Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਬੈਂਗਲੁਰੂ ਵਿੱਚ ਪ੍ਰਸ਼ਾਂਤੀ ਕੁਟੀਰਮ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

ਬੈਂਗਲੁਰੂ ਵਿੱਚ ਪ੍ਰਸ਼ਾਂਤੀ ਕੁਟੀਰਮ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ


 

ਐਲਾਰਿਗੂ ਨੰਨ ਨਮਸਕਾਰਗਲੂ! 

ਕਰਨਾਟਕ ਦੀ ਰਾਜਪਾਲ ਸੁਧਾ ਯਾਦਵ ਜੀ, ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਕਾਰਯਵਾਹ, ਸਾਡੇ ਸਭ ਦੇ ਮਾਰਗ-ਦਰਸ਼ਕ, ਸ਼੍ਰੀ ਦੱਤਾਤ੍ਰੇਯ ਹੋਸਬਾਲੇ ਜੀ, ਐੱਸ-ਵਿਆਸਾ ਦੇ ਪ੍ਰਧਾਨ ਐੱਚ. ਆਰ. ਨਾਗੇਂਦਰ ਜੀ, ਉਪ-ਪ੍ਰਧਾਨ ਡਾ. ਆਰ. ਨਾਗਰਤਨਾ ਜੀ, ਚਾਂਸਲਰ ਐੱਚ. ਆਰ. ਦਯਾਨੰਦ ਸਵਾਮੀ ਜੀ, ਵਾਈਸ ਚਾਂਸਲਰ ਮੰਜੂਨਾਥ ਐੱਨ. ਕੇ. ਜੀ, ਸੰਸਦ ਮੈਂਬਰ ਸੀ. ਐੱਨ. ਮੰਜੂਨਾਥ ਜੀ, ਦੱਖਣ ਕੋਰੀਆ ਦੇ ਮਿਰਯਾਂਗ ਸ਼ਹਿਰ ਦੇ ਮੇਅਰ, ਇੱਥੇ ਮੌਜੂਦ ਹੋਰ ਸਾਰੇ ਪਤਵੰਤੇ, ਦੇਵੀਓ ਅਤੇ ਸੱਜਣੋ!

ਅੱਜ ਬੈਂਗਲੁਰੂ ਵਿੱਚ ਮੈਨੂੰ, ਯੋਗ ਦੀ ਅਦਭੁਤ ਊਰਜਾ ਨੂੰ ਮਹਿਸੂਸ ਕਰਨ ਦਾ ਮੌਕਾ ਮਿਲ ਰਿਹਾ ਹੈ। ਕਰਨਾਟਕ ਦੀ ਇਹ ਧਰਤੀ ਸਦੀਆਂ ਤੋਂ ਯੋਗ ਦਾ ਕੇਂਦਰ ਰਹੀ ਹੈ। ਯੋਗ ਨਾਲ ਜੁੜੇ ਕਿੰਨੇ ਹੀ ਆਚਾਰੀਆਂ ਅਤੇ ਵਿਦਵਾਨਾਂ ਨੇ ਇੱਥੇ ਜਨਮ ਲਿਆ ਹੈ, ਅਤੇ ਯੋਗ ਦੀ ਪਰੰਪਰਾ ਨੂੰ ਖ਼ੁਸ਼ਹਾਲ ਵੀ ਬਣਾਇਆ ਹੈ। ਅਸੀਂ ਸਭ ਜਾਣਦੇ ਹਾਂ, ਕੰਨੜ ਸਿਨੇਮਾ ਦੇ ਮਹਾਨ ਕਲਾਕਾਰ ਡਾ. ਰਾਜਕੁਮਾਰ ਜੀ, ਅਜਿਹੀ ਸ਼ਖ਼ਸੀਅਤਾਂ ਵੀ ਇੱਥੇ ਹੋਈਆਂ ਹਨ, ਜਿਨ੍ਹਾਂ ਨੇ ਕਲਾ ਜਗਤ ਦੇ ਨਾਲ-ਨਾਲ ਯੋਗ ਦੀ ਵੀ ਸੇਵਾ ਕੀਤੀ ਹੈ।

ਸਾਥੀਓ, 

ਕਰਨਾਟਕ ਦੀ ਇਸ ਮਹਾਨ ਵਿਰਾਸਤ ਦੇ ਵਿਚਕਾਰ, ਪ੍ਰਸ਼ਾਂਤੀ ਕੁਟੀਰਮ ਦੇ 50 ਸਾਲਾਂ ਦੀ ਯਾਤਰਾ, ਸੇਵਾ ਅਤੇ ਸਮਰਪਣ ਦੀ ਅਜਿਹੀ ਅਦਭੁਤ ਅਤੇ ਬੇਮਿਸਾਲ ਗਾਥਾ ਹੈ, ਜਿਸ ਨੂੰ ਹਰ ਭਾਰਤੀ ਨੂੰ ਜਾਣਨਾ ਚਾਹੀਦਾ ਹੈ। ਕਿਸ ਤਰ੍ਹਾਂ ਇੱਕ ਸਾਧਾਰਨ ਜਿਹਾ ਯੋਗ ਕੇਂਦਰ, ਇੰਨੀ ਵੱਡੀ ਲਹਿਰ ਵਿੱਚ ਬਦਲ ਗਿਆ, ਇਹ ਆਪਣੇ ਆਪ ਵਿੱਚ ਇੱਕ ਪ੍ਰੇਰਣਾ ਹੈ।

ਸਾਥੀਓ, 

ਅੱਜ ਇਸ ਮੌਕੇ ’ਤੇ ਇੱਥੇ ਕਈ ਨਵੀਆਂ ਸੁਵਿਧਾਵਾਂ ਦੀ ਸ਼ੁਰੂਆਤ ਵੀ ਹੋਈ ਹੈ। ਮੈਂ ਇਨ੍ਹਾਂ ਯਤਨਾਂ ਲਈ ਵੀ ਐੱਸ-ਵਿਆਸਾ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਆਪ ਸਭ ਨੂੰ, ਅਤੇ ਪ੍ਰਸ਼ਾਂਤੀ ਕੁਟੀਰਮ ਨਾਲ ਜੁੜੇ ਲੱਖਾਂ ਸਾਧਕਾਂ ਨੂੰ ਗੋਲਡਨ ਜੁਬਲੀ ਦੀ ਵੀ ਵਧਾਈ ਦਿੰਦਾ ਹਾਂ।

ਸਾਥੀਓ, 

ਪ੍ਰਸ਼ਾਂਤੀ ਕੁਟੀਰਮ ਦੀ ਗੋਲਡਨ ਜੁਬਲੀ ਦੇ ਨਾਲ ਹੀ, ਇਸ ਸਾਲ ਅਸੀਂ ਸਤਿਕਾਰਯੋਗ ਐੱਚ. ਵੀ. ਸ਼ੇਸ਼ਾਦਰੀ ਜੀ ਦੀ ਜਨਮ ਸ਼ਤਾਬਦੀ ਵੀ ਮਨਾ ਰਹੇ ਹਾਂ। ਮੈਂ ਉਨ੍ਹਾਂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ। ਸ਼ੇਸ਼ਾਦਰੀ ਜੀ ਨੇ ਆਪਣਾ ਪੂਰਾ ਜੀਵਨ ‘ਵਿਅਕਤੀ ਨਿਰਮਾਣ ਤੋਂ ਰਾਸ਼ਟਰ ਨਿਰਮਾਣ’ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਿੱਚ ਲਗਾਇਆ। ਉਹ ਜਾਣਦੇ ਸਨ ਕਿ ਜੇਕਰ ਦੇਸ਼ ਨੂੰ ਸਫ਼ਲਤਾ ਦੇ ਸਿਖਰ ’ਤੇ ਲੈ ਕੇ ਜਾਣਾ ਹੈ, ਤਾਂ ਉਸ ਲਈ ਸਮਰਪਿਤ, ਸਮਰੱਥ ਅਤੇ ਅਨੁਸ਼ਾਸਿਤ ਨਾਗਰਿਕ ਚਾਹੀਦੇ ਹਨ। ਸ਼ੇਸ਼ਾਦਰੀ ਜੀ ਨੇ ਅਜਿਹੇ ਲੋਕਾਂ ਨੂੰ ਤਿਆਰ ਕਰਨ ਲਈ ਆਪਣੇ ਆਪ ਨੂੰ ਖਪਾ ਦਿੱਤਾ। ਰਾਸ਼ਟਰੀ ਸਵੈਮਸੇਵਕ ਸੰਘ ਵਿੱਚ ਰਹਿੰਦਿਆਂ ਉਨ੍ਹਾਂ ਨੇ ਜਿਹੜੇ ਟੀਚੇ ਮਿਥੇ, ਅੱਜ ਵੀ ਕਰੋੜਾਂ ਸਵੈਮਸੇਵਕ ਉਸ ਤੋਂ ਪ੍ਰੇਰਣਾ ਲੈਂਦੇ ਹਨ।

ਸਾਥੀਓ, 

ਅਸੀਂ ਉਨ੍ਹਾਂ ਨੂੰ ਯਾਦ ਕਰਦੇ ਹਾਂ, ਤਾਂ ਮਨ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਦੀ ਸਾਦਗੀ ਭਰੀ ਤਸਵੀਰ ਉੱਭਰ ਕੇ ਆਉਂਦੀ ਹੈ। ਹੁਣੇ ਦੱਤਾ ਜੀ ਨੇ ਬਹੁਤ ਚੰਗੇ ਸ਼ਬਦਾਂ ਵਿੱਚ ਉਨ੍ਹਾਂ ਦੀ ਸਾਦਗੀ ਦਾ ਜ਼ਿਕਰ ਵੀ ਕੀਤਾ ਹੈ। ਇੰਨਾ ਵੱਡੀ ਸ਼ਖਸੀਅਤ, ਇੰਨਾ ਵਿਆਪਕ ਤਜਰਬਾ, ਅਤੇ ਫਿਰ ਵੀ, ਵਿਵਹਾਰ ਵਿੱਚ ਇੰਨੀ ਨਿਮਰਤਾ! ਖ਼ੁਦ ਪਿੱਛੇ ਰਹਿ ਕੇ ਦੂਜਿਆਂ ਨੂੰ ਅੱਗੇ ਵਧਾਉਣਾ, ਲੋਕਾਂ ਨੂੰ ਜੋੜਨਾ, ਉਨ੍ਹਾਂ ਨੂੰ ਦੇਸ਼ ਲਈ ਤਿਆਰ ਕਰਨਾ, ਇਹ ਉਨ੍ਹਾਂ ਦੇ ਜੀਵਨ ਦੀ ਵੱਡੀ ਸਾਧਨਾ ਸੀ। ਗੱਲਬਾਤ ਦੌਰਾਨ ਅਕਸਰ ਉਹ ਇੱਕ ਉਦਾਹਰਣ ਦਿੰਦੇ ਸਨ। ਉਹ ਕਹਿੰਦੇ ਸਨ ਕਿ ਸਾਨੂੰ ਇੱਕ ਮਾਂ ਦੇ ਵਿਵਹਾਰ ਤੋਂ ਸਿੱਖਣਾ ਚਾਹੀਦਾ ਹੈ। ਜਿਵੇਂ ਮਾਂ ਆਪਣੇ ਬੱਚੇ ਲਈ ਪੂਰੀ-ਪੂਰੀ ਰਾਤ ਜਾਗ ਕੇ ਵੀ ਉਸ ਦੀ ਸੇਵਾ ਕਰਦੀ ਹੈ, ਉਸ ਨੂੰ ਸੰਭਾਲਦੀ ਹੈ, ਉਸ ਲਈ ਬਿਨਾਂ ਸੁਆਰਥ ਦੇ ਕੰਮ ਕਰਦੀ ਹੈ, ਉਸੇ ਤਰ੍ਹਾਂ ਅਸੀਂ ਇਸ ਭਾਵਨਾ ਨੂੰ ਸਮਾਜ ਲਈ ਵਿਸਤਾਰ ਦੇ ਦੇਈਏ, ਤਾਂ ਸਮਾਜ ਦਾ ਕਿੰਨਾ ਵੱਡਾ ਲਾਭ ਹੋਵੇਗਾ।

 

ਸਾਥੀਓ, 

ਇੱਕ ਮਾਂ ਵਰਗੀ ਨਿਰਛਲਤਾ ਨਾਲ ਸ਼ੇਸ਼ਾਦਰੀ ਜੀ, ਸਮਾਜ ਦੀ ਸੇਵਾ ਵਿੱਚ ਜੁਟੇ ਰਹੇ। ਅਤੇ ਮੇਰਾ ਸੁਭਾਗ ਰਿਹਾ ਕਿ ਮੈਨੂੰ ਲਗਾਤਾਰ ਉਨ੍ਹਾਂ ਦਾ ਪਿਆਰ ਮਿਲਿਆ, ਉਨ੍ਹਾਂ ਦਾ ਮਾਰਗਦਰਸ਼ਨ ਮਿਲਿਆ। ਉਨ੍ਹਾਂ ਦੇ ਨਾਲ ਬਿਤਾਏ ਸਮੇਂ ਦੀਆਂ ਯਾਦਾਂ, ਉਨ੍ਹਾਂ ਦੀਆਂ ਗੱਲਾਂ, ਅੱਜ ਵੀ ਮੇਰੇ ਲਈ ਬਹੁਤ ਅਨਮੋਲ ਹਨ।

ਸਾਥੀਓ, 

ਸ਼ੇਸ਼ਾਦਰੀ ਜੀ ਦੀ ਇੱਕ ਹੋਰ ਗੱਲ ਮੈਂ ਕਦੇ ਭੁੱਲ ਨਹੀਂ ਸਕਦਾ। ਉਹ ਕਿਹਾ ਕਰਦੇ ਸਨ ਕਿ ਜੇਕਰ ਅਸੀਂ ਸਮਾਜ ਨੂੰ ਦੋਵੇਂ ਹੱਥਾਂ ਨਾਲ ਦਿੰਦੇ ਹਾਂ, ਤਾਂ ਸਮਾਜ ਸਾਨੂੰ ਲੱਖਾਂ ਹੱਥਾਂ ਨਾਲ ਮੋੜਦਾ ਹੈ। ਮੈਂ ਖੁਦ ਆਪਣੇ ਜੀਵਨ ਵਿੱਚ ਵਾਰ-ਵਾਰ ਇਸ ਨੂੰ ਸਾਕਾਰ ਹੁੰਦੇ ਦੇਖਿਆ ਹੈ। ਜਨਤਾ ਜਨਾਰਦਨ ਦੀ ਸੇਵਾ ਕਰਦਿਆਂ, ਜਨਤਾ ਨੇ ਮੈਨੂੰ ਹਮੇਸ਼ਾ ਆਪਣਾ ਅਸ਼ੀਰਵਾਦ ਦਿੱਤਾ ਹੈ ਅਤੇ ਇਹ ਮੇਰੇ ਜੀਵਨ ਦੀ ਬਹੁਤ ਵੱਡੀ ਪੂੰਜੀ ਹੈ।

ਸਾਥੀਓ, 

ਸ਼ੇਸ਼ਾਦਰੀ ਜੀ ਦੇ ਪਰਿਵਾਰ ਵਿੱਚ ਵੀ ਸਾਨੂੰ ਇਸੇ ਸੇਵਾ ਭਾਵਨਾ ਦੇ ਦਰਸ਼ਨ ਹੁੰਦੇ ਹਨ। ਡਾ. ਨਾਗੇਂਦਰ ਜੀ ਅਤੇ ਡਾ. ਨਾਗਰਤਨਾ ਜੀ ਆਪਣੇ ਕੰਮਾਂ ਦੇ ਜ਼ਰੀਏ ਉਨ੍ਹਾਂ ਦੇ ਮਿਸ਼ਨ ਨੂੰ ਅੱਗੇ ਵਧਾ ਰਹੇ ਹਨ। ਮੈਂ ਉਨ੍ਹਾਂ ਦੇ ਵੀ ਹਰ ਯਤਨ ਦੀ ਸ਼ਲਾਘਾ ਕਰਦਾ ਹਾਂ, ਉਨ੍ਹਾਂ ਦਾ ਵੀ ਸਵਾਗਤ ਕਰਦਾ ਹਾਂ।

ਸਾਥੀਓ, 

ਜਦੋਂ ਦੇਸ਼ ਗ਼ੁਲਾਮੀ ਦੀਆਂ ਬੇੜੀਆਂ ਵਿੱਚ ਜਕੜਿਆ ਹੋਇਆ ਸੀ, ਓਦੋਂ ਇੱਕ ਪਾਸੇ ਲੱਖਾਂ ਆਜ਼ਾਦੀ ਘੁਲਾਟੀ, ਆਜ਼ਾਦੀ ਦੀ ਲੜਾਈ ਲੜ ਰਹੇ ਸਨ, ਤਾਂ ਦੂਜੇ ਪਾਸੇ, ਸਵਾਮੀ ਵਿਵੇਕਾਨੰਦ ਵਰਗੇ ਰਾਸ਼ਟਰ ਰਿਸ਼ੀ ਵੀ, ਜਿਨ੍ਹਾਂ ਨੇ ਭਾਰਤ ਦੀ ਅਧਿਆਤਮਕ ਚੇਤਨਾ ਨੂੰ ਜਗਾਇਆ, ਭਾਰਤ ਦੇ ਨੌਜਵਾਨਾਂ ਨੂੰ ਯੋਗ ਦਾ ਰਸਤਾ ਦਿਖਾਇਆ।

 

ਸਾਥੀਓ, 

ਸਵਾਮੀ ਵਿਵੇਕਾਨੰਦ ਜੀ ਵਰਗੇ ਰਿਸ਼ੀਆਂ ਤੋਂ ਮਿਲੀ ਪ੍ਰੇਰਣਾ ਨੇ, ਪ੍ਰਸ਼ਾਂਤੀ ਕੁਟੀਰਮ ਵਰਗੇ ਸੰਸਥਾਨਾਂ ਨੂੰ ਜਨਮ ਦਿੱਤਾ। ਇੱਥੇ ਯੋਗ ਨੂੰ ਜਨ-ਜਨ ਨਾਲ ਜੋੜਨ ਦੀ ਮੁਹਿੰਮ ਹੀ ਨਹੀਂ ਚੱਲੀ, ਸਗੋਂ ਆਧੁਨਿਕ ਵਿਗਿਆਨ ਦੀ ਕਸੌਟੀ ’ਤੇ ਨਵੀਂ ਖੋਜ ਵੀ ਹੋਈ। ਇੱਥੇ ਯੋਗ ਦੇ ਅਭਿਆਸੀ ਹੀ ਨਹੀਂ ਬਣੇ, ਸਗੋਂ ਸਮਾਜ ਲਈ ਟ੍ਰੇਨਰਸ ਅਤੇ ਦਾਰਸ਼ਨਿਕ ਵੀ ਇੱਥੇ ਤਿਆਰ ਕੀਤੇ ਗਏ। ਇਹ ਟੀਚਰਜ਼, ਡਾਕਟਰਜ਼ ਅਤੇ ਰਿਸਰਚਰਜ਼, ਅੱਜ ਦੇਸ਼-ਦੁਨੀਆ ਵਿੱਚ ਯੋਗ ਦੇ ਮਾਧਿਅਮ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ। ਪ੍ਰਸ਼ਾਂਤੀ ਕੁਟੀਰਮ ਤੋਂ ਵਿਕਸਤ ਹੋਇਆ ਐੱਸ-ਵਿਆਸਾ, ਯੋਗ ਸਿੱਖਿਆ, ਸਾਇੰਟਿਫਿਕ ਰਿਸਰਚ ਅਤੇ ਹੈਲਥ ਸਰਵਿਸਿਜ਼ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਸੰਸਥਾਨ ਬਣ ਚੁੱਕਿਆ ਹੈ। ਤੁਸੀਂ ਯੋਗ ਦੇ ਨਾਲ-ਨਾਲ ਆਯੁਰਵੇਦ, ਨੇਚਰੋਪੈਥੀ, ਅਤੇ ਆਧੁਨਿਕ ਮੈਡੀਕਲ ਵਿਗਿਆਨ ਨਾਲ ਜੁੜੀਆਂ ਸਹੂਲਤਾਂ ਦਾ ਇੱਕ ਸੰਪੂਰਨ ਤੰਦਰੁਸਤੀ ਈਕੋਸਿਸਟਮ ਵੀ ਤਿਆਰ ਕੀਤਾ ਹੈ। ਤਣਾਅ ਨਾਲ ਜੁੜੀਆਂ ਚੁਣੌਤੀਆਂ, ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ, ਇਸ ਦਿਸ਼ਾ ਵਿੱਚ ਹੋਈ ਖੋਜ ਕਾਰਨ ਨਾਲ ਪੂਰੀ ਦੁਨੀਆ ਦੀ ਸੇਵਾ ਹੋਈ ਹੈ। ਮੈਂ ਇਨ੍ਹਾਂ ਯਤਨਾਂ ਲਈ ਪ੍ਰਸ਼ਾਂਤੀ ਕੁਟੀਰਮ ਦੀ ਸ਼ਲਾਘਾ ਕਰਦਾ ਹਾਂ।

ਸਾਥੀਓ, 

ਪਿਛਲੇ 12 ਸਾਲਾਂ ਵਿੱਚ ਭਾਰਤ, ਆਪਣੇ ਸੱਭਿਆਚਾਰ, ਆਪਣੀ ਪਛਾਣ ਅਤੇ ਆਪਣੇ ਗਿਆਨ-ਵਿਗਿਆਨ ਨੂੰ ਪੂਰੇ ਆਤਮ-ਵਿਸ਼ਵਾਸ ਨਾਲ, ਅਤੇ ਇਹ ਮੈਂ ਜ਼ਿੰਮੇਵਾਰੀ ਨਾਲ ਬੋਲ ਰਿਹਾ ਹਾਂ, ਪੂਰੇ ਆਤਮਵਿਸ਼ਵਾਸ ਨਾਲ ਦੁਨੀਆ ਦੇ ਸਾਹਮਣੇ ਰੱਖ ਰਿਹਾ ਹੈ। ਇਸੇ ਦਾ ਨਤੀਜਾ ਹੈ ਕਿ ਭਾਰਤ ਦੀ ਪਹਿਲ ’ਤੇ ਹੁਣ ਪੂਰੀ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦੀ ਹੈ। ਯੋਗ ਦਿਵਸ ਦੇ ਦਿਨ ਆਸਟ੍ਰੇਲੀਆ ਤੋਂ ਲੈ ਕੇ ਅਫ਼ਰੀਕਾ ਅਤੇ ਅਮਰੀਕਾ ਤੱਕ, ਯੋਗ ਨਾਲ ਜੁੜੇ ਪ੍ਰੋਗਰਾਮ ਹੁੰਦੇ ਹਨ। ਕਰੋੜਾਂ ਦੀ ਗਿਣਤੀ ਵਿੱਚ ਲੋਕ ਇਸ ਵਿੱਚ ਹਿੱਸਾ ਲੈਂਦੇ ਹਨ। ਅੱਜ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਾਡਾ ਯੋਗ ਸਕੂਲਾਂ, ਸੰਸਥਾਨਾਂ ਅਤੇ ਕਾਰਜਸਥਲਾਂ ਤੱਕ ਪਹੁੰਚ ਚੁੱਕਿਆ ਹੈ। ਹੁਣ ਜਿਵੇਂ ਸਾਊਦੀ ਅਰਬ, ਸਾਊਦੀ ਅਰਬ ਵਿੱਚ ਯੋਗ ਨੂੰ ਇੱਕ ਸਪੋਰਟਸ ਐਕਟੀਵਿਟੀ ਦੇ ਰੂਪ ਵਿੱਚ ਮਾਨਤਾ ਮਿਲੀ ਹੈ। ਉੱਥੋਂ ਦੇ ਖੇਡ ਮੰਤਰਾਲੇ ਨੇ ਯੋਗ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਆਯੁਸ਼ ਮੰਤਰਾਲੇ ਨਾਲ ਇੱਕ ਐਗਰੀਮੈਂਟ ਕੀਤਾ ਹੈ, ਸਮਝੌਤਾ ਕੀਤਾ ਹੈ। ਵਿਦੇਸ਼ੀ ਨਾਗਰਿਕਾਂ ਵੱਲੋਂ ਯੋਗ ਨੂੰ ਹੁਲਾਰਾ ਦੇਣ ਦੀਆਂ ਉਦਾਹਰਣਾਂ ਲਗਾਤਾਰ ਸਾਹਮਣੇ ਆਉਂਦੀਆਂ ਹਨ। ਅਤੇ ਮੈਨੂੰ ਤਾਂ ਤਜਰਬਾ ਹੈ, ਮੈਂ ਦੁਨੀਆ ਵਿੱਚ ਜਿੱਥੇ ਵੀ ਜਾਂਦਾ ਹਾਂ, ਲੰਚ ਦੇ ਸਮੇਂ ਜਾਂ ਡਿਨਰ ਦੇ ਸਮੇਂ, ਮੇਰੇ ਨਾਲ ਜੋ ਬੈਠਦੇ ਹਨ ਵਿਦੇਸ਼ ਦੇ ਮਹਿਮਾਨ ਜਾਂ ਉਸ ਵਿਦੇਸ਼ ਦੇ ਰਾਸ਼ਟਰ ਮੁਖੀ ਜੋ ਵੀ ਹੁੰਦੇ ਹਨ, ਸ਼ਾਇਦ ਹੀ ਕੋਈ ਅਜਿਹਾ ਲੰਚ ਜਾਂ ਡਿਨਰ ਹੋਵੇਗਾ, ਜਿਸ ਵਿੱਚ ਯੋਗ ਦੀ ਚਰਚਾ ਨਾ ਹੋਈ ਹੋਵੇ, ਅਤੇ ਪਹਿਲਾਂ ਮੈਨੂੰ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਹੈ, ਮੈਂ ਯੋਗ ਐਕਸਪਰਟ ਨਹੀਂ ਹਾਂ, ਮੈਂ ਅਭਿਆਸੀ ਹਾਂ, ਅਤੇ ਫਿਰ ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਅਜਿਹਾ-ਅਜਿਹਾ ਲਾਭ ਹੁੰਦਾ ਹੈ, ਅਤੇ ਬਹੁਤ ਸਾਰੇ ਸਵਾਲ ਪੁੱਛਦੇ ਹਨ। ਅਤੇ ਮੈਂ ਬਹੁਤ ਸਾਰੇ ਵਿਸ਼ਵ ਆਗੂ ਦੇਖੇ ਹਨ, ਜੋ ਕਹਿੰਦੇ ਹਨ ਕਿ ਮੇਰੀ ਪਤਨੀ ਭਾਰਤ ਸਾਲ ਵਿੱਚ ਇੱਕ ਵਾਰ ਜਾਂਦੀ ਹੈ, ਯੋਗਾ ਸਿੱਖਦੀ ਹੈ, ਇੱਥੇ ਯੋਗਾ ਸਿਖਾਉਂਦੀ ਹੈ। ਮੇਰੀ ਬੇਟੀ ਯੋਗਾ ਸਿੱਖਦੀ ਹੈ, ਮੇਰੀ ਬੇਟੀ ਨੇ ਯੋਗਾ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ। ਦੁਨੀਆ ਦੇ ਵੱਡੇ-ਵੱਡੇ ਰਾਸ਼ਟਰ ਮੁਖੀਆਂ ਦੇ ਪਰਿਵਾਰ ਵਿੱਚ ਕੋਈ ਨ ਕੋਈ ਵਿਅਕਤੀ ਹੈ, ਜੋ ਯੋਗਾ ਨਾਲ ਜੁੜਿਆ ਹੋਇਆ ਮਿਲਦਾ ਹੈ। ਯਾਨੀ ਯੋਗ ਨਾਲ ਭਾਰਤ ਕਿੱਥੇ-ਕਿੱਥੇ ਪਹੁੰਚ ਗਿਆ ਹੈ। ਅਜਿਹਾ ਲੱਗਦਾ ਹੈ ਯੋਗ ਭਾਰਤ ਨੂੰ ਜਾਣਨ ਦਾ ਇੱਕ ਪ੍ਰਵੇਸ਼ ਦੁਆਰ ਬਣ ਚੁੱਕਿਆ ਹੈ। ਅਤੇ ਮੈਂ ਦੇਖਿਆ ਹੈ ਕਿ ਵਿਦੇਸ਼ੀ ਨਾਗਰਿਕ, ਜੇ ਮੈਂ ਕਤਰ ਦੇ ਸ਼ਾਹੀ ਪਰਿਵਾਰ ਕਹਾਂ, ਜਾਂ ਹੋਰ ਵੀ, ਜੋ ਯੋਗ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ, ਅਤੇ ਅਜਿਹੇ ਕਈ ਲੋਕਾਂ ਨੂੰ ਭਾਰਤ ਨੇ ਪਦਮਸ਼੍ਰੀ ਨਾਲ ਸਨਮਾਨਿਤ ਕਰਕੇ ਉਨ੍ਹਾਂ ਦਾ ਮਾਣ ਵੀ ਵਧਾਉਣ ਦਾ ਕੰਮ ਕੀਤਾ ਹੈ।

 

ਸਾਥੀਓ, 

ਦੁਨੀਆ ਦੇ ਲੋਕਾਂ ਦੀ ਯੋਗ ਨਾਲ ਜਾਣ-ਪਛਾਣ ਵਧਦੀ ਹੈ, ਤਾਂ ਭਾਰਤ ਨੂੰ ਜਾਣਨ ਦੀ ਉਨ੍ਹਾਂ ਦੀ ਉਤਸੁਕਤਾ ਵੀ ਵਧਦੀ ਹੈ। ਸਾਡੀ ਸੱਭਿਆਚਾਰ ਦੇ ਪ੍ਰਤੀ, ਸਾਡੇ ਰਵਾਇਤੀ ਗਿਆਨ ਦੇ ਪ੍ਰਤੀ ਇੱਕ ਨਵੀਂ ਖਿੱਚ ਪੈਦਾ ਹੁੰਦਾ ਹੈ। ਇਸ ਨਾਲ ਭਾਰਤ ਅਤੇ ਦੁਨੀਆ ਦੇ ਵਿਚਕਾਰ ਜੁੜਾਅ ਦਾ ਇੱਕ ਨਵਾਂ ਰਸਤਾ ਖੁੱਲ੍ਹਦਾ ਹੈ। ਅਤੇ ਇਹ ਸਭ ਸਾਡੇ ਸਭ ਦੇ ਸਮੂਹਿਕ ਯਤਨਾਂ ਨਾਲ ਹੀ ਸੰਭਵ ਹੋਇਆ ਹੈ। ਜੇਕਰ ਮੈਂ ਆਯੁਰਵੇਦ ਦੀ ਗੱਲ ਕਰਾਂ, ਤਾਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ 150 ਤੋਂ ਜ਼ਿਆਦਾ ਆਯੁਰਵੇਦ ਸਿਖਲਾਈ ਕੋਰਸਾਂ ਨੂੰ ਮਾਨਤਾ ਦਿੱਤੀ ਗਈ ਹੈ। ਆਯੁਰਵੇਦ ਦੇ ਵਿਸਤਾਰ ਵਿੱਚ ਸਹਿਯੋਗ ਲਈ ਦੁਨੀਆ ਦੇ 28 ਦੇਸ਼ਾਂ ਨਾਲ ਐੱਮਓਯੂ ’ਤੇ ਦਸਤਖ਼ਤ ਕੀਤੇ ਗਏ ਹਨ।

ਸਾਥੀਓ, 

ਸਾਡਾ ਯਤਨ ਹੈ ਕਿ ਆਯੁਰਵੇਦ ਅਤੇ ਯੋਗ ਦਾ ਲਾਭ ਦੇਸ਼ ਦੇ ਹਰ ਨਾਗਰਿਕ ਤੱਕ ਪਹੁੰਚੇ। ਅਤੇ ਅੱਜ ਵਿਸ਼ਵ ਵਿੱਚ ਸਮੁੱਚੀ ਸਿਹਤ ਸੰਭਾਲ ਇੱਕ ਨਵੀਂ ਲਹਿਰ ਬਣੀ ਹੈ। ਅਤੇ ਉਸ ਦੇ ਕਾਰਨ ਆਯੁਰਵੇਦ ਅਤੇ ਨੇਚਰੋਪੈਥੀ ਵੱਲ ਇੱਕ ਸਹਿਜ ਖਿੱਚ ਬਣੀ ਹੈ।

 

ਅਤੇ ਸਾਥੀਓ, 

ਜਦੋਂ ਚਾਰੋਂ ਪਾਸੇ ਇੰਨੀ ਉੱਤਮਤਾ ਅਤੇ ਉਤਸ਼ਾਹ ਹੈ, ਤਾਂ ਯੋਗ ਦੇ ਪ੍ਰਚਾਰ-ਪ੍ਰਸਾਰ ਦੇ ਨਾਲ ਹੀ, ਅਸੀਂ ਲੋੜ ਅਨੁਸਾਰ, ਕਈ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਹਨ। ਭਾਰਤ ਵਿੱਚ ਯੋਗਾਸਨ ਨੂੰ ਮੁਕਾਬਲੇ ਦੀ ਖੇਡ ਵਜੋਂ ਵੀ ਮਾਨਤਾ ਦਿੱਤੀ ਗਈ ਹੈ। ਖੇਲ੍ਹੋ ਇੰਡੀਆ ਅਤੇ ਨੈਸ਼ਨਲ ਗੇਮਜ਼ ਵਰਗੇ ਆਯੋਜਨਾਂ ਵਿੱਚ ਵੀ ਯੋਗਾਸਨ ਲਈ ਨਵੀਂ ਜਗ੍ਹਾ ਬਣੀ ਹੈ। ਇਹ ਬਦਲਾਅ ਭਾਰਤ ਲਈ ਬਹੁਤ ਮਹੱਤਵਪੂਰਨ ਹਨ। ਹੁਣੇ ਪਿਛਲੇ ਦਿਨਾਂ ਵਿੱਚ ਇੱਕ ਅੰਤਰਰਾਸ਼ਟਰੀ ਯੋਗ ਮੁਕਾਬਲਾ ਹੋਇਆ ਅਹਿਮਦਾਬਾਦ ਵਿੱਚ। ਅਤੇ ਮੈਂ ਹੈਰਾਨ ਸੀ, ਮੈਂ ਜਦੋਂ ਉਜ਼ਬੇਕਿਸਤਾਨ ਗਿਆ ਤਾਂ ਉਹ ਪੂਰੀ ਦੁਨੀਆ ਵਿੱਚ ਨੰਬਰ 1 ਲੈ ਕੇ ਆਏ ਸਨ, ਅਤੇ ਸਾਰੇ ਜੋ ਜੇਤੂ ਸਨ, ਗੋਲਡ ਮੈਡਲਿਸਟ ਉਨ੍ਹਾਂ ਨੂੰ ਸਾਰਿਆਂ ਨੂੰ ਉਨ੍ਹਾਂ ਨੇ ਇਕੱਠਾ ਕੀਤਾ ਸੀ, ਉੱਥੋਂ ਦੇ ਨਾਗਰਿਕ। ਭਾਵ ਚਾਰੋਂ ਪਾਸੇ ਮੈਂ ਜਿੱਥੇ ਜਾਂਦਾ ਹਾਂ, ਦੇਖਦਾ ਹਾਂ, ਮਿਲਦਾ ਹਾਂ, ਯੋਗ ਚਰਚਾ ਦੇ ਕੇਂਦਰ ਵਿੱਚ ਬਣ ਗਿਆ ਹੈ। ਅਤੇ ਇਸ ਨਾਲ ਯੋਗ ਨਾਲ ਜੁੜੇ ਲੋਕਾਂ ਲਈ ਪ੍ਰਤੀਯੋਗੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਵੀ ਰਸਤੇ ਖੁੱਲ੍ਹ ਗਏ ਹਨ।

 

ਸਾਥੀਓ, 

ਯੋਗ ਦੀ ਤਰ੍ਹਾਂ ਆਯੁਰਵੇਦ ਨੂੰ ਵੀ ਭਾਰਤ ਸਰਕਾਰ ਨਿਰੰਤਰ ਉਤਸ਼ਾਹਿਤ ਕਰ ਰਹੀ ਹੈ। ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਸ ’ਤੇ ਲੋਕਾਂ ਦਾ ਧਿਆਨ ਨਹੀਂ ਜਾਂਦਾ ਹੈ, ਚੰਗੇ-ਚੰਗੇ ਲੋਕਾਂ ਦਾ ਵੀ ਨਹੀਂ ਜਾਂਦਾ ਹੈ ਜੋ ਲੋਕ ਇਨ੍ਹਾਂ ਵਿਸ਼ਿਆਂ ਨੂੰ ਪਸੰਦ ਕਰਦੇ ਹਨ ਉਨ੍ਹਾਂ ਦਾ ਵੀ ਨਹੀਂ ਜਾਂਦਾ। ਆਜ਼ਾਦੀ ਦੇ ਇੰਨੇ ਸਾਲਾਂ ਦੇ ਬਾਅਦ ਦੇਸ਼ ਵਿੱਚ ਪਹਿਲੀ ਇੱਕ ਅਲੱਗ ਆਯੁਸ਼ ਮੰਤਰਾਲਾ ਬਣਾਇਆ ਗਿਆ ਹੈ। ਅਸੀਂ ਆਯੁਰਵੇਦ ਨਾਲ ਜੁੜੇ ਰਿਸਰਚ ਅਤੇ ਆਯੁਰਵੇਦ ਅਧਾਰਿਤ ਪੇਟੈਂਟਸ ਨੂੰ ਪ੍ਰੋਤਸਾਹਨ ਦਿੱਤਾ ਹੈ। ਅਤੇ ਅੱਜ ਇਸ ਦਾ ਵੀ ਨਤੀਜਾ ਸਾਡੇ ਸਾਹਮਣੇ ਹੈ। ਭਾਰਤ ਤੋਂ ਆਯੁਸ਼ ਅਤੇ ਹਰਬਲ ਉਤਪਾਦਾਂ ਦਾ ਨਿਰਯਾਤ ਲਗਾਤਾਰ ਵਧ ਰਿਹਾ ਹੈ। ਆਯੁਸ਼ ਸੈਕਟਰ ਨਾਲ ਜੁੜੀ ਆਰਥਿਕਤਾ ਲੱਖਾਂ ਕਰੋੜ ਰੁਪਏ ਦੀ ਹੋ ਚੁੱਕੀ ਹੈ। ਸਾਡੀ ਹਲਦੀ, ਜਿਸ ਨੂੰ ਪੀੜ੍ਹੀਆਂ ਤੋਂ ਭਾਰਤੀ ਪਰਿਵਾਰ ਆਪਣੇ ਖਾਣ-ਪਾਣ ਅਤੇ ਘਰੇਲੂ ਪਰੰਪਰਾਵਾਂ ਵਿੱਚ ਵਰਤੋਂ ਕਰਦੇ ਆਏ ਹਨ, ਅੱਜ ਉਸ ਦੀ ਵੀ ਦੁਨੀਆ ਵਿੱਚ ਮੰਗ ਵਧ ਰਹੀ ਹੈ। ਭਾਰਤ ਦੀ ਹਲਦੀ ਕਲਪਨਾ ਭਰ ਦੀ ਸਹੀ ਮਾਤਰਾ ਵਿੱਚ ਐਕਸਪੋਰਟ ਹੋ ਰਿਹਾ ਹੈ ਅੱਜਕੱਲ੍ਹ। ਉਸ ਦਾ ਨਿਰਯਾਤ ਲਗਾਤਾਰ ਵਧਿਆ ਹੈ। ਅਸੀਂ ਹਲਦੀ ਦੇ ਉਤਪਾਦਨ, ਗੁਣਵੱਤਾ ਅਤੇ ਨਿਰਯਾਤ ਨੂੰ ਨਵੀਂ ਸ਼ਕਤੀ ਦੇਣ ਲਈ ਨੈਸ਼ਨਲ ਟਰਮਰਿਕ ਬੋਰਡ ਵੀ ਬਣਾਇਆ ਹੈ।

 

ਸਾਥੀਓ, 

ਸਾਨੂੰ ਆਪਣੇ ਪੁਰਾਣੇ ਵਿਗਿਆਨ ਅਤੇ ਆਧੁਨਿਕ ਖੋਜਾਂ ਦਾ ਲਾਭ ਵੀ ਮਨੁੱਖਤਾ ਨੂੰ ਦੇਣਾ ਹੈ ਅਤੇ ਨੌਜਵਾਨਾਂ ਲਈ ਇਨ੍ਹਾਂ ਨਾਲ ਜੁੜੇ ਮੌਕਿਆਂ ਨੂੰ ਵੀ ਸਾਕਾਰ ਕਰਨਾ ਹੈ। ਇਸ ਲਈ, ਸਰਕਾਰ ਨੇ ਈ-ਆਯੁਸ਼ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਨਾਲ ਵਿਦੇਸ਼ਾਂ ਤੋਂ ਇਲਾਜ ਕਰਵਾਉਣ ਭਾਰਤ ਆਉਣ ਵਾਲੇ ਲੋਕਾਂ ਨੂੰ ਆਸਾਨੀ ਹੋ ਰਹੀ ਹੈ। ਜਾਮਨਗਰ ਵਿੱਚ ਵਿਸ਼ਵ ਸਿਹਤ ਸੰਗਠਨ, ਡਬਲਿਊਐੱਚਓ ਦਾ ਗਲੋਬਲ ਟ੍ਰੈਡਿਸ਼ਨਲ ਮੈਡੀਸਨ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਰਾਹੀਂ ਰਵਾਇਤੀ ਚਿਕਿਤਸਾ ਵਿੱਚ ਰਿਸਰਚ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ।

 

ਸਾਥੀਓ, 

ਅੱਜ 140 ਕਰੋੜ ਦੇਸ਼ਵਾਸੀ ਇੱਕ ਸਾਂਝਾ ਟੀਚਾ ਲੈ ਕੇ ਲਗਾਤਾਰ ਮਿਹਨਤ ਕਰ ਰਹੇ ਹਨ। ਅਤੇ, ਇਹ ਟੀਚਾ ਹੈ- ਵਿਕਸਤ ਭਾਰਤ ਦਾ ਨਿਰਮਾਣ! ਅਤੇ ਇਸ ਮੁਹਿੰਮ ਨੂੰ ਵਰਲਡ ਬੈਂਕ ਦੀ ਤਾਜ਼ਾ ਰਿਪੋਰਟ ਨੇ ਇੱਕ ਨਵੀਂ ਊਰਜਾ ਦਿੱਤੀ ਹੈ। ਵਰਲਡ ਬੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀਤੇ 12-13 ਸਾਲਾਂ ਵਿੱਚ ਕਰੀਬ 50 ਕਰੋੜ ਭਾਰਤੀ, ਇਹ ਅੰਕੜਾ ਬਹੁਤ ਵੱਡਾ ਹੈ, ਕਰੀਬ 50 ਕਰੋੜ ਭਾਰਤੀ ਭਿਆਨਕ ਗ਼ਰੀਬੀ ਤੋਂ ਬਾਹਰ ਆਏ ਹਨ। ਹੁਣ ਇਨ੍ਹਾਂ ਕਰੋੜਾਂ ਪਰਿਵਾਰਾਂ ਦੇ ਸਾਹਮਣੇ ਬਿਹਤਰ ਜੀਵਨ ਦੇ ਨਵੇਂ ਮੌਕੇ ਹਨ। ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ, ਅਤੇ ਆਪਣੇ ਪਰਿਵਾਰ ਦੀ ਸਿਹਤ ’ਤੇ ਧਿਆਨ ਦੇਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਸਾਡਾ ਯਤਨ ਹੈ ਕਿ ਸਿਹਤਮੰਦ ਜੀਵਨਸ਼ੈਲੀ ਹਰ ਪਰਿਵਾਰ ਦੀ ਤਰਜੀਹ ਬਣੇ। ਅਤੇ ਯੋਗ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ, ਅਤੇ ਮੈਂ ਹਮੇਸ਼ਾ ਕਹਿੰਦਾ ਹਾਂ, ਯੋਗ ਤੋਂ ਰੋਗ ਵਿੱਚ ਮੁਕਤੀ ਹੁੰਦੀ ਹੈ ਅਤੇ ਯੋਗ ਤੋਂ ਭੋਗ ਮੁਕਤੀ ਵੀ ਹੁੰਦੀ ਹੈ। ਅਤੇ ਇੰਨਾ ਹੀ ਨਹੀਂ ਇਹ ਜ਼ੀਰੋ ਕੌਸਟ ਬਜਟ ਵਾਲਾ ਸਿਹਤ ਦਾ ਸਭ ਤੋਂ ਵੱਡਾ ਅਸਲੀ ਸਿਹਤ ਇਲਾਜ ਹੈ। ਪ੍ਰਸ਼ਾਂਤੀ ਕੁਟੀਰਮ ਇਸ ਯੋਜਨਾ ਦੇ ਅਭਿਆਨ ਦਾ ਹਿੱਸਾ ਹੈ, ਉਨ੍ਹਾਂ ਦੀ ਤਰਫ਼ੋਂ ਵੀ ਕਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ, ਉਨ੍ਹਾਂ ਦਾ ਵੀ ਸਹਿਯੋਗ ਰਹਿੰਦਾ ਹੈ। ਅਤੇ ਬਹੁਤ ਸਹਿਯੋਗ ਉਨ੍ਹਾਂ ਦੇ ਕੰਮ ਵਿੱਚ ਆਉਂਦਾ ਹੈ, ਇਸ ਲਈ ਮੈਂ ਚਾਹਾਂਗਾ ਕਿ ਤੁਸੀਂ ਹੁਣੇ ਤੋਂ ਨਵੇਂ ਟੀਚਿਆਂ ਲਈ ਰੋਡਮੈਪ ਬਣਾਓ। ਹੁਣ ਮੈਂ ਆਇਆ ਹਾਂ ਤਾਂ ਕੁਝ ਕੰਮ ਨਾਗੇਂਦਰ ਜੀ ਨੂੰ ਦੇ ਕੇ ਜਾਵਾਂਗਾ। ਡਾ. ਨਾਗੇਂਦਰ ਜੀ ਨੇ ਉਂਝ ਵੀ ਆਪਣੇ ਪੱਤਰ ਵਿੱਚ ਮੈਨੂੰ ਲਿਖਿਆ ਹੈ ਹੁਣੇ ਥੋੜ੍ਹੀ ਦੇਰ ਪਹਿਲਾਂ, ਕਿ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਜ਼ਿਆਦਾ ਜਵਾਨ ਮਹਿਸੂਸ ਕਰ ਰਹੇ ਹਨ। ਅਤੇ ਇਸ ਲਈ, ਉਨ੍ਹਾਂ ਦੀ ਜਵਾਨ ਊਰਜਾ ਦਾ ਲਾਭ ਪ੍ਰਸ਼ਾਂਤੀ ਕੁਟੀਰਮ ਨੂੰ ਵੀ ਮਿਲੇਗਾ, ਅਤੇ ਦੇਸ਼ ਨੂੰ ਵੀ ਮਿਲੇਗਾ। ਲੇਕਿਨ ਮੈਂ ਚਾਹਾਂਗਾ ਕਿ ਜਦੋਂ ਤੁਸੀਂ 75 ਸਾਲ ਦੇ ਹੋ ਜਾਵੇ ਪ੍ਰਸ਼ਾਂਤੀ ਕੁਟੀਰਮ ਅਤੇ ਤਦ ਦੇਸ਼ ਵਿਕਸਤ ਭਾਰਤ ਬਣ ਚੁੱਕਿਆ ਹੋਵੇਗਾ। ਤਾਂ ਤੁਹਾਨੂੰ ਹੁਣੇ ਤੋਂ ਇਸ ਵਿਕਸਤ ਭਾਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਅਗਲੇ 25 ਸਾਲ ਕਿਹੋ ਜਿਹੇ ਹੋਣਗੇ, ਉਸ ਦੀ ਯੋਜਨਾ ਬਣਾਓ, ਅਤੇ ਉਸ ਵਿੱਚ ਹੁਣ ਖਪ ਜਾਓ, ਤਾਂ ਕਿ ਤੁਹਾਡਾ ਜੋ ਰਸਤਾ ਹੈ, ਉਸ ਰਸਤੇ ਤੋਂ ਵੀ ਦੇਸ਼ ਨੂੰ ਸਮਰੱਥਾ ਮਿਲੇ ਅਤੇ ਵਿਕਸਤ ਭਾਰਤ ਵਿੱਚ ਤੁਹਾਡੀ 75 ਸਾਲ ਦੀ ਯਾਤਰਾ ਅਗਲੇ 25 ਸਾਲ ਦੀ ਯਾਤਰਾ, ਉਹ ਵੀ ਇੱਕ ਸਹਾਇਕ ਬਣੇ। ਉਸ ਦਿਸ਼ਾ ਵਿੱਚ ਤੁਸੀਂ ਲੋਕ ਸੋਚੋ। ਇਸੇ ਵਿਸ਼ਵਾਸ ਦੇ ਨਾਲ ਮੈਂ ਇੱਕ ਵਾਰ ਫਿਰ ਆਪ ਸਭ ਨੂੰ ਗੋਲਡਨ ਜੁਬਲੀ ਸਮਾਗਮ ਦੀ ਵਧਾਈ ਦਿੰਦਾ ਹਾਂ। ਮੈਂ ਸਤਿਕਾਰਯੋਗ ਸ਼ੇਸ਼ਾਦਰੀ ਜੀ ਦੇ ਚਰਨਾਂ ਵਿੱਚ ਵੀ ਮੁੜ-ਨਮਨ ਕਰਦਾ ਹਾਂ। ਆਪ ਸਭ ਦਾ ਬਹੁਤ-ਬਹੁਤ ਧੰਨਵਾਦ!

 

***************

ਐੱਮਜੇਪੀਐੱਸ/ਐੱਸਐੱਸ/ਐੱਸਟੀ/ਡੀਕੇ