Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚਾਰ ਦਿਨਾਂ ਛੱਠ ਮਹਾਪੁਰਬ ਦੀ ਸਮਾਪਤੀ ’ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਚਾਰ ਦਿਨਾਂ ਛੱਠ ਮਹਾਪੁਰਬ ਦੀ ਸਮਾਪਤੀ ਚੜ੍ਹਦੇ ਹੋਏ ਸੂਰਜ ਦੇਵਤਾ ਨੂੰ ਅਰਘ ਚੜ੍ਹਾਉਣ ਦੇ ਨਾਲ ਹੋਈ। ਉਨ੍ਹਾਂ ਨੇ ਕਿਹਾ ਕਿ ਕੁਦਰਤ ਨੂੰ ਸਮਰਪਿਤ ਇਸ ਪਵਿੱਤਰ ਤਿਉਹਾਰ ਦੌਰਾਨ ਦ੍ਰਿੜ੍ਹ ਸੰਕਲਪ ਅਤੇ ਅਧਿਆਤਮਿਕ ਸਾਧਨਾ ਦਾ ਅਦਭੁਤ ਸੁਮੇਲ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਛਠੀ ਮਈਆ ਤੋਂ ਪ੍ਰਾਰਥਨਾ ਕੀਤੀ ਕਿ ਉਹ ਵਰਤ ਰੱਖਣ ਵਾਲੇ ਸਾਰੇ ਭਗਤਾਂ ਅਤੇ ਦੇਸ਼ ਭਰ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਆਪਣਾ ਸ਼ੁਭ ਆਸ਼ੀਰਵਾਦ ਪ੍ਰਦਾਨ ਕਰਨ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਸਾਂਝਾ ਕੀਤਾ:

“ਛੱਠ ਦੇ ਮਹਾਨ ਤਿਉਹਾਰ ਦਾ ਚਾਰ ਦਿਨਾਂ ਉਤਸਵ ਅੱਜ ਚੜ੍ਹਦੇ ਸੂਰਜ ਦੇਵਤਾ ਨੂੰ ਅਰਘ ਚੜ੍ਹਾਉਣ ਦੇ ਨਾਲ ਸੰਪੰਨ ਹੋਇਆ। ਕੁਦਰਤ ਨੂੰ ਸਮਰਪਿਤ ਇਸ ਪਵਿੱਤਰ ਤਿਉਹਾਰ ਵਿੱਚ ਦ੍ਰਿੜ੍ਹ ਸੰਕਲਪ ਅਤੇ ਅਧਿਆਤਮਿਕ ਸਾਧਨਾ ਦਾ ਅਦਭੁਤ ਸੁਮੇਲ ਦੇਖਣ ਨੂੰ ਮਿਲਿਆ। ਮੈਂ ਛਠੀ ਮਈਆ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਰਤ ਰੱਖਣ ਵਾਲਿਆਂ ਅਤੇ ਦੇਸ਼ ਭਰ ਦੇ ਮੇਰੇ ਸਾਰੇ ਸਾਥੀ ਨਾਗਰਿਕਾਂ ’ਤੇ ਆਪਣੀ ਕਿਰਪਾ ਬਣਾਈ ਰੱਖਣ।” 

*****

ਐੱਮਜੇਪੀਐੱਸ/ਐੱਸਐੱਸ/ਪੀਆਰਕੇ