Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਸ਼ਟਰ-ਕਵੀ ਰਾਮਧਾਰੀ ਸਿੰਘ ਦਿਨਕਰ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ-ਕਵੀ ਰਾਮਧਾਰੀ ਸਿੰਘ ਦਿਨਕਰ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਚੇਤਨਾ ਅਤੇ ਰਾਸ਼ਟਰੀ ਮਾਣ ਦੀਆਂ ਭਾਵਨਾਵਾਂ ਨਾਲ ਭਰਪੂਰ ਉਨ੍ਹਾਂ ਦੀਆਂ ਜੋਸ਼ੀਲੀਆਂ ਕਵਿਤਾਵਾਂ ਅੱਜ ਵੀ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਦਲੇਰੀ, ਤੇਜ਼ ਅਤੇ ਆਤਮ-ਗੌਰਵ ਦਾ ਸੰਚਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਨਾ ਸਿਰਫ਼ ਸਾਹਿਤ ਨੂੰ ਅਮੀਰ ਕਰਨ ਦੇ ਨਾਲ-ਨਾਲ ਮਾਤ-ਭੂਮੀ ਪ੍ਰਤੀ ਸਮਰਪਣ ਲਈ ਵੀ ਪ੍ਰੇਰਿਤ ਕਰਦੀਆਂ ਹਨ।ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਅਤੇ ਸਦੀਵੀ ਰਚਨਾਵਾਂ ਯੁੱਗਾਂ-ਯੁੱਗਾਂ ਤੱਕ ਭਾਰਤੀਆਂ ਦਾ ਰਾਹ-ਦਸੇਰਾ ਬਣਦੀਆਂ ਰਹਿਣਗੀਆਂ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ:

“ਰਾਸ਼ਟਰ-ਕਵੀ ਰਾਮਧਾਰੀ ਸਿੰਘ ਦਿਨਕਰ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਮੇਰਾ ਦਿਲੋਂ ਸਤਿਕਾਰ। ਜਨ ਚੇਤਨਾ ਅਤੇ ਰਾਸ਼ਟਰੀ ਸਵਾਭਿਮਾਨ ਦੀਆਂ ਭਾਵਨਾਵਾਂ ਨਾਲ ਭਰੀਆਂ ਉਨ੍ਹਾਂ ਦੀਆਂ ਜੋਸ਼ੀਲੀਆਂ ਕਵਿਤਾਵਾਂ ਅੱਜ ਵੀ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਦਲੇਰੀ ,ਤੇਜ਼ ਅਤੇ ਆਤਮ-ਗੌਰਵ ਦਾ ਸੰਚਾਰ ਕਰਦੀਆਂ ਹਨ। ਉਨ੍ਹਾਂ ਦੀਆਂ ਰਚਨਾਵਾਂ ਸਾਹਿਤ ਨੂੰ ਅਮੀਰ ਕਰਨ ਦੇ ਨਾਲ-ਨਾਲ ਮਾਤ-ਭੂਮੀ ਪ੍ਰਤੀ ਸਮਰਪਣ ਲਈ ਵੀ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਅਤੇ ਸਦੀਵੀ ਰਚਨਾਵਾਂ ਯੁੱਗਾਂ-ਯੁੱਗਾਂ ਤੱਕ ਭਾਰਤੀਆਂ ਦਾ ਰਾਹ-ਦਸੇਰਾ ਬਣਦੀਆਂ ਰਹਿਣਗੀਆਂ।”

******

ਐੱਮਜੇਪੀਐੱਸ/ਐੱਸਐੱਸ/ਪੀਆਰਕੇ