Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 1 ਅਕਤੂਬਰ ਨੂੰ ਭਾਰਤ ਮੰਡਪਮ ਵਿਖੇ ਯੂਪੀਐੱਸਸੀ ਦੇ ਸ਼ਤਾਬਦੀ ਸਮਾਗਮ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਕਤੂਬਰ, 2026 ਨੂੰ ਸਵੇਰੇ 11 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਹੋਣ ਵਾਲੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੇ ਸ਼ਤਾਬਦੀ ਸਮਾਗਮ ਵਿੱਚ ਹਿੱਸਾ ਲੈਣਗੇ। ਉਹ ਇਸ ਮੌਕੇ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਇਹ ਪ੍ਰੋਗਰਾਮ ਉਨ੍ਹਾਂ ਸਾਲ ਭਰ ਚੱਲਣ ਵਾਲੇ ਸਮਾਰੋਹਾਂ ਦੀ ਸਮਾਪਤੀ ਹੋਵੇਗਾ ਜੋ ਪਿਛਲੇ ਸਾਲ 1 ਅਕਤੂਬਰ ਤੋਂ ਸ਼ੁਰੂ ਹੋਏ ਸਨ ਅਤੇ 1926 ਵਿੱਚ ਯੂਪੀਐੱਸਸੀ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਕੀਤੇ ਜਾ ਰਹੇ ਹਨ। ਇਸ ਮੌਕੇ ਪ੍ਰਧਾਨ ਮੰਤਰੀ ਯੂਪੀਐੱਸਸੀ ਸ਼ਤਾਬਦੀ ਯਾਦਗਾਰੀ ਸਿੱਕਾ, ਇੱਕ ਯਾਦਗਾਰੀ ਡਾਕ ਟਿਕਟ ਅਤੇ ‘ਭਾਰਤ ਵਿੱਚ ਯੂਪੀਐੱਸਸੀ ਅਤੇ ਲੋਕ ਸੇਵਾ ਕਮਿਸ਼ਨਾਂ ਦੀਆਂ ਨੀਤੀਆਂ ਨੂੰ ਆਕਾਰ ਦੇਣ ਵਾਲੇ – 100 ਇਤਿਹਾਸਕ ਫ਼ੈਸਲੇ’ ਨਾਮਕ ਕਿਤਾਬ ਨੂੰ ਰਿਲੀਜ਼ ਕਰਨਗੇ।

ਇਸ ਪ੍ਰੋਗਰਾਮ ਵਿੱਚ ਰਾਜ ਲੋਕ ਸੇਵਾ ਕਮਿਸ਼ਨਾਂ ਦੇ ਚੇਅਰਮੈਨ ਅਤੇ ਮੈਂਬਰ, ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀ, ਸਿੱਖਿਆ ਸ਼ਾਸਤਰੀ, ਯੂਪੀਐੱਸਸੀ ਅਧਿਕਾਰੀ ਅਤੇ ਦੇਸ਼ ਭਰ ਦੇ ਹੋਰ ਹਿੱਸੇਦਾਰਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ।

ਇਹ ਪ੍ਰੋਗਰਾਮ ਯੂਪੀਐੱਸਸੀ ਵੱਲੋਂ 30 ਸਤੰਬਰ ਅਤੇ 1 ਅਕਤੂਬਰ, 2026 ਨੂੰ ਆਯੋਜਿਤ ਕੀਤੇ ਜਾ ਰਹੇ ਦੋ ਦਿਨਾਂ ਪ੍ਰੋਗਰਾਮ ਦਾ ਹਿੱਸਾ ਹੈ। ਪਹਿਲੇ ਦਿਨ ਭਾਰਤ ਮੰਡਪਮ ਵਿੱਚ ‘ਸ਼ਤਾਬਦੀ ਸਮਾਗਮ – ਮੰਥਨ’ ਹੋਵੇਗਾ, ਜਿਸ ਵਿੱਚ ਉੱਘੇ ਬੁਲਾਰਿਆਂ ਦੇ ਸੰਬੋਧਨ ਤੋਂ ਬਾਅਦ ਵੱਖ-ਵੱਖ ਵਿਸ਼ਿਆਂ ’ਤੇ ਪੈਨਲ ਚਰਚਾ ਹੋਵੇਗੀ।

 

****

ਐੱਮਜੇਪੀਐੱਸ/ਐੱਸਐੱਸ/ਐੱਸਟੀ