Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਜੈਪਨੀਜ਼ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (ਜੇ.ਏ.ਐਕਸ.ਏ.) ਵਿਚਾਲੇ ਬਾਹਰੀ ਪੁਲਾੜ ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ – ਇੰਡੀਅਨ ਸਪੇਸ ਰੀਸਰਚ ਆੱਰਗੇਨਾਇਜ਼ੇਸ਼ਨ) ਅਤੇ ਜੈਪਨੀਜ਼ ਏਅਰੋਸਪੇਸ ਐਕਸਪਲੋਰੇਸ਼ਨ ਏਜੰਸੀ (ਜੇ.ਏ.ਐਕਸ.ਏ.) ਵਿਚਾਲੇ ਬਾਹਰੀ ਪੁਲਾੜ ਦੇ ਖੇਤਰ ਵਿੱਚ ਸਹਿਯੋਗ ਲਈ 11 ਨਵੰਬਰ, 2016 ਨੂੰ ਜਪਾਨ ‘ਚ ਟੋਕੀਓ ਵਿਖੇ ਹਸਤਾਖਰ ਕੀਤੇ ਗਏ ਸਹਿਮਤੀ-ਪੱਤਰ ਤੋਂ ਜਾਣੂ ਕਰਵਾਇਆ ਗਿਆ।

ਇਸ ਸਹਿਮਤੀ-ਪੱਤਰ ਦਾ ਉਦੇਸ਼ ਖ਼ਾਸ ਤੌਰ ਉੱਤੇ ਭਵਿੱਖ ‘ਚ ਸ਼ਾਂਤੀਪੂਰਨ ਉਦੇਸ਼ਾਂ ਲਈ ਹਰੇਕ ਦੇਸ਼ ਦੇ ਕਾਨੂੰਨਾਂ ਅਤੇ ਲਾਗੂ ਵਿਨਿਯਮਾਂ ਅਤੇ ਉਨ੍ਹਾਂ ਦੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਅਨੁਸਾਰ ਬਾਹਰੀ ਪੁਲਾੜ ਦੀ ਖੋਜ ਤੇ ਉਸ ਦੀ ਵਰਤੋਂ ਦੇ ਮਾਮਲੇ ਵਿੱਚ ਸਹਿਕਾਰੀ ਗਤੀਵਿਧੀਆਂ ਵਧਾਉਣਾ ਹੈ।

ਇਸ ਸਹਿਮਤੀ-ਪੱਤਰ ਵਿੱਚ ਈਅਰਥ ਨਿਗਰਾਨੀ, ਸੈਟੇਲਾਇਟ ਸੰਚਾਰ ਅਤੇ ਨੇਵੀਗੇਸ਼ਨ; ਖੋਜ ਅਤੇ ਪੁਲਾੜ ਵਿਗਿਆਨਾਂ; ਖੋਜ ਤੇ ਵਿਕਾਸ (ਸਪੇਸ ਸਿਸਟਮਜ਼ ਅਤੇ ਪੁਲਾੜ ਟੈਕਨੋਲੋਜੀ); ਪੁਲਾੜ ਉਦਯੋਗ ਪ੍ਰੋਤਸਾਹਨ ਸਮੇਤ ਪੁਲਾੜ ਵਿਗਿਆਨ ਤਕਨਾਲੋਜੀ ਤੇ ਐਪਲੀਕੇਸ਼ਨਜ਼ ਦੇ ਵਿਭਿੰਨ ਖੇਤਰਾਂ ‘ਚ ਸਹਿਯੋਗ ਨੂੰ ਅੱਗੇ ਵਧਾਉਣ ਦੀ ਵਿਵਸਥਾ ਹੈ।

ਇਸ ਸਹਿਮਤੀ-ਪੱਤਰ ਅਧੀਨ ਇਸਰੋ ਅਤੇ ਜੇ.ਏ.ਐਕਸ.ਏ. (ਜੈਕਸਾ) ਵੱਲੋਂ ਇਸ ਸਹਿਮਤੀ-ਪੱਤਰ ਅਧੀਨ ਆਪਣੀਆਂ ਸਬੰਧਤ ਗਤੀਵਿਧੀਆਂ ਦੇ ਸਾਰੇ ਖ਼ਰਚੇ ਅਦਾ ਕੀਤੇ ਜਾਣਗੇ। ਇਸ ਸਹਿਮਤੀ-ਪੱਤਰ ਅਧੀਨ ਉਨ੍ਹਾਂ ਦੀਆਂ ਸਬੰਧਤ ਭੂਮਿਕਾਵਾਂ ਤੇ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਗਤਾ ਅਤੇ ਉਸ ਦੀ ਵੱਖਰੀ ਵਾਜਬ ਲਾਗੂਕਰਨ ਵਿਵਸਥਾ ਉਨ੍ਹਾਂ ਨਾਲ ਸਬੰਧਤ ਫੰਡਿੰਗ ਕਾਰਜ-ਵਿਧੀਆਂ ਅਨੁਸਾਰ, ਵਾਜਬ ਫੰਡਾਂ ਦੀ ਉਪਲੱਬਧਤਾ ਤੇ ਉਨ੍ਹਾਂ ਦੇ ਸਬੰਧਤ ਰਾਸ਼ਟਰੀ ਕਾਨੂੰਨਾਂ ਦੇ ਅਧਾਰ ਉੱਤੇ ਹੋਵੇਗੀ।

ਇਸ ਸਹਿਮਤੀ-ਪੱਤਰ ਦੀ ਰੂਪ-ਰੇਖਾ ਮਨੁੱਖਤਾ ਦੇ ਲਾਭ ਲਈ ਪੁਲਾੜ ਟੈਕਨੋਲੋਜੀਆਂ ਲਾਗੂ ਕਰਨ ਦੇ ਖੇਤਰ ਵਿੱਚ ਸਾਂਝੀ ਗਤੀਵਿਧੀ ਹਿਤ ਹੋਵੇਗੀ। ਇਸ ਪ੍ਰਕਾਰ ਦੇਸ਼ ਦੇ ਸਾਰੇ ਵਰਗਾਂ ਅਤੇ ਖੇਤਰਾਂ ਨੂੰ ਇਸ ਤੋਂ ਲਾਭ ਪੁੱਜੇਗਾ।

 

ਪਿਛੋਕੜ:

ਭਾਰਤ ਅਤੇ ਜਪਾਨ 5 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੁਲਾੜ ਖੇਤਰ ਵਿੱਚ ਇੱਕ-ਦੂਜੇ ਨੂੰ ਸਹਿਯੋਗ ਦੇ ਰਹੇ ਹਨ ਅਤੇ ਉਨ੍ਹਾਂ ਵਾਤਾਵਰਨਕ ਅਧਿਐਨ, ਬ੍ਰਹਿਮੰਡ ਦੀ ਨਿਗਰਾਨੀ ਤੇ ਰਿਮੋਟ ਸੈਂਸਿੰਗ ਵਿੱਚ ਵਿਗਿਆਨਕ ਖੋਜ ਦੇ ਖੇਤਰਾਂ ਵਿੱਚ ਅਧਿਐਨ ਕੀਤੇ ਹਨ। ਸਾਲ 2003 ‘ਚ ਜੇ.ਏ.ਐਕਸ.ਏ. ਦੇ ਗਠਨ ਨਾਲ ਅਕਤੂਬਰ 2005 ‘ਚ ਇਸਰੋ/ਪੁਲਾੜ ਵਿਭਾਗ ਅਤੇ ਜੇ.ਏ.ਐਕਸ.ਏ. ਵਿਚਾਲੇ ”ਬਾਹਰੀ ਪੁਲਾੜ ਦੇ ਖੇਤਰ ਵਿੱਚ ਸੰਭਾਵੀ ਭਵਿੱਖਮੁਖੀ ਸਹਿਯੋਗ ਬਾਰੇ ਵਿਚਾਰ-ਵਟਾਂਦਰੇ ਕਰਨ ਦੀ ਵਿਵਸਥਾ” ਉੱਤੇ ਹਸਤਾਖਰ ਕੀਤੇ ਗਏ ਸਨ। ਇਸ ਤੋਂ ਬਾਅਦ ਦੋਵੇਂ ਏਜੰਸੀਆਂ ਨੇ ਚੰਨ ਦੀ ਖੋਜ, ਸੈਟੇਲਾਇਟ ਨੇਵੀਗੇਸ਼ਨ, ਐਕਸ-ਰੇਅ ਖਗੋਲ ਵਿਗਿਆਨ ਅਤੇ ਏਸ਼ੀਆ ਪੈਸੀਫ਼ਿਕ ਰੀਜਨਲ ਸਪੇਸ ਏਜੰਸੀ ਫ਼ੋਰਮ (ਏ.ਪੀ.ਆਰ.ਐੱਸ.ਏ.ਐੱਫ਼.) ਦੇ ਮਾਮਲਿਆਂ ਵਿੱਚ ਸਹਿਯੋਗ ਲਈ ਦਸਤਾਵੇਜ਼ਾਂ ਉੱਤੇ ਹਸਤਾਖਰ ਕੀਤੇ ਹਨ।

5 ਅਪ੍ਰੈਲ, 2016 ਨੂੰ ਨਵੀਂ ਦਿੱਲੀ ‘ਚ ਹੋਈ ਇਸਰੋ-ਜੈਕਸਾ ਦੀ ਦੁਵੱਲੀ ਮੀਟਿੰਗ ਦੌਰਾਨ ਦੋਵੇਂ ਧਿਰਾਂ ਨੇ ਸਹਿਯੋਗ ਦੇ ਵਧੇ ਖੇਤਰ ਨਾਲ ‘2005 ਵਿਵਸਥਾ’ ਦੇ ਵਿਸ਼ਿਆਂ ਨੂੰ ਅੱਪਡੇਟ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਸੀ। ਉਸੇ ਅਨੁਸਾਰ, ਦੋਵੇਂ ਧਿਰਾਂ ‘ਬਾਹਰੀ ਪੁਲਾੜ ਦੇ ਖੇਤਰ ਵਿੱਚ ਸਹਿਯੋਗ ਬਾਰੇ ਇਸਰੋ ਤੇ ਜੈਕਸਾ ਵਿਚਾਲੇ ਸਹਿਮਤੀ ਪੱਤਰ’ ਦੇ ਨਵੇਂ ਖਰੜੇ ਉੱਤੇ ਪੁੱਜੀਆਂ ਸਨ ਅਤੇ 11 ਨਵੰਬਰ, 2016 ਨੂੰ ਜਦੋਂ ਪ੍ਰਧਾਨ ਮੰਤਰੀ ਜਪਾਨ ਦੀ ਯਾਤਰਾ ‘ਤੇ ਗਏ ਸਨ, ਉਦੋਂ ਟੋਕੀਓ ਵਿਖੇ ਇਸ ਉੱਤੇ ਹਸਤਾਖਰ ਕੀਤੇ ਗਏ ਸਨ।

*****

AKT/VBA/SH