Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਊਰਜਾ ਕੁਸ਼ਲਤਾ ਸੇਵਾਵਾਂ ਮੁਹੱਈਆ ਕਰਾਉਣ ਦੇ ਖੇਤਰ ਵਿੱਚ ਸਮਝੌਤੇ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗਿਕ ਨੀਤੀ ਅਤੇ ਪ੍ਰੋਤਸਾਹਨ ਵਿਭਾਗ ਅਧੀਨ ਖੁਦਮੁਖਤਿਆਰ ਸੰਸਥਾ ਰਾਸ਼ਟਰੀ ਉਤਪਾਦਕਤਾ ਪਰਿਸ਼ਦ (National Productivity Council-NPC) ਅਤੇ ਯੂਏਈ ਦੇ ਅਲ ਇਤਿਹਾਦ ਊਰਜਾ ਸੇਵਾਵਾਂ (Al Etihad Energy Services) ਵਿਚਕਾਰ ਊਰਜਾ ਪ੍ਰਬੰਧਨ ਅਤੇ ਸੰਭਾਲ ਦੇ ਖੇਤਰਾਂ ਵਿੱਚ ਵੱਖ – ਵੱਖ ਸੇਵਾਵਾਂ ਮੁਹੱਈਆ ਕਰਾਉਣ ਦੇ ਸਮਝੌਤੇ ਨੂੰ ਕਾਰਜ ਉਪਰੰਤ ਪ੍ਰਵਾਨਗੀ ਦਿੱਤੀ ਗਈ ਹੈ।

ਸਮਝੌਤੇ ਤਹਿਤ ਐੱਨਪੀਸੀ ਹੇਠ ਲਿਖੀਆਂ ਸੇਵਾਵਾਂ ਮੁਹੱਈਆ ਕਰਾਏਗੀ:

1. ਊਰਜਾ ਮੁੱਲਾਂਕਣ ਸੇਵਾਵਾਂ।

2. ਊਰਜਾ ਆਡਿਟਰਜ਼ ਦੀ ਸਿਖਲਾਈ ਅਤੇ ਸਰਟੀਫਿਕੇਸ਼ਨ।

3. ਮੰਗ ਪੱਖੀ ਪ੍ਰਬੰਧਨ।

ਇਸ ਦੌਰਾਨ ਅਲ ਇਤਿਹਾਦ ਈਐੱਸ ਹਰ ਕੇਸ ਦੇ ਅਧਾਰ ‘ਤੇ ਪ੍ਰੋਜੈਕਟ ਨਾਲ ਸਬੰਧਤ ਸਾਰੀਆਂ ਹੇਠ ਲਿਖੀਆਂ ਸੇਵਾਵਾਂ ਮੁਹੱਈਆ ਕਰਾਵੇਗੀ :

1) ਸੰਯੁਕਤ ਅਰਬ ਅਮੀਰਾਤ ਵਿੱਚ ਯੂਏਈ ਸਰਕਾਰ ਅਤੇ ਨਿਜੀ ਮਲਕੀਅਤ ਵਾਲੀਆਂ ਸੰਸਥਾਵਾਂ ਨੂੰ ਗਾਹਕ ਸਹਾਇਤਾ।

2) ਯੂਏਈ ਵਿੱਚ ਖੇਤਰੀ ਆਡਿਟਿੰਗ ਪੇਸ਼ੇਵਰਾਂ ਨੂੰ ਸਮੁੱਚੀ ਸਥਾਨਕ ਸਹਾਇਤਾ।

3) ਯੂਏਈ ਵਿੱਚ ਊਰਜਾ ਆਡਿਟਰਜ਼ ਨੂੰ ਸਿਖਲਾਈ ਅਤੇ ਸਰਟੀਫਿਕੇਸ਼ਨ ਲਈ ਸਮੁੱਚੀ ਸਥਾਨਕ ਸਹਾਇਤਾ।

4) ਯੂਏਈ ਅਧਾਰਤ ਉਦਯੋਗਾਂ ਨੂੰ ਮੰਗ ਪੱਖੀ ਪ੍ਰਬੰਧਨ ਸਬੰਧੀ ਸਮੁੱਚੀ ਸਹਾਇਤਾ।

ਸਮਝੌਤਾ ਐੱਨਪੀਸੀ ਨੂੰ ਦੁਬਈ ਅਤੇ ਹੋਰ ਗਲਫ ਕੋਆਪ੍ਰੇਸ਼ਨ ਕੌਂਸਿਲ (ਜੀਸੀਸੀ) ਦੇ ਮੈਂਬਰ ਦੇਸ਼ਾਂ ਵਿੱਚ ਊਰਜਾ ਕੁਸ਼ਲਤਾ ਦੇ ਖੇਤਰ ਵਿੱਚ ਊਰਜਾ ਨਿਰਮਾਣ ਅਤੇ ਸੰਸਥਾਗਤ ਤੰਤਰ ਦੇ ਵਿਕਾਸ ਲਈ ਉੱਚ ਪੱਧਰੀ ਮੌਕੇ ਪ੍ਰਾਪਤ ਕਰਨ ਦੇ ਸਮਰੱਥ ਬਣਾਏਗਾ। ਇਹ ਤੇਜੀ ਨਾਲ ਬਦਲਦੇ ਅੰਤਰਰਾਸ਼ਟਰੀ ਵਪਾਰ ਦ੍ਰਿਸ਼ ਵਿੱਚ ਐੱਨਪੀਸੀ ਦੀਆਂ ਸਮਰੱਥਾਵਾਂ ਅਤੇ ਕੁਸ਼ਲਤਾਵਾਂ ਨੂੰ ਹੋਰ ਜ਼ਿਆਦਾ ਪਛਾਣ ਅਤੇ ਮੌਕੇ ਪ੍ਰਦਾਨ ਕਰੇਗਾ। ਸਮਝੌਤਾ ਹੋਰ ਅੰਤਰਰਾਸ਼ਟਰੀ ਭਾਈਵਾਲੀਆਂ ਕਰਨ ਲਈ ਇੱਕ ਆਦਰਸ਼ ਹੋਏਗਾ ਅਤੇ ਖੇਤਰ ਵਿੱਚ ਐੱਨਪੀਸੀ ਦੀ ਦਿੱਖ ਵਿੱਚ ਵਾਧਾ ਕਰੇਗਾ। ਸਮਝੌਤਾ ਗਲਫ ਕੋਆਪ੍ਰੇਸ਼ਨ ਕੌਂਸਿਲ (ਜੀਸੀਸੀ) ਮੈਂਬਰ ਦੇਸ਼ਾਂ ਵਿੱਚ ਐੱਨਪੀਸੀ ਨੂੰ ਹੁਲਾਰਾ ਦੇਵੇਗਾ ਅਤੇ ਊਰਜਾ ਦੇ ਖੇਤਰ ਵਿੱਚ ਐੱਨਪੀਸੀ ਲਈ ਕਾਰੋਬਾਰ ਪੈਦਾ ਕਰੇਗਾ।

*****

AKT/VBA/SH