ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੁਣੇ ਮੈਟਰੋ ਦੇ ਲਗਭਗ 21,800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੁਣੇ ਅਤੇ ਮਹਾਰਾਸ਼ਟਰ ਦੀ ਜਨਤਾ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਜਦੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਨਵੀਂਆਂ ਜਨਤਕ ਸਹੂਲਤਾਂ ਜੁੜਦੀਆਂ ਹਨ, ਤਾਂ ਤਿਉਹਾਰਾਂ ਦੀ ਖ਼ੁਸ਼ੀ ਕਈ ਗੁਣਾ ਵਧ ਜਾਂਦੀ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ 10 ਸਾਲ ਪਹਿਲਾਂ ਉਨ੍ਹਾਂ ਨੇ ਹੀ ਪੁਣੇ ਮੈਟਰੋ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਹਿੰਜੇਵਾੜੀ ਤੋਂ ਸ਼ਿਵਾਜੀਨਗਰ ਕੌਰੀਡੋਰ ਦੇ ਸ਼ੁਰੂ ਹੋਣ ਨਾਲ ਇੱਕ ਪ੍ਰਮੁੱਖ ਆਈਟੀ ਹੱਬ ਤੱਕ ਬਿਹਤਰ ਸੰਪਰਕ ਮਿਲੇਗਾ, ਜਦੋਂ ਕਿ ਅੱਜ ਸ਼ੁਰੂ ਕੀਤੀ ਗਈ ਨਵੀਂ ਲਾਈਨ ਸ਼ਹਿਰ ਦੇ ਪੁਰਾਣੇ ਅਤੇ ਨਵੇਂ ਹਿੱਸਿਆਂ ਨੂੰ ਆਪਸ ਵਿੱਚ ਹੋਰ ਬਿਹਤਰ ਤਰੀਕੇ ਨਾਲ ਜੋੜੇਗੀ।
ਪ੍ਰਧਾਨ ਮੰਤਰੀ ਨੇ ਪੁਣੇ ਨੂੰ ਵਿਚਾਰਾਂ ਦਾ ਇਤਿਹਾਸਕ ਕੇਂਦਰ ਦੱਸਿਆ, ਜਿਸ ਨੇ ਦੇਸ਼ ਅਤੇ ਸਮਾਜ ਨੂੰ ਹਮੇਸ਼ਾ ਦਿਸ਼ਾ ਦਿਖਾਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸ਼ਹਿਰ ਹੁਣ ਨੌਜਵਾਨਾਂ ਦੀਆਂ ਇੱਛਾਵਾਂ ਦੇ ਕੇਂਦਰ ਵਜੋਂ ਆਈਟੀ, ਆਟੋਮੋਬਾਈਲ, ਔਸ਼ਧੀ ਉਦਯੋਗ, ਸਟਾਰਟਅੱਪ, ਨਵੀਨਤਾ ਅਤੇ ਨਿਰਮਾਣ ਦੇ ਖੇਤਰਾਂ ਵਿੱਚ ਵਿਕਸਤ ਭਾਰਤ ਦੀ ਨਵੀਂ ਊਰਜਾ ਦਾ ਸੰਚਾਰ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਜਿਹੇ ਵਿੱਚ ਇੱਥੋਂ ਦੀ ਮਜ਼ਬੂਤ ਹੁੰਦੀ ਮੈਟਰੋ ਕਨੈਕਟੀਵਿਟੀ ਪੁਣੇ ਸ਼ਹਿਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਜਾ ਰਹੀ ਹੈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪੁਣੇ ਮੈਟਰੋ ਦਾ ਵਿਸਤਾਰ ਇਹ ਦਰਸਾਉਂਦਾ ਹੈ ਕਿ ਆਧੁਨਿਕ ਸ਼ਹਿਰਾਂ ਨੂੰ ਵਿਕਸਤ ਭਾਰਤ ਲਈ ਕਿਸ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸ਼ਹਿਰਾਂ ਨੂੰ ਸਿਰਫ਼ ਉਦਯੋਗਾਂ, ਖਾਣ-ਪੀਣ ਜਾਂ ਸਥਾਨਕ ਉਤਪਾਦਾਂ ਵਰਗੇ ਰਵਾਇਤੀ ਪੈਮਾਨਿਆਂ ਤੋਂ ਨਹੀਂ ਪਰਖਿਆ ਜਾਂਦਾ, ਸਗੋਂ ਉਨ੍ਹਾਂ ਦੀ ਮੁਕਾਬਲੇਬਾਜ਼ੀ ਅਤੇ ਜੀਵਨ ਜਿਉਣ ਦੇ ਤਰੀਕੇ ਤੋਂ ਪਰਖਿਆ ਜਾਂਦਾ ਹੈ। ਮੈਟਰੋ ਨੈੱਟਵਰਕ ਇਨ੍ਹਾਂ ਦੋਵਾਂ ਨੂੰ ਬਿਹਤਰ ਬਣਾਉਂਦਾ ਹੈ, ਜਿਸ ਨਾਲ ਲੋਕਾਂ ਦਾ ਯਾਤਰਾ ਦਾ ਸਮਾਂ ਬਚਦਾ ਹੈ ਅਤੇ ਉਨ੍ਹਾਂ ਨੂੰ ਕਾਫ਼ੀ ਸਹੂਲਤ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦਾ ਸਮਾਂ ਬਚਣ ਨਾਲ ਸ਼ਹਿਰੀ ਉਤਪਾਦਕਤਾ ਵਧਦੀ ਹੈ, ਜਿਸ ਨਾਲ ਰਾਸ਼ਟਰੀ ਅਰਥਵਿਵਸਥਾ ਵਿੱਚ ਵੀ ਤੇਜ਼ੀ ਆਉਂਦੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਅਤੇ ਜਦੋਂ ਅਰਥਵਿਵਸਥਾ ਅੱਗੇ ਵਧਦੀ ਹੈ, ਤਾਂ ਗ਼ਰੀਬਾਂ ਅਤੇ ਮੱਧ ਵਰਗ, ਦੋਵਾਂ ਨੂੰ ਇਸ ਦਾ ਲਾਭ ਮਿਲਦਾ ਹੈ।”
ਪ੍ਰਧਾਨ ਮੰਤਰੀ ਨੇ ਇਸ ਮੌਕੇ ਨੂੰ ਲੋਕ-ਪੱਖੀ ਅਤੇ ਸਰਗਰਮ ਸ਼ਾਸਨ ਦੀ ਉੱਤਮ ਉਦਾਹਰਣ ਦੱਸਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਿਛਲੇ 12 ਸਾਲਾਂ ਵਿੱਚ ਭਾਰਤ ਦਾ ਮੈਟਰੋ ਨੈੱਟਵਰਕ 26 ਸ਼ਹਿਰਾਂ ਵਿੱਚ ਲਗਭਗ 1,200 ਕਿੱਲੋਮੀਟਰ ਤੱਕ ਫੈਲ ਗਿਆ ਹੈ, ਜਿਸ ਨਾਲ ਰੋਜ਼ਾਨਾ ਇੱਕ ਕਰੋੜ ਤੋਂ ਵੱਧ ਯਾਤਰੀ ਲਾਭ ਉਠਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਭਾਰਤ ਦਾ ਮੈਟਰੋ ਨੈੱਟਵਰਕ ਦੁਨੀਆ ਦੇ ਚੋਟੀ ਦੇ ਤਿੰਨ ਮੈਟਰੋ ਨੈੱਟਵਰਕਾਂ ਵਿੱਚ ਗਿਣਿਆ ਜਾਂਦਾ ਹੈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਹਾਰਾਸ਼ਟਰ ਵਿੱਚ ਵੀ 2014 ਤੋਂ ਬਾਅਦ ਦੇਸ਼ ਵਰਗਾ ਹੀ ਬਦਲਾਅ ਆਇਆ ਹੈ ਜਦੋਂ ਰਾਜ ਵਿੱਚ ਸਿਰਫ਼ 10 ਤੋਂ 11 ਕਿੱਲੋਮੀਟਰ ਮੈਟਰੋ ਲਾਈਨਾਂ ਚਾਲੂ ਸਨ, ਜਦੋਂ ਕਿ ਹੁਣ ਲਗਭਗ 175 ਕਿੱਲੋਮੀਟਰ ਮੈਟਰੋ ਲਾਈਨਾਂ ਸੇਵਾ ਵਿੱਚ ਹਨ ਅਤੇ 680 ਕਿੱਲੋਮੀਟਰ ਤੋਂ ਵੱਧ ’ਤੇ ਨਿਰਮਾਣ ਕਾਰਜ ਚੱਲ ਰਿਹਾ ਹੈ। ਇਸ ਵਿੱਚ 2.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਪੈਸਾ ਮਜ਼ਦੂਰਾਂ ਦੀ ਜੇਬ ਵਿੱਚ ਜਾ ਰਿਹਾ ਹੈ, ਇੰਜੀਨੀਅਰਾਂ ਨੂੰ ਕੰਮ ਦੇ ਰਿਹਾ ਹੈ ਅਤੇ ਦੁਕਾਨਾਂ ਤੇ ਕਾਰਖ਼ਾਨਿਆਂ ਵਿੱਚ ਵੀ ਆਜੀਵਿਕਾ ਦੇ ਮੌਕੇ ਪੈਦਾ ਕਰ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਨਵੇਂ ਉਦਘਾਟਨ ਕੀਤੇ ਗਏ ਕੌਰੀਡੋਰ ਦੀ ਇੱਕ ਹੋਰ ਵਿਸ਼ੇਸ਼ਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਮੈਟਰੋ ਲਾਈਨ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਦੇ ਤਹਿਤ ਸਰਕਾਰ ਅਤੇ ਨਿੱਜੀ ਖੇਤਰ ਦੇ ਸਾਂਝੇ ਯਤਨਾਂ ਨਾਲ ਬਣਾਈ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਵਿਕਾਸ ਦਾ ਅਜਿਹਾ ਮਾਡਲ ਹੈ ਜਿਸ ਦੀ ਸਫ਼ਲਤਾ ਨਾਲ ਦੇਸ਼ ਦੀ ਤਰੱਕੀ ਨੂੰ ਹੋਰ ਗਤੀ ਮਿਲੇਗੀ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦਾ ਹਰ ਨਾਗਰਿਕ ਅਤੇ ਨੌਜਵਾਨ ਪੁੱਤਰ-ਧੀਆਂ ‘ਅਸੀਂ ਇਹ ਕਰ ਕੇ ਦਿਖਾਵਾਂਗੇ’ ਦੀ ਭਾਵਨਾ ਨਾਲ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਜੁਟੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਨੇ ਗ੍ਰਾਮੀਣ ਸੜਕਾਂ, ਰਾਜਮਾਰਗਾਂ, ਐਕਸਪ੍ਰੈੱਸਵੇਅ, ਨਵੀਂਆਂ ਅਤੇ ਬਿਜਲੀਕ੍ਰਿਤ ਰੇਲ ਲਾਈਨਾਂ, ਲੰਬੀਆਂ ਸੁਰੰਗਾਂ ਅਤੇ ਉੱਚੇ ਪੁੱਲਾਂ ਦੇ ਨਿਰਮਾਣ ’ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, “ਹੁਣ ਆਉਣ ਵਾਲੇ ਸਾਲਾਂ ਵਿੱਚ ਇਸ ਦੇ ਨਾਲ ਹੀ, ਦੇਸ਼ ਆਪਣੀ ਊਰਜਾ ਆਪਣੇ ਸ਼ਹਿਰਾਂ ਨੂੰ ਦੁਨੀਆ ਦੇ ਸਰਬੋਤਮ ਸ਼ਹਿਰਾਂ ਵਿੱਚੋਂ ਇੱਕ ਬਣਾਉਣ ਵਿੱਚ ਲਗਾਉਣ ਵਾਲਾ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼ਹਿਰ ਸਿਰਫ਼ ਰਹਿਣ ਦੀਆਂ ਥਾਵਾਂ ਨਹੀਂ, ਸਗੋਂ ਆਰਥਿਕ ਗਤੀਵਿਧੀਆਂ ਦੇ ਮੁੱਖ ਇੰਜਣ ਹੁੰਦੇ ਹਨ ਅਤੇ ਸੈਂਕੜੇ ਛੋਟੇ ਸ਼ਹਿਰਾਂ ਨੂੰ ਵਿਕਾਸ ਦੇ ਕੇਂਦਰਾਂ ਵਿੱਚ ਬਦਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਸਾਲ ਫਰਵਰੀ ਵਿੱਚ ‘ਅਰਬਨ ਚੈਲੇਂਜ ਫੰਡ’ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਜ਼ਿਕਰ ਕੀਤਾ। ਇਸ ਦੇ ਤਹਿਤ ਸ਼ਹਿਰੀ ਖੇਤਰਾਂ ਵਿੱਚ ਨਿਵੇਸ਼ ਜੁਟਾਉਣ ਲਈ ਕੇਂਦਰ ਸਰਕਾਰ 1 ਲੱਖ ਕਰੋੜ ਰੁਪਏ ਦੀ ਸਹਾਇਤਾ ਦੇਵੇਗੀ। ਉਨ੍ਹਾਂ ਨੇ ਸਥਾਨਕ ਸੰਸਥਾਵਾਂ ਅਤੇ ਨਿੱਜੀ ਖੇਤਰ ਦੇ ਭਾਈਵਾਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਤਨ ਵਿੱਚ ਮਿਸ਼ਨ ਦੇ ਰੂਪ ਵਿੱਚ ਸ਼ਾਮਲ ਹੋਣ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮਹਾਰਾਸ਼ਟਰ ਇਸ ਵਿੱਚ ਆਪਣੀ ਭੂਮਿਕਾ ਦਾ ਹੋਰ ਵਿਸਤਾਰ ਕਰੇਗਾ।”
ਪ੍ਰਧਾਨ ਮੰਤਰੀ ਨੇ ਭਾਰਤ ਬਾਰੇ ਆਲਮੀ ਚਰਚਾ ਨੂੰ ਹੁਲਾਰਾ ਦੇਣ ਵਾਲੀਆਂ ਦੋ ਪ੍ਰਮੁੱਖ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਸ਼ਟਰ ਨੇ ਔਖੀਆਂ ਅੰਤਰਰਾਸ਼ਟਰੀ ਸਥਿਤੀਆਂ ਦੇ ਵਿਚਕਾਰ ਵਿਸ਼ਵ ਵਿੱਚ ਸਭ ਤੋਂ ਤੇਜ਼ ਵਿਕਾਸ ਦਰ ਨੂੰ ਬਣਾਈ ਰੱਖਿਆ ਹੈ, ਜਦੋਂ ਕਿ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਸਿਰਫ਼ 10 ਤੋਂ 12 ਸਾਲਾਂ ਦੇ ਅੰਦਰ 50 ਕਰੋੜ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਗ਼ਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਪੀੜ੍ਹੀਆਂ ਤੋਂ ਚੱਲੇ ਆ ਰਹੇ ਦਹਾਕਿਆਂ ਤੋਂ ਦਿੱਤੇ ਗਏ ਫੋਕੇ ਨਾਅਰਿਆਂ ਤੋਂ ਅੱਗੇ ਵਧ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਪਹਿਲਾਂ ਗ਼ਰੀਬੀ ਦੇ ਖ਼ਿਲਾਫ਼ ਲੜਾਈ ਸਿਰਫ਼ ਨਾਅਰਿਆਂ ਵਿੱਚ ਹੁੰਦੀ ਸੀ, ਅੱਜ ਭਾਰਤ ਗ਼ਰੀਬੀ ਨੂੰ ਜ਼ਮੀਨੀ ਪੱਧਰ ’ਤੇ ਹਰਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵੀ ਹੈ ਅਤੇ ਸਭ ਤੋਂ ਤੇਜ਼ੀ ਨਾਲ ਗ਼ਰੀਬੀ ਘਟਾਉਣ ਵਾਲਾ ਦੇਸ਼ ਵੀ ਹੈ। ਇਹ ਦੋਵੇਂ ਉਪਲਬਧੀਆਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਵਧ ਰਹੀ ਅਰਥਵਿਵਸਥਾ ਅਤੇ ਵਿਸਤ੍ਰਿਤ ਬਜਟ ਵੱਡੇ ਪੱਧਰ ’ਤੇ ਜਨਤਕ ਨਿਵੇਸ਼ ਨੂੰ ਸਮਰੱਥ ਬਣਾਉਂਦਾ ਹੈ, ਜਦੋਂ ਕਿ ਜੋ ਪੈਸਾ ਕਦੇ ਘੁਟਾਲਿਆਂ ਅਤੇ ਲੀਕੇਜ ਵਿੱਚ ਗੁਆਚ ਜਾਂਦਾ ਸੀ, ਉਹ ਹੁਣ ਸਿੱਧੇ ਲਾਭਪਾਤਰੀਆਂ ਤੱਕ ਪਹੁੰਚਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਦੇ ਖ਼ਜ਼ਾਨੇ ਦਾ ਪੈਸਾ ਸੜਕਾਂ, ਰੇਲ, ਹਵਾਈ ਅੱਡਿਆਂ, ਮੈਟਰੋ ਵਿੱਚ ਲੱਗਦਾ ਹੈ, ਜਦੋਂ ਸਰਕਾਰ ਬਿਜਲੀ, ਪਾਣੀ, ਗੈਸ ਪਾਈਪਲਾਈਨ ’ਤੇ ਨਿਵੇਸ਼ ਵਧਾਉਂਦੀ ਹੈ, ਤਦ ਲੋਕਾਂ ਦਾ ਜੀਵਨ ਵੀ ਸੁਧਰਦਾ ਹੈ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਦੋਵੇਂ ਉਪਲਬਧੀਆਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ।”
ਪ੍ਰਧਾਨ ਮੰਤਰੀ ਨੇ ਗ਼ਰੀਬਾਂ ਲਈ ਘਰ, ਪਖਾਨੇ, ਹਰ ਘਰ ਜਲ, ਟੂਟੀ ਦੇ ਕੁਨੈਕਸ਼ਨ ਅਤੇ ਰਸੋਈ ਗੈਸ ਕੁਨੈਕਸ਼ਨ ਵਰਗੀਆਂ ਕਲਿਆਣਕਾਰੀ ਯੋਜਨਾਵਾਂ ਦੇ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਜ਼ਰੂਰੀ ਸਹੂਲਤਾਂ ਨੇ ਜਨਤਾ ਦੇ ਆਤਮਵਿਸ਼ਵਾਸ ਨੂੰ ਵਧਾਇਆ ਹੈ ਅਤੇ ਹਰ ਦਿਨ ਕੀਮਤੀ ਸਮੇਂ ਦੀ ਬਚਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਅਤੇ ਇਸ ਸਮੇਂ ਦੀ ਵਰਤੋਂ ਉਨ੍ਹਾਂ ਦੇ ਪਰਿਵਾਰਾਂ ਲਈ ਵਾਧੂ ਆਮਦਨ ਕਮਾਉਣ ਵਿੱਚ ਕੀਤੀ ਜਾ ਰਹੀ ਹੈ।”
ਪ੍ਰਧਾਨ ਮੰਤਰੀ ਨੇ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਨਾਲ ਉਨ੍ਹਾਂ ਨੂੰ ਗ਼ਰੀਬੀ ਤੋਂ ਉੱਭਰਨ ਦਾ ਹੌਸਲਾ ਮਿਲਦਾ ਹੈ, ਇਸ ਮੰਤਰ ਤੋਂ ਸਿੱਖਿਆ ਲੈ ਕੇ ਸਰਕਾਰ ਦੇ ਮੁਖੀ ਵਜੋਂ ਪਿਛਲੇ ਮਹੀਨੇ ਆਪਣੇ 25 ਸਾਲ ਪੂਰੇ ਹੋਣ ਨੂੰ ਯਾਦ ਕਰਦਿਆਂ, ਯੋਜਨਾ ਵੰਡ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਗ਼ਰੀਬੀ ਦੇ ਖ਼ਿਲਾਫ਼ ਸੰਕਲਪ ਲਈ ਲਾਭਪਾਤਰੀਆਂ ਨੂੰ ਮੰਚ ’ਤੇ ਸੱਦਣ ਲਈ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਗ਼ਰੀਬ ਕਲਿਆਣ ਮੇਲਿਆਂ ਦੀ ਸ਼ੁਰੂਆਤ ਕਰਨ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਉਹ ਗ਼ਰੀਬੀ ਨੂੰ ਹਰਾਉਣ ਦਾ ਸੰਕਲਪ ਲੈਂਦੇ ਸਨ ਅਤੇ ਇੱਕ ਆਤਮਵਿਸ਼ਵਾਸ ਲੈ ਕੇ ਆਯੋਜਨ ਤੋਂ ਪਰਤਦੇ ਸਨ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਸ਼ੁਰੂ ਕੀਤਾ ਗਿਆ ਮਿਸ਼ਨ ‘ਸਸ਼ਕਤ ਬਣਾਉਣ ਦੀ ਸ਼ਕਤੀ’ ਦੇ ਰੂਪ ਵਿੱਚ ਸੱਚੇ ਸੁਸ਼ਾਸਨ ਨਾਲ ਬਿਨਾਂ ਰੁਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਦਲਾਅ ਅਚਾਨਕ ਨਹੀਂ ਆਇਆ, ਸਗੋਂ ਸਾਲਾਂ ਦੇ ਸੋਚੇ-ਸਮਝੇ ਅਤੇ ਯੋਜਨਾਬੱਧ ਯਤਨਾਂ ਦਾ ਨਤੀਜਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਤਰ੍ਹਾਂ, 50 ਕਰੋੜ ਭਾਰਤੀਆਂ ਨੇ ਗ਼ਰੀਬੀ ਨੂੰ ਹਰਾਇਆ ਹੈ।”
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗ਼ਰੀਬੀ ਘਟਣ ਨਾਲ ਨਾ ਸਿਰਫ਼ ਉਨ੍ਹਾਂ ਪਰਿਵਾਰਾਂ ਨੂੰ ਲਾਭ ਹੁੰਦਾ ਹੈ ਜੋ ਤੰਗੀ-ਤੁਰਸ਼ੀ ਤੋਂ ਬਾਹਰ ਨਿਕਲਦੇ ਹਨ, ਸਗੋਂ ਪੂਰੇ ਦੇਸ਼ ਦਾ ਭਲਾ ਹੁੰਦਾ ਹੈ। ਇਸ ਨਾਲ ਰਾਸ਼ਟਰੀ ਅਰਥਵਿਵਸਥਾ ਵਿੱਚ ਨਵੀਂ ਜਾਨ ਆਉਂਦੀ ਹੈ ਅਤੇ ਇੱਕ ਨਵਾਂ ਮੱਧ ਵਰਗ ਬਣਦਾ ਹੈ ਜਿਸ ਦੀ ਖ਼ਰੀਦ ਸ਼ਕਤੀ ਬਾਜ਼ਾਰ ਵਿੱਚ ਮੰਗ ਵਧਾਉਂਦੀ ਹੈ ਅਤੇ ਦੁਕਾਨਾਂ ਤੋਂ ਲੈ ਕੇ ਕਾਰਖ਼ਾਨਿਆਂ ਤੱਕ ਨਵੀਂਆਂ ਸੰਭਾਵਨਾਵਾਂ ਪੈਦਾ ਕਰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਦਾ ਅਰਥ ਇਹ ਹੈ ਕਿ ਭਾਰਤ ਵਿੱਚ ਘੱਟ ਹੁੰਦੀ ਗ਼ਰੀਬੀ, ਭਾਰਤ ਦੀ ਅਰਥਵਿਵਸਥਾ ਨੂੰ ਨਵੀਂ ਉਚਾਈ ’ਤੇ ਲੈ ਜਾ ਰਹੀ ਹੈ।”
ਪ੍ਰਧਾਨ ਮੰਤਰੀ ਨੇ ਵਿਕਸਤ ਭਾਰਤ ਦੀ ਯਾਤਰਾ ਵਿੱਚ ਕਿਸਾਨਾਂ ਦੀ ਅਹਿਮ ਭੂਮਿਕਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੇ ਲਗਾਤਾਰ ਯਤਨਾਂ ਦਾ ਜ਼ਿਕਰ ਕਰਦਿਆਂ ਮਹਾਰਾਸ਼ਟਰ ਦੇ ਕਿਸਾਨ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਵੀ ਨੋਟਿਸ ਲਿਆ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਵਿਆਪਕ ਪੱਧਰ ’ਤੇ ਜਲ ਸੰਭਾਲ ਦੇ ਕੰਮ ਹੋਣ ਦੇ ਬਾਵਜੂਦ, ਖ਼ਰਾਬ ਮੌਸਮ ਅਤੇ ਕੁਦਰਤੀ ਆਫ਼ਤਾਂ ਕਾਰਨ ਉੱਥੋਂ ਦੇ ਕਿਸਾਨ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਸੋਕੇ ਦੀ ਸਥਿਤੀ, ਰਾਜ ਸਰਕਾਰ ਵੱਲੋਂ ਦਿੱਤੀ ਜਾ ਰਹੀ ਅਗਾਊਂ ਸਹਾਇਤਾ ਅਤੇ ‘ਪੀਐੱਮ ਕਿਸਾਨ’ ਨਿਧੀ ਦੇ ਟ੍ਰਾਂਸਫਰ ਦਾ ਜ਼ਿਕਰ ਕਰਦਿਆਂ ਕਿਸਾਨਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ। ਸ਼੍ਰੀ ਮੋਦੀ ਨੇ ਕਿਹਾ, “ਤੁਸੀਂ ਬਿਲਕੁਲ ਚਿੰਤਾ ਨਾ ਕਰੋ, ਅਸੀਂ ਸਾਰੇ ਕਿਸਾਨਾਂ ਦੇ ਨਾਲ ਹਾਂ।”
ਪ੍ਰਧਾਨ ਮੰਤਰੀ ਨੇ ਤਿਉਹਾਰਾਂ ਦੇ ਇਸ ਮੌਸਮ ਵਿੱਚ ਨਾਗਰਿਕਾਂ ਨੂੰ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਦੀ ਯਾਦ ਦਿਵਾਈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੋਕੇ ਤੋਂ ਪ੍ਰਭਾਵਿਤ ਲੋਕਾਂ, ਕਿਸਾਨ ਪਰਿਵਾਰਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋਰ ਲੋਕਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਘਰਾਂ ਵਿੱਚ ਵੀ ਦੀਵਾਲੀ ਦੀਆਂ ਖ਼ੁਸ਼ੀਆਂ ਬਣੀਆਂ ਰਹਿਣ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਇਸ ਆਫ਼ਤ ਦਾ ਮਿਲ ਕੇ ਸਾਹਮਣਾ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਸੀਂ ਸਾਰੇ ਮਿਲ ਕੇ ਹੀ ਇਸ ਆਫ਼ਤ ਦਾ ਸਾਹਮਣਾ ਕਰਾਂਗੇ।”
ਪ੍ਰਧਾਨ ਮੰਤਰੀ ਨੇ ਮੈਟਰੋ ਪ੍ਰੋਜੈਕਟਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਭ ਦਾ ਯਤਨ ਹੀ ਵਿਕਸਤ ਭਾਰਤ ਦੀ ਨੀਂਹ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸੇ ਭਾਵਨਾ ਨਾਲ ਸਾਨੂੰ ਦੇਸ਼ ਦੇ ਵਿਕਾਸ ਵਿੱਚ ਜੁਟੇ ਰਹਿਣਾ ਹੈ।”
A better-connected Pune is a faster-growing Pune! New Metro projects will boost the city’s growth and improve Ease of Living. https://t.co/CZzZ6clgJ2
— Narendra Modi (@narendramodi) November 3, 2026
IT, automobile, pharma, startups… Innovation से लेकर manufacturing तक, पुणे…देश के युवाओं के लिए सपनों और संकल्पों का स्थान है।
और ऐसे में मजबूत होती यहां की metro connectivity…पुणे शहर के विकास को नई गति देने जा रही है: PM @narendramodi
— PMO India (@PMOIndia) November 3, 2026
हमारे शहर केवल रहने की जगह नहीं हैं।
ये देश की Economic Activity के बड़े केंद्र भी हैं।
हमें देश के सैकड़ों छोटे शहरों को Growth Hubs भी बनाना है: PM @narendramodi
— PMO India (@PMOIndia) November 3, 2026
आज भारत वो देश है… जो Fastest Growing economy भी है और Fastest Poverty reducer भी है: PM @narendramodi
— PMO India (@PMOIndia) November 3, 2026
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
A better-connected Pune is a faster-growing Pune! New Metro projects will boost the city's growth and improve Ease of Living. https://t.co/CZzZ6clgJ2
— Narendra Modi (@narendramodi) November 3, 2026
IT, automobile, pharma, startups... Innovation से लेकर manufacturing तक, पुणे...देश के युवाओं के लिए सपनों और संकल्पों का स्थान है। और ऐसे में मजबूत होती यहां की metro connectivity...पुणे शहर के विकास को नई गति देने जा रही है: PM @narendramodi
— PMO India (@PMOIndia) November 3, 2026
हमारे शहर केवल रहने की जगह नहीं हैं। ये देश की Economic Activity के बड़े केंद्र भी हैं। हमें देश के सैकड़ों छोटे शहरों को Growth Hubs भी बनाना है: PM @narendramodi
— PMO India (@PMOIndia) November 3, 2026
आज भारत वो देश है... जो Fastest Growing economy भी है और Fastest Poverty reducer भी है: PM @narendramodi
— PMO India (@PMOIndia) November 3, 2026