ਪੀਐੱਮਇੰਡੀਆ
ਭਾਰਤ ਅਤੇ ਰੂਸ ਦੇ ਯੁਵਕ ਮਾਮਲਿਆਂ ਦੇ ਅਦਾਨ ਪ੍ਰਦਾਨ ਸਬੰਧੀ ਪ੍ਰੋਗਰਾਮ, ਦੋਹਾਂ ਦੇਸ਼ਾਂ ਵਿਚਕਾਰ ਵਿਚਾਰਾਂ, ਕਦਰਾਂ – ਕੀਮਤਾਂ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਇਹ ਦੇਸ਼ਾ ਵਿਚਕਾਰ ਲੋਕਾਂ ਦੇ ਅਪਾਸੀ ਸਬੰਧਾਂ ਅਤੇ ਦੋਸਤੀ ਨੂੰ ਮਜ਼ਬੂਤ ਬਣਾਉਣ ਲਈ ਵੀ ਸਹਾਈ ਸਿੱਧ ਹੋਵੇਗਾ।
ਅਦਾਨ ਪ੍ਰਦਾਨ ਪ੍ਰੋਗਰਾਮ ਵਿੱਚ ਹਿਸਾ ਲੈਣ ਲਈ ਕੀਤੀ ਜਾਣ ਵਾਲੀ ਚੋਣ ਬਿਲਕੁਲ ਯਥਾਰਥਿਕ ਤੇ ਪਾਰਦਰਸ਼ੀ ਹੋਵੇਗੀ। ਸਮਝੌਤੇ ਅਧੀਨ ਕੀਤੇ ਗਏ ਪ੍ਰੋਗਰਾਮ ਦਾ ਨਤੀਜਾ, ਲੋਕਾ ਵੱਲੋਂ ਨਿਰਖ ਪਰਖ ਲਈ ਸਭ ਦੇ ਸਾਹਮਣੇ ਹੋਵੇਗਾ।
ਅਦਾਨ – ਪ੍ਰਦਾਨ ਦਾ ਇਹ ਪ੍ਰੋਗਰਾਮ, ਯੁਵਕਾਂ ਨੂੰ ਅੰਤਰਰਾਸ਼ਟਰੀ ਪਰਿਪੇਖ ਨੂੰ ਵਿਕਸਤ ਕਰਨ ਅਤੇ ਯੁਵਕ
ਮਾਮਲਿਆਂ ਵਿੱਚ ਮੁਹਾਰਤ ਹਾਸਲ ਕਰਨ ਲਈ ਮਦਦਗਾਰ ਸਾਬਤ ਹੋਵੇਗਾ।
AKT/VBA/SH