Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਏਸ਼ਿਆਈ ਖੇਡਾਂ ਦੇ ਸੋਨੇ ਦੇ ਤਮਗ਼ੇ ’ਤੇ ਕਬਜ਼ਾ ਬਰਕਰਾਰ ਰੱਖਣ ’ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਫ਼ਾਈਨਲ ਵਿੱਚ ਸ਼ਾਨਦਾਰ ਜਿੱਤ ਦੇ ਨਾਲ ਏਸ਼ਿਆਈ ਖੇਡਾਂ ਦੇ ਸੋਨੇ ਦੇ ਤਮਗ਼ੇ ’ਤੇ ਕਬਜ਼ਾ ਬਰਕਰਾਰ ਰੱਖਣ ’ਤੇ ਵਧਾਈ ਦਿੱਤੀ ਹੈ।

ਸ਼੍ਰੀ ਮੋਦੀ ਨੇ ਇਸ ਨੂੰ ਖਿਡਾਰੀਆਂ ਦੀ ਬੇਮਿਸਾਲ ਮੁਹਿੰਮ ਦੱਸਦਿਆਂ ਕਿਹਾ ਕਿ ਟੀਮ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਸੋਨੇ ਦਾ ਤਮਗ਼ਾ ਜਿੱਤਦੇ ਹੋਏ ਕੁੱਲ ਪੰਜਵੀਂ ਸੁਨਹਿਰੀ ਸਫ਼ਲਤਾ ਹਾਸਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਿੱਤ ਇਸ ਲਈ ਜ਼ਿਆਦਾ ਖ਼ਾਸ ਹੈ ਕਿ ਭਾਰਤ ਦੀ ਪੁਰਸ਼ ਅਤੇ ਮਹਿਲਾ, ਦੋਵਾਂ ਹਾਕੀ ਟੀਮਾਂ ਨੇ ਪਹਿਲੀ ਵਾਰ ਇੱਕ ਹੀ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਏਸ਼ਿਆਈ ਮੰਚ ’ਤੇ ਮਾਣ ਨਾਲ ਖੜ੍ਹੀ ਹੈ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਲਿਖਿਆ; 

‘‘2026 ਦੇ ਏਸ਼ਿਆਈ ਖੇਡਾਂ ਭਾਰਤੀ ਹਾਕੀ ਲਈ ਅਸਲ ਵਿੱਚ ਖ਼ਾਸ ਰਹੀਆਂ ਹਨ! ਸਾਡੀ ਪੁਰਸ਼ ਹਾਕੀ ਟੀਮ ਨੂੰ ਫ਼ਾਈਨਲ ਵਿੱਚ ਸ਼ਾਨਦਾਰ ਜਿੱਤ ਦੇ ਨਾਲ ਏਸ਼ਿਆਈ ਖੇਡਾਂ ਦੇ ਸੋਨੇ ਦੇ ਤਮਗ਼ੇ ’ਤੇ ਕਬਜ਼ਾ ਬਰਕਰਾਰ ਰੱਖਣ ’ਤੇ ਵਧਾਈ। ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਲਗਾਤਾਰ ਦੋ ਵਾਰ ਸੋਨੇ ਦਾ ਤਮਗ਼ਾ ਜਿੱਤਣਾ ਅਤੇ ਕੁੱਲ ਮਿਲਾ ਕੇ ਪੰਜਵੀਂ ਸੁਨਹਿਰੀ ਸਫ਼ਲਤਾ… ਸਾਡੇ ਖਿਡਾਰੀਆਂ ਦਾ ਇਹ ਬੇਮਿਸਾਲ ਮੁਹਿੰਮ ਰਿਹਾ ਹੈ। ਇਹ ਜਿੱਤ ਇਸ ਲਈ ਜ਼ਿਆਦਾ ਖ਼ਾਸ ਹੈ ਕਿ ਪਹਿਲੀ ਵਾਰ ਪੁਰਸ਼ ਅਤੇ ਮਹਿਲਾ, ਦੋਵਾਂ ਹਾਕੀ ਟੀਮਾਂ ਨੇ ਇੱਕ ਹੀ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਹੈ। ਇਹ ਸਪੱਸ਼ਟ ਹੈ ਕਿ ਭਾਰਤੀ ਹਾਕੀ ਏਸ਼ਿਆਈ ਮੰਚ ’ਤੇ ਮਾਣ ਨਾਲ ਖੜ੍ਹੀ ਹੈ: ਪ੍ਰਧਾਨ ਮੰਤਰੀ@narendramodi”

****

ਐੱਮਜੇਪੀਐੱਸ/ਐੱਸਐੱਸ/ਐੱਸਟੀ