Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੁਸ਼ਟ-ਨਿਵਾਰਨ ਦਿਵਸ ਮੌਕੇ ਪ੍ਰਧਾਨ ਮੰਤਰੀ ਦਾ ਸੰਦੇਸ਼


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ‘ਚੋਂ ‘ਇਲਾਜਯੋਗ ਰੋਗ’ ਕੁਸ਼ਟ ਦਾ ਮੁਕੰਮਲ ਖ਼ਾਤਮਾ ਕਰਨ ਲਈ ਸਮੂਹਕ ਯਤਨ ਕਰਨ ਦਾ ਸੱਦਾ ਦਿੱਤਾ ਹੈ।

ਕੁਸ਼ਟ-ਨਿਵਾਰਨ ਦਿਵਸ ਮੌਕੇ ਇੱਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਠੀਕ ਹੋ ਚੁੱਕੇ ਵਿਅਕਤੀਆਂ ਨੂੰ ਸਮਾਜਕ-ਆਰਥਿਕ ਤੌਰ ‘ਤੇ ਉਤਾਂਹ ਚੁੱਕਣ ਅਤੇ ਰਾਸ਼ਟਰ-ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ ਕਿ ਸਾਡੇ ਦੇਸ਼ ਦੇ ਇਹ ਨਾਗਰਿਕ ਸਵੈ-ਮਾਣ ਨਾਲ ਆਪਣਾ ਜੀਵਨ ਜਿਉਂ ਸਕਣ, ਜਿਵੇਂ ਕਿ ਮਹਾਤਮਾ ਗਾਂਧੀ ਜੀ ਨੇ ਸੁਪਨਾ ਲਿਆ ਸੀ।

ਪ੍ਰਧਾਨ ਮੰਤਰੀ ਨੇ ਚੇਤੇ ਕਰਵਾਇਆ ਕਿ ਮਹਾਤਮਾ ਗਾਂਧੀ ਜੀ ਨੂੰ ਕੁਸ਼ਟ ਰੋਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਸਦਾ ਡਾਢੀ ਚਿੰਤਾ ਲੱਗੀ ਰਹਿੰਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੇਵਲ ਉਨ੍ਹਾਂ ਦਾ ਇਲਾਜ ਹੀ ਨਹੀਂ ਚਾਹੁੰਦੇ ਸਨ, ਸਗੋਂ ਗਾਂਧੀ ਜੀ ਦੀ ਦੂਰ-ਦ੍ਰਿਸ਼ਟੀ ਉਨ੍ਹਾਂ ਨੂੰ ਸਾਡੇ ਸਮਾਜ ਦੀ ਮੁੱਖ-ਧਾਰਾ ਵਿੱਚ ਲਿਆਉਣਾ ਵੀ ਲੋਚਦੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ’ (ਰਾਸ਼ਟਰੀ ਕੁਸ਼ਟ ਨਿਵਾਰਨ ਪ੍ਰੋਗਰਾਮ) ਅਧੀਨ ਦੇਸ਼ ਵਿੱਚੋਂ ਕੁਸ਼ਟ ਰੋਗ ਦਾ ਮੁਕੰਮਲ ਸਫ਼ਾਇਆ ਕਰਨ ਦਾ ਯਤਨ ਮਹਾਤਮਾ ਗਾਂਧੀ ਜੀ ਦੀ ਉਸੇ ਦੂਰ-ਦ੍ਰਿਸ਼ਟੀ ਨੂੰ ਇੱਕ ਸ਼ਰਧਾਂਜਲੀ ਹੈ। ਉਨ੍ਹਾਂ ਯਾਦ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ 1955 ‘ਚ ਹੋਈ ਸੀ। ਉਨ੍ਹਾਂ ਕਿਹਾ ਕਿ 10,000 ਵਿਅਕਤੀਆਂ ਦੀ ਆਬਾਦੀ ਪਿੱਛੇ ਕੁਸ਼ਟ-ਰੋਗ ਦਾ ਇੱਕ ਕੇਸ ਮੌਜੂਦ ਹੋਣ ਅਤੇ ਜਨ-ਸਿਹਤ ਸਮੱਸਿਆ ਵਜੋਂ ਇਸ ਰੋਗ ਦੇ ਖ਼ਾਤਮੇ ਦੀ ਨਿਸ਼ਾਨੇ ਦੀ ਪ੍ਰਾਪਤੀ ਸਾਲ 2005 ‘ਚ ਹੀ ਹਾਸਲ ਕਰ ਲਈ ਗਈ ਸੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਭਾਵੇਂ ਕੁਸ਼ਟ-ਰੋਗੀਆਂ ਦੀ ਸ਼ਨਾਖ਼ਤ ਹੋਣ ਦੀ ਦਰ ਸੀਮਾਂਤਕ ਤੌਰ ‘ਤੇ ਘਟ ਗਈ ਹੈ, ਪਰ ਡਾਇਓਗਨੌਸਿਸ ਦੇ ਸਮੇਂ ਪ੍ਰਤੱਖ ਕੁਰੂਪਤਾ ਵਿੱਚ ਵਾਧਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਵਜੋਂ, ਸਾਨੂੰ ਇਸ ਰੋਗ ਦੇ ਕੇਵਲ ਮੁਕੰਮਲ ਖ਼ਾਤਮੇ ਲਈ ਹੀ ਕੋਈ ਕਸਰ ਬਾਕੀ ਨਹੀਂ ਛੱਡਣੀ ਹੋਵੇਗੀ, ਸਗੋਂ ਇਸ ਰੋਗ ਨਾਲ ਜੋੜ ਸਮਾਜਕ ਕਲੰਕ ਨੂੰ ਵੀ ਖ਼ਤਮ ਕਰਨ ਲਈ ਮਿਲ ਕੇ ਕੰਮ ਕਰਨਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ. – ਨੈਸ਼ਨਲ ਹੈਲਥ ਮਿਸ਼ਨ) ਅਧੀਨ ਸਮਾਜ, ਖ਼ਾਸ ਕਰ ਕੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਪੁੱਜਣਾ ਔਖਾ ਹੁੰਦਾ ਹੈ, ਵਿੱਚ ਕੁਸ਼ਟ-ਰੋਗ ਦੇ ਮਾਮਲਿਆਂ ਦੀ ਛੇਤੀ ਸ਼ਨਾਖ਼ਤ ਕਰਨ ਲਈ ਤਿੰਨ-ਪੱਖੀ ਨੀਤੀ ਦੀ ਸ਼ੁਰੂਆਤ 2016 ਵਿੱਚ ਕਰ ਦਿੱਤੀ ਗਈ ਸੀ। 2016 ‘ਚ ਕੁਸ਼ਟ-ਰੋਗ ਦੀ ਸ਼ਨਾਖ਼ਤ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਗਈ ਸੀ। ਜਿਸ ਦੇ ਨਤੀਜੇ ਵਜੋਂ, 32,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਸੀ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਜਿਹੜੇ ਵਿਅਕਤੀ ਅਜਿਹੇ ਰੋਗੀਆਂ ਦੇ ਨੇੜਲੇ ਸੰਪਰਕ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਵੀ ਦਵਾਈਆਂ ਦਿੱਤੀਆਂ ਗਈਆਂ ਸਨ ਕਿ ਤਾਂ ਜੋ ਉਨ੍ਹਾਂ ਵਿੱਚ ਇਹ ਰੋਗ ਹੋਣ ਦੀਆਂ ਸੰਭਾਵਨਾਵਾਂ ਨੂੰ ਘਟਾਇਆ ਜਾ ਸਕੇ।

AKT/SH