ਪੀਐੱਮਇੰਡੀਆ
ਇੰਗਲੈਂਡ ਦੇ ਵਿਦੇਸ਼ ਅਤੇ ਰਾਸ਼ਟਰਮੰਡਲ ਮਾਮਲਿਆਂ ਦੇ ਸਕੱਤਰ ਰਾਈਟ ਮਾਣਯੋਗ ਸ੍ਰੀ ਬੋਰਿਸ ਜਾਨ੍ਹਸਨ (Rt. Hon. Boris Johnson) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਇੰਗਲੈਂਡ ਦੀ ਆਪਣੀ ਨਵੰਬਰ, 2015 ਦੀ ਫੇਰੀ ਦੌਰਾਨ ਸ੍ਰੀ ਬੋਰਿਸ ਜਾਨ੍ਹਸਨ ਨਾਲ ਮੀਟਿੰਗ ਦਾ ਜ਼ਿਕਰ ਕੀਤਾ ਜਦੋਂ ਉਹ ਲੰਡਨ ਦੇ ਮੇਅਰ ਸਨ, ਅਤੇ ਉਨ੍ਹਾਂ ਨੂੰ ਵਿਦੇਸ਼ ਸਕੱਤਰ ਨਿਯੁਕਤ ਹੋਣ ਦੀ ਵਧਾਈ ਦਿੱਤੀ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੰਬਰ, 2016 ਵਿੱਚ ਇੰਗਲੈਂਡ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ (Theresa May) ਦੀ ਭਾਰਤ ਫੇਰੀ ਦੌਰਾਨ ਅਜਿਹਾ ਢਾਂਚਾ ਬਣਾਇਆ ਗਿਆ ਹੈ ਜਿਹੜਾ ਭਾਰਤ-ਇੰਗਲੈਂਡ ਸਬੰਧਾਂ ਦਾ ਅੱਗੇ ਮਾਰਗ ਦਰਸ਼ਨ ਕਰੇਗਾ।
ਪ੍ਰਧਾਨ ਮੰਤਰੀ ਨੇ ਵਿਭਿੰਨ ਖੇਤਰਾਂ, ਵਿਸ਼ੇਸ਼ ਤੌਰ ‘ਤੇ ਟੈਕਨੋਲੋਜੀ, ਵਿੱਤ ਅਤੇ ਰੱਖਿਆ ਅਤੇ ਸੁਰੱਖਿਆ ਵਿੱਚ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਹਾਸਲ ਕੀਤੀ ਪ੍ਰਗਤੀ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਇੰਗਲੈਂਡ ਵਿੱਚ ਰਹਿ ਰਿਹਾ ਭਾਰਤੀ ਭਾਈਚਾਰਾ ਦੋਨੋਂ ਦੇਸ਼ਾਂ ਦਰਮਿਆਨ ਇੱਕ ਜੀਵੰਤ ਪੁਲ ਦਾ ਕੰਮ ਕਰ ਰਿਹਾ ਹੈ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਅਹਿਮ ਸੰਚਾਲਕ ਹੈ, ਅਤੇ ਇਨ੍ਹਾਂ ਸਬੰਧਾਂ ਨੂੰ ਅੱਗੇ ਵਧਾਉਣ ਲਈ ਦੋਨੋਂ ਪੱਖਾਂ ਵੱਲੋਂ ਇਕੱਠੇ ਕਾਰਜ ਜਾਰੀ ਰੱਖਣ ਦੀ ਉਮੀਦ ਹੈ।
ਏਕੇਟੀ/ਏਕੇ
Mr. @BorisJohnson, UK's Secretary of State for Foreign & Commonwealth Affairs met the Prime Minister. @foreignoffice pic.twitter.com/RcxSqA8PPw
— PMO India (@PMOIndia) January 18, 2017