Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੇ 65 ਕਿੱਲੋਗ੍ਰਾਮ ਮੁੱਕੇਬਾਜ਼ੀ ਮੁਕਾਬਲੇ ਵਿੱਚ ਸੋਨੇ ਦਾ ਤਮਗ਼ਾ ਜਿੱਤਣ ’ਤੇ ਪਰਵੀਨ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੇ 65 ਕਿੱਲੋਗ੍ਰਾਮ ਸਖ਼ਤ ਮੁਕਾਬਲੇ ਵਾਲੇ ਫ਼ਾਈਨਲ ਵਿੱਚ ਸੋਨੇ ਦਾ ਤਮਗ਼ਾ ਜਿੱਤਣ ’ਤੇ ਪਰਵੀਨ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਵੀਨ ਦੀ ਇਹ ਪ੍ਰਾਪਤੀ ਭਾਰਤੀ ਮੁੱਕੇਬਾਜ਼ੀ ਵਿੱਚ ਇੱਕ ਹੋਰ ਸ਼ਾਨਦਾਰ ਅਧਿਆਇ ਜੋੜਦੀ ਹੈ। ਉਨ੍ਹਾਂ ਨੇ ਕਿਹਾ ਕਿ ਪਰਵੀਨ ਦੀ ਇਹ ਸਫ਼ਲਤਾ ਬਹੁਤ ਜ਼ਿਆਦਾ ਪ੍ਰੇਰਣਾਦਾਇਕ ਹੈ ਅਤੇ ਖੇਡ ਵਿੱਚ ਉੱਤਮਤਾ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਉਜਾਗਰ ਕਰਦੀ ਹੈ।

ਸ਼੍ਰੀ ਮੋਦੀ ਨੇ ਪਰਵੀਨ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ; 

“ਇੱਕ ਸ਼ਾਨਦਾਰ ਸੋਨੇ ਦਾ ਤਮਗ਼ਾ! 

ਸਖ਼ਤ ਮੁਕਾਬਲੇ ਵਾਲੇ ਫ਼ਾਈਨਲ ਤੋਂ ਬਾਅਦ ਏਸ਼ਿਆਈ ਖੇਡਾਂ ਵਿੱਚ ਮਹਿਲਾਵਾਂ ਦੀ 65 ਕਿੱਲੋਗ੍ਰਾਮ ਮੁੱਕੇਬਾਜ਼ੀ ਵਿੱਚ ਸੋਨੇ ਦਾ ਤਮਗ਼ਾ ਜਿੱਤਣ ’ਤੇ ਪਰਵੀਨ ਨੂੰ ਵਧਾਈਆਂ। ਉਨ੍ਹਾਂ ਦੀ ਇਹ ਪ੍ਰਾਪਤੀ ਬੇਮਿਸਾਲ ਹੈ ਜੋ ਭਾਰਤੀ ਮੁੱਕੇਬਾਜ਼ੀ ਵਿੱਚ ਇੱਕ ਹੋਰ ਸ਼ਾਨਦਾਰ ਅਧਿਆਇ ਜੋੜਦੀ ਹੈ। ਉਨ੍ਹਾਂ ਦੀ ਸਫ਼ਲਤਾ ਅਤਿਅੰਤ ਪ੍ਰੇਰਣਾਦਾਇਕ ਹੈ ਅਤੇ ਖੇਡ ਵਿੱਚ ਉੱਤਮਤਾ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਉਜਾਗਰ ਕਰਦੀ ਹੈ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਯਤਨਾਂ ਲਈ ਮੇਰੀ ਵੱਲੋਂ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

*****

ਐੱਮਜੇਪੀਐੱਸ/ਐੱਸਐੱਸ/ਐੱਸਟੀ