ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਭਾਰਤੀ ਵਣਜ ਅਤੇ ਉਦਯੋਗ ਮਹਾਸੰਘ (ਫਿੱਕੀ) ਦੀ ਸਾਲਾਨਾ ਜਨਰਲ ਮੀਟਿੰਗ ਅਤੇ ਸਾਲਾਨਾ ਸੰਮੇਲਨ ਦਾ ਉਦਘਾਟਨ ਕੀਤਾ। ਫਿੱਕੀ ਦੇ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਫਿੱਕੀ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਹਨ, ਪਰ ਅੱਜ ਦਾ ਮੌਕਾ ਖ਼ਾਸ ਹੈ, ਕਿਉਂਕਿ ਇਹ ਸੰਸਥਾ ਬਦਲਦੇ ਸਮੇਂ ਦੇ ਨਾਲ ਖ਼ੁਦ ਨੂੰ ਅੱਗੇ ਵਧਾਉਂਦਿਆਂ, ਲਗਾਤਾਰ ਸੁਚੇਤ ਅਤੇ ਸਰਗਰਮ ਰਹਿ ਕੇ ਅਤੇ ਭਾਰਤ ਦੀ ਆਰਥਿਕ ਵਿਕਾਸ ਯਾਤਰਾ ਵਿੱਚ ਆਪਣਾ ਯੋਗਦਾਨ ਦਿੰਦਿਆਂ 100 ਸਾਲ ਪੂਰੇ ਕਰ ਰਹੀ ਹੈ।
ਪਿਛਲੀ ਇੱਕ ਸਦੀ ਦੌਰਾਨ ਭਾਰਤ ਦੀ ਆਰਥਿਕ ਵਿਕਾਸ ਯਾਤਰਾ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਨਾਗਰਿਕਾਂ, ਨੌਜਵਾਨਾਂ, ਕਿਸਾਨਾਂ, ਕਿਰਤੀਆਂ ਅਤੇ ਉਦਯੋਗ ਜਗਤ ਦੇ ਅਣਥੱਕ ਮਿਹਨਤ ਨੇ ਇਸ ਰੁਝਾਨ ਨੂੰ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਅੱਜ ਭਾਰਤ ਵਿੱਚ ਵਿਕਾਸ ਦੀ ਰਫ਼ਤਾਰ ਵੀ ਸਭ ਤੋਂ ਤੇਜ਼ ਹੈ ਅਤੇ ਗ਼ਰੀਬੀ ਤੋਂ ਬਾਹਰ ਨਿਕਲਣ ਦੀ ਰਫ਼ਤਾਰ ਵੀ ਬੇਮਿਸਾਲ ਹੈ।”
ਵਰਲਡ ਬੈਂਕ ਦੀ ਤਾਜ਼ਾ ਰਿਪੋਰਟ ਦੀ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ 12 ਤੋਂ 13 ਸਾਲਾਂ ਵਿੱਚ 50 ਕਰੋੜ ਭਾਰਤੀ ਗ਼ਰੀਬੀ ਨੂੰ ਹਰਾਉਣ ਵਿੱਚ ਸਫਲ ਰਹੇ ਹਨ। ਉਨ੍ਹਾਂ ਨੇ ਇਸ ਪ੍ਰਾਪਤੀ ਤੋਂ ਦੇਸ਼ ਨੂੰ ਮਿਲਣ ਵਾਲੇ ਮਾਣ ਦਾ ਜ਼ਿਕਰ ਕਰਦਿਆਂ ਕਿਹਾ, “ਇਹ ਰਿਪੋਰਟ ਸਾਨੂੰ ਸਾਰਿਆਂ ਨੂੰ ਮਾਣ ਨਾਲ ਭਰ ਦੇਵੇਗੀ।”
ਪਿਛਲੇ 12 ਤੋਂ 13 ਸਾਲਾਂ ਵਿੱਚ ਸਹੀ ਨੀਤੀਆਂ ਅਤੇ ਨੇਕ ਇਰਾਦਿਆਂ ਦੇ ਨਤੀਜੇ ਵਜੋਂ 50 ਕਰੋੜ ਲੋਕਾਂ ਦੇ ਗ਼ਰੀਬੀ ਤੋਂ ਬਾਹਰ ਆਉਣ ’ਤੇ ਖ਼ੁਸ਼ੀ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨੇ ਭਾਰਤ ਦੀ ਮੌਜੂਦਾ ਵਿਕਾਸ ਯਾਤਰਾ ਤੋਂ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਇਹ ਦਰਸਾਉਂਦਾ ਹੈ ਕਿ ਅੱਜ ਭਾਰਤ ਜਿਸ ਰਾਹ ’ਤੇ ਅੱਗੇ ਵਧ ਰਿਹਾ ਹੈ, ਉਹ ਸਹੀ ਅਤੇ ਸਟੀਕ ਹੈ ਅਤੇ ਇਸ ਵਿੱਚ ਦੇਸ਼ ਦੀ ਸਫ਼ਲਤਾ ਦੀ ਗਾਰੰਟੀ ਸ਼ਾਮਲ ਹੈ।”
ਪ੍ਰਮੁੱਖ ਵਿਸ਼ਵ-ਵਿਆਪੀ ਸੰਸਥਾਵਾਂ ਵੱਲੋਂ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਦੱਸਦਿਆਂ ਲਗਭਗ 7 ਪ੍ਰਤੀਸ਼ਤ ਦੀ ਵਿਕਾਸ ਦਰ ਦਾ ਅਨੁਮਾਨ ਪ੍ਰਗਟਾਏ ਜਾਣ ਅਤੇ ਅਕਤੂਬਰ ਮਹੀਨੇ ਵਿੱਚ ਲਗਭਗ 50 ਅਰਬ ਡਾਲਰ ਦੇ ਰਿਕਾਰਡ ਮਹੀਨਾਵਾਰ ਵਸਤੂ ਨਿਰਯਾਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਇਸ ਪ੍ਰਦਰਸ਼ਨ ਕਾਰਨ ਵਿਸ਼ਵ-ਵਿਆਪੀ ਏਜੰਸੀਆਂ ਦੇਸ਼ ਦੀ ਵਿਕਾਸ ਦਰ ਦੇ ਅਨੁਮਾਨਾਂ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਮੂਡੀਜ਼ ਰੇਟਿੰਗਜ਼, ਐੱਸਐਂਡਪੀ ਗਲੋਬਲ ਰੇਟਿੰਗਜ਼, ਫਿਚ ਰੇਟਿੰਗਜ਼, ਵਰਲਡ ਬੈਂਕ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਸਾਡੇ ਵਿਕਾਸ ਅਨੁਮਾਨਾਂ ਵਿੱਚ ਵਾਧਾ ਕਰ ਰਹੇ ਹਨ।”
ਪ੍ਰਾਚੀਨ ਸ਼ਾਸਤਰਾਂ ਦੇ ਸ਼ਲੋਕ ‘ਉਦਰੇਦਾਤਮਨਾਤਮਾਨ ਨਾਤਮਾਨਮਵਸਾਦਯੇਤ’ (‘उद्धरेदात्मनात्मानं नात्मानमवसादयेत्’ ) ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਅਕਤੀਆਂ, ਉਦਯੋਗਾਂ ਅਤੇ ਰਾਸ਼ਟਰਾਂ ਨੂੰ ਕੇਵਲ ਸਥਾਪਿਤ ਖੇਤਰਾਂ ਅਤੇ ਥੋੜ੍ਹੇ ਸਮੇਂ ਦੇ ਲਾਭਾਂ ’ਤੇ ਨਿਰਭਰ ਰਹਿਣ ਦੀ ਥਾਂ ਸਮੇਂ-ਸਮੇਂ ’ਤੇ ਆਤਮ-ਚਿੰਤਨ ਕਰਦਿਆਂ ਖ਼ੁਦ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵ-ਵਿਆਪੀ ਪੱਧਰ ’ਤੇ ਸੰਸਾਧਨਾਂ ਨੂੰ ਹਥਿਆਰ ਵਜੋਂ ਵਰਤੇ ਜਾਣ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਫਿੱਕੀ ਤੋਂ ਆਪਣੀ ਇੱਕ ਸਦੀ ਦੀਆਂ ਪ੍ਰਾਪਤੀਆਂ ਤੋਂ ਅੱਗੇ ਵਧ ਕੇ ਅਗਲੇ 20 ਸਾਲਾਂ ਦੀਆਂ ਯੋਜਨਾਵਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ, ਤਾਂ ਜੋ ਭਾਰਤੀ ਉਦਯੋਗ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਕਾਰੋਬਾਰੀ ਵਿਕਾਸ ਦੇ ਨਵੇਂ ਮੌਕਿਆਂ ਦਾ ਲਾਭ ਉਠਾ ਸਕੇ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਅਗਲੇ 20 ਸਾਲਾਂ ਲਈ ਆਪਣੇ ਹਰੇਕ ਲੰਬੇ ਸਮੇਂ ਦੇ ਨਿਵੇਸ਼ ਦੇ ਫ਼ੈਸਲੇ ਦਾ ਅਧਾਰ ‘ਇੰਡੀਆ ਫਸਟ’ ਨੂੰ ਬਣਾਓ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਭਰ ਵਿੱਚ ‘ਦੁਨੀਆ ਦੀ ਫਾਰਮੇਸੀ’ ਵਜੋਂ ਜਾਣਿਆ ਜਾਂਦਾ ਹੈ ਅਤੇ ਤਿਆਰ ਦਵਾਈਆਂ ਦੇ ਨਿਰਮਾਣ ਵਿੱਚ ਦੇਸ਼ ਦੀ ਮਜ਼ਬੂਤ ਸਥਿਤੀ ਹੈ, ਪਰ ਇਸ ਦੇ ਬਾਵਜੂਦ ਭਾਰਤ ਸੈਂਕੜੀਆਂ ਸ਼੍ਰੇਣੀਆਂ ਵਿੱਚ ਅਰਬਾਂ ਡਾਲਰ ਮੁੱਲ ਦੇ ਏਪੀਆਈ, ਥੋਕ ਦਵਾਈਆਂ ਅਤੇ ਸਮਗਰੀ ਮੱਧਵਰਤੀ ਉਤਪਾਦਾਂ ਦਾ ਆਯਾਤ ਕਰਦਾ ਹੈ। ਉਨ੍ਹਾਂ ਨੇ ਫਾਰਮਾਸਿਊਟੀਕਲ ਖੇਤਰ ਤੋਂ ਘਰੇਲੂ ਨਿਰਮਾਣ ਦੀਆਂ ਸੰਭਾਵਨਾਵਾਂ ਦੀ ਪਛਾਣ ਕਰਨ ਅਤੇ ਵਿਸ਼ਵ-ਵਿਆਪੀ ਮੁਕਾਬਲੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਨਵੀਂ ਤਕਨੀਕ ਅਤੇ ਵੱਡੇ ਉਤਪਾਦਨ ਪਲਾਂਟਾਂ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਮੁਕੰਮਲ ਦਵਾਈਆਂ ਦੇ ਖੇਤਰ ਵਿੱਚ ਸਾਡੀ ਤਾਕਤ ਹੈ ਅਤੇ ਹੁਣ ਸਾਨੂੰ ਸਮਗਰੀ ਘਟਕਾਂ ਦੇ ਖੇਤਰ ਵਿੱਚ ਵੀ ਆਪਣੀ ਸਮਰੱਥਾ ਵਿਕਸਤ ਕਰਨੀ ਪਵੇਗੀ।”
ਲੋਹੇ, ਸਟੀਲ ਅਤੇ ਐਲੂਮੀਨੀਅਮ ਦੇ ਖੇਤਰ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਮੀਆਂ ’ਤੇ ਚਾਨਣਾ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਜ਼ਾਰਾਂ ਕਰੋੜ ਰੁਪਏ ਮੁੱਲ ਦੇ ਲੋਹਾ ਧਾਤ ਦਾ ਨਿਰਯਾਤ ਕਰਦਾ ਹੈ ਅਤੇ ਦੇਸ਼ ਵਿੱਚ ਬੌਕਸਾਈਟ ਦਾ ਵਿਸ਼ਾਲ ਭੰਡਾਰ ਉਪਲਬਧ ਹੈ, ਇਸ ਦੇ ਬਾਵਜੂਦ ਰਿਫਾਇੰਡ ਸਟੀਲ, ਵਿਸ਼ੇਸ਼ ਐਲੂਮੀਨੀਅਮ ਮਿਸ਼ਰਤ ਧਾਤਾਂ ਅਤੇ ਹੋਰ ਉਤਪਾਦਾਂ ਦਾ ਆਯਾਤ ਕਰਨਾ ਪੈਂਦਾ ਹੈ। ਉਨ੍ਹਾਂ ਨੇ ਉਦਯੋਗ ਜਗਤ ਤੋਂ ਆਯਾਤ ਕੀਤੇ ਜਾਣ ਵਾਲੀਆਂ ਵੱਖ-ਵੱਖ ਸ਼੍ਰੇਣੀਆਂ ਦੇ ਉਤਪਾਦਾਂ ਦੀ ਪਛਾਣ ਕਰਨ, ਨਿਰਮਾਣ ਤਕਨਾਲੋਜੀਆਂ ਨੂੰ ਵਿਕਸਤ ਕਰਨ ਅਤੇ ਖਣਿਜ ਮੁੱਲ ਲੜੀ ਦੇ ਹਰੇਕ ਪੜਾਅ ਵਿੱਚ ਮੁਹਾਰਤ ਹਾਸਲ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਸਾਨੂੰ ਇਨ੍ਹਾਂ ਉਤਪਾਦਾਂ ਦੀ ਨਿਰਮਾਣ ਸਮਰੱਥਾ ਵੀ ਦੇਸ਼ ਵਿੱਚ ਹੀ ਵਿਕਸਤ ਕਰਨੀ ਹੋਵੇਗੀ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਾਲ ਖੇਤੀਬਾੜੀ ਉਤਪਾਦਨ ਦੇ ਬਾਵਜੂਦ ਵਿਸ਼ਵ-ਵਿਆਪੀ ਖੇਤੀਬਾੜੀ ਨਿਰਯਾਤ ਵਿੱਚ ਭਾਰਤ ਦੀ ਹਿੱਸੇਦਾਰੀ ਕੇਵਲ 2 ਤੋਂ 2.5 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ, ਪਿਛਲੇ 12 ਸਾਲਾਂ ਵਿੱਚ ਖੇਤੀਬਾੜੀ ਅਤੇ ਖ਼ੁਰਾਕ ਨਿਰਯਾਤ ਵਿੱਚ ਪ੍ਰੋਸੈੱਸਡ ਭੋਜਨ ਪਦਾਰਥਾਂ ਦੀ ਹਿੱਸੇਦਾਰੀ 13 ਪ੍ਰਤੀਸ਼ਤ ਤੋਂ ਵਧ ਕੇ 20 ਪ੍ਰਤੀਸ਼ਤ ਤੋਂ ਵੱਧ ਹੋ ਗਈ ਹੈ। ਉਨ੍ਹਾਂ ਨੇ ਉਦਯੋਗ ਜਗਤ ਤੋਂ ਵਿਸ਼ਵ-ਵਿਆਪੀ ਮੰਗ ਦੇ ਅਨੁਕੂਲ ਸੰਯੁਕਤ ਰਣਨੀਤੀ ਤਿਆਰ ਕਰਨ, ਖੇਤੀਬਾੜੀ ਖੇਤਰ ਵਿੱਚ ਨਿਵੇਸ਼ ਵਧਾਉਣ ਅਤੇ ਵਿਦੇਸ਼ੀ ਬਾਜ਼ਾਰਾਂ ਲਈ ਭਰੋਸੇਯੋਗ ਖ਼ਰੀਦ ਵਿਵਸਥਾ ਅਤੇ ਉਤਪਾਦ ਲੜੀਆਂ ਵਿਕਸਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਸਥਿਤੀ ਨੂੰ ਬਦਲਣਾ ਪਵੇਗਾ ਅਤੇ ਇਸ ਨੂੰ ਮੁੱਲ ਵਾਧੇ ਅਤੇ ਖ਼ੁਰਾਕ ਪ੍ਰੋਸੈੱਸਿੰਗ ਉਦਯੋਗ ਲਈ ਇੱਕ ਵੱਡੇ ਮੌਕੇ ਦੇ ਰੂਪ ਵਿੱਚ ਦੇਖਣਾ ਹੋਵੇਗਾ।”
ਰੋਜ਼ਾਨਾ ਵਰਤੋਂ ਦੀਆਂ ਇੰਜੀਨੀਅਰਿੰਗ ਵਸਤੂਆਂ ਦੇ ਖੇਤਰ ਵਿੱਚ ਮੌਜੂਦ ਸੰਭਾਵਨਾਵਾਂ ਵੱਲ ਧਿਆਨ ਦਿਵਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰ ’ਤੇ ਹੈਂਡ ਟੂਲਜ਼ ਅਤੇ ਪਾਵਰ ਟੂਲਜ਼ ਦੇ ਨਿਰਯਾਤ ਵਿੱਚ ਭਾਰਤ ਦੀ ਹਿੱਸੇਦਾਰੀ ਹੁਣ ਵੀ ਘੱਟ ਹੈ। ਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਅਤੇ ਗਲੋਬਲ ਸਾਊਥ ਲਈ ਮਸ਼ੀਨਰੀ ਨਿਰਮਾਣ ਦੇ ਖੇਤਰ ਵਿੱਚ ਵੀ ਅਥਾਹ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਵੱਡੀਆਂ ਕੰਪਨੀਆਂ ਨੂੰ ਛੋਟੇ ਉੱਦਮਾਂ ਦੀ ਗੁਣਵੱਤਾ ਭਰਪੂਰ ਨਿਰਮਾਣ ਸਮਰੱਥਾ ਵਧਾਉਣ ਵਿੱਚ ਸਹਿਯੋਗ ਕਰਨ ਅਤੇ ਪੈਕੇਜਿੰਗ ਉਪਕਰਣਾਂ, ਸਿੰਚਾਈ ਪ੍ਰਣਾਲੀਆਂ ਅਤੇ ਫ਼ੈਕਟਰੀ ਮਸ਼ੀਨਰੀ ਦੇ ਬਾਜ਼ਾਰਾਂ ਵਿੱਚ ਮੌਕੇ ਤਲਾਸ਼ਣ ਲਈ ਪ੍ਰੇਰਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਵਿਸ਼ਵ ਬਾਜ਼ਾਰ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਅਸੀਂ ਇਸ ਖੇਤਰ ਵਿੱਚ ਕੰਮ ਕਰ ਸਕਦੇ ਹਾਂ।”
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸੇ ਰਾਸ਼ਟਰ ਦੀ ਤਰੱਕੀ ਕਿਸਾਨਾਂ, ਛੋਟੇ ਉੱਦਮੀਆਂ, ਉਦਯੋਗ ਜਗਤ, ਧਨ ਸਿਰਜਣ ਵਾਲਿਆਂ ਅਤੇ ਟੈਕਸਦਾਤਿਆਂ ਦੇ ਸਨਮਾਨ ਨਾਲ ਹੁੰਦੀ ਹੈ। ਉਨ੍ਹਾਂ ਨੇ ਉਦਯੋਗ ਅਤੇ ਟੈਕਸਦਾਤਿਆਂ ਦੇ ਪੱਖ ਵਿੱਚ ਕੀਤੇ ਗਏ ਸੁਧਾਰਾਂ ਬਾਰੇ ਕਿਹਾ ਕਿ ਸਾਲ 2014 ਵਿੱਚ ਕਾਰਪੋਰੇਟ ਟੈਕਸ ਦੀ ਮੂਲ ਦਰ 30 ਪ੍ਰਤੀਸ਼ਤ ਸੀ, ਜਿਸ ਨੂੰ ਘਟਾ ਕੇ 22 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਖ਼ਰੀਦ ਸ਼ਕਤੀ ਵਧਾਉਣ ਦੇ ਉਦੇਸ਼ ਨਾਲ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ-ਮੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਮਦਨ ਟੈਕਸ ਰਿਟਰਨ ਅਤੇ ਰਿਫੰਡ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਗਿਆ ਹੈ ਅਤੇ ਮੰਗ ਨੂੰ ਹੁਲਾਰਾ ਦੇਣ ਲਈ ਕਈ ਵਸਤੂਆਂ ’ਤੇ ਜੀਐੱਸਟੀ ਦੀਆਂ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਇਸ ਦਾ ਸਿੱਧਾ ਲਾਭ ਸਾਡੇ ਉਦਯੋਗ ਜਗਤ ਅਤੇ ਵਪਾਰਕ ਅਦਾਰਿਆਂ ਨੂੰ ਮਿਲਣ ਵਾਲਾ ਹੈ।”
ਪ੍ਰਧਾਨ ਮੰਤਰੀ ਨੇ ਉਦਯੋਗ ਜਗਤ ਨੂੰ ਭਾਰਤ ਦੇ ਹਾਲੀਆ ਵਪਾਰਕ ਸਮਝੌਤਿਆਂ ਅਤੇ ‘ਰਿਫੌਰਮ ਐਕਸਪ੍ਰੈੱਸ’ ਦੀ ਰਫ਼ਤਾਰ ਦਾ ਲਾਭ ਉਠਾਉਂਦਿਆਂ 140 ਕਰੋੜ ਦੀ ਘਰੇਲੂ ਆਬਾਦੀ ਵਾਲੇ ਬਾਜ਼ਾਰ ਦੇ ਨਾਲ-ਨਾਲ ਵਿਦੇਸ਼ੀ ਬਾਜ਼ਾਰਾਂ ਵਿੱਚ ਮੌਜੂਦ ਮੌਕਿਆਂ ਦਾ ਫ਼ਾਇਦਾ ਚੁੱਕਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸੁਝਾਵਾਂ ਲਈ ਸਰਕਾਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣ ਦੀ ਗੱਲ ਕਹੀ। ਇਸ ਦੇ ਨਾਲ ਹੀ, ਕਾਰੋਬਾਰਾਂ ਨੂੰ ਵਿਸ਼ਵ-ਵਿਆਪੀ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ, ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਨ ਅਤੇ ਵੰਡ ਨੈੱਟਵਰਕ ਵਿਕਸਤ ਕਰਨ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ। ਸ਼੍ਰੀ ਮੋਦੀ ਨੇ ਜ਼ੋਰ ਦਿੰਦਿਆਂ ਕਿਹਾ, “ਸਾਡਾ ਘਰੇਲੂ ਬਾਜ਼ਾਰ ਸਾਡੀ ਸਹਿਜਤਾ ਦਾ ਦਾਇਰਾ ਨਹੀਂ ਬਣਨਾ ਚਾਹੀਦਾ, ਸਗੋਂ ਇਸ ਨੂੰ ਵਿਸ਼ਵ ਬਾਜ਼ਾਰਾਂ ਵਿੱਚ ਮੁਕਾਬਲਾ ਕਰਨ ਦਾ ਆਤਮਵਿਸ਼ਵਾਸ ਪ੍ਰਦਾਨ ਕਰਨਾ ਚਾਹੀਦਾ ਹੈ।”
India’s growth story is creating new opportunities. Our industries must be ready to seize them. Speaking at FICCI’s centenary convention. @ficci_india https://t.co/tJCw2NnpjW
— Narendra Modi (@narendramodi) November 19, 2026
FICCI अपनी स्थापना के 100 वर्ष पूरे कर रहा है।
एक संस्था का सौ वर्षों तक लगातार सजग और सक्रिय रहना, बदलते समय के साथ खुद को आगे बढ़ाना और देश की आर्थिक यात्रा में अपनी भूमिका निभाते रहना, ये बहुत बड़ी उपलब्धि है: PM @narendramodi
— PMO India (@PMOIndia) November 19, 2026
FICCI ने अपने 100 वर्षों में देश की Industry को बहुत कुछ Achieve करते हुए देखा है।
अब समय ये तय करने का है कि Indian Industry अगले 20 वर्षों में क्या Achieve कर सकती है: PM @narendramodi
— PMO India (@PMOIndia) November 19, 2026
अगले 20 वर्षों के अपने हर long-term investment decision में India First को अपना आधार बनाइए।
इससे देश आत्मनिर्भर होगा और आपके business की growth के लिए भी नए अवसर खुलेंगे: PM @narendramodi at @ficci_india centenary convention
— PMO India (@PMOIndia) November 19, 2026
हमारा Domestic Market हमारा Comfort Zone नहीं होना चाहिए।
हमें इससे वो आत्मविश्वास मिलना चाहिए जिससे हम Global Markets में Compete कर सकें।
इसलिए दुनिया के अलग-अलग Regions के Customers की जरूरतों को समझने में Invest करिए: PM @narendramodi at @ficci_india centenary convention
— PMO India (@PMOIndia) November 19, 2026
*****
India's growth story is creating new opportunities. Our industries must be ready to seize them. Speaking at FICCI's centenary convention. @ficci_india https://t.co/tJCw2NnpjW
— Narendra Modi (@narendramodi) November 19, 2026
FICCI अपनी स्थापना के 100 वर्ष पूरे कर रहा है। एक संस्था का सौ वर्षों तक लगातार सजग और सक्रिय रहना, बदलते समय के साथ खुद को आगे बढ़ाना और देश की आर्थिक यात्रा में अपनी भूमिका निभाते रहना, ये बहुत बड़ी उपलब्धि है: PM @narendramodi
— PMO India (@PMOIndia) November 19, 2026
FICCI ने अपने 100 वर्षों में देश की Industry को बहुत कुछ Achieve करते हुए देखा है। अब समय ये तय करने का है कि Indian Industry अगले 20 वर्षों में क्या Achieve कर सकती है: PM @narendramodi
— PMO India (@PMOIndia) November 19, 2026
FICCI ने अपने 100 वर्षों में देश की Industry को बहुत कुछ Achieve करते हुए देखा है। अब समय ये तय करने का है कि Indian Industry अगले 20 वर्षों में क्या Achieve कर सकती है: PM @narendramodi
— PMO India (@PMOIndia) November 19, 2026
अगले 20 वर्षों के अपने हर long-term investment decision में India First को अपना आधार बनाइए। इससे देश आत्मनिर्भर होगा और आपके business की growth के लिए भी नए अवसर खुलेंगे: PM @narendramodi at @ficci_india centenary convention
— PMO India (@PMOIndia) November 19, 2026
हमारा Domestic Market हमारा Comfort Zone नहीं होना चाहिए। हमें इससे वो आत्मविश्वास मिलना चाहिए जिससे हम Global Markets में Compete कर सकें। इसलिए दुनिया के अलग-अलग Regions के Customers की जरूरतों को समझने में Invest करिए: PM @narendramodi at @ficci_india centenary convention
— PMO India (@PMOIndia) November 19, 2026