वरित्रामनागसो अस्रवन्तीमा रुहेमा स्वस्तये॥”

ਪ੍ਰਮਾਤਮਾ ਕਰੇ ਕਿ ਮਨੁੱਖ ਹਮੇਸ਼ਾ ਰੱਖਿਆ ਕਰਨ ਵਾਲੀ ਧਰਤੀ ਅਤੇ ਵਿਸ਼ਾਲ, ਬੇਅੰਤ ਆਕਾਸ਼ ਦੀ ਸ਼ਰਨ ਵਿੱਚ ਆਵੇ, ਜੋ ਸੁਰੱਖਿਅਤ ਆਸਰਾ ਪ੍ਰਦਾਨ ਕਰਦੇ ਹਨ ਅਤੇ ਧਰਮ ਦਾ ਪਾਲਣ ਕਰਦੇ ਹਨ। ਪਾਪਾਂ ਤੋਂ ਮੁਕਤ ਹੋ ਕੇ ਅਤੇ ਚੰਗੇ ਮਾਰਗ ’ਤੇ ਚੱਲਦਿਆਂ, ਅਸੀਂ ਪ੍ਰਮਾਤਮਾ ਦੀ ਮਜ਼ਬੂਤ, ਸੁਚੱਜੀ ਅਤੇ ਉੱਤਮ ਚੱਪੂਆਂ ਵਾਲੀ ਬੇੜੀ ’ਤੇ ਸਵਾਰ ਹੋ ਕੇ ਸੁੱਖ, ਖ਼ੁਸ਼ਹਾਲੀ ਅਤੇ ਕਲਿਆਣ ਦੀ ਤਰਫ਼ ਸੁਰੱਖਿਅਤ ਢੰਗ ਨਾਲ ਅੱਗੇ ਵਧੀਏ।

******

ਐੱਮਜੇਪੀਐੱਸ/ਐੱਸਐੱਸ/ਪੀਆਰਕੇ