ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਫ਼ਰੀਦਾਬਾਦ ਵਿਖੇ ਰੀਜਨਲ ਸੈਂਟਰ ਆਵ੍ ਬਾਇਓਟੈਕਨੋਲੋਜੀ ਦੀ ਸਥਾਪਨਾ ਕਰਨ ਲਈ ਸੰਸਦ ਵਿੱਚ ਇੱਕ ਬਿਲ ਲਿਆਉਣ ਨੂੰ ਆਪਣੀ ਮਨਜ਼ੂਰੀ ਦਿੱਤੀ। ਇਸ ਬਿਲ ਦਾ ਮੰਤਵ ਬਾਇਓਟੈਕਨੋਲੋਜੀ ਦੇ ਖੇਤਰਾਂ ਵਿੱਚ ਸੁਤੰਤਰ ਤੌਰ ‘ਤੇ ਖ਼ੁਦਮੁਖ਼ਤਾਰ ਸੰਸਥਾ ਵਜੋਂ ਕੰਮ ਕਰਦੇ ਕੇਂਦਰ `ਤੇ ਵਿੱਦਿਆ, ਸਿਖਲਾਈ ਅਤੇ ਖੋਜ ਲਈ ਕੌਮੀ ਮਹੱਤਤਾ ਵਾਲੀ ਸੰਸਥਾ ਨੂੰ ਕਾਨੂੰਨੀ ਮਾਣਤਾ ਮੁਹੱਈਆ ਕਰਾਉਣਾ ਹੈ। ਇਹ ਕੇਂਦਰ ਕੇਂਦਰੀ ਮੰਤਰੀ ਮੰਡਲ ਦੀ ਪ੍ਰਵਾਨਗੀ ਤੋਂ ਬਾਅਦ ਨਵੰਬਰ, 2008 ਵਿੱਚ ਜਾਰੀ ਭਾਰਤ ਸਰਕਾਰ ਦੇ ਹੁਕਮਾਂ ਰਾਹੀਂ ਪਹਿਲਾਂ ਹੀ ਸਥਾਪਿਤ ਹੋ ਚੁੱਕਾ ਹੈ। ਇਸ ਵੇਲੇ ਇਹ ਫ਼ਰੀਦਾਬਾਦ ਵਿਖੇ ਸਥਿਤ ਐੱਨ.ਸੀ.ਆਰ. ਬਾਇਓਟੈੱਕ ਸਾਇੰਸ ਕਲੱਸਟਰ ਵਿੱਚ ਕਾਰਜਸ਼ੀਲ ਹੈ ਅਤੇ ਇਸ ਬਿਲ ਦੇ ਪਾਸ ਹੋਣ ਨਾਲ ਸੰਸਥਾ ਨੂੰ ਕੋਈ ਵਿੱਤੀ ਰੁਕਾਵਟਾਂ ਨਹੀਂ ਹੋਣਗੀਆ।
ਇਹ ਕੇਂਦਰ ਬਾਇਓਟੈਕਨੋਲੋਜੀ ਵਿੱਚ ਬਾਇਓ-ਡਰੱਗ ਖੋਜ ਵਿਗਿਆਨ, ਨੈਨੋ- ਸਾਇੰਸ ਅਤੇ ਦਵਾਈਆਂ, ਇਮੇਜਿੰਗ ਟੈਕਨੀਕਸ(imaging techniques), ਡਿਜ਼ਾਈਨਰ ਕਰੌਪਸ(designer crops), ਬਾਇਓਇੰਜੀਨੀਅਰਿੰਗ ਅਤੇ ਬਾਇਓਮੈਟੀਰੀਅਲਸ, ਇੰਟੇਲੈਕਚੂਅਲ ਪ੍ਰਾਪਰਟੀ, ਟੈਕਨੋਲੋਜੀ ਟਰਾਂਸਫ਼ਰ ਸਮੇਤ ਉਦਯੋਗ ਨਾਲ ਮੇਲ ਖਾਂਦੇ ਨੋਬਲ ਸਿੱਖਿਆ ਪ੍ਰੋਗਰਾਮਾਂ ‘ਤੇ ਜ਼ੋਰ ਦਿੰਦੀ ਅੰਤਰ-ਅਨੁਸ਼ਾਸਨੀ ਸਿੱਖਿਆ, ਸਿਖਲਾਈ ਤੇ ਖੋਜ ਅਤੇ ਭਾਰਤ ਵਿੱਚ ਹੁਨਰਮੰਦ ਮਨੁੱਖੀ ਸਰੋਤਾਂ ਦੀ ਘਾਟ ਨੂੰ ਪੂਰਾ ਕਰਨ ਦਾ ਖੇਤਰੀ ਹੱਬ ਹੈ। ਇਹ ਕੇਂਦਰ ਸਾਊਥ ਏਸੀਅਨ ਐਸੋਸੀਏਸ਼ਨ ਫ਼ਾਰ ਰੀਜਨਲ ਕੋਪਰੇਸ਼ਨ (ਐੱਸ.ਏ.ਏ.ਆਰ.ਸੀ.) ਖੇਤਰ ਵਿੱਚ ਆਉਂਦੇ ਦੇਸ਼ਾਂ ਵਿੱਚ ਬਾਇਓਟੈਕਨੋਲੋਜੀ ਮਾਹਰਾਂ ਦਾ ਹੱਬ ਬਣੇਗਾ, ਅਤੇ ਆਮ ਤੌਰ ‘ਤੇ ਏਸੀਆ ਖੇਤਰ ਵਿੱਚ ਮਨੁੱਖੀ ਵਸੀਲਿਆਂ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਇਹ ਕੇਂਦਰ ਬਾਇਓਟੈਕਨੋਲੋਜੀ ਅਤੇ ਜੀਵ-ਵਿਗਿਆਨ ਵਿੱਚ ਅੰਤਰ-ਅਨੁਸ਼ਾਸਨੀ ਸੰਸਥਾ ਹੈ ਅਤੇ ਅੰਤਰ-ਅਨੁਸ਼ਾਸਨੀ ਅਤੇ ਬਾਇਓਟੈਕਨੋਲੋਜੀ ਦੇ ਸਬੰਧਤ ਖੇਤਰਾਂ ਵਿੱਚ ਨਵੇਂ ਸਿੱਖਿਆ ਅਤੇ ਸਿਖਲਾਈ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ। ਇਹ ਕੇਂਦਰ ਰੀਜਨ ਅਤੇ ਭਾਰਤ ਵਿੱਚ ਮੌਜੂਦ ਯੂਨੀਵਰਸਿਟੀਆਂ ਵੱਲੋਂ ਕਰਵਾਏ ਜਾਂਦੇ ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮਾਂ ਦੀ ਨਵੇਂ ਸਿਰੇ ਤੋਂ ਰੂਪ-ਰੇਖਾ ਵੀ ਤਿਆਰ ਕਰੇਗਾ।
KSD/AT/VBA/SH