Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ” ਜੁਡੀਸ਼ੀਅਲ ਰਿਫਾਰਮਜ਼-ਰਿਸੈਂਟ ਗਲੋਬਲ ਟਰੈਂਡਜ਼’ ਪੁਸਤਕ ਰਿਲੀਜ਼ ਕੀਤੀ ਅਤੇ ਰਾਸ਼ਟਰਪਤੀ ਨੂੰ ਪਹਿਲੀ ਕਾਪੀ ਪੇਸ਼ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ” ਜੁਡੀਸ਼ੀਅਲ ਰਿਫਾਰਮਜ਼-ਰਿਸੈਂਟ ਗਲੋਬਲ ਟਰੈਂਡਜ਼” (“Judicial Reforms – Recent Global Trends”) ਪੁਸਤਕ ਰਿਲੀਜ਼ ਕੀਤੀ ਅਤੇ ਇਸ ਦੀ ਪਹਿਲੀ ਕਾਪੀ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੂੰ ਪੇਸ਼ ਕੀਤੀ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਬਦਲਦੀ ਟੈਕਨੋਲੋਜੀ ਅਤੇ ਨਵੀਂ ਆਤਮ ਨਿਰਭਰ ਆਲਮੀ ਵਿਵਸਥਾ ਵਿੱਚ ਤੇਜ ਗਤੀ ਬਣਾ ਕੇ ਰੱਖਣੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲ ਅਹਿਮ ਵਿਸ਼ਵ ਵਿਆਪੀ ਭੂਮਿਕਾ ਨਿਭਾਉਣ ਦਾ ਮੌਕਾ ਹੈ। ਅਜਿਹਾ ਕਰਨ ਲਈ, ਇਸ ਨੂੰ ਉਚਿਤ ਨੀਤੀਆਂ ਬਣਾ ਕੇ ਇਨ੍ਹਾਂ ਤੇਜ ਤਬਦੀਲੀਆਂ ਦੇ ਬਰਾਬਰ ਤੇਜ ਹੋਣਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਰੋਜ਼ ਇੱਕ ਕਾਨੂੰਨ ਰੱਦ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਤੱਕ ਕੇਂਦਰ ਸਰਕਾਰ ਲਗਭਗ 1200 ਕਾਨੂੰਨ ਰੱਦ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁਸ਼ਲ ਗਵਰਨੈਂਸ ਨਿਆਂਪਾਲਿਕਾ ਦੇ ਬੋਝ ਨੂੰ ਘੱਟ ਕਰ ਸਕਦੀ ਹੈ।

*****

ਏਕੇਟੀ/ਐੱਨਟੀ