Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਗੁਜਰਾਤ ਦੇ ਬਨਾਸਕਾਂਠਾ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

ਗੁਜਰਾਤ ਦੇ ਬਨਾਸਕਾਂਠਾ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ


ਭਾਰਤ ਮਾਤਾ ਦੀ ਜੈ। 

ਭਾਰਤ ਮਾਤਾ ਦੀ ਜੈ।

ਗੁਜਰਾਤ ਦੇ ਹਰਮਨ-ਪਿਆਰੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਉਪ-ਮੁੱਖ ਮੰਤਰੀ ਭਾਈ ਹਰਸ਼ ਸੰਘਵੀ ਜੀ, ਵਿਧਾਨ ਸਭਾ ਸਪੀਕਰ ਸ਼੍ਰੀ ਸ਼ੰਕਰਭਾਈ ਚੌਧਰੀ, ਗੁਜਰਾਤ ਸਰਕਾਰ ਦੇ ਸਮੂਹ ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕ, ਹੋਰ ਜਨਤਕ ਨੁਮਾਇੰਦੇ, ਭਰਾਵੋ ਅਤੇ ਭੈਣੋ।

ਅੱਜ ਤਕਨਾਲੋਜੀ ਰਾਹੀਂ ਵੀ ਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ ਕਿਸਾਨ ਸਾਡੇ ਨਾਲ ਜੁੜੇ ਹੋਏ ਹਨ। ਅੱਜ ਤਕਨਾਲੋਜੀ ਰਾਹੀਂ ਗੁਜਰਾਤ ਦਾ ਹਰ ਇੱਕ ਪਿੰਡ ਦਾ ਕਿਸਾਨ ਸਾਡੇ ਨਾਲ ਜੁੜਿਆ ਹੋਇਆ ਹੈ। ਸੂਬਿਆਂ ਦੇ ਮੁੱਖ ਮੰਤਰੀ, ਮੰਤਰੀ, ਇਹ ਸਾਰੇ ਅੱਜ ਕਿਸਾਨਾਂ ਦੇ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਸਾਡੇ ਨਾਲ ਹਨ। ਮੈਂ ਉਨ੍ਹਾਂ ਸਾਰਿਆਂ ਦਾ ਵੀ ਦਿਲੋਂ ਸਵਾਗਤ ਕਰਦਾ ਹਾਂ।

ਅੱਜ ਬਨਾਸਕਾਂਠਾ ਨੇ ਆਪਣਾ ਰੁਤਬਾ ਬਣਾ ਲਿਆ ਹੈ। ਮੈਂ ਹੁਣੇ ਸਕ੍ਰੀਨ ’ਤੇ ਦੇਖ ਰਿਹਾ ਸੀ ਕਿ ਸ਼ਾਇਦ ਦੁਨੀਆ ਵਿੱਚ ਇੰਨੀ ਵੱਡੀ ਚਾਰਪਾਈ (ਖਾਟਲਾ) ਸਭਾ ਕਦੇ ਨਹੀਂ ਹੋਈ ਹੋਵੇਗੀ। ਦੇਸ਼ ਦੇ ਲੋਕਾਂ ਲਈ ਵੀ ਇਹ ਇੱਕ ਅਜੂਬਾ ਹੋਵੇਗਾ ਕਿ ਇਸ ਸਭਾ ਵਿੱਚ ਸਾਰੇ ਲੋਕ ਚਾਰਪਾਈ ’ਤੇ ਬੈਠੇ ਹੋਏ ਹਨ। ਸਾਡੇ ਪਿੰਡ ਦੀ ਇਸ ਮਹਾਨ ਪਰੰਪਰਾ ਨੂੰ ਅੱਜ ਸਾਡੇ ਬਨਾਸਕਾਂਠਾ ਨੇ ਜੀਵਤ ਕਰ ਦਿੱਤਾ ਹੈ। ਜੇਕਰ ਸ਼ਾਇਦ ਤੁਸੀਂ ਪਹਿਲਾਂ ਤੋਂ ਹੀ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਾਲਿਆਂ ਨੂੰ ਕਿਹਾ ਹੁੰਦਾ, ਤਾਂ ਉਹ ਜ਼ਰੂਰ ਅੱਜ ਇਸ ਨੂੰ ਇੱਕ ਰਿਕਾਰਡ ਵਜੋਂ ਦਰਜ ਕਰ ਲੈਂਦੇ। ਹੁਣੇ ਇੱਥੇ ਇਸ ਦਾ ਜ਼ਿਕਰ ਕੀਤਾ ਗਿਆ ਹੈ।

ਤੁਸੀਂ ਲੋਕਾਂ ਨੇ ਮੈਨੂੰ ਜੋ ਜ਼ੁੰਮੇਵਾਰੀ ਦਿੱਤੀ ਸੀ, ਉਸ ਨੂੰ ਪੂਰਾ ਕਰਦਿਆਂ ਅੱਜ 25 ਸਾਲ ਹੋ ਗਏ ਹਨ। ਅਤੇ ਸੰਜੋਗ ਦੇਖੋ ਕਿ 25 ਸਾਲ ਪੂਰੇ ਹੋਣ ਤੋਂ ਬਾਅਦ ਮੇਰਾ ਪਹਿਲਾ ਆਗਮਨ ਸਾਡੇ ਬਨਾਸਕਾਂਠਾ ਵਿੱਚ ਹੋਇਆ। ਮੈਂ ਤੁਹਾਨੂੰ ਯਾਦ ਕਰਵਾ ਦੇਵਾਂ ਕਿ 2001 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਸਭ ਤੋਂ ਵੱਡਾ ਜਨਤਕ ਪ੍ਰੋਗਰਾਮ, ਮੁੱਖ ਮੰਤਰੀ ਬਣਨ ਤੋਂ ਬਾਅਦ ਦਾ ਪਹਿਲਾ ਪ੍ਰੋਗਰਾਮ, ਜਨਤਕ ਪ੍ਰੋਗਰਾਮ, ਉਹ ਡਿਸਾ ਵਿੱਚ ਕੀਤਾ ਗਿਆ ਸੀ, ਲੋਕ ਕਲਿਆਣ ਮੇਲਾ, ਜੋ ਪੁਰਾਣੇ ਲੋਕ ਹੋਣਗੇ ਉਨ੍ਹਾਂ ਨੂੰ ਯਾਦ ਹੋਵੇਗਾ। ਅਤੇ ਉਹ ਪ੍ਰੋਗਰਾਮ ਸ਼ਾਇਦ ਇੱਕ ਇਤਿਹਾਸਕ ਪ੍ਰੋਗਰਾਮ ਰਿਹਾ, ਇੱਕ ਜ਼ਿਲ੍ਹੇ ਤੋਂ ਤਿੰਨ ਲੱਖ ਲੋਕ ਉਸ ਪ੍ਰੋਗਰਾਮ ਵਿੱਚ ਸਨ। ਮੈਂ ਨਹੀਂ ਮੰਨਦਾ ਕਿ ਉਹ ਰਿਕਾਰਡ ਅੱਜ ਤੱਕ ਕਿਸੇ ਨੇ ਤੋੜਿਆ ਹੋਵੇਗਾ। ਉਹ ਰਿਕਾਰਡ ਬਨਾਸਕਾਂਠਾ ਦੇ ਖਾਤੇ ਵਿੱਚ ਦਰਜ ਹੈ। ਜਿੱਥੋਂ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਉੱਥੇ 25 ਸਾਲਾਂ ਦੀ ਸੇਵਾ ਯਾਤਰਾ ਦਾ ਹਿਸਾਬ ਦੇਣ ਦਾ ਮੈਨੂੰ ਅੱਜ ਮੌਕਾ ਮਿਲਿਆ ਹੈ।

ਨਰਾਤਿਆਂ ਦੇ ਕੁਝ ਹੀ ਦਿਨਾਂ ਬਾਅਦ ਮਾਂ ਅੰਬਾ ਦੀ ਪਵਿੱਤਰ ਧਰਤੀ ’ਤੇ ਆਉਣ ਦਾ ਮੌਕਾ ਮਿਲਿਆ ਹੈ। ਮੈਂ, ਮਾਂ ਅੰਬਾ ਦੇ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ। ਥੋੜ੍ਹੀ ਦੇਰ ਪਹਿਲਾਂ ਇੱਥੋਂ ਮਾਤ੍ਰਸ਼ਕਤੀ ਲਈ, ਬੱਚਿਆਂ ਲਈ, ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਹੋਇਆ ਹੈ। ਦੇਸ਼ ਦੇ ਕਰੋੜਾਂ ਛੋਟੇ ਕਿਸਾਨਾਂ ਦੇ ਖਾਤੇ ਵਿੱਚ ਪੀਐੱਮ ਕਿਸਾਨ ਸੰਮਾਨ ਨਿਧੀ ਦੀ ਨਵੀਂ ਕਿਸ਼ਤ ਵੀ ਪਹੁੰਚੀ ਹੈ। ਮੈਂ ਗੁਜਰਾਤ ਦੇ ਲੋਕਾਂ ਨੂੰ, ਦੇਸ਼ ਵਾਸੀਆਂ ਨੂੰ, ਦੇਸ਼ ਭਰ ਦੇ ਕਿਸਾਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ, 

ਇੱਕ ਤਾਂ ਮੈਨੂੰ ਗੁਜਰਾਤ ਦੇ ਅਤੇ ਬਨਾਸਕਾਂਠਾ ਦੇ ਲੋਕ ਮੁਆਫ਼ ਕਰਨ, ਮੈਨੂੰ ਹਿੰਦੀ ਇਸ ਲਈ ਬੋਲਣੀ ਪਵੇਗੀ ਕਿਉਂਕਿ ਦੇਸ਼ ਭਰ ਦੇ ਲੋਕ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ ਹਨ, ਤਾਂ ਕੀ ਤੁਹਾਡੀ ਇਜਾਜ਼ਤ ਹੈ ਕਿ ਮੈਂ ਹਿੰਦੀ ਵਿੱਚ ਬੋਲਾਂ? ਸ਼ਾਬਾਸ਼।

ਸਾਥੀਓ, 

ਸਾਡੇ ਕਿਸਾਨ, ਸਾਡੇ ਅੰਨਦਾਤਾ, ਵਿਕਸਤ ਭਾਰਤ ਦੇ ਸਭ ਤੋਂ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਹਨ, ਅਤੇ ਸਾਡੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਨੂੰ, ਕਿਸਾਨਾਂ ਨੂੰ ਸਸ਼ਕਤ ਬਣਾਉਣ ਨੂੰ ਤਰਜੀਹ ਦਿੱਤੀ ਹੈ। 2013-14 ਦੇ ਮੁਕਾਬਲੇ ਦੇਸ਼ ਦਾ ਖੇਤੀਬਾੜੀ ਬਜਟ ਹੁਣ 5 ਗੁਣਾ ਤੋਂ ਵੱਧ ਹੋ ਗਿਆ ਹੈ। ਪੀਐੱਮ ਕਿਸਾਨ ਸੰਮਾਨ ਨਿਧੀ ਹੁਣ ਕਰੋੜਾਂ ਛੋਟੇ ਕਿਸਾਨਾਂ ਦੇ ਜੀਵਨ ਦਾ ਹਿੱਸਾ ਬਣ ਗਈ ਹੈ। ਅੱਜ ਲਗਭਗ 10 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਭੇਜੀ ਗਈ ਹੈ। ਗੁਜਰਾਤ ਦੇ 50 ਲੱਖ ਤੋਂ ਵੱਧ ਕਿਸਾਨਾਂ ਨੂੰ ਵੀ ਇਸ ਦਾ ਲਾਭ ਮਿਲਿਆ ਹੈ। ਉਨ੍ਹਾਂ ਦੇ ਖਾਤਿਆਂ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹੋਏ ਹਨ। ਇੱਥੇ ਬਨਾਸਕਾਂਠਾ ਦੇ ਲੱਖਾਂ ਕਿਸਾਨ ਪਰਿਵਾਰਾਂ ਦੇ ਖਾਤੇ ਵਿੱਚ ਵੀ ਲਗਭਗ 50 ਕਰੋੜ ਰੁਪਏ ਪਹੁੰਚੇ ਹਨ।

ਸਾਥੀਓ, 

ਬੀਤੇ ਸਾਲਾਂ ਵਿੱਚ ਸਾਡੀ ਸਰਕਾਰ ਦੀਆਂ ਨੀਤੀਆਂ ਕਾਰਨ 50 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਿਸਾਨਾਂ ਨੂੰ ਮਿਲੇ ਹਨ ਜਾਂ ਉਨ੍ਹਾਂ ਦੀ ਬੱਚਤ ਹੋਈ ਹੈ,  50 ਲੱਖ ਕਰੋੜ ਰੁਪਏ। ਮੈਂ ਤੁਹਾਨੂੰ ਸਿਰਫ਼ ਪੰਜ ਯੋਜਨਾਵਾਂ ਦੀ ਉਦਾਹਰਣ ਦੇਵਾਂਗਾ। ਪੀਐੱਮ ਕਿਸਾਨ ਸੰਮਾਨ ਨਿਧੀ ਦੇ ਲਗਭਗ ਸਾਢੇ ਚਾਰ ਲੱਖ ਕਰੋੜ ਰੁਪਏ ਸਿੱਧੇ ਛੋਟੇ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਪਹੁੰਚੇ ਹਨ। ਭੈਣ, ਤੁਸੀਂ ਮੈਨੂੰ ਹਰਾ ਦਿੱਤਾ, ਮੈਨੂੰ ਲੱਗਿਆ ਸੀ ਕਿ ਤੁਸੀਂ ਥੋੜ੍ਹੀ ਦੇਰ ਵਿੱਚ ਬੈਠ ਜਾਓਗੇ, ਤੁਹਾਡੇ ਹੱਥ ਦਰਦ ਕਰਦੇ ਹੋਣਗੇ। ਸਾਡੇ ਐੱਸਪੀਜੀ ਦੇ ਲੋਕਾਂ ਨੂੰ ਬੇਨਤੀ ਹੈ ਕਿ ਇਹ ਬੇਟੀ ਬਹੁਤ ਵਧੀਆ ਫੋਟੋ ਬਣਾ ਕੇ ਲਿਆਈ ਹੈ, ਉਸ ਤੋਂ ਲੈ ਲਓ, ਨਹੀਂ ਤਾਂ ਉਹ ਹੱਥ ਉੱਪਰ ਚੁੱਕ ਕੇ ਥੱਕ ਜਾਵੇਗੀ। ਇੱਥੋਂ ਲੈ ਲਵਾਂਗੇ ਬੇਟਾ, ਇੱਥੋਂ ਉੱਥੇ ਆਵਾਂਗੇ, ਤੁਸੀਂ ਇੱਥੇ ਹੀ ਖੜ੍ਹੀ ਰਹੋ, ਜ਼ਰਾ ਐੱਸਪੀਜੀ ਦੇ ਲੋਕ ਜਾ ਕੇ ਇਸ ਨੂੰ ਲੈ ਲੈਣ। ਆਜ਼ਾਦੀ ਤੋਂ ਬਾਅਦ ਕਦੇ ਇਨ੍ਹਾਂ ਛੋਟੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਨਹੀਂ ਸਮਝਿਆ ਗਿਆ, ਕਦੇ ਉਨ੍ਹਾਂ ਨੂੰ ਪੁੱਛਿਆ ਨਹੀਂ ਗਿਆ। ਜਦੋਂ ਕਿ ਦੇਸ਼ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ 85 ਪ੍ਰਤੀਸ਼ਤ ਤੋਂ ਜ਼ਿਆਦਾ ਹੈ। ਸਾਡੇ ਦੇਸ਼ ਵਿੱਚ ਛੋਟੇ ਕਿਸਾਨਾਂ ਦੀ ਗਿਣਤੀ 85 ਪ੍ਰਤੀਸ਼ਤ ਹੈ। ਅਜਿਹੇ ਛੋਟੇ ਕਿਸਾਨਾਂ ਦੀ ਸਾਡੀ ਸਰਕਾਰ ਨੇ ਹੀ ਚਿੰਤਾ ਕੀਤੀ ਹੈ ਅਤੇ ਉਨ੍ਹਾਂ ਨੂੰ ਪੀਐੱਮ ਕਿਸਾਨ ਸੰਮਾਨ ਨਿਧੀ ਰਾਹੀਂ ਮਦਦ ਪਹੁੰਚਾਈ ਹੈ।

ਸਾਥੀਓ, 

ਬੀਤੇ ਕੁਝ ਸਾਲਾਂ ਵਿੱਚ ਆਲਮੀ ਅਨਿਸ਼ਚਿਤਤਾ ਦੇ ਵਿਚਕਾਰ ਖਾਦ ਦੀਆਂ ਕੀਮਤਾਂ ਵਿੱਚ ਬਹੁਤ ਉਛਾਲ ਆਇਆ, ਪਰ ਕਿਸਾਨਾਂ ਨੂੰ ਸਮਰਪਿਤ ਸਾਡੀ ਸਰਕਾਰ ਨੇ ਇਸ ਦਾ ਬੋਝ ਕਿਸਾਨਾਂ ’ਤੇ ਨਹੀਂ ਪੈਣ ਦਿੱਤਾ। ਇਸ ’ਤੇ ਸਰਕਾਰ ਨੇ ਲਗਭਗ 16 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਤੁਹਾਨੂੰ ਲੋਕਾਂ ਨੂੰ ਖਾਦ ਸਸਤੀ ਮਿਲੇ, ਇਸ ਲਈ ਤਿਜੋਰੀ ਵਿੱਚੋਂ 16 ਲੱਖ ਕਰੋੜ ਰੁਪਏ ਦੇਣੇ ਪਏ ਹਨ ਤਾਂ ਜੋ ਤੁਸੀਂ ਲੋਕਾਂ ’ਤੇ ਬੋਝ ਨਾ ਆਵੇ।

ਸਾਥੀਓ, 

ਪਹਿਲਾਂ ਦੀਆਂ ਸਰਕਾਰਾਂ ਐੱਮਐੱਸਪੀ ਨੂੰ ਲੈ ਕੇ ਵੀ ਕਿਸਾਨਾਂ ਨੂੰ ਧੋਖਾ ਹੀ ਦੇ ਰਹੀਆਂ ਸਨ, ਪਰ ਇਹ ਸਾਡੀ ਸਰਕਾਰ ਹੈ, ਜਿਸ ਨੇ ਐੱਮਐੱਸਪੀ ਦਾ ਵਾਅਦਾ ਪੂਰਾ ਕੀਤਾ ਹੈ। ਪਿਛਲੇ 12 ਸਾਲਾਂ ਵਿੱਚ, ਕਣਕ ਅਤੇ ਝੋਨੇ ਵਾਲੇ ਕਿਸਾਨਾਂ ਨੂੰ, ਅਜਿਹੇ ਕਿਸਾਨਾਂ ਨੂੰ ਐੱਮਐੱਸਪੀ ਦੇ ਰੂਪ ਵਿੱਚ 24 ਲੱਖ ਕਰੋੜ ਰੁਪਏ, 24 ਲੱਖ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿੱਚ ਗਏ ਹਨ।

ਸਾਥੀਓ, 

ਸਾਡੀ ਸਰਕਾਰ ਨੇ ਪੀਐੱਮ ਫਸਲ ਬੀਮਾ ਯੋਜਨਾ ਦਾ ਇੱਕ ਬਹੁਤ ਮਜ਼ਬੂਤ ​​ਸੁਰੱਖਿਆ ਕਵਚ ਕਿਸਾਨਾਂ ਨੂੰ ਦਿੱਤਾ ਹੈ। ਅਸੀਂ ਕਿਸਾਨ ਬੀਮਾ ਯੋਜਨਾ ਸ਼ੁਰੂ ਕੀਤੀ, ਵੱਡੇ ਪੱਧਰ ’ਤੇ ਸ਼ੁਰੂ ਕੀਤੀ। ਪਿਛਲੇ 10-12 ਸਾਲਾਂ ਵਿੱਚ ਕਿਸਾਨਾਂ ਨੂੰ ਫਸਲ ਬੀਮੇ ਦੇ ਮੁਆਵਜ਼ੇ ਵਿੱਚ ਵੀ 2 ਲੱਖ ਕਰੋੜ ਰੁਪਏ ਤੋਂ ਵੱਧ ਮਿਲ ਚੁੱਕੇ ਹਨ। ਖੇਤੀ ਨੂੰ ਨੁਕਸਾਨ ਹੋਇਆ, ਤਾਂ ਬੀਮੇ ਦੇ ਰੂਪ ਵਿੱਚ ਕਿਸਾਨਾਂ ਕੋਲ 2 ਲੱਖ ਕਰੋੜ ਰੁਪਏ ਪਹੁੰਚੇ ਹਨ। ਸਾਡਾ ਨਿਰੰਤਰ ਯਤਨ ਹੈ ਕਿ ਸਿੰਚਾਈ ’ਤੇ ਕਿਸਾਨ ਦੀ ਲਾਗਤ ਵੀ ਘੱਟ ਹੋਵੇ, ਇਸ ਵਿੱਚ ਪੀਐੱਮ ਕੁਸੁਮ ਯੋਜਨਾ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਇਸ ਦੇ ਤਹਿਤ, ਹੁਣ ਤੱਕ ਲਗਭਗ 12 ਲੱਖ ਸੋਲਰ ਪੰਪ ਦਿੱਤੇ ਜਾ ਚੁੱਕੇ ਹਨ। 12 ਲੱਖ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪ, ਪਾਣੀ ਕੱਢਣ ਲਈ ਕਿਸਾਨਾਂ ਨੂੰ ਦਿੱਤੇ ਗਏ ਹਨ, 12 ਲੱਖ ਪੰਪ। ਅਤੇ ਉਸ ਕਾਰਨ ਬਿਜਲੀ ਦੀ ਜ਼ਰੂਰਤ, ਡੀਜ਼ਲ ਦੀ ਜ਼ਰੂਰਤ ਸਭ ਪੂਰੀ ਹੋ ਗਈ। ਜੇਕਰ ਇਹ ਸੋਲਰ ਪੰਪ ਨਾ ਮਿਲਦੇ, ਤਾਂ 80 ਕਰੋੜ ਤੋਂ ਵੱਧ, 80 ਕਰੋੜ ਲੀਟਰ ਤੋਂ, 80 ਕਰੋੜ ਲੀਟਰ ਤੋਂ ਵੱਧ ਦਾ ਡੀਜ਼ਲ ਕਿਸਾਨਾਂ ਨੂੰ ਖਰੀਦਣਾ ਪੈਂਦਾ। ਭਾਵ ਇਸ ਵਿੱਚ ਜੋ ਪੈਸਾ ਲਗਦਾ, ਉਹ ਇਨ੍ਹਾਂ ਲੱਖਾਂ ਕਿਸਾਨਾਂ ਦੀ ਬੱਚਤ ਹੋਈ ਹੈ। ਅਤੇ ਇਸ ਨਾਲ, ਜੋ ਵਾਧੂ ਬਿਜਲੀ ਪੈਦਾ ਹੋਈ, ਉਹ ਵੱਖਰੀ। ਇੱਕ ਤਰ੍ਹਾਂ ਨਾਲ ਦੇਖੀਏ, ਤਾਂ ਸਿਰਫ਼ ਇਨ੍ਹਾਂ ਪੰਜ ਯੋਜਨਾਵਾਂ ਜਾਂ ਫ਼ੈਸਲਿਆਂ ਦੀ ਵਜ੍ਹਾ ਨਾਲ ਦੇਸ਼ ਦੇ ਕਿਸਾਨਾਂ ਨੂੰ 50 ਲੱਖ ਕਰੋੜ ਰੁਪਏ ਦੇ ਬਰਾਬਰ ਦੀ ਬੱਚਤ ਵੀ ਹੋਈ ਹੈ ਜਾਂ ਫਿਰ ਜਮ੍ਹਾਂ ਹੋਏ ਹਨ। 50 ਲੱਖ ਕਰੋੜ ਰੁਪਏ ਦਾ ਅੰਕੜਾ ਬਹੁਤ ਵੱਡਾ ਹੈ। ਇਨ੍ਹਾਂ 50 ਲੱਖ ਕਰੋੜ ਰੁਪਏ ਨੇ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਈ ਹੈ, ਭਾਰਤ ਵਿੱਚ ਖੇਤੀ ਦਾ ਸਮਰੱਥਾ ਵਧਾਈ ਹੈ।

ਸਾਥੀਓ, 

ਖੇਤੀ ਸਾਡੇ ਦੇਸ਼ ਦੀ ਪਰੰਪਰਾ ਵੀ ਹੈ, ਖੇਤੀ ਸਾਡੀ ਸੰਸਕ੍ਰਿਤੀ ਵੀ ਹੈ, ਖੇਤੀ ਸਾਡਾ ਸੱਭਿਆਚਾਰ ਵੀ ਹੈ। ਪਿਛਲੇ 12 ਸਾਲਾਂ ਵਿੱਚ ਸਾਡੀ ਸਰਕਾਰ ਨੇ ਖੇਤੀ ਵਿੱਚ ਸਾਇੰਸ ਅਤੇ ਤਕਨਾਲੋਜੀ ਦਾ ਵੀ ਵਿਆਪਕ ਸਮਾਵੇਸ਼ ਕੀਤਾ ਹੈ। ਅਸੀਂ ਖੇਤੀ ਨੂੰ, ਪਸ਼ੂ ਪਾਲਣ ਨੂੰ ਵਿਗਿਆਨਕਤਾ ਨਾਲ ਜੋੜਿਆ ਹੈ। ਸੌਇਲ ਹੈਲਥ ਕਾਰਡ ਇਸ ਦਾ ਬਹੁਤ ਵਧੀਆ ਉਦਾਹਰਣ ਹੈ। ਪਹਿਲਾਂ ਕਿਸਾਨ ਨੂੰ ਇਹ ਪਤਾ ਲਗਾਉਣ ਵਿੱਚ ਮੁਸ਼ਕਲ ਹੁੰਦੀ ਸੀ ਕਿ ਉਸ ਦੇ ਖੇਤ ਨੂੰ ਕਿਹੜੀ ਖਾਦ ਚਾਹੀਦੀ ਹੈ, ਕਿੰਨੀ ਮਾਤਰਾ ਵਿੱਚ ਚਾਹੀਦੀ ਹੈ। ਸੌਇਲ ਹੈਲਥ ਕਾਰਡ ਨੇ ਇਸ ਸਮੱਸਿਆ ਦਾ ਹੱਲ ਕੱਢਿਆ ਹੈ। ਅੱਜ 26 ਕਰੋੜ ਤੋਂ ਵੱਧ ਸੌਇਲ ਹੈਲਥ ਕਾਰਡ ਦੇਸ਼ ਦੇ ਕਿਸਾਨਾਂ ਕੋਲ ਹਨ। ਇਨ੍ਹਾਂ ਨਾਲ ਖੇਤੀ ਕਰਨ ਦੇ ਤਰੀਕਿਆਂ ਵਿੱਚ ਆਧੁਨਿਕਤਾ ਆਈ ਹੈ।

ਸਾਥੀਓ, 

ਕਿਸਾਨ ਲਈ ਮੌਸਮ ਵਿੱਚ ਹੋ ਰਿਹਾ ਬਦਲਾਅ ਬਹੁਤ ਵੱਡੀ ਚੁਣੌਤੀ ਹੈ। ਇਸ ਲਈ, ਸਾਡਾ ਯਤਨ ਹੈ ਕਿ ਕਿਸਾਨ ਨੂੰ ਲਗਾਤਾਰ ਬੀਜਾਂ ਦੀਆਂ ਨਵੀਆਂ ਕਿਸਮਾਂ ਉਪਲਬਧ ਹੋਣ, ਜੋ ਬਦਲਦੀ ਜਲਵਾਯੂ ਦੇ ਅਨੁਕੂਲ ਹੋਣ। ਬੀਤੇ ਸਾਲਾਂ ਵਿੱਚ ਬੀਜਾਂ ਦੀਆਂ ਲਗਭਗ ਤਿੰਨ ਹਜ਼ਾਰ ਨਵੀਆਂ ਕਿਸਮਾਂ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।

ਸਾਥੀਓ, 

ਪਸ਼ੂ ਪਾਲਣ ਸਾਡੀ ਪੇਂਡੂ ਅਰਥਵਿਵਸਥਾ ਦਾ ਮਹੱਤਵਪੂਰਨ ਅੰਗ ਹੈ, ਇਸ ਵਿੱਚ ਸਾਡੀਆਂ ਭੈਣਾਂ ਦੀ ਬਹੁਤ ਵੱਡੀ ਭਾਗੀਦਾਰੀ ਹੈ। ਬੀਤੇ ਦਹਾਕੇ ਵਿੱਚ ਅਸੀਂ ਪਸ਼ੂ ਪਾਲਣ ਅਤੇ ਡੇਅਰੀ ਸੈਕਟਰ ਵਿੱਚ ਵੀ ਵਿਗਿਆਨ ਅਤੇ ਤਕਨਾਲੋਜੀ ਦੀ ਵਰਤੋਂ ’ਤੇ ਜ਼ੋਰ ਦਿੱਤਾ ਹੈ। ਕਿਉਂਕਿ ਪਸ਼ੂ ਦੀ ਨਸਲ ਬਿਹਤਰ ਹੋਵੇਗੀ, ਤਾਂ ਦੁੱਧ ਉਤਪਾਦਨ ਵਧੇਗਾ। ਹੁਣੇ ਸ਼ੰਕਰ ਭਾਈ ਦੱਸ ਰਹੇ ਸਨ ਕਿ ਚਾਰ ਗਾਵਾਂ ਤੋਂ ਜਿੰਨਾ ਦੁੱਧ ਮਿਲਦਾ ਹੈ, ਅਸੀਂ ਚਾਹੁੰਦੇ ਹਾਂ ਕਿ ਇੱਕੋ ਹੀ ਗਾਂ ਤੋਂ ਓਨਾ ਮਿਲੇ। ਸਮੇਂ ’ਤੇ ਟੀਕਾਕਰਨ ਅਤੇ ਇਲਾਜ ਮਿਲੇਗਾ, ਤਾਂ ਬਿਮਾਰੀ ਤੋਂ ਹੋਣ ਵਾਲਾ ਨੁਕਸਾਨ ਘੱਟ ਹੋਵੇਗਾ। ਭਾਵ, ਪਸ਼ੂ ਸਿਹਤਮੰਦ ਹੋਵੇਗਾ, ਤਾਂ ਮੇਰੇ ਪਸ਼ੂ ਪਾਲਕ ਭਰਾਵਾਂ-ਭੈਣਾਂ ਦੀ ਕਮਾਈ ਵੀ ਵਧੇਗੀ।

ਸਾਥੀਓ, 

ਤੁਸੀਂ ਰਾਸ਼ਟਰੀ ਗੋਕੁਲ ਮਿਸ਼ਨ ਬਾਰੇ ਜਾਣਦੇ ਹੋ। ਇਸ ਦੇ ਤਹਿਤ ਦੇਸੀ ਨਸਲਾਂ ਦੀ ਸੰਭਾਲ ਅਤੇ ਵਿਗਿਆਨਕ ਪ੍ਰਜਨਨ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਬਨਾਸਕਾਂਠਾ ਵਿੱਚ ਬਣਿਆ ਨਵਾਂ ਰਿਸਰਚ ਸੈਂਟਰ ਇਸ ਮਿਸ਼ਨ ਨੂੰ ਹੋਰ ਮਜ਼ਬੂਤੀ ਦੇਵੇਗਾ। ਇੱਥੇ ਗੀਰ, ਸਾਹੀਵਾਲ ਅਤੇ ਕਾਂਕਰੇਜ ਵਰਗੀਆਂ ਦੇਸੀ ਗਾਵਾਂ ਅਤੇ ਮੇਹਸਾਣਾ, ਮੁਰ੍ਹਾ ਅਤੇ ਜਾਫ਼ਰਾਬਾਦੀ ਵਰਗੀਆਂ ਮੱਝਾਂ ਦੀਆਂ ਨਸਲਾਂ ਦੀ ਸੰਭਾਲ ਹੋਵੇਗੀ। ਨਾਲ ਹੀ, ਉਨ੍ਹਾਂ ਦੀ ਗੁਣਵੱਤਾ ਵਧਾਉਣ ਵਿੱਚ ਵੀ ਬਹੁਤ ਵੱਡਾ ਕੰਮ ਹੋਵੇਗਾ। ਕਾਂਕਰੇਜ ਨਸਲ ਲਈ ਤਾਂ ਦੇਸ਼ ਵਿੱਚ ਆਪਣੇ ਆਪ ਵਿੱਚ ਇਹ ਪਹਿਲੀ ਸੁਵਿਧਾ ਹੈ। ਇਸ ਨੂੰ ਇੱਕ ਉਦਾਹਰਣ ਨਾਲ ਸਮਝੀਏ, ਜੇਕਰ ਕਿਸੇ ਕਿਸਾਨ ਕੋਲ ਚੰਗੀ ਨਸਲ ਦੀ ਗਾਂ ਹੈ, ਜੋ ਜ਼ਿਆਦਾ ਦੁੱਧ ਦਿੰਦੀ ਹੈ ਅਤੇ ਘੱਟ ਖਰਚ ਵਿੱਚ ਸਿਹਤਮੰਦ ਰਹਿੰਦੀ ਹੈ, ਤਾਂ ਉਹ ਚਾਹੇਗਾ ਕਿ ਗਾਂ ਦੀ ਆਉਣ ਵਾਲੀ ਪੀੜ੍ਹੀ ਵਿੱਚ ਵੀ ਇਹ ਗੁਣ ਬਣੇ ਰਹਿਣ। ਆਈਵੀਐੱਫ ਵਰਗੀ ਆਧੁਨਿਕ ਤਕਨੀਕ ਇਸ ਵਿੱਚ ਮਦਦ ਕਰਦੀ ਹੈ। ਇਸ ਨਾਲ ਚੰਗੀ ਨਸਲ ਦੇ ਗੁਣ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਸੰਭਾਵਨਾ ਵਧਦੀ ਹੈ। ਇਸ ਦਾ ਸਿੱਧਾ ਲਾਭ ਪਸ਼ੂ ਪਾਲਕ ਨੂੰ ਮਿਲੇਗਾ।

 

ਸਾਥੀਓ, 

ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਵੀ ਸਾਡੀ ਤਰਜੀਹ ਹੈ। ਖੁਰਪਕਾ ਅਤੇ ਮੂੰਹਪਕਾ ਬਿਮਾਰੀ ਨਾਲ ਪਸ਼ੂਆਂ ਦੀ ਸਿਹਤ ਅਤੇ ਦੁੱਧ ਉਤਪਾਦਨ, ਦੋਵਾਂ ’ਤੇ ਅਸਰ ਪੈਂਦਾ ਹੈ। ਇਸ ਲਈ ਅਸੀਂ ਦੇਸ਼ ਭਰ ਵਿੱਚ ਮੁਫ਼ਤ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ। ਹੁਣ ਤੱਕ ਲਗਭਗ ਡੇਢ ਸੌ ਕਰੋੜ ਟੀਕੇ ਪਸ਼ੂਆਂ ਨੂੰ ਲਗਾਏ ਜਾ ਚੁੱਕੇ ਹਨ। 8 ਕਰੋੜ ਤੋਂ ਵੱਧ ਕਿਸਾਨਾਂ ਦੇ ਪਸ਼ੂਆਂ ਨੂੰ ਮੁਫ਼ਤ ਟੀਕੇ ਲੱਗੇ ਹਨ। ਇਸ ਨਾਲ ਪਸ਼ੂ ਪਾਲਕਾਂ ਦਾ, ਉਨ੍ਹਾਂ ਦਾ ਜੋ ਖਰਚੇ ਦਾ ਬੋਝ ਹੈ, ਉਹ ਵੀ ਘੱਟ ਹੋਇਆ ਹੈ।

ਸਾਥੀਓ, 

ਇਨ੍ਹਾਂ ਯਤਨਾਂ ਦਾ ਅਸਰ ਦੁੱਧ ਉਤਪਾਦਨ ਵਿੱਚ ਵੀ ਦਿਖ ਰਿਹਾ ਹੈ। ਸਾਲ 2013-14 ਵਿੱਚ ਇੱਕ ਗਾਂ ਜਾਂ ਮੱਝ, ਉਸ ਤੋਂ ਔਸਤਨ ਇੱਕ ਦਿਨ ਵਿੱਚ 5 ਲੀਟਰ ਤੋਂ ਵੀ ਘੱਟ ਦੁੱਧ ਮਿਲਦਾ ਸੀ। ਤੁਸੀਂ ਲੋਕਾਂ ਨੇ ਮੈਨੂੰ ਦਿੱਲੀ ਭੇਜਿਆ ਉਸ ਸਮੇਂ ਦਾ ਇਹ ਸਮਾਚਾਰ ਹੈ। ਪੰਜ ਲੀਟਰ ਤੋਂ ਵੀ ਘੱਟ ਦੁੱਧ ਇੱਕ ਦਿਨ ਵਿੱਚ। ਅੱਜ ਇਹ ਔਸਤ ਵਧ ਕੇ ਲਗਭਗ 8 ਲੀਟਰ ਹੋ ਗਈ ਹੈ, ਪੂਰੇ ਦੇਸ਼ ਵਿੱਚ ਐਵਰੇਜ 8 ਲੀਟਰ। ਭਾਰਤ ਵਿੱਚ ਦੁੱਧ ਉਤਪਾਦਨ ਦੀ ਉਤਪਾਦਕਤਾ ਵਧਣ ਦੀ ਗਤੀ ਦੁਨੀਆ ਵਿੱਚ ਸਭ ਤੋਂ ਤੇਜ਼ ਹੈ। ਦੁੱਧ ਉਤਪਾਦਨ ਵਿੱਚ ਭਾਰਤ ਦੁਨੀਆ ਵਿੱਚ ਨੰਬਰ ਵਨ ਹੈ। ਇਸ ਦਾ ਲਾਭ ਪਿੰਡਾਂ ਨੂੰ ਮਿਲਿਆ ਹੈ, ਕਿਸਾਨ ਪਰਿਵਾਰਾਂ ਦੀ ਕਮਾਈ ਵਧੀ ਹੈ।

ਸਾਥੀਓ, 

ਅਸੀਂ ਚਾਹੁੰਦੇ ਹਾਂ ਕਿ ਪਸ਼ੂ ਪਾਲਕ ਦੀ ਦੁੱਧ ਦੇ ਨਾਲ ਗੋਬਰ ਤੋਂ ਵੀ ਕਮਾਈ ਵਧੇ। ਗੋਬਰ ਅਤੇ ਖੇਤੀ ਦੇ ਰਹਿੰਦ-ਖੂੰਹਦ ਤੋਂ ਬਾਇਓਗੈਸ, ਬਾਇਓ-ਸੀਐੱਨਜੀ ਅਤੇ ਜੈਵਿਕ ਖਾਦ ਬਣਾਉਣ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਬਨਾਸ ਡੇਅਰੀ ਵਰਗੀਆਂ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਅੱਜ ਇੱਥੇ ਦੋ ਬਾਇਓ-ਸੀਐੱਨਜੀ ਪਲਾਂਟਾਂ ਦਾ ਨੀਂਹ ਪੱਥਰ ਵੀ ਹੋਇਆ ਹੈ। ਸਾਡਾ ਟੀਚਾ ਸਾਫ਼ ਹੈ— ਪਸ਼ੂ ਸਿਹਤਮੰਦ ਹੋਣ, ਦੁੱਧ ਉਤਪਾਦਨ ਵਧੇ ਅਤੇ ਗੋਬਰ ਦਾ ਵੀ ਪੂਰਾ ਉਪਯੋਗ ਹੋਵੇ। ਅਸੀਂ ਪਸ਼ੂ ਪਾਲਣ ਨੂੰ ਕੇਵਲ ਪਰੰਪਰਾ ਨਹੀਂ, ਸਗੋਂ ਕਿਸਾਨ ਦੀ ਆਮਦਨ ਵਧਾਉਣ ਅਤੇ ਪਿੰਡਾਂ ਨੂੰ ਖੁਸ਼ਹਾਲ ਬਣਾਉਣ ਦਾ ਮਜ਼ਬੂਤ ​​ਸਾਧਨ ਬਣਾ ਰਹੇ ਹਾਂ। ਹੁਣੇ ਸਾਰੀਆਂ ਭੈਣਾਂ ਨਾਲ ਮੈਂ ਗੱਲ ਕਰ ਰਿਹਾ ਸੀ, ਤਦ ਭੈਣਾਂ ਨੇ ਕਿਹਾ, ਅਸੀਂ 2 ਕਰੋੜ ਰੁਪਏ ਦਾ ਦੁੱਧ ਭਰਦੇ ਹਾਂ। 2 ਕਰੋੜ ਰੁਪਏ ਦਾ ਦੁੱਧ! ਅਤੇ ਮੈਂ ਪੁੱਛਿਆ, ਤੁਸੀਂ ਕਿੰਨਾ ਪੜ੍ਹੇ ਹੋ? ਉਨ੍ਹਾਂ ਨੇ ਕਿਹਾ, 4 ਕਿਤਾਬਾਂ ਪੜ੍ਹੀਆਂ ਹਨ ਅਤੇ 2 ਕਰੋੜ ਰੁਪਏ ਦਾ ਦੁੱਧ।

 

ਸਾਥੀਓ, 

ਬੀਤੇ ਸਾਲਾਂ ਵਿੱਚ ਅਸੀਂ ਪਿੰਡ ਦੀ ਖੁਸ਼ਹਾਲੀ ਲਈ ਸੰਪੂਰਨ ਪਹੁੰਚ ਨਾਲ ਕੰਮ ਕੀਤਾ ਹੈ। ਤੁਸੀਂ ਮੱਛੀ ਪਾਲਣ ਦਾ ਹੀ ਖੇਤਰ ਦੇਖੋ, ਕਿੰਨਾ ਵਿਸਤਾਰ ਹੋਇਆ ਹੈ। ਤੁਹਾਨੂੰ ਸੁਣ ਕੇ ਚੰਗਾ ਲੱਗੇਗਾ ਕਿ ਭਾਰਤ ਦਾ ਸੀ-ਫੂਡ ਨਿਰਯਾਤ ਦੁੱਗਣੇ ਤੋਂ ਵੱਧ ਹੋ ਗਿਆ ਹੈ। ਸਮੁੰਦਰ ਵਿੱਚ ਸਾਡੇ ਸਾਗਰ ਖੇਡੂ ਜਾਂਦੇ ਹਨ ਅਤੇ ਮੱਛੀਆਂ ਅਤੇ ਝੀਂਗਾ ਫੜਦੇ ਹਨ ਤੇ ਵੇਚਦੇ ਹਨ। ਅੱਜ ਬਹੁਤ ਵੱਡੀ ਛਲਾਂਗ ਲਗਾਈ ਹੈ, ਦੁਨੀਆ ਦੇ ਦੇਸ਼ਾਂ ਵਿੱਚ ਇਸ ਦੀ ਮੰਗ ਵਧੀ ਹੈ। ਮੱਛੀ ਪਾਲਣ ਦੇ ਖੇਤਰ ਵਿੱਚ ਸਹਿਕਾਰਤਾ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ।

ਸਾਥੀਓ, 

ਇੱਕ ਹੋਰ ਖੇਤਰ ਹੈ, ਜਿਸ ਨਾਲ ਸਾਡੇ ਕਿਸਾਨਾਂ ਨੂੰ ਆਮਦਨ ਦਾ ਇੱਕ ਹੋਰ ਸਾਧਨ ਮਿਲਿਆ ਹੈ। ਇਹ ਖੇਤਰ ਮਧੂ ਮੱਖੀ ਪਾਲਣ ਦਾ ਹੈ। ਬੀਤੇ 12 ਸਾਲਾਂ ਵਿੱਚ ਸ਼ਹਿਦ ਦਾ ਉਤਪਾਦਨ ਦੁੱਗਣਾ ਹੋਇਆ ਹੈ। ਅਤੇ ਮੈਨੂੰ ਯਾਦ ਹੈ ਕਿ ਮੈਂ ਬਨਾਸਕਾਂਠਾ ਵਿੱਚ ਆਇਆ ਸੀ, ਤਦ ਤੁਹਾਨੂੰ ਸਭ ਨੂੰ ਸੱਦਾ ਦਿੱਤਾ ਸੀ ਕਿ ਸਾਨੂੰ ਸਵੀਟ ਰੈਵੋਲਿਊਸ਼ਨ ਕਰਨਾ ਹੈ, ਸ਼ਹਿਦ ਕ੍ਰਾਂਤੀ ਕਰਨੀ ਹੈ, ਅਤੇ ਅੱਜ ਬਨਾਸਕਾਂਠਾ ਸ਼ਹਿਦ ਉਤਪਾਦਨ ਵਿੱਚ ਨਵੇਂ ਰਿਕਾਰਡ ਬਣਾਉਣ ਲੱਗਿਆ ਹੈ। ਅੱਜ ਭੈਣਾਂ ਨੂੰ ਮਿਲਿਆ, ਤਦ ਉਨ੍ਹਾਂ ਨੇ ਕਿਹਾ, ਅਸੀਂ 35 ਲੱਖ ਦਾ ਸ਼ਹਿਦ ਵੇਚਦੇ ਹਾਂ। ਤੁਹਾਨੂੰ ਜਾਣ ਕੇ ਮਾਣ ਹੋਵੇਗਾ ਕਿ ਸਾਡਾ ਦੇਸ਼ ਕੁਦਰਤੀ ਸ਼ਹਿਦ ਦਾ ਦੂਜਾ ਸਭ ਤੋਂ ਵੱਡਾ ਨਿਰਯਾਤਕ ਬਣ ਗਿਆ ਹੈ, ਅਤੇ ਇਹ ਜਿਹੜੀ ਸ਼ਹਿਦ ਕ੍ਰਾਂਤੀ ਆਈ ਹੈ, ਸਵੀਟ ਰੈਵੋਲਿਊਸ਼ਨ ਆਇਆ ਹੈ, ਇਸ ਵਿੱਚ ਸਾਡੀਆਂ ਭੈਣਾਂ ਦੇ ਸਵੈ-ਸਹਾਇਤਾ ਸਮੂਹਾਂ ਦਾ ਯੋਗਦਾਨ ਵੀ ਵਧਦਾ ਜਾ ਰਿਹਾ ਹੈ।

 

ਸਾਥੀਓ, 

ਕੁਝ ਦਿਨ ਪਹਿਲਾਂ ਹੀ 7 ਅਕਤੂਬਰ ਨੂੰ ਮੈਨੂੰ ਸਰਕਾਰ ਦੇ ਮੁਖੀ ਵਜੋਂ ਸੇਵਾ ਕਰਦਿਆਂ 25 ਸਾਲ ਪੂਰੇ ਹੋਏ ਹਨ। ਅਜਿਹਾ ਲੱਗਦਾ ਹੈ ਕਿ ਕੱਲ੍ਹ ਦੀ ਹੀ ਗੱਲ ਹੈ, ਓ ਹੋ-ਹੋ ਇਹ ਤਾਂ ਕੱਲ੍ਹ ਦੀ ਹੀ ਤਾਂ ਗੱਲ ਹੈ! ਜਦੋਂ 7 ਅਕਤੂਬਰ 2001 ਨੂੰ ਮੈਂ ਪਹਿਲੀ ਵਾਰ ਸਹੁੰ ਚੁੱਕੀ ਸੀ, ਤੁਸੀਂ ਆਪਣੇ ਨਰੇਂਦਰ ਭਾਈ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ, ਬਹੁਤ ਪ੍ਰੇਮ ਦਿੱਤਾ ਹੈ ਤੁਸੀਂ ਮੈਨੂੰ। ਅੱਜ ਮੈਨੂੰ ਇੱਥੇ ਥੋੜ੍ਹਾ ਅਟਪਟਾ ਜਿਹਾ ਲੱਗ ਰਿਹਾ ਸੀ, ਦੇਸ਼ ਭਰ ਵਿੱਚ ਜੋ ਚੱਲ ਰਿਹਾ ਹੈ, ਉਹ ਚੱਲੇਗਾ, ਪਰ ਇੱਥੇ ਸਾਡੇ ਸ਼ੰਕਰਭਾਈ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਹਬ, ਪ੍ਰਧਾਨ ਮੰਤਰੀ ਸਾਹਬ! ਤੁਸੀਂ ਹੀ ਦੱਸੋ ਮੇਰੇ ਗਲ ਦੇ ਹੇਠਾਂ ਇਹ ਸੰਬੋਧਨ ਉਤਰੇਗਾ ਕੀ? ਸਾਨੂੰ ਤਾਂ ਆਦਤ ਹੈ ਕਿ ਸਾਡੇ ਨਰੇਂਦਰ ਭਾਈ, ਕੌਣ ਆਇਆ ਹੈ ਭਾਈ, ਸਾਡੇ ਨਰੇਂਦਰ ਭਾਈ! ਚੰਗਾ ਲੱਗੇ ਕਿ ਨਾ ਲੱਗੇ, ਅਜਿਹਾ ਬੋਲਣ ਵਿੱਚ? ਪ੍ਰਧਾਨ ਮੰਤਰੀ ਅਤੇ ਸਾਹਬ, ਉਸ ਵਿੱਚ ਕੀ ਮਜ਼ਾ ਆਵੇਗਾ। ਅਤੇ ਮੈਨੂੰ ਵੀ ਜਦੋਂ ਗੁਜਰਾਤ ਦੇ ਮੇਰੇ ਭਰਾ ਅਜਿਹਾ ਕਹਿੰਦੇ ਹਨ ਕਿ ਸਾਡੇ ਨਰੇਂਦਰ ਭਾਈ, ਤਦ ਮੇਰੀ ਛਾਤੀ ਗਦਗਦ ਹੁੰਦੀ ਹੈ। ਅਤੇ ਪਿਆਰ ਤੋਂ ਵੀ ਵੱਧ, ਇੱਕ-ਇੱਕ ਗੁਜਰਾਤੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ, ਸਹੀ ਰਸਤੇ ’ਤੇ ਜਾਣ ਦਾ ਮੈਨੂੰ ਮਾਰਗਦਰਸ਼ਨ ਕੀਤਾ ਹੈ, ਪ੍ਰੇਰਣਾ ਦਿੱਤੀ ਹੈ। ਤਦ, ਸਰਕਾਰੀ ਦਫ਼ਤਰ, ਸਰਕਾਰ, ਫ਼ਾਈਲਾਂ ਬਾਰੇ ਮੈਂ ਕੁਝ ਨਹੀਂ ਜਾਣਦਾ ਸੀ। ਇੱਕ ਆਮ ਪਰਿਵਾਰ ਵਿੱਚੋਂ ਨਿਕਲਿਆ ਵਿਅਕਤੀ, ਜਿਸ ਦੀਆਂ ਪੀੜ੍ਹੀਆਂ ਨੇ ਕਦੇ ਪਿੰਡ ਦਾ ਸਰਪੰਚ ਬਣਨ ਦਾ ਸੁਪਨਾ ਤੱਕ ਨਹੀਂ ਦੇਖਿਆ ਸੀ, ਉਸ ਨੂੰ ਤੁਸੀਂ ਇਸ ਲਾਇਕ ਸਮਝਿਆ। ਪਹਿਲਾਂ ਗੁਜਰਾਤ ਦੀ ਅਤੇ ਫਿਰ ਦੇਸ਼ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਦਿੱਤੀ। ਹੁਣੇ ਮੈਂ ਭੈਣਾਂ ਨਾਲ ਗੱਲ ਕਰ ਰਿਹਾ ਸੀ, ਤਦ ਉਨ੍ਹਾਂ ਨੇ ਸਵਾਲ ਪੁੱਛਿਆ ਕਿ ਤੁਹਾਨੂੰ ਅਜਿਹੇ ਵਿਚਾਰ ਕਿਵੇਂ ਆਏ ਜਯੋਤੀ ਗ੍ਰਾਮ, ਪਾਣੀ ਲਿਆਉਣਾ, ਕੁਦਰਤੀ ਖੇਤੀ, ਪਸ਼ੂਆਂ ਲਈ ਇਹ ਸਭ ਕੀਤਾ? ਇਹ ਸਭ ਕਿਵੇਂ ਲੈ ਕੇ ਆਏ? ਕਿਵੇਂ ਆਏ ਇਹ ਵਿਚਾਰ?” ਮੈਂ ਕਿਹਾ ਇਸ ਵਿੱਚ ਕੋਈ ਨਵਾਂ ਗਣਿਤ ਨਹੀਂ ਹੈ, ਤੁਸੀਂ ਸਭ ਨੇ ਸਿਖਾਇਆ ਅਤੇ ਮੈਂ ਉੱਥੇ ਜਾ ਕੇ ਕੀਤਾ।

ਸਾਥੀਓ, 

ਮੈਂ ਸਿਰਫ਼ ਦੋ ਹੀ ਗੱਲਾਂ ਜਾਣਦਾ ਸੀ—ਜਨਸੇਵਾ ਤੋਂ ਰਾਸ਼ਟਰਸੇਵਾ ਅਤੇ ਗੁਜਰਾਤ ਦੇ ਵਿਕਾਸ ਤੋਂ ਦੇਸ਼ ਦਾ ਵਿਕਾਸ। ਬਾਕੀ, ਕਿਵੇਂ ਕਰਨਾ ਹੈ, ਕਿਵੇਂ ਅੱਗੇ ਵਧਣਾ ਹੈ, ਇਹ ਤੁਸੀਂ ਮੈਨੂੰ ਸਿਖਾਇਆ ਹੈ। ਮੈਂ ਦੇਸ਼ ਲਈ ਜੋ ਕੁਝ ਵੀ ਕਰ ਪਾਇਆ, ਇਸ ਦਾ ਮਾਣ ਸਾਰੇ ਦੇਸ਼ਵਾਸੀਆਂ ਨੂੰ ਹੈ, ਆਪ ਸਭ ਨੂੰ ਵੀ ਹੈ। ਇਸ ਲਈ ਮੈਂ ਤੁਹਾਡਾ ਜੀਵਨ ਭਰ ਕਰਜਾਈ ਰਹਾਂਗਾ, ਮੈਂ ਜੀਵਨ ਭਰ ਤੁਹਾਡਾ ਕਰਜ਼ਦਾਰ ਰਹਾਂਗਾ। ਅਤੇ ਜੀਵਨ ਦੇ ਆਖ਼ਰੀ ਪਲ ਤੱਕ ਤੁਹਾਡੀ ਸੇਵਾ ਵਿੱਚ ਹੀ ਜੁਟਿਆ ਰਹਾਂਗਾ। ਆਖ਼ਰੀ ਸਾਹ ਤੱਕ ਸੇਵਾ-ਸੇਵਾ-ਸੇਵਾ, ਦੇਸ਼ਵਾਸੀਆਂ ਦੀ ਸੇਵਾ, ਆਪ ਸਭ ਦੀ ਸੇਵਾ।

ਸਾਥੀਓ, 

ਇੱਥੇ ਜਿਹੜੇ ਵੱਡੀ ਉਮਰ ਦੇ ਸਾਥੀ ਹਨ, ਉਨ੍ਹਾਂ ਨੂੰ ਪੁਰਾਣੀਆਂ ਗੱਲਾਂ ਅੱਜ ਵੀ ਯਾਦ ਹੋਣਗੀਆਂ। 25 ਸਾਲ ਪਹਿਲਾਂ ਜਦੋਂ ਮੈਂ ਇੱਥੇ ਆਉਂਦਾ ਸੀ, ਤਦ ਇੱਥੇ ਬਿਜਲੀ-ਪਾਣੀ ਦੀ ਕਿੰਨੀ ਸਮੱਸਿਆ ਸੀ। ਮੈਂ ਤਦ ਵੀ ਕਹਿੰਦਾ ਸੀ ਕਿ ਸਾਨੂੰ ਬਿਜਲੀ ਅਤੇ ਪਾਣੀ ਬਚਾਉਣਾ ਹੋਵੇਗਾ, ਇਹ ਕਿਸਾਨ ਮੇਰੇ ਖਿਲਾਫ ਅੰਦੋਲਨ ਕਰਦੇ ਸਨ ਕਿ ਮੋਦੀ ਕੌਣ ਹੁੰਦਾ ਹੈ, ਸਾਨੂੰ ਕਹਿੰਦਾ ਹੈ ਕਿ ਪਾਣੀ ਬਚਾਓ, ਅਤੇ ਬਿਜਲੀ ਨਹੀਂ ਦਵਾਂਗਾ। ਮੈਂ ਤੁਹਾਡੇ ਨਾਲ ਲੜਦਾ ਰਿਹਾ, ਆਖ਼ਰਕਾਰ ਤੁਸੀਂ ਮੇਰੀ ਗੱਲ ਮੰਨੀ। ਅਤੇ ਅੱਜ, ਅੱਜ ਦੇਖੋ, ਅੱਜ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ। ਅੱਜ ਉਹ ਪੁਰਾਣੀਆਂ ਸਮੱਸਿਆਵਾਂ ਸਿਰਫ਼ ਯਾਦਾਂ ਵਿੱਚ ਰਹਿ ਗਈਆਂ ਹਨ। ਮੈਂ ਅੱਜ ਤੁਹਾਨੂੰ ਫਿਰ ਉਹੀ ਗੱਲ ਕਹਾਂਗਾ ਕਿ ਪਾਣੀ ਬਚਾਉਣਾ ਹੈ, ਬਿਜਲੀ ਵੀ ਬਚਾਉਣੀ ਹੈ।

ਸਾਥੀਓ, 

ਨਰਮਦਾ ਦੇ ਨੀਰ ਨੇ ਅਤੇ ਤੁਪਕਾ ਸਿੰਚਾਈ ਵਰਗੀ ਆਧੁਨਿਕ ਤਕਨੀਕ ਨੇ, ਬਨਾਸਕਾਂਠਾ ਦੀ ਤਸਵੀਰ ਬਦਲ ਦਿੱਤੀ ਹੈ, ਬਨਾਸਕਾਂਠਾ ਦੀ ਤਕਦੀਰ ਬਦਲ ਦਿੱਤੀ ਹੈ। ਬਨਾਸਕਾਂਠਾ ਦਾ ਆਲੂ ਅੱਜ ਵਿਸ਼ਵ-ਪ੍ਰਸਿੱਧ ਹੈ ਅਤੇ ਕੋਈ ਬਨਾਸਕਾਂਠਾ ਵਾਲੇ ਨੂੰ ਆ ਕੇ ਨਹੀਂ ਕਹੇਗਾ ਕਿ ਮੈਂ ਆਲੂ ਦਾ ਸੋਨਾ ਬਣਾਵਾਂਗਾ, ਉਹ ਕਹਿੰਦਾ ਹੈ ਮੈਂ ਪਹਿਲਾਂ ਤੋਂ ਬਣਾਉਂਦਾ ਹਾਂ। ਇੱਥੇ ਬਨਾਸ ਡੇਅਰੀ ਵਰਗਾ ਸਹਿਕਾਰਤਾ ਦਾ ਬ੍ਰਾਂਡ ਹੈ, ਜੋ ਕਾਸ਼ੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਸਹਿਕਾਰਤਾ ਦੇ ਅੰਦੋਲਨ ਨੂੰ ਵਿਸਤਾਰ ਦੇ ਰਿਹਾ ਹੈ। ਮੈਂ ਬਨਾਸ ਡੇਅਰੀ ਦਾ ਖ਼ਾਸ ਤੌਰ ’ਤੇ ਧੰਨਵਾਦ ਕਰਦਾ ਹਾਂ, ਕਿਉਂਕਿ ਮੇਰੀ ਕਾਸ਼ੀ ਵਿੱਚ ਵੀ ਤੁਹਾਡੇ ਤਜ਼ਰਬੇ ਦਾ, ਤੁਹਾਡੀ ਸੇਵਾ ਦਾ ਲਾਭ ਮਿਲ ਰਿਹਾ ਹੈ। ਹੁਣ ਤਾਂ ਫ੍ਰੈਂਚ-ਫ੍ਰਾਈਜ਼ ਬਣਾਉਣ ਵਾਲੇ ਆਲੂ ਪਲਾਂਟ ਵੀ, ਉਸ ਦੀ ਸਮਰੱਥਾ ਵੀ ਵਧਾਈ ਗਈ ਹੈ। ਇਸ ਨਾਲ ਆਲੂ ਦੀ ਜ਼ਿਆਦਾ ਖਰੀਦ ਸੰਭਵ ਹੋ ਸਕੇਗੀ। ਇਹ ਆਲੂ ਕਿਸਾਨਾਂ ਲਈ ਬਹੁਤ ਵੱਡੀ ਸੁਵਿਧਾ ਹੈ।

ਸਾਥੀਓ, 

ਫਲ ਅਤੇ ਸਬਜ਼ੀ ਦੀ ਖੇਤੀ, ਇਹ ਕਰਨ ਵਾਲੇ ਕਿਸਾਨਾਂ ਲਈ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ ਚੱਲ ਰਿਹਾ ਹੈ। ਇਸ ਦੇ ਤਹਿਤ, ਅੱਜ 12 ਕਲੱਸਟਰ ਸਵੀਕਾਰ ਕੀਤੇ ਗਏ ਹਨ। ਇਹ ਕਲੱਸਟਰ ਟਮਾਟਰ, ਆਲੂ, ਮਿਰਚ, ਅੰਗੂਰ, ਕੇਲਾ, ਪਿਆਜ, ਸੰਤਰਾ, ਅਨਾਰ ਅਤੇ ਕੋਕੋ ਵਰਗੇ ਫਲ-ਸਬਜ਼ੀਆਂ ਨਾਲ ਜੁੜੇ ਹਨ। ਇਸ ਲਈ ਕਿਸਾਨਾਂ ਨੂੰ ਨਵੇਂ ਬਾਗ ਲਗਾਉਣ ਅਤੇ ਪੁਰਾਣੇ ਬਾਗਾਂ ਦੇ ਕਾਇਆਕਲਪ ਲਈ ਲੋਕਾਂ ਨੂੰ ਤਿਆਰ ਕਰਕੇ ਅੱਗੇ ਲਿਜਾਇਆ ਜਾਵੇਗਾ ਅਤੇ ਇਸ ਪੂਰੇ ਪ੍ਰੋਜੈਕਟ ਲਈ ਸਬਸਿਡੀ ਦਿੱਤੀ ਜਾਵੇਗੀ। ਉੱਤਰ ਗੁਜਰਾਤ ਵਿੱਚ ਜੋ ਦੋ ਕਲੱਸਟਰ ਮਿਲੇ ਹਨ, ਇਨ੍ਹਾਂ ਨਾਲ ਬਨਾਸਕਾਂਠਾ ਅਤੇ ਸਾਬਰਕਾਂਠਾ ਦੇ ਆਲੂ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ।

ਸਾਥੀਓ, 

ਅੱਜ ਗੁਜਰਾਤ ਦੇ ਵਿਕਾਸ ਨਾਲ ਜੁੜੇ ਹੋਰ ਵੀ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਹੋਇਆ ਹੈ। ਅੱਜ ਗੁਜਰਾਤ ਨੂੰ ਅਹਿਮਦਾਬਾਦ-ਵਾਰਾਣਸੀ ਸਾਬਰਮਤੀ ਐਕਸਪ੍ਰੈੱਸ ਟ੍ਰੇਨ ਅਤੇ ਮੇਹਸਾਣਾ-ਬੇਚਾਰਜੀ-ਸਾਬਰਮਤੀ ਮੇਮੂ ਟ੍ਰੇਨ, ਇਹ ਦੋ ਨਵੀਆਂ ਰੇਲ ਸੇਵਾਵਾਂ ਮਿਲੀਆਂ ਹਨ, ਬਹੁਤ ਮਹੱਤਵ ਦੀਆਂ ਦੋਵੇਂ ਰੇਲ ਕਨੈਕਟੀਵਿਟੀਆਂ ਹਨ। ਇਸ ਤੋਂ ਇਲਾਵਾ, ਅਹਿਮਦਾਬਾਦ ਮੈਟਰੋ ਸੇਵਾ ਦਾ ਵੀ ਵਿਸਤਾਰ ਹੋ ਰਿਹਾ ਹੈ। ਅੱਜ ਗਿਫ਼ਟ ਸਿਟੀ ਅਤੇ ਏਅਰਪੋਰਟ ਨੂੰ ਜੋੜਨ ਲਈ ਮੈਟਰੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਅਹਿਮਦਾਬਾਦ-ਮੇਹਸਾਣਾ ਹਾਈਵੇਅ ਹੁਣ ਫੋਰ-ਲੇਨ ਤੋਂ ਏਟ-ਲੇਨ ਦਾ ਹੋਣ ਜਾ ਰਿਹਾ ਹੈ।

ਸਾਥੀਓ, 

ਅੱਜ ਗੁਜਰਾਤ ਦੇ ਬੱਚਿਆਂ ਲਈ 4 ਹਜ਼ਾਰ ਤੋਂ ਵੱਧ ਆਧੁਨਿਕ ਆਂਗਣਵਾੜੀਆਂ ਦੀ ਵੀ ਸ਼ੁਰੂਆਤ ਹੋ ਰਹੀ ਹੈ। ਇਨ੍ਹਾਂ ਨਾਲ ਕਰੀਬ 4 ਲੱਖ ਬੱਚਿਆਂ ਨੂੰ, ਗਰਭਵਤੀ ਮਾਵਾਂ ਨੂੰ ਫ਼ਾਇਦਾ ਹੋਵੇਗਾ।

ਸਾਥੀਓ, 

ਵਿਕਾਸ ਦਾ ਅਜਿਹਾ ਹਰ ਯਤਨ ਭਾਰਤ ਨੂੰ ਵਿਕਸਤ ਬਣਾਉਣ ਲਈ ਹੈ। ਅੱਜ ਦੇਸ਼ ਦਾ ਹਰ ਕਿਸਾਨ, ਹਰ ਨੌਜਵਾਨ, ਹਰ ਭੈਣ-ਧੀ ਵਿਕਸਤ ਭਾਰਤ ਬਣਾਉਣ ਦੇ ਸੰਕਲਪ ਨਾਲ ਅੱਗੇ ਵਧ ਰਹੀ ਹੈ। ਪਰ ਬਦਕਿਸਮਤੀ ਨਾਲ ਕੁਝ ਲੋਕਾਂ ਨੂੰ ਇਹ ਚੰਗਾ ਨਹੀਂ ਲੱਗ ਰਿਹਾ, ਕੁਝ ਲੋਕਾਂ ਨੂੰ ਸਵੀਕਾਰ ਨਹੀਂ ਹੋ ਰਿਹਾ। ਅਤੇ ਇਹ ਅਜਿਹੇ ਲੋਕ ਹਨ, ਜੋ ਦੇਸ਼ ਨੂੰ ਮੁਸ਼ਕਲ ਵਿੱਚ ਦੇਖਣਾ ਚਾਹੁੰਦੇ ਹਨ। ਦੇਸ਼ ਵਿੱਚ ਸੰਕਟ ਹੋਵੇ, ਤਾਂ ਉਨ੍ਹਾਂ ਨੂੰ ਆਨੰਦ ਮਿਲਦਾ ਹੈ। ਜਦੋਂ ਦੇਸ਼ ’ਤੇ ਸੰਕਟ ਆਉਂਦੇ ਹਨ, ਤਾਂ ਇਨ੍ਹਾਂ ਨੂੰ ਖ਼ੁਸ਼ੀ ਮਿਲਦੀ ਹੈ।

ਸਾਥੀਓ, 

ਇਸ ਦੀ ਤਾਜ਼ਾ ਉਦਾਹਰਣ ਈਰਾਨ ਅਤੇ ਉਸ ਖਾੜੀ ਦੇਸ਼ਾਂ ਦੇ ਆਸ-ਪਾਸ ਚੱਲ ਰਿਹਾ ਯੁੱਧ ਹੈ। ਭਾਰਤ ਜਦੋਂ ਇੱਕਜੁੱਟ ਹੋ ਕੇ ਇਸ ਦਾ ਸਾਹਮਣਾ ਕਰਨ ਵਿੱਚ ਜੁਟਿਆ ਹੈ, ਤਦ ਇਹ ਲੋਕ ਅਫ਼ਵਾਹਾਂ ਫੈਲਾਉਣ ਵਿੱਚ ਲੱਗੇ ਰਹੇ, ਅਫ਼ਵਾਹਾਂ ਫੈਲਾਈਆਂ ਗਈਆਂ, ਕਿਸਾਨਾਂ ਨੂੰ ਖਾਦ ਲਈ ਡਰਾਇਆ ਗਿਆ, ਖਾਦ ਨਹੀਂ ਮਿਲੇਗਾ, ਲਾਈਨਾਂ ਲਗਾ ਦਿੱਤੀਆਂ ਆਰਟੀਫਿਸ਼ੀਅਲ, ਮਾਹੌਲ ਬਿਗਾੜ ਦਿੱਤਾ। ਭੈਣਾਂ ਨੂੰ ਡਰਾ ਦਿੱਤਾ, ਹੁਣ ਗੈਸ ਨਹੀਂ ਮਿਲਣ ਵਾਲੀ, ਖਾਣਾ ਕਿਵੇਂ ਬਣਾਓਗੇ, ਬੱਚੇ ਸਕੂਲ ਕਿਵੇਂ ਜਾਣਗੇ। ਇਨ੍ਹਾਂ ਦਾ ਪਲਾਨ ਦੇਸ਼ ਵਿੱਚ ਅਫ਼ਰਾ-ਤਫ਼ਰੀ ਫੈਲਾਉਣ ਦਾ ਸੀ, ਤਾਂ ਜੋ ਇਹ ਮੋਦੀ ਨੂੰ ਬਦਨਾਮ ਕਰ ਸਕਣ।

ਸਾਥੀਓ,

ਮੈਂ ਦੇਸ਼ ਦੇ ਕਿਸਾਨ ਭੈਣਾਂ-ਭਾਈਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ, ਮੈਂ ਕਿਹਾ ਸੀ ਕਿ ਮੋਦੀ ਤੁਹਾਡੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਅਤੇ ਤੁਸੀਂ ਦੇਖੋ, ਇਹ ਯੁੱਧ ਅੱਜ ਵੀ ਚੱਲ ਰਿਹਾ ਹੈ, ਪਰ ਮੋਦੀ ਨੇ ਕਿਸਾਨਾਂ ਲਈ ਖਾਦ ਦੀ ਕਮੀ ਨਹੀਂ ਹੋਣ ਦਿੱਤੀ, ਖਾਦ ਘੱਟ ਨਹੀਂ ਪੈਣ ਦਿੱਤਾ।

ਸਾਥੀਓ, 

ਇਸ ਯੁੱਧ ਦੇ ਕਾਰਨ ਦੁਨੀਆ ਵਿੱਚ ਫਰਟੀਲਾਈਜ਼ਰ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ। ਖਾਦ ਬਣਾਉਣ ਲਈ ਜੋ ਕੈਮੀਕਲ ਲੱਗਦੇ ਹਨ, ਉਨ੍ਹਾਂ ਦੀਆਂ ਕੀਮਤਾਂ ਵੀ ਬਹੁਤ ਵਧ ਗਈਆਂ। ਇਸ ਦਾ ਬੋਝ ਵੀ ਸਰਕਾਰ ਨੇ ਕਿਸਾਨਾਂ ’ਤੇ ਨਹੀਂ ਪੈਣ ਦਿੱਤਾ। ਦੁਨੀਆ ਵਿੱਚ ਯੂਰੀਆ ਦੀ ਜੋ ਬੋਰੀ, ਦੁਨੀਆ ਵਿੱਚ 3 ਹਜ਼ਾਰ ਰੁਪਏ ਵਿੱਚ ਖਾਦ ਦੀ ਬੋਰੀ ਮਿਲਦੀ ਹੈ, ਉਹੀ ਬੋਰੀ ਭਾਰਤ ਦੇ ਕਿਸਾਨਾਂ ਨੂੰ 300 ਰੁਪਏ ਤੋਂ ਵੀ ਘੱਟ ਵਿੱਚ ਮਿਲਦੀ ਹੈ। ਖਾਦ ਦੀ ਯੂਰੀਆ ਦੀ ਬੋਰੀ ਦੀ ਦੁਨੀਆ ਵਿੱਚ ਤਿੰਨ ਹਜ਼ਾਰ ਦੀ ਕੀਮਤ ਹੈ, ਇਹ ਸਾਰਾ ਭਾਰ ਸਰਕਾਰ ਆਪਣੇ ਮੋਢਿਆਂ ’ਤੇ ਲੈਂਦੀ ਹੈ ਅਤੇ ਤੁਹਾਨੂੰ 300 ਰੁਪਏ ਵਿੱਚ ਦਿੰਦੀ ਹੈ। ਡੀਏਪੀ ਖਾਦ ਦੀ ਕੀਮਤ ਤਾਂ ਦੁਨੀਆ ਵਿੱਚ ਪੰਜ ਹਜ਼ਾਰ ਰੁਪਏ ਤੋਂ ਉੱਪਰ ਪਹੁੰਚ ਗਈ ਹੈ, ਪਰ ਭਾਰਤ ਦੇ ਕਿਸਾਨਾਂ ਨੂੰ ਉਹੀ ਬੋਰੀ ਸਾਢੇ ਤੇਰਾਂ ਸੌ ਰੁਪਏ ਵਿੱਚ ਮਿਲ ਰਹੀ ਹੈ। ਦੇਸ਼ ਇਹ ਮਦਦ ਇਸ ਲਈ ਕਰ ਰਿਹਾ ਹੈ, ਤਾਂ ਕਿ ਸਾਡਾ ਕਿਸਾਨ ਸਸ਼ਕਤ ਹੋਵੇ, ਕਿਸਾਨ ਦਾ ਜੀਵਨ ਬਿਹਤਰ ਹੋਵੇ।

ਸਾਥੀਓ, 

ਅਨਿਸ਼ਚਿਤਤਾ ਨਾਲ ਭਰੀ ਦੁਨੀਆ ਵਿੱਚ ਭਾਰਤ ਦਾ ਤੇਜ਼ ਵਿਕਾਸ ਪੂਰੀ ਦੁਨੀਆ ਲਈ ਨਵੀਂ ਉਮੀਦ ਹੈ। ਅਜਿਹੇ ਵਿੱਚ ਸਾਨੂੰ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਰਾਹ ’ਤੇ ਲਗਾਤਾਰ ਅੱਗੇ ਵਧਣਾ ਹੈ। ਅਤੇ ਕੱਲ੍ਹ, ਭਾਵ 31 ਅਕਤੂਬਰ ਨੂੰ ਇਸ ਸੰਕਲਪ ਨੂੰ ਮਜ਼ਬੂਤੀ ਦੇਣ ਦਾ ਦਿਨ ਹੈ। ਕੱਲ੍ਹ, ਸਰਦਾਰ ਵੱਲਭਭਾਈ ਪਟੇਲ ਦੀ ਜਨਮ ਜਯੰਤੀ ਹੈ, ਰਾਸ਼ਟਰੀ ਏਕਤਾ ਦਿਵਸ ਹੈ। ਕੱਲ੍ਹ ਸਰਦਾਰ ਸਾਹਬ ਦੀ ਜਯੰਤੀ ਹੈ, ਪੂਰਾ ਦੇਸ਼ ਰਾਸ਼ਟਰੀ ਏਕਤਾ ਦਿਵਸ ਮਨਾਵੇਗਾ। ਇਸ ਦਿਨ ਪੂਰੇ ਦੇਸ਼ ਵਿੱਚ ਰਨ ਫਾਰ ਯੂਨਿਟੀ, ਏਕਤਾ ਦੀ ਦੌੜ ਦੇਸ਼ ਭਰ ਵਿੱਚ ਲੱਗਦੀ ਹੈ। ਹੁਣ ਚਾਰੋਂ ਪਾਸੇ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਕਿਵੇਂ ਰਨ ਫਾਰ ਯੂਨਿਟੀ ਲਈ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਮੈਂ ਸਾਰੇ ਦੇਸ਼ਵਾਸੀਆਂ ਤੋਂ ਖ਼ਾਸ ਤੌਰ ’ਤੇ ਆਪਣੇ ਨੌਜਵਾਨ ਸਾਥੀਆਂ ਨੂੰ ਅਪੀਲ ਕਰਾਂਗਾ ਕਿ ਕੱਲ੍ਹ ਸਵੇਰੇ ਰਨ ਫਾਰ ਯੂਨਿਟੀ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ।

ਸਾਥੀਓ, 

ਹਰ ਸਾਲ 31 ਅਕਤੂਬਰ ਦੀ ਸਵੇਰ ਹੀ ਏਕਤਾ ਨਗਰ ਵਿੱਚ ਏਕਤਾ ਦਿਵਸ ਮਨਾਇਆ ਜਾਂਦਾ ਰਿਹਾ ਹੈ। ਪਰ ਇਸ ਵਾਰ ਰਨ ਫਾਰ ਯੂਨਿਟੀ ਅਤੇ ਹੋਰ ਪ੍ਰੋਗਰਾਮਾਂ ਨੂੰ ਧਿਆਨ ਵਿੱਚ ਰੱਖਦਿਆਂ, ਹੁਣ ਇਹ ਪ੍ਰੋਗਰਾਮ ਸਵੇਰ ਦੀ ਥਾਂ ਸ਼ਾਮ ਨੂੰ ਹੋਣ ਵਾਲਾ ਹੈ, ਇਸ ਵਿੱਚ ਬਦਲਾਅ ਵੀ ਹੈ। ਏਕਤਾ ਨਗਰ ਵਿੱਚ ਕੱਲ੍ਹ ਸ਼ਾਮ ਨੂੰ ਸਾਢੇ ਪੰਜ ਵਜੇ ਧੂਮ-ਧਾਮ ਨਾਲ ਏਕਤਾ ਦਿਵਸ ਮਨਾਇਆ ਜਾਵੇਗਾ। ਕੱਲ੍ਹ ਸ਼ਾਮ ਸਾਢੇ ਪੰਜ ਵਜੇ ਬਹੁਤ ਵੱਡੇ ਪੈਮਾਨੇ ’ਤੇ ਏਕਤਾ ਦਿਵਸ ਮਨਾਉਣ ਵਾਲੇ ਹਾਂ। ਤੁਸੀਂ ਲੋਕ ਟੀਵੀ ’ਤੇ ਦੇਖਣਾ ਕਿ ਗੁਜਰਾਤ ਦੀ ਧਰਤੀ ’ਤੇ ਅਜਿਹੀ ਪਰੇਡ ਹੋਵੇਗੀ ਕਿ ਤੁਹਾਨੂੰ 26 ਜਨਵਰੀ ਦੀ ਯਾਦ ਆ ਜਾਵੇਗੀ, ਦਿੱਲੀ ਦੀ ਯਾਦ ਆ ਜਾਵੇਗੀ, ਤੁਸੀਂ ਜ਼ਰੂਰ ਦੇਖਣਾ। ਪੁਲਿਸ ਅਤੇ ਸੁਰੱਖਿਆ ਬਲਾਂ ਦੀ ਪਰੇਡ ਹੋਵੇਗੀ, ਝਾਂਕੀਆਂ ਨਿਕਲਣਗੀਆਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਕਹਾਂਗਾ, ਕੱਲ੍ਹ ਸ਼ਾਮ ਨੂੰ ਇਸ ਆਯੋਜਨ ਨਾਲ ਵੀ ਜ਼ਰੂਰ ਜੁੜੋ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਕੱਛ ਤੋਂ ਕਾਮਾਖਿਆ ਤੱਕ, ਅਸੀਂ ਸਾਰੇ, ਪੂਰਾ ਦੇਸ਼, ਸਰਦਾਰ ਪਟੇਲ ਨੂੰ ਨਮਨ ਕਰੇ। ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਸੰਕਲਪ ਨੂੰ ਦੁਹਰਾਏ। ਇਸੇ ਅਪੀਲ ਦੇ ਨਾਲ ਇੱਕ ਵਾਰ ਫਿਰ ਤੋਂ ਆਪ ਸਭ ਨੂੰ ਵਿਕਾਸ ਕਾਰਜਾਂ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ। 

ਉੱਥੇ ਪਿੱਛੇ ਬੈਠੀਆਂ ਭੈਣਾਂ ਮੈਨੂੰ ਆਸ਼ੀਰਵਾਦ ਦੇ ਰਹੀਆਂ ਹਨ, ਮਾਤਾ ਜੀ ਤੁਹਾਡੇ ਪੈਰ ਛੂੰਹਦਾ ਹਾਂ, ਤੁਸੀਂ ਆਸ਼ੀਰਵਾਦ ਦੇ ਕੇ ਮੈਨੂੰ ਬਹੁਤ ਸ਼ਕਤੀ ਦੇ ਰਹੇ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ।

ਭਾਰਤ ਮਾਤਾ ਦੀ ਜੈ! 

ਭਾਰਤ ਮਾਤਾ ਦੀ ਜੈ!  

***********

ਐੱਮਜੇਪੀਐੱਸ/ਐੱਸਐੱਸ/ਐੱਸਐੱਸ/ਆਰਕੇ