ਪੀਐੱਮਇੰਡੀਆ
ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਨੀ ਜੀ,
ਮੇਰੇ ਸਾਥੀ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਜੀ,
ਸਵੀਡਨ ਤੋਂ ਮੰਤਰੀ ਸਤਿਕਾਰਯੋਗ ਕੁਮਾਰੀ ਅਨਾ ਏਕਸਟਰੌਮ (Ms. Anna Ekstrom),
ਉੱਪ ਮੁੱਖ ਮੰਤਰੀ ਸ਼੍ਰੀ ਨਿਤਿਨਭਾਈ ਪਟੇਲ ਜੀ,
ਸਨਮਾਨਤ ਨੋਬਲ ਪੁਰਸਕਾਰ ਜੇਤੂ,
ਨੋਬਲ ਫਾਊਂਡੇਸ਼ਨ ਦੇ ਉੱਪ ਪ੍ਰਧਾਨ ਡਾ. ਗੋਰਾਨ ਹੈਨਸਨ (Dr. Goran Hansson)
ਪਿਆਰੇ ਵਿਗਿਆਨੀਓ,
ਭੈਣੋਂ ਅਤੇ ਵੀਰੋ,
ਨਮਸਤੇ!
ਸਭ ਤੋਂ ਪਹਿਲਾਂ ਮੈਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ, ਗੁਜਰਾਤ ਸਰਕਾਰ ਅਤੇ ਨੋਬਲ ਮੀਡੀਆ ਨੂੰ ਵਧਾਈ ਦੇਣ ਦਿਓ, ਜਿਹੜੇ ਸਾਇੰਸ ਸਿਟੀ ਵਿੱਚ ਪੰਜ ਹਫ਼ਤਿਆਂ ਲਈ ਇਹ ਪ੍ਰਦਰਸ਼ਨੀ ਲੈ ਕੇ ਆਏ ਹਨ।
ਮੈਂ ਪ੍ਰਦਰਸ਼ਨੀ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ ਅਤੇ ਮੈਨੂੰ ਉਮੀਦ ਹੈ ਕਿ ਅਨੁਭਵ ਕਰਨ ਦਾ ਮੌਕਾ ਮਿਲੇਗਾ।
ਨੋਬਲ ਪੁਰਸਕਾਰ ਦੀ ਵਿਸ਼ਵ ਪੱਧਰ ‘ਤੇ ਰਚਨਾਤਮਕ ਵਿਚਾਰ, ਸੋਚ ਅਤੇ ਮੌਲਿਕ ਵਿਗਿਆਨ ‘ਤੇ ਕੰਮ ਲਈ ਉੱਚ ਪੱਧਰੀ ਪਛਾਣ ਹੈ।
ਪਹਿਲਾਂ ਇੱਕ, ਦੋ ਜਾਂ ਤਿੰਨ ਹੀ ਮੌਕੇ ਹੁੰਦੇ ਸਨ ਜਦੋਂ ਨੋਬਲ ਪੁਰਸਕਾਰ ਜੇਤੂ ਭਾਰਤ ਆਉਂਦੇ ਸਨ ਅਤੇ ਸੀਮਿਤ ਦਾਇਰੇ ਵਿੱਚ ਹੀ ਵਿਦਿਆਰਥੀਆਂ ਅਤੇ ਵਿਗਿਆਨੀਆਂ ਨਾਲ ਗੱਲਬਾਤ ਕਰਦੇ ਸਨ।
ਪਰ, ਅੱਜ, ਅਸੀਂ ਗੁਜਰਾਤ ਵਿੱਚ ਇੰਨੇ ਜ਼ਿਆਦਾ ਨੋਬਲ ਪੁਰਸਕਾਰ ਜੇਤੂਆਂ ਦੇ ਇਕੱਠ ਦਾ ਇਤਿਹਾਸ ਬਣਾ ਰਹੇ ਹਾਂ।
ਮੈਂ ਇੱਥੇ ਮੌਜੂਦ ਸਾਰੇ ਜੇਤੂਆਂ ਦਾ ਸਵਾਗਤ ਕਰਦਾ ਹਾਂ। ਤੁਸੀਂ ਭਾਰਤ ਦੇ ਅਨਮੋਲ ਦੋਸਤ ਹੋ। ਤੁਹਾਡੇ ਵਿੱਚੋਂ ਕਈ ਇੱਥੇ ਪਹਿਲਾਂ ਕਈ ਮੌਕਿਆਂ ‘ਤੇ ਆ ਚੁੱਕੇ ਹਨ। ਤੁਹਾਡੇ ਵਿੱਚੋਂ ਇੱਕ ਦਾ ਜਨਮ ਇੱਥੇ ਹੋਇਆ ਸੀ ਅਤੇ ਉਨ੍ਹਾਂ ਦੀ ਅਸਲ ਪੈਦਾਇਸ਼ ਵਡੋਦਰਾ ਵਿੱਚ ਹੋਈ ਸੀ!
ਮੈਂ ਇੱਥੇ ਆਪਣੇ ਬਹੁਤ ਸਾਰੇ ਨੌਜਵਾਨ ਵਿਦਿਆਰਥੀਆਂ ਨੂੰ ਦੇਖ ਕੇ ਖੁਸ਼ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਉਂਦੇ ਹਫ਼ਤਿਆਂ ਵਿੱਚ ਆਪਣੇ ਸਾਰੇ ਦੋਸਤਾਂ ਅਤੇ ਪਰਿਵਾਰਾਂ ਨੂੰ ਸਾਇੰਸ ਸਿਟੀ ਵਿੱਚ ਆਉਣ ਲਈ ਜ਼ਰੂਰ ਕਹਿਣ।
ਤੁਹਾਡੇ ਨਾਲ ਗੱਲਬਾਤ ਕਰਕੇ ਹੋਏ ਅਨੁਭਵ ਨੂੰ ਸਾਡੇ ਵਿਦਿਆਰਥੀ ਯਾਦ ਰੱਖਣਗੇ। ਇਹ ਉਨ੍ਹਾਂ ਨੂੰ ਟਿਕਾਊ ਭਵਿੱਖ ਲਈ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਣਾ ਦੇਏਗਾ।
ਮੈਨੂੰ ਉਮੀਦ ਹੈ ਕਿ ਇਹ ਪ੍ਰਦਰਸ਼ਨੀ ਅਤੇ ਇਹ ਲੜੀ ਤੁਹਾਡੇ, ਅਤੇ ਸਾਡੇ ਵਿਦਿਆਰਥੀਆਂ, ਸਾਇੰਸ ਅਧਿਆਪਕਾਂ ਅਤੇ ਸਾਡੇ ਵਿਗਿਆਨੀਆਂ ਵਿਚਕਾਰ ਇੱਕ ਮਜ਼ਬੂਤ ਕੜੀ ਬਣੇਗੀ।
ਭਾਰਤ ਨੂੰ ਅਗਲੇ 15 ਸਾਲਾਂ ਵਿੱਚ ਕਿੱਥੇ ਹੋਣਾ ਚਾਹੀਦਾ ਹੈ, ਇਸ ਪ੍ਰਤੀ ਮੇਰੀ ਸਰਕਾਰ ਦਾ ਨਜ਼ਰੀਆ ਸਪੱਸ਼ਟ ਹੈ। ਸਾਇੰਸ ਅਤੇ ਟੈਕਨੋਲੋਜੀ ਉਹ ਧੁਰਾ ਹੈ ਜਿਹੜਾ ਸਾਡੇ ਨਜ਼ਰੀਏ ਨੂੰ ਰਣਨੀਤੀ ਅਤੇ ਕਾਰਵਾਈ ਵਿੱਚ ਤਬਦੀਲ ਕਰੇਗਾ।
ਸਾਇੰਸ ਅਤੇ ਟੈਕਨੋਲੋਜੀ ਸਾਡੇ ਸਾਰੇ ਨੌਜਵਾਨਾਂ ਨੂੰ ਮੌਕੇ ਉਪਲੱਬਧ ਕਰਾਉਣੇ ਯਕੀਨੀ ਬਣਾਏਗੀ। ਉਹ ਸਿਖਲਾਈ ਅਤੇ ਭਵਿੱਖ ਦੀ ਤਿਆਰੀ ਸਾਡੇ ਨੌਜਵਾਨਾਂ ਨੂੰ ਵਧੀਆ ਸਥਾਨਾਂ ‘ਤੇ ਰੋਜ਼ਗਾਰ ਹਾਸਲ ਕਰਨ ਵਾਲੀ ਹੋਣੀ ਚਾਹੀਦੀ ਹੈ। ਉਹ ਭਾਰਤ ਬਿਹਤਰੀਨ ਸਾਇੰਸ ਮੰਜ਼ਿਲ ਬਣਨਾ ਚਾਹੀਦਾ ਹੈ। ਇਸ ਲਈ ਸਾਨੂੰ ਡੂੰਘੀ ਸਮੁੰਦਰੀ ਖੋਜ ਅਤੇ ਸਾਈਬਰ ਪ੍ਰਣਾਲੀ ਵਰਗੀਆਂ ਮੁੱਖ ਪ੍ਰੇਰਣਾਮਈ ਚੁਣੌਤੀਆਂ ਲੈਣੀਆਂ ਚਾਹੀਦੀਆਂ ਹਨ।
ਸਾਡੇ ਕੋਲ ਯੋਜਨਾ ਹੈ ਜਿਹੜੀ ਕਾਰਵਾਈ ਰਾਹੀਂ ਇਸ ਨੂੰ ਸਾਕਾਰ ਕਰੇਗੀ।
ਸਾਡੇ ਵਿਗਿਆਨੀਆਂ ਨੂੰ ਸਮੁੱਚੇ ਦੇਸ਼ ਵਿੱਚ ਸਾਡੇ ਸਕੂਲਾਂ ਵਿੱਚ ਸਾਇੰਸ ਦੀ ਪੜ੍ਹਾਈ ‘ਤੇ ਪ੍ਰੋਗਰਾਮ ਵਿਕਸਤ ਕਰਨ ਲਈ ਕਿਹਾ ਗਿਆ ਹੈ। ਇਸ ਵਿੱਚ ਅਧਿਆਪਕਾਂ ਦੀ ਸਿਖਲਾਈ ਵੀ ਸ਼ਾਮਲ ਹੋਏਗੀ।
ਅਗਲੇ ਪੜਾਅ ‘ਤੇ ਉਨ੍ਹਾਂ ਨੂੰ ਹੁਨਰ ਅਤੇ ਉੱਚ ਤਕਨੀਕੀ ਸਿਖਲਾਈ ਲਈ ਨਵਾਂ ਪ੍ਰੋਗਰਾਮ ਬਣਾਉਣ ਲਈ ਕਿਹਾ ਗਿਆ ਹੈ।
ਇਹ ਪ੍ਰੋਗਰਾਮ ਤੁਹਾਨੂੰ ਨਵੀਂ ਗਿਆਨ ਆਰਥਿਕਤਾ ਵਿੱਚ ਰੋਜ਼ਗਾਰ ਦੇ ਯੋਗ ਬਣਾਉਣਗੇ ਅਤੇ ਤੁਹਾਨੂੰ ਪ੍ਰਭਾਵਸ਼ਾਲੀ ਉੱਦਮੀ ਅਤੇ ਵਿਗਿਆਨਕ ਸੋਚ ਵਾਲਾ ਬਣਾਉਣਗੇ। ਤੁਸੀਂ ਇੱਥੇ ਅਤੇ ਦੁਨੀਆ ਵਿੱਚ ਕਿਧਰੇ ਵੀ ਰੁਤਬਿਆਂ ਅਤੇ ਨੌਕਰੀਆਂ ਲਈ ਮੁਕਾਬਲੇ ਦੇ ਸਮਰੱਥ ਬਣੋਗੇ।
ਅਗਲਾ, ਸਾਡੇ ਵਿਗਿਆਨੀ ਸ਼ਹਿਰਾਂ ਵਿੱਚ ਪ੍ਰਯੋਗਸ਼ਾਲਾਵਾਂ ਨੂੰ ਜੋੜਨਗੇ। ਤੁਸੀਂ ਵਿਚਾਰ, ਸੈਮੀਨਾਰ, ਸਰੋਤ ਅਤੇ ਉਪਕਰਨਾਂ ਨੂੰ ਸਾਂਝਾ ਕਰ ਸਕਦੇ ਹੋ। ਇਹ ਸਾਨੂੰ ਜ਼ਿਆਦਾ ਕਰਨ ਅਤੇ ਵਧੀਆ ਸਹਿਯੋਗੀ ਵਿਗਿਆਨ ਵਿੱਚ ਸਹਾਇਕ ਹੋਏਗਾ।
ਸਾਡੀਆਂ ਸਾਇੰਸ ਏਜੰਸੀਆਂ ਸਾਇੰਸ ਅਧਾਰਿਤ ਉੱਦਮਾਂ ਦਾ ਵਿਸਥਾਰ ਕਰਨਗੀਆਂ ਅਤੇ ਹਰ ਰਾਜ ਵਿੱਚ ਸਥਾਨਕ ਜ਼ਰੂਰਤਾਂ ਮੁਤਾਬਕ ਵੱਡੇ ਪੱਧਰ ‘ਤੇ ਵਪਾਰੀਕਰਨ ਕਰਨਗੀਆਂ। ਤੁਹਾਡੇ ਸਟਾਰਟ-ਅੱਪਸ ਅਤੇ ਉਦਯੋਗ ਫਿਰ ਗਲੋਬਲ ਮੁਕਾਬਲਾ ਕਰ ਸਕਣਗੇ।
ਇਹ ਬੀਜ ਇਸ ਸਾਲ ਹੀ ਬੀਜ ਦਿੱਤੇ ਜਾਣੇ ਚਾਹੀਦੇ ਹਨ ਅਤੇ ਸਾਨੂੰ ਤੇਜੀ ਨਾਲ ਫਲ ਦੇਖਣ ਨੂੰ ਮਿਲੇਗਾ।
ਮੇਰੇ ਨੌਜਵਾਨ ਸਾਥੀਓ, ਤੁਸੀਂ ਭਾਰਤ ਅਤੇ ਵਿਸ਼ਵ ਦਾ ਭਵਿੱਖ ਹੋ। ਭਾਰਤ ਵੱਡੀ ਜਨਸੰਖਿਆ ਵੰਡ ਅਤੇ ਵਧੀਆ ਅਧਿਆਪਕਾਂ ਨਾਲ ਭਰਪੂਰ ਵਿਲੱਖਣ ਮੌਕਾ ਪ੍ਰਦਾਨ ਕਰ ਰਿਹਾ ਹੈ।
ਨੌਜਵਾਨ ਵਿਦਿਆਰਥੀਓ, ਤੁਸੀਂ ਗਿਆਨ ਅਤੇ ਮਾਹਰਤਾ ਦੀਆਂ ਧਾਰਾਵਾਂ ਹੋ। ਤੁਹਾਡੀ ਸਿਖਲਾਈ ਅਤੇ ਤੁਹਾਡਾ ਭਵਿੱਖ ਕੀ ਹੈ, ਇਹ ਇਸ ਸਭ ਬਾਰੇ ਹੈ।
ਸਾਇੰਸ ਅਤੇ ਟੈਕਨੋਲੋਜੀ ਦਾ ਧੰਨਵਾਦੀ ਹਾਂ, ਜਿਸ ਨੇ ਮਨੁੱਖਤਾ ਨੂੰ ਨਿਖਾਰਿਆ ਹੈ। ਮਨੁੱਖੀ ਇਤਿਹਾਸ ਵਿੱਚ ਵੱਡੀ ਸੰਖਿਆ ਜੀਵਨ ਦੀ ਗੁਣਵੱਤਾ ਦਾ ਆਨੰਦ ਲੈ ਰਹੀ ਹੈ।
ਫਿਰ ਵੀ ਭਾਰਤ ਵਿੱਚ ਗਰੀਬੀ ਨਾਲ ਪੈਦਾ ਹੋ ਰਹੀਆਂ ਬਹੁਤ ਚੁਣੌਤੀਆਂ ਹਨ। ਤੁਸੀਂ ਜਲਦੀ ਹੀ ਵਿਗਿਆਨੀ ਬਣ ਜਾਓਗੇ ਅਤੇ ਇਸ ਚੁਣੌਤੀ ਨੂੰ ਅਣਦੇਖਿਆ ਨਹੀਂ ਕਰ ਸਕਦੇ ਹੋ।
ਸਾਡੀ ਸਾਇੰਸ ਦੀ ਪਰਿਪੱਕਤਾ ਰਾਹੀਂ ਸਾਇੰਸ ਅਤੇ ਟੈਕਨੋਲੋਜੀ ਦੀ ਵਧੀਆ ਵਰਤੋਂ ਰਾਹੀਂ ਸਾਡੇ ਗ੍ਰਹਿ ਨਾਲ ਜ਼ਿੰਮੇਵਾਰੀ ਪੂਰਨ ਵਰਤਾਅ ਕੀਤਾ ਜਾਏਗਾ।
ਤੁਸੀਂ ਜਲਦੀ ਹੀ ਵਿਗਿਆਨੀ ਹੋ ਜਾਓਗੇ ਅਤੇ ਗ੍ਰਹਿ ਦੇ ਸਰਪ੍ਰਸਤ ਹੋਵੋਗੇ।
ਨੋਬਲ ਪ੍ਰਦਰਸ਼ਨੀ ਅਤੇ ਸਾਇੰਸ ਸਿਟੀ ਤੋਂ ਸਪਸ਼ਟ ਨਤੀਜੇ ਹੋਣੇ ਚਾਹੀਦੇ ਹਨ।
ਵਿਸ਼ਵ ਪੱਧਰ ‘ਤੇ, ਸਾਇੰਸ ਅਤੇ ਟੈਕਨੋਲੋਜੀ ਸਮਾਜਕ-ਆਰਥਕ ਵਿਕਾਸ ਲਈ ਮੁੱਖ ਸਰੋਤ ਵਜੋਂ ਉੱਭਰੇ ਹਨ। ਭਾਰਤ ਦੀ ਤੇਜੀ ਨਾਲ ਵਧ ਰਹੀ ਅਰਥ ਵਿਵਸਥਾ ਵਿੱਚ ਵਿਗਿਆਨਕ ਦਖਲ ਨਾਲ ਉਮੀਦਾਂ ਵਧੀਆਂ ਹਨ।
ਤਿੰਨ ਉਪਲੱਬਧੀਆਂ ਹਨ ਜਿਹੜੀਆਂ ਮੈਂ ਨੋਬਲ ਪੁਰਸਕਾਰ ਲੜੀ ਵਿੱਚੋਂ ਦੇਖਣਾ ਚਾਹੁੰਦਾ ਹਾਂ।
ਪਹਿਲਾ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਦਾ ਪਾਲਣ (, follow up) ਕਰੋ। ਇੱਥੇ ਵਿਦਿਆਰਥੀ ਅਤੇ ਅਧਿਆਪਕ ਰਾਸ਼ਟਰੀ ‘ ਆਈਡੀਆਥੌਨ ‘ (‘Ideathon’) ਮੁਕਾਬਲੇ ਰਾਹੀਂ ਪੁੱਜੇ ਹਨ ਅਤੇ ਸਮੁੱਚੇ ਦੇਸ਼ ਤੋਂ ਹਨ। ਉਨ੍ਹਾਂ ਦੀ ਇਹ ਲੜੀ ਨਾ ਤੋੜਿਓ।
ਪ੍ਰਦਰਸ਼ਨੀ ਦੇ ਸਮੇਂ ਦੌਰਾਨ, ਸਮੁੱਚੇ ਗੁਜਰਾਤ ਤੋਂ ਆਏ ਸਕੂਲ ਅਧਿਆਪਕਾਂ ਲਈ ਸੈਸ਼ਨ ਵੀ ਹੋਣਗੇ।
ਦੂਜਾ, ਸਥਾਨਕ ਪੱਧਰ ‘ਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰੋ। ਸਾਡੇ ਨੌਜਵਾਨਾਂ ਵਿੱਚ ਉੱਦਮਸ਼ੀਲਤਾ ਪ੍ਰਤੀ ਬਹੁਤ ਉਤਸ਼ਾਹ ਹੈ।
ਸਾਡੇ ਸਾਇੰਸ ਮੰਤਰੀ ਕੋਲ ਇੱਥੇ ਗੁਜਰਾਤ ਵਿੱਚ ਇਨਕਿਊਬੇਟਰ ਹਨ। ਅਗਲੇ ਪੰਜ ਹਫ਼ਤਿਆਂ ਵਿੱਚ ਕਿਵੇਂ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਨਾਲ ਚੱਲਣ ਵਾਲੇ ਸਟਾਰਟ ਅਪਸ ਨੂੰ ਵਧਾਇਆ ਜਾ ਸਕਦਾ ਹੈ, ਇਸ ‘ਤੇ ਇੱਕ ਵਰਕਸ਼ਾਪ ਹੋਣੀ ਚਾਹੀਦੀ ਹੈ।
ਮੈਨੂੰ ਦੱਸਿਆ ਗਿਆ ਕਿ ਲਗਭਗ ਦਸ ਨੋਬਲ ਪੁਰਸਕਾਰ ਜੇਤੂ ਕਾਢਾਂ ਸਮਾਰਟ ਫੋਨ ਬਣਾਉਣ ਵਿੱਚ ਗਈਆਂ ਹਨ।
ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਬਿਜਲੀ ਬਿਲ ਅਤੇ ਗ੍ਰਹਿ ਨੂੰ ਬਚਾਉਣ ਲਈ ਜਾ ਸਕਦੇ ਹਨ। 2014 ਵਿੱਚ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਨੀਲੇ ਐੱਲਈਡੀ (BLU LED) ਲਈ ਸੀ। ਇਹ ਤਿੰਨ ਜਪਾਨੀਆਂ ਅਕਾਸਕੀ, ਅਮਾਨੋ ਅਤੇ ਨਾਕਾਮੁਰਾ (Akasaki, Amano and Nakamura) ਦੀ ਮੁੱਢਲੀ ਖੋਜ ਤੋਂ ਆਇਆ ਸੀ। ਪਹਿਲਾਂ ਜਾਣੀ ਜਾਂਦੀ ਲਾਲ ਅਤੇ ਹਰੀ ਐੱਲਈਡੀ ਨੂੰ ਜਦੋਂ ਮਿਲਾਇਆ ਜਾਂਦਾ ਹੈ ਤਾਂ ਸਫੈਦ ਰੌਸ਼ਨੀ ਉਪਕਰਨ ਬਣਾਇਆ ਜਾ ਸਕਦਾ ਹੈ ਜਿਹੜਾ ਇੱਕ ਸੌ ਹਜ਼ਾਰ ਘੰਟੇ ਚਲੇਗਾ।
ਅਜਿਹੀਆਂ ਕਈ ਰੁਮਾਂਚਕ ਖੋਜਾਂ ਹਨ ਜਿਨ੍ਹਾਂ ਨੂੰ ਅਸੀਂ ਉੱਦਮਾਂ ‘ਤੇ ਅਪਣਾ ਸਕਦੇ ਹਾਂ।
ਤੀਜਾ, ਸਮਾਜ ‘ਤੇ ਪ੍ਰਭਾਵ
ਬਹੁਤੀਆਂ ਨੋਬਲ ਪੁਰਸਕਾਰ ਜੇਤੂ ਕਾਢਾਂ ਦਾ ਸਿਹਤ ਅਤੇ ਖੇਤੀਬਾੜੀ ਜ਼ਰੀਏ ਸਾਡੇ ਸਮਾਜ ‘ਤੇ ਬਹੁਤ ਵੱਡਾ ਪ੍ਰਭਾਵ ਹੈ।
ਉਦਾਹਰਨ ਵਜੋਂ, ਜੈਨੇਟਿਕ- ਟੈਕਨੋਲੋਜੀ ਦੀ ਵਰਤੋਂ ਕਰਕੇ ਬਣਾਈਆਂ ਸਟੀਕ ਦਵਾਈਆਂ ਹੁਣ ਹਕੀਕਤ ਹਨ।
ਸਾਨੂੰ ਇਸ ਯੰਤਰ ਨੂੰ ਕੈਂਸਰ, ਸ਼ੂਗਰ ਅਤੇ ਲਾਗ ਦੀਆਂ ਬਿਮਾਰੀਆਂ ਲਈ ਵੀ ਜ਼ਰੂਰ ਵਰਤਣਾ ਚਾਹੀਦਾ ਹੈ।
ਗੁਜਰਾਤ ਵਿੱਚ ਮੁੱਖ ਕੇਂਦਰ ਨਾਲ ਭਾਰਤ ਪਹਿਲਾਂ ਹੀ ਜੈਨਰਿਕ ਅਤੇ ਜੈਵਿਕ ਮੋਹਰੀ ਹੈ, ਪਰ ਹੁਣ ਸਾਨੂੰ ਨਵੀਆਂ ਜੈਵਿਕ- ਤਕਨੀਕਾਂ ਦੀਆਂ ਕਾਢਾਂ ਵਿੱਚ ਹੀ ਅੱਗੇ ਆਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ।
ਮੈਂ ਖੁਸ਼ ਹਾਂ ਕਿ ਇਹ ਪ੍ਰਦਰਸ਼ਨੀ ਸਾਇੰਸ ਸਿਟੀ ਵਿੱਚ ਲਗਾਉਣ ਦੀ ਯੋਜਨਾ ਬਣਾਈ ਗਈ ਹੈ ਜਿਸ ਨੇ ਸਾਇੰਸ ਭਾਈਚਾਰੇ ਨੂੰ ਜੋੜਿਆ ਹੈ।
ਜਿਹੜੀਆਂ ਵਿਸ਼ਵ ਵਿਆਪੀ ਚੁਣੌਤੀਆਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਉਸ ਵਿੱਚ ਨਾਗਰਿਕਾਂ ਨੂੰ ਜੋੜਨ ਦਾ ਇਹ ਇੱਕ ਆਦਰਸ਼ ਪਲੈਟਫਾਰਮ ਹੈ।
ਸਾਨੂੰ ਇਸ ਸਾਇੰਸ ਸਿਟੀ ਨੂੰ ਇਸ ਪ੍ਰਦਰਸ਼ਨੀ ਤੋਂ ਪ੍ਰੇਰਣਾ ਲੈ ਕੇ ਦੁਨੀਆ ਅਤੇ ਸਮੁੱਚੇ ਦੇਸ਼ ਦੇ ਨੌਜਵਾਨ ਵਿਦਿਆਰਥੀਆਂ ਅਤੇ ਸਾਇੰਸ ਅਧਿਆਪਕਾਂ ਲਈ ਵਿਸ਼ਵ ਪੱਧਰੀ ਅਤੇ ਅਸਲ ਵਿੱਚ ਆਕਰਸ਼ਕ ਬਣਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਕੇਂਦਰ ਅਤੇ ਰਾਜ ਨੂੰ ਮਿਲ ਕੇ ਇਸ ਸਾਲ ਤੋਂ ਹੀ ਇਸ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਮੇਰੇ ਨੌਜਵਾਨ ਦੋਸਤੋ!
ਜੇਤੂ ਸਾਇੰਸ ਦੇ ਸਿਖਰ (peak) ਦੀ ਪ੍ਰਤੀਨਿਧਤਾ ਕਰ ਰਹੇ ਹਨ ਅਤੇ ਸਾਨੂੰ ਇਨ੍ਹਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ। ਪਰ ਯਾਦ ਰੱਖੋ ਕਿ ਸਿਖਰ (peak) ਮਹਾਨ ਪਹਾੜ ਲੜੀਆਂ ਤੋਂ ਬਣਦੇ ਹਨ ਅਤੇ ਇਕੱਲੇ ਖੜ੍ਹਨ ਨਾਲ ਨਹੀਂ।
ਤੁਸੀਂ ਭਾਰਤ ਦੀ ਬੁਨਿਆਦ ਅਤੇ ਭਵਿੱਖ ਹੋ। ਤੁਹਾਨੂੰ ਨਵੀਆਂ ਲੜੀਆਂ ਬਣਾਉਣੀਆਂ ਚਾਹੀਦੀਆਂ ਹਨ ਜਿਨ੍ਹਾਂ ਤੋਂ ਚੋਟੀਆਂ ਨਿਕਲਣ। ਜੇਕਰ ਬੁਨਿਆਦ ‘ਤੇ ਧਿਆਨ ਕੇਂਦਰਿਤ ਹੋਏਗਾ, ਸਾਡੇ ਸਕੂਲਾਂ ਅਤੇ ਕਾਲਜਾਂ ਅਤੇ ਅਧਿਆਪਕਾਂ ਜ਼ਰੀਏ ਸਾਰੇ ਚਮਤਕਾਰ ਹੋ ਸਕਦੇ ਹਨ। ਭਾਰਤ ਤੋਂ ਹਜ਼ਾਰਾਂ ਚੋਟੀਆਂ ਹੋ ਸਕਦੀਆਂ ਹਨ। ਪਰ, ਜੇਕਰ ਅਸੀਂ ਅਧਾਰ ‘ਤੇ ਸਖਤ ਮਿਹਨਤ ਦੀ ਅਣਦੇਖੀ ਕਰਾਂਗੇ ਤਾਂ ਜਾਦੂ ਨਾਲ ਕੋਈ ਵੀ ਚੋਟੀ ਦਿਖਾਈ ਨਹੀਂ ਦੇਏਗੀ।
ਪ੍ਰੇਰਿਤ ਹੋਵੋ ਅਤੇ ਬਹਾਦਰ ਬਣੋ, ਸਾਹਸ ਰੱਖੋ ਅਤੇ ਆਪਣੇ ਖੁਦ ਦੇ ਵਿਅਕਤਿਤੱਵ ਤੋਂ ਨਕਲੀ ਤੋਂ ਨਹੀਂ। ਇਸ ਪ੍ਰਕਾਰ ਹੀ ਸਾਡੇ ਸਨਮਾਨਤ ਮਹਿਮਾਨਾਂ ਨੇ ਸਫਲਤਾ ਹਾਸਲ ਕੀਤੀ ਅਤੇ ਇਹ ਹੀ ਹੈ ਜੋ ਤੁਹਾਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।
ਇਸ ਪ੍ਰਕਾਰ ਦੇ ਨਵੀਨ ਕਾਰਜ ਲਈ ਪ੍ਰੋਗਰਾਮ ਕਰਾਉਣ ਲਈ ਮੈਨੂੰ ਨੋਬਲ ਮੀਡੀਆ ਫਾਊਂਡੇਸ਼ਨ, ਬਾਇਓਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਅਤੇ ਗੁਜਰਾਤ ਸਰਕਾਰ ਦਾ ਧੰਨਵਾਦ ਕਰਨ ਦਾ ਮੌਕਾ ਮਿਲਿਆ ਹੈ।
ਮੈਂ ਇਸ ਪ੍ਰਦਰਸ਼ਨੀ ਦੀ ਸ਼ਾਨਦਾਰ ਸਫਲਤਾ ਲਈ ਕਾਮਨਾ ਕਰਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਤਹਾਨੂੰ ਇਸ ਤੋਂ ਬਹੁਤ ਫਾਇਦਾ ਹੋਏਗਾ।
ਏਕੇਟੀ/ਏਕੇ
Opportunities in science for the youth, India as a hub for research and innovation. pic.twitter.com/nT9bB6aXVj
— PMO India (@PMOIndia) January 9, 2017
The Prime Minister speaks at Science City in Ahmedabad. pic.twitter.com/qjGrhSdZqU
— PMO India (@PMOIndia) January 9, 2017
Science driven enterprise and catering to local needs and aspirations through science. pic.twitter.com/HULKnJ5eRn
— PMO India (@PMOIndia) January 9, 2017
Science for the betterment of humanity. pic.twitter.com/beOVOLPSca
— PMO India (@PMOIndia) January 9, 2017
Inauguration of Nobel Exhibition at Ahmedabad's Science City was special. Many Nobel Laureates & several young friends joined the programme. pic.twitter.com/zw74W7QXsx
— PMO India (@PMOIndia) January 9, 2017
Some pictures from the exhibition. pic.twitter.com/7WnOSWAUEA
— PMO India (@PMOIndia) January 9, 2017
Here are some glimpses from the Nobel Exhibition held at Ahmedabad's Science City. @VibrantGujarat pic.twitter.com/kyKjvg5Qar
— Narendra Modi (@narendramodi) January 9, 2017
My special gratitude to all the Nobel Laureates who have joined us. Their presence is a source of great learning & inspiration.
— Narendra Modi (@narendramodi) January 9, 2017
We are working to ensure that opportunities in science & technology are widely available to our youth & India is a great science destination
— Narendra Modi (@narendramodi) January 9, 2017
We in India have a major challenge to eliminate poverty. Science & technology can be a vital means for poverty elimination & human progress.
— Narendra Modi (@narendramodi) January 9, 2017
Science is the pivot through which our vision for a glorious India will translate into strategy and action. https://t.co/pOSBwEpCeH
— Narendra Modi (@narendramodi) January 9, 2017