ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 18 ਨਵੰਬਰ 2026 ਨੂੰ ਨਵੀਂ ਦਿੱਲੀ ਵਿੱਚ ਵੇਲਸ ਦੇ ਪ੍ਰਿੰਸ ਅਤੇ ਪ੍ਰਿੰਸਸ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ-ਯੂਕੇ ਦੁਵੱਲੇ ਸਬੰਧਾਂ ਵਿੱਚ ਵਧਦੀ ਰਫ਼ਤਾਰ ਦਾ ਸਵਾਗਤ ਕੀਤਾ, ਜਿਸ ਨੂੰ ਭਾਰਤ-ਯੂਕੇ ਵਿਜ਼ਨ 2035 ਵੱਲੋਂ ਮਾਰਗਦਰਸ਼ਨ ਮਿਲਿਆ ਹੈ ਅਤੇ ਜਿਸ ਨੂੰ ਜੁਲਾਈ 2026 ਵਿੱਚ ਭਾਰਤ-ਯੂਕੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) ਦੇ ਲਾਗੂ ਹੋਣ ਨਾਲ ਹੋਰ ਗਤੀ ਮਿਲੀ ਹੈ।
ਪ੍ਰਧਾਨ ਮੰਤਰੀ ਨੇ ਅਰਥਸ਼ਾਟ ਪੁਰਸਕਾਰ (Earthshot Prize) ਦੇ ਕੰਮ ਦੀ ਸ਼ਲਾਘਾ ਕੀਤੀ, ਜੋ ਮਹੱਤਵਪੂਰਨ ਵਾਤਾਵਰਣ ਦੀਆਂ ਚੁਣੌਤੀਆਂ ਲਈ ਨਵੀਨਤਾਕਾਰੀ ਹੱਲਾਂ ਨੂੰ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਨੇ ਭਾਰਤੀ ਨਵੀਨਤਾਕਾਰਾਂ ਨੂੰ ਮਿਲੀ ਪਛਾਣ ਅਤੇ ਵਿਸ਼ਵ-ਵਿਆਪੀ ਵਾਤਾਵਰਣ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਸ ਵਿੱਚ 17 ਨਵੰਬਰ 2026 ਨੂੰ ਮੁੰਬਈ ਵਿੱਚ ਆਯੋਜਿਤ ਅਰਥਸ਼ਾਟ ਪੁਰਸਕਾਰ ਵੀ ਸ਼ਾਮਲ ਹਨ।
ਇਸ ਮੀਟਿੰਗ ਨੇ ਭਾਰਤ-ਯੂਕੇ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ, ਜਿਸ ਵਿੱਚ ਰੱਖਿਆ, ਸਿਹਤ, ਸਿੱਖਿਆ, ਫਿਨ-ਟੈਕ ਅਤੇ ਲੋਕਾਂ ਦੇ ਆਪਸੀ ਸਬੰਧਾਂ ਵਿੱਚ ਸਹਿਯੋਗ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਮਾਣਯੋਗ ਕਿੰਗ ਚਾਰਲਸ III ਅਤੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੂੰ ਵੀ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
It was a pleasure to meet Their Royal Highnesses The Prince and Princess of Wales. Appreciate the Earthshot Prize’s efforts in championing innovative climate solutions worldwide and also showcasing Indian ingenuity in addressing global environmental challenges. Look forward to further strengthening the India-UK Comprehensive Strategic Partnership and building on the momentum of the recently implemented Comprehensive Economic and Trade Agreement, for the shared prosperity of the people of our nations and the wider world. @KensingtonRoyal @RoyalFamily
— Narendra Modi (@narendramodi) November 18, 2026