Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਨੁਜ ਸ਼੍ਰੀਵਤਰੀ ਨੂੰ ਭਾਰਤ ਦਾ 100ਵਾਂ ਸ਼ਤਰੰਜ ਗ੍ਰੈਂਡਮਾਸਟਰ ਬਣਨ ’ਤੇ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਨੁਜ ਸ਼੍ਰੀਵਤਰੀ ਦੇ ਸ਼ਤਰੰਜ ਦਾ ਵੱਕਾਰੀ ਖ਼ਿਤਾਬ ਹਾਸਲ ਕਰਨ ਤੋਂ ਬਾਅਦ ਅੱਜ ਭਾਰਤ ਵਿੱਚ ਸ਼ਤਰੰਜ ਗ੍ਰੈਂਡਮਾਸਟਰਾਂ ਦੀ ਗਿਣਤੀ ਇੱਕ ਸੌ ਤੱਕ ਪਹੁੰਚਣ ਦੀ ਇਤਿਹਾਸਕ ਉਪਲਬਧੀ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਉਪਲਬਧੀ ਨੂੰ ਅਸਧਾਰਨ ਦੱਸਦਿਆਂ ਅਨੁਜ ਸ਼੍ਰੀਵਤਰੀ ਨੂੰ ਭਾਰਤ ਦਾ 100ਵਾਂ ਸ਼ਤਰੰਜ ਗ੍ਰੈਂਡਮਾਸਟਰ ਬਣਨ ’ਤੇ ਵਧਾਈ ਦਿੱਤੀ ਅਤੇ ਇਸ ਨੂੰ ਅਦਭੁਤ ਸਫਲਤਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ 100 ਗ੍ਰੈਂਡਮਾਸਟਰਾਂ ਤੱਕ ਪਹੁੰਚਣਾ ਜ਼ਿਕਰਯੋਗ ਉਪਲਬਧੀ ਹੈ ਜੋ ਦੇਸ਼ ਦੇ ਖਿਡਾਰੀਆਂ ਦੀ ਅਪਾਰ ਪ੍ਰਤਿਭਾ, ਸਮਰਪਣ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਨੌਜਵਾਨਾਂ ਵਿੱਚ ਸ਼ਤਰੰਜ ਦੀ ਵਧਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉੱਭਰ ਰਹੀਆਂ ਨੌਜਵਾਨ ਸ਼ਤਰੰਜ ਪ੍ਰਤਿਭਾਵਾਂ ਨੂੰ ਆਲਮੀ ਮੰਚ ’ਤੇ ਆਪਣੀ ਪਛਾਣ ਬਣਾਉਂਦੇ ਹੋਏ ਦੇਖ ਕੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਉਮੀਦ ਜਤਾਈ ਹੈ ਕਿ ਇਹ ਉਪਲਬਧੀ ਕਈ ਹੋਰ ਨੌਜਵਾਨਾਂ ਨੂੰ ਸ਼ਤਰੰਜ ਅਪਣਾਉਣ ਅਤੇ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਸਾਂਝਾ ਕੀਤਾ:

“ਭਾਰਤ ਨੇ ਸ਼ਤਰੰਜ ਵਿੱਚ ਸੈਂਕੜਾ ਜਮਾ ਲਿਆ ਹੈ!” 

ਇਹ ਅਸਧਾਰਨ ਹੈ, ਹੈ ਨਾ? 

ਭਾਰਤ ਵਿੱਚ ਹੁਣ ਇੱਕ ਸੌ ਸ਼ਤਰੰਜ ਗ੍ਰੈਂਡਮਾਸਟਰ ਹਨ!

ਭਾਰਤ ਦਾ 100ਵਾਂ ਸ਼ਤਰੰਜ ਗ੍ਰੈਂਡਮਾਸਟਰ ਬਣਨ ’ਤੇ ਅਨੁਜ ਸ਼੍ਰੀਵਤਰੀ ਨੂੰ ਦਿਲੋਂ ਵਧਾਈ! ਇਹ ਅਦਭੁਤ ਉਪਲਬਧੀ ਹੈ। 

ਭਾਰਤ ਦਾ 100 ਗ੍ਰੈਂਡਮਾਸਟਰਾਂ ਤੱਕ ਪਹੁੰਚਣਾ ਜ਼ਿਕਰਯੋਗ ਉਪਲਬਧੀ ਹੈ ਜੋ ਸਾਡੇ ਖਿਡਾਰੀਆਂ ਦੀ ਅਪਾਰ ਪ੍ਰਤਿਭਾ, ਸਮਰਪਣ ਅਤੇ ਸਖ਼ਤ ਮਿਹਨਤ ਦੇ ਨਾਲ-ਨਾਲ ਸਾਡੇ ਨੌਜਵਾਨਾਂ ਵਿੱਚ ਸ਼ਤਰੰਜ ਦੀ ਵਧਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ। 

ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਨੌਜਵਾਨ ਸ਼ਤਰੰਜ ਪ੍ਰਤਿਭਾਵਾਂ ਨੂੰ ਉੱਭਰਦੇ ਹੋਏ ਅਤੇ ਆਲਮੀ ਮੰਚ ’ਤੇ ਆਪਣੀ ਪਛਾਣ ਬਣਾਉਂਦੇ ਹੋਏ ਦੇਖਣਾ ਖ਼ਾਸ ਤੌਰ ’ਤੇ ਉਤਸ਼ਾਹਜਨਕ ਹੈ। 

ਉਮੀਦ ਹੈ ਕਿ ਇਹ ਉਪਲਬਧੀ ਕਈ ਹੋਰ ਨੌਜਵਾਨਾਂ ਨੂੰ ਸ਼ਤਰੰਜ ਖੇਡਣ ਅਤੇ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ।

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ