ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸਮਰੱਥਾ ਦੇ ਸਰਟੀਫਿਕੇਟਾਂ ਦੀ ਆਪਸੀ ਮਾਨਤਾ ਬਾਰੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ ।
ਪ੍ਰਸਤਾਵਿਤ ਸਮਝੌਤਾ ਕਨਵੈਨਸ਼ਨ ਦੇ ਨਿਯਮ 1/10 ਦੇ ਪ੍ਰਾਵਧਾਨਾਂ ਅਨੁਸਾਰ ਦੂਜੇ ਦੇਸ਼ ਦੀ ਸਰਕਾਰ ਵੱਲੋਂ ਨਾਵਕਾਂ (seafarers) ਲਈ ਸੰਮੁਦਰੀ ਸਿੱਖਿਆ ਅਤੇ ਸਿਖਲਾਈ, ਸਮਰੱਥਾ ਸਰਟੀਫਿਕੇਟ, ਤਸਦੀਕੀਕਰਨ, ਸਿਖਲਾਈ ਦਸਤਾਵੇਜ਼ੀ ਸਬੂਤ, ਮੈਡੀਕਲ ਫਿੱਟਨੈੱਸ ਸਰਟੀਫਿਕੇਟ ਜਾਰੀ ਕਰਨ ਦਾ ਰਾਹ ਪੱਧਰਾ ਕਰੇਗਾ ਅਤੇ ਨਾਵਕਾਂ ਲਈ ਸਿਖਲਾਈ ਅਤੇ ਪ੍ਰਬੰਧਨ ਲਈ ਦੋਨੋਂ ਦੇਸ਼ਾਂ ਦਰਮਿਆਨ ਸਹਿਯੋਗ ਕਰੇਗਾ।
ਇਹ ਸਮਝੌਤਾ ਐੱਸਟੀਸੀਡਬਲਿਊ ਕਨਵੈਨਸ਼ਨ ਅਨੁਸਾਰ ਲੋੜੀਂਦੀ ਸਿੱਖਿਆ, ਸਿਖਲਾਈ ਅਤੇ ਨਾਵਕਾਂ ਦਾ ਮੁੱਲਾਂਕਣ ਹਰ ਕਿਸਮ ਅਤੇ ਸਿਖਲਾਈ ਦੇ ਮੁੱਲਾਂਕਣ ਦੇ ਹਰ ਪੱਧਰ ਦਾ ਪ੍ਰਸ਼ਾਸਨ ਅਤੇ ਨਿਗਰਾਨੀ ਐੱਸਟੀਸੀਡਬਲਿਊ ਕੋਡ ਦੇ ਮੁਤਾਬਕ ਕਰਨਾ ਯਕੀਨੀ ਬਣਾਏਗਾ।
ਏਕੇਟੀ/ਵੀਬੀਏ/ਐੱਸਐੱਚ