Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੰਨਿਆਕੁਮਾਰੀ ਵਿਖੇ ਵਿਵੇਕਾਨੰਦ ਕੇਂਦਰ `ਚ ਰਮਾਇਣ ਦਰਸ਼ਨਮ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਕੰਨਿਆਕੁਮਾਰੀ ਵਿਖੇ ਵਿਵੇਕਾਨੰਦ ਕੇਂਦਰ `ਚ ਰਮਾਇਣ ਦਰਸ਼ਨਮ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੰਨਿਆਕੁਮਾਰੀ ਵਿਖੇ ਵਿਵੇਕਾਨੰਦ ਕੇਂਦਰ `ਚ ਰਮਾਇਣ ਦਰਸ਼ਨਮ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ ।

ਉਨ੍ਹਾਂ ਕਿਹਾ ਕਿ 12 ਜਨਵਰੀ ਕੋਈ ਆਮ ਦਿਨ ਨਹੀਂ ਹੈ, ਅਤੇ ਸਵਾਮੀ ਵਿਵੇਕਾਨੰਦ ਦੀਆਂ ਸ਼ਕਤੀਸ਼ਾਲੀ ਸੋਚਾਂ ਕਈ ਲੋਕਾਂ ਨੂੰ ਲਗਾਤਾਰ ਸੇਧ ਦੇ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਭਾਰਤ ਅੱਜ ਇੱਕ ਨੌਜਵਾਨ ਦੇਸ਼ ਹੈ, ਅਤੇ ਇਹ ਅਧਿਆਤਮਕ ਅਤੇ ਪਦਾਰਥਵਾਦੀ ਤਰੱਕੀ ਕਰੇਗਾ । ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਵਿਚਾਰ ਨੌਜਵਾਨਾਂ ਨੂੰ ਹਮੇਸ਼ਾ ਦੇਸ਼ ਨਿਰਮਾਣ ਪ੍ਰਤੀ ਪ੍ਰੇਰਿਤ ਕਰਦੇ ਰਹਿਣਗੇ ।

ਪ੍ਰਧਾਨ ਮੰਤਰੀ ਨੇ ਸੰਤ ਥਿਰੁਵਲੱਵਰ ਅਤੇ ਸ੍ਰੀ ਏਕਨਾਥ ਰਾਨਾਡੇ ਨੂੰ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ । ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਸਿੱਖਣ ਦੀ ਪ੍ਰਕਿਰਿਆ ਕਦੇ ਨਾ ਰੁਕੇ।

*****

AKT/HS