Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਗਵਾਨ ਰਾਮ ਨੂੰ ਧਰਮ ਦੇ ਜੀਵੰਤ ਸਰੂਪ ਵਜੋਂ ਦਰਸਾਉਣ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ, ਜਿਸ ਵਿੱਚ ਭਗਵਾਨ ਰਾਮ ਨੂੰ ਧਰਮ, ਸੱਚਾਈ ਅਤੇ ਬਹਾਦਰੀ ਦੇ ਜੀਵੰਤ ਸਰੂਪ ਵਜੋਂ ਦਰਸਾਇਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਐਕਸ ’ਤੇ ਲਿਖਿਆ;

“रामो विग्रहवान् धर्मस्साधुस्सत्यपराक्रमः।

राजा सर्वस्य लोकस्य देवानां मघवानिव॥”

“ਭਗਵਾਨ ਰਾਮ ਧਰਮ ਦੇ ਜੀਵੰਤ ਸਰੂਪ ਹਨ। ਉਹ ਨੇਕ ਲੋਕਾਂ ਦਾ ਅੰਤਿਮ ਸਹਾਰਾ ਹਨ, ਆਪਣੇ ਸੰਕਲਪਾਂ ਵਿੱਚ ਅਟਲ ਹਨ ਅਤੇ ਆਪਣੀ ਸੱਚੀ ਬਹਾਦਰੀ ਵਿੱਚ ਦ੍ਰਿੜ੍ਹ ਹਨ। ਉਹ ਇਸ ਸਮੁੱਚੇ ਬ੍ਰਹਿਮੰਡ ਦੇ ਇਕਲੌਤੇ ਸ਼ਾਸਕ ਹਨ, ਜੋ ਸਾਰੇ ਲੋਕਾਂ (ਸੰਸਾਰਾਂ) ’ਤੇ ਉਸੇ ਤਰ੍ਹਾਂ ਸ਼ਾਸਨ ਕਰਦੇ ਹਨ ਅਤੇ ਉਨ੍ਹਾਂ ਦੀ ਰਾਖੀ ਕਰਦੇ ਹਨ, ਜਿਵੇਂ ਭਗਵਾਨ ਇੰਦਰ ਸਮੁੱਚੇ ਦੇਵ ਲੋਕ ’ਤੇ ਸ਼ਾਸਨ ਕਰਦੇ ਹਨ ਅਤੇ ਉਸ ਦੀ ਰਾਖੀ ਕਰਦੇ ਹਨ।”

**********

ਐੱਮਜੇਪੀਐੱਸ/ਐੱਸਐੱਸ/ਪੀਆਰਕੇ